ਭਾਰੀ ਇਕੱਠ ਨੇ ਨਕਾਰੇ ਬੇਅਦਬੀ ਦੇ ਦੋਸ਼

Heavy Gatherings, Blamed, Denial, Dishonesty

ਸ਼ਰਧਾਂਜਲੀ ਸਮਾਰੋਹ ‘ਚ ਕਤਲ ਦੀ ਸਾਜ਼ਿਸ਼ ਬੇਨਕਾਬ ਕਰਨ ਦੀ ਮੰਗ

ਅਸ਼ੋਕ ਵਰਮਾ/ਕਿਰਨ ਇੰਸਾਂ
ਕੋਟਕਪੂਰਾ, 28 ਜੂਨ 

ਮਹਾਂ ਸ਼ਹੀਦ ਮਹਿੰਦਰਪਾਲ ਬਿੱਟੂ ਇੰਸਾਂ ਨੂੰ ਵੱਡੀ ਗਿਣਤੀ ‘ਚ ਸਾਧ-ਸੰਗਤ ਤੇ ਸ਼ਹਿਰ ਵਾਸੀਆਂ ਵੱਲੋਂ ਸ਼ਰਧਾਂਜਲੀ ਭੇਂਟ ਬਿੱਟੂ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਅਰੇ ਕਈ ਵਾਰ ਲੱਗੇ।

ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਮਹਿੰਦਰਪਾਲ ਬਿੱਟੂ ਦੇ ਪਰਿਵਾਰ ਦਾ ਸਾਥ ਦੇਣ ਤੇ ਨਿਆਂ ਹਾਸਲ ਕਰਨ ਤੱਕ ਡਟੇ ਰਹਿਣ?ਦਾ ਪ੍ਰਣ ਕੀਤਾ

ਸਾਧ-ਸੰਗਤ ਨੇ ਸੰਭਾਲੀ ਪਰਿਵਾਰ ਦੇ ਖਰਚਿਆਂ ਦੀ ਜ਼ਿੰਮੇਵਾਰੀ

ਨਾਮ ਚਰਚਾ ਦੌਰਾਨ ਸਾਧ ਸੰਗਤ ਨੇ ਮਹਾਂ ਸ਼ਹੀਦ ਦੇ ਪਰਿਵਾਰ ਦੀਆਂ ਵਿੱਤੀ ਜ਼ਿੰਮੇਵਾਰੀਆਂ ਸੰਭਾਲਣ ਦਾ ਅਹਿਦ ਲਿਆ ਸਾਧ-ਸੰਗਤ ਰਾਜਨੀਤਿਕ ਵਿੰਗ ਤੋਂ ਰਾਮ ਸਿੰਘ ਚੇਅਰਮੈਨ ਵੱਲੋਂ ਇਸ ਸਬੰਧੀ ਕੀਤੇ ਐਲਾਨ ਨੂੰ ਸਾਧ-ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ ਇਸ ਤਹਿਤ  ਮਹਾਂ ਸ਼ਹੀਦ ਦੇ ਪਰਿਵਾਰ ‘ਚ ਲੜਕੇ ਲੜਕੀ ਦੀ ਸ਼ਾਦੀ, ਕਾਰੋਬਾਰ ਜਾਂ ਕਿਸੇ ਹੋਰ ਆਰਥਿਕ ਕਾਰਜਾਂ ਦਾ ਖਰਚਾ ਸਾਧ-ਸੰਗਤ ਉਠਾਏਗੀ ਅੱਜ ਦੇ ਪੂਰੇ ਸ਼ਰਧਾਂਜਲੀ ਸਮਾਗਮ ਦੌਰਾਨ ‘ਬਿੱਟੂ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ’ ਅਤੇ ‘ਮਹਾਂ ਸ਼ਹੀਦ ਮਹਿੰਦਰਪਾਲ ਬਿੱਟੂ ਇੰਸਾਂ ਅਮਰ ਰਹੇ ਦੇ’ ਨਾਅਰੇ ਲੱਗਦੇ ਰਹੇ
ਬੁਲਾਰਿਆਂ ਵੱਲੋਂ ਸਾਧ-ਸੰਗਤ ਨੂੰ ਸ਼ਾਂਤੀ ਕਾਇਮ ਰੱਖਣ ਤੇ ਪੰਜਾਬ ਸਰਕਾਰ ਨੂੰ ਹਾਲਾਤ ਸੰਭਾਲਣ ਦੀ ਅਪੀਲ।

 ਸਾਧ-ਸੰਗਤ ਦੇ ਭਾਰੀ ਇਕੱਠ ਕਾਰਨ ਵਧਾਉਣਾ ਪਿਆ ਪੰਡਾਲ

ਮਹਾਂ ਸ਼ਹੀਦ ਮਹਿੰਦਰਪਾਲ ਬਿੱਟੂ ਇੰਸਾਂ ਦਾ ਸ਼ਰਧਾਂਜਲੀ ਸਮਾਰੋਹ ਇੱਕ ਰੋਹ ਭਰੇ ਅੰਦੋਲਨ ਵਾਂਗ ਨਜ਼ਰ ਆਇਆ ਮਹਾਂ ਸ਼ਹੀਦ ਨਮਿੱਤ ਅੱਜ ਰੱਖੀ ਨਾਮ ਚਰਚਾ ‘ਚ ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਸਾਧ-ਸੰਗਤ ਨੂੰ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਉੱਥੇ ਬੇਅਦਬੀ ਮਾਮਲਿਆਂ ਨੂੰ ਪੂਰੇ ਰੋਹ ‘ਚ ਝੂਠੇ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਤੇ ਬਿੱਟੂ?ਕਤਲ ਕਾਂਡ ਦੇ ਸਾਜਿਸ਼ਕਾਰੀ ਸਾਧ-ਸੰਗਤ ਦੇ ਸਬਰ ਦਾ ਇਮਤਿਹਾਨ ਨਾ ਲੈਣ ਬੀਤੇ ਦਿਨੀਂ ਨਾਭਾ ਜੇਲ੍ਹ ‘ਚ ਸ਼ਰਾਰਤੀ ਅਨਸਰਾਂ ਦੇ ਹਮਲੇ ‘ਚ ਸ਼ਹਾਦਤ ਪ੍ਰਾਪਤ ਕਰ ਗਏ ਮਹਾਂ ਸ਼ਹੀਦ ਮਹਿੰਦਰਪਾਲ ਬਿੱਟੂ ਇੰਸਾਂ ਨੂੰ ਅੱਜ ਤੇਜ਼ ਗਰਮੀ ਦੇ ਬਾਵਜ਼ੂਦ ਪੰਜਾਬ ਭਰ ‘ਚੋਂ ਵੱਡੀ ਤਦਾਦ ‘ਚ ਪੁੱਜੀ ਸਾਧ-ਸੰਗਤ, ਸਮਾਜਿਕ ਧਿਰਾਂ, ਪਤਵੰਤੇ ਵਿਅਕਤੀਆਂ, ਵਪਾਰਕ ਜੱਥੇਬੰਦੀਆਂ ਦੇ ਆਗੂਆਂ, ਸ਼ਹਿਰ ਵਾਸੀਆਂ ਅਤੇ ਸਾਧ-ਸੰਗਤ ਦੇ ਜਿੰਮੇਵਾਰਾਂ ਨੇ ਭਰੇ ਮਨ ਅਤੇ ਨਮ ਅੱਖਾਂ ਨਾਲ ਸ਼ਰਧਾਂਜਲੀਆਂ ਭੇਂਟ ਕੀਤੀਆਂ ਕੋਟਕਪੂਰਾ ਦੀ ਦਾਣਾ ਮੰਡੀ ‘ਚ ਮਹਾਂ ਸ਼ਹੀਦ ਨਮਿੱਤ ਕਰਵਾਈ ਨਾਮ ਚਰਚਾ ‘ਚ ਪੁੱਜੇ ਠਾਠਾਂ ਮਾਰਦੇ ਇਕੱਠ ਅੱਗੇ ਸਭ ਪ੍ਰਬੰਧ ਬੌਣੇ ਸਾਬਤ ਹੋਏ ਨਾਮ ਚਰਚਾ 11 ਵਜੇ ਸ਼ੁਰੂ ਹੋਈ ਤੇ ਮਹਾਂ ਸ਼ਹੀਦ ਪ੍ਰਤੀ ਸਾਧ-ਸੰਗਤ ਦਾ ਪਿਆਰ ਤੇ ਸਤਿਕਾਰ ਹੀ ਸੀ ਕਿ ਸਾਢੇ 11 ਵਜੇ ਤੱਕ ਪੰਡਾਲ ਪੂਰੀ ਤਰ੍ਹਾਂ ਭਰ ਗਿਆ ਸੀ  ਮਹਾਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਾਧ-ਸੰਗਤ ਰਾਜਨੀਤਕ ਵਿੰਗ ਦੇ ਮੈਂਬਰ ਰਾਮ ਸਿੰਘ ਚੇਅਰਮੈਨ ਨੇ ਕਿਹਾ ਕਿ ਕਰੜੀ ਸੁਰੱਖਿਆ ਵਾਲੀ ਨਾਭਾ ਜੇਲ੍ਹ ਦੇ ਅੰਦਰ ਮਹਾਂ ਸ਼ਹੀਦ ਦੇ ਘਿਨੌਣੇ ਕਤਲ ਨੂੰ ਲੈ ਕੇ ਪੂਰਾ ਭਾਰੀ ਇਕੱਠ ਨੇ ਸਮਾਜ ਚਿੰਤਾ ‘ਚ ਡੁੱਬਿਆ ਹੋਇਆ ਹੈ

ਉਨ੍ਹਾਂ ਚੇਤੇ ਕਰਵਾਇਆ ਕਿ ਪੰਜਾਬ ਨੇ ਕਈ ਵਰ੍ਹੇ ਪਹਿਲਾਂ ਕਾਲੇ ਦਿਨਾਂ ਦਾ ਸੰਤਾਪ ਹੰਢਾਇਆ ਹੈ ਜਿਸ ਤੋਂ ਸਬਕ ਲੈਣ ਦੀ ਬਜਾਏ ਧਰਮ ਦੇ ਠੇਕੇਦਾਰ ਅਤੇ ਲੀਡਰ ਫੋਕੀ ਸ਼ੋਹਰਤ ਲਈ ਸੂਬੇ ਨੂੰ ਲਾਂਬੂ ਲਾਉਣ ਵਾਲੇ ਬਿਆਨ ਦਾਗ ਰਹੇ ਹਨ ਉਨ੍ਹਾਂ ਆਖਿਆ ਕਿ ਪੰਜਾਬ ‘ਚ ਸਰਕਾਰ ਦੇ ਬਰਾਬਰ ਇੱਕ ਹੋਰ ਸਰਕਾਰ ਚੱਲ ਰਹੀ ਹੈ ਜਿਸ ਨੂੰ ਨਾ ਰੋਕਿਆ ਗਿਆ ਤਾਂ ਅਮਨ ਸ਼ਾਂਤੀ ਭੰਗ ਹੋ ਸਕਦੀ ਹੈ ਉਨ੍ਹਾਂ ਆਖਿਆ ਕਿ ਸ਼ਰਾਰਤੀ ਲੋਕ ਜੋ ਮਰਜੀ ਸੋਚਣ ਪ੍ਰੰਤੂ ਬੁੱਧੀਜੀਵੀ ਬਣ ਰਹੇ ਹਾਲਾਤਾਂ ਨੂੰ ਲੈਕੇ ਫਿਕਰਮੰਦ ਹਨ ਉਨ੍ਹਾਂ ਸਾਧ-ਸੰਗਤ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਤਾਂ ਜੋ ਪੰਜਾਬੀ ਸਮਾਜ ਨੂੰ ਖਤਰਾ ਪੈਦਾ ਕਰਨ ਵਾਲਿਆਂ ਦੇ ਭੈੜੇ ਮਨਸੂਬਿਆਂ ਨੂੰ ਅਸਫਲ ਕੀਤਾ ਜਾ ਸਕੇ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਮਾਂ ਰਹਿੰਦਿਆਂ ਸਥਿਤੀ ਨੂੰ ਕਾਬੂ ‘ਚ ਨਾ ਕੀਤਾ ਗਿਆ ਤਾਂ ਹਾਲਾਤ ਹੱਥੋਂ ਤਿਲਕ ਸਕਦੇ ਹਨ ਉਨ੍ਹਾਂ ਕਿਹਾ ਕਿ ਬਿੱਟੂ ਇੱਕ ਭਗਤ ਵਿਅਕਤੀ ਸੀ ਜਿਸ ਦੀ ਕਦੇ ਵੀ ਮਾੜੀ ਸੋਚ ਨਹੀਂ ਸੀ ਫਿਰ ਵੀ ਸ਼ਰਾਰਤੀਆਂ ਨੇ ਉਸ ਦੀ ਸੋਚ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਉਨ੍ਹਾਂ ਨੂੰ ਭੁਲੇਖਾ ਹੈ ,ਲੱਖਾਂ ਦੀ ਗਿਣਤੀ ‘ਚ ਸਾਧ ਸੰਗਤ ਉਨ੍ਹਾਂ ਦੀ ਸੋਚ ‘ਤੇ ਪਹਿਰਾ ਦੇਣ ਨੂੰ ਤਿਆਰ ਬੈਠੀ ਹੈ ਉਨ੍ਹਾਂ ਐਲਾਨ ਕੀਤਾ ਕਿ  ਸਾਧ-ਸੰਗਤ ਮਹਾਂਸ਼ਹੀਦ ਦੇ ਪਰਿਵਾਰ ਨਾਲ ਹਮੇਸ਼ਾ ਡਟ ਕੇ ਖੜ੍ਹੇਗੀ ਤਾਂ ਦੋਵੇਂ ਹੱਥ ਖੜ੍ਹੇ ਕਰਕੇ ਸਾਧ ਸੰਗਤ ਨੇ ਇਸ ਸਬੰਧੀ ਭਰੋਸਾ ਦਿਵਾਇਆ ।

ਸੇਵਾਸੰਮਤੀ ਦੇ ਸੇਵਾਦਾਰ ਹਾਕਮ ਸਿੰਘ ਮਹਿਮਾ ਸਰਜਾ ਨੇ ਕਿਹਾ ਕਿ ਮਹਾਂਸ਼ਹੀਦ ਹਰ ਧਰਮ ਦੇ ਪਵਿੱਤਰ ਗਰੰਥਾਂ ਦਾ ਸਤਿਕਾਰ ਕਰਦਾ ਸੀ ਪਰ ਐਨਾ ਵੱਡਾ ਦੋਸ਼ ਲਾਕੇ ਸਾਜਿਸ਼ ਘਾੜਿਆਂ ਔਰੰਗਜੇਬ ਨੂੰ ਵੀ ਮਾਤ ਦੇ ਦਿੱਤੀ ਗਈ ਹੈ  ਉਨ੍ਹਾਂ ਆਖਿਆ ਕਿ ਸਰਕਾਰ ਤੇ ਸ਼ਰਾਰਤੀ ਅਨਸਰ ਸਾਧ-ਸੰਗਤ ਦੀ ਚੁੱਪ ਨੂੰ ਕਮਜੋਰੀ ਸਮਝਣ ਦੀ ਭੁੱਲ ਨਾ ਕਰਨ 45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਇਤਿਹਾਸ ਕੁਰਬਾਨੀਆਂ ਨਾਲ ਲਿਖਿਆ ਜਾਂਦਾ ਹੈ ਅਤੇ ਮਹਿੰਦਰਪਾਲ ਬਿੱਟੂ ਕੁਰਬਾਨੀ ਦੇਕੇ ਸਦਾ ਲਈ ਅਮਰ ਹੋ ਗਏ ਹਨ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਦਾ ਟਾਕਰਾ ਸਾਧ ਸੰਗਤ ਮਾਨਵਤਾ ਭਲਾਈ ਕਾਰਜਾਂ ‘ਚ ਤੇਜੀ ਲਿਆ ਕੇ ਕਰੇਗੀ ਉਹਨਾਂ ਕਿਹਾ ਕਿ ਅੱਜ ਸਾਧ-ਸੰਗਤ ਦੇ ਸ਼ਹਿਰ ਵਾਸੀਆਂ ਦੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਮਹਿੰਦਰਪਾਲ ਬਿੱਟੂ ‘ਤੇ ਬੇਅਦਬੀ ਦੇ ਲਾਏ ਦੋਸ਼ ਝੂਠੇ ਹਨ, ਉਹ ਸਭ ਧਰਮਾਂ ਦਾ ਸਤਿਕਾਰ ਕਰਨ ਵਾਲਾ ਇਨਸਾਨ ਸੀ ਇਸ ਮੌਕੇ ਸਾਧ ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਮਹਾਂਸ਼ਹੀਦ ਦੀ ਸੋਚ ‘ਤੇ ਪਹਿਰਾ ਦੇਣ ਦਾ ਪ੍ਰਣ ਕੀਤਾ।

ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਸ਼ਿੰਦਰ ਪਾਲ ਇੰਸਾਂ ਨੇ ਮਹਾਂਸ਼ਹੀਦ ਵੱਲੋਂ ਮਾਨਵਤਾ ਭਲਾਈ ਕਾਰਜਾਂ ‘ਚ ਪਾਏ ਯੋਗਦਾਨ ‘ਤੇ ਵਿਸਥਾਰ ਪੂਰਵਕ ਚਾਨਣਾ ਪਾਇਆ ਉਨ੍ਹਾਂ ਕਿਹਾ ਕਿ ਗਰੀਬ ਲੜਕੀਆਂ ਦੀਆਂ ਸ਼ਾਦੀਆਂ, ਆਰਥਿਕ ਪੱਖੋਂ ਕਮਜੋਰ ਪਰਿਵਾਰਾਂ ਨੂੰ ਘਰ ਬਣਾ ਕੇ ਦੇਣ ਅਤੇ ਖੂਨਦਾਨ ਸਮੇਤ ਮਨੁੱਖਤਾ ਦੀ ਸੇਵਾ ਦੇ ਹਰ ਕਾਰਜ ‘ਚ ਮਹਿੰਦਰਪਾਲ ਬਿੱਟੂ ਇੰਸਾਂ ਮੋਹਰੀ ਰਹਿੰਦਾ ਸੀ ਆਲ ਇੰਡੀਆ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਓਂਕਾਰ ਗੋਇਲ ਨੇ ਕਿਹਾ ਕਿ ਮਹਿੰਦਰਪਾਲ ਬਿੱਟੂ ਨੇ ਮਾਨਵਤਾ ਭਲਾਈ ਸੰਦੇਸ਼ ਘਰ ਘਰ ਪਹੁੰਚਾਉਣ ਦਾ ਬੀੜਾ ਚੁੱਕਿਆ ਸੀ ਜਿਸ ਤਹਿਤ ਉਨ੍ਹਾਂ ਨੇ ਭਟਕੇ ਲੋਕਾਂ ਨੂੰ ਸਿੱਧਾ ਰਾਹ ਦਿਖਾਇਆ ਉਨ੍ਹਾਂ ਕਿਹਾ ਕਿ ਜਿੰਨ੍ਹਾਂ ਘਰਾਂ ‘ਚ ਸ਼ਰਾਬ ਦਾ ਪਸਾਰਾ ਸੀ ਉਹ ਬਿੱਟੂ ਦੀ ਪ੍ਰੇਰਣਾ ਨਾਲ ਸਿਹਤਮੰਦ ਜਿੰਦਗੀ ਜੀਅ ਰਹੇ ਹਨ ਉਨ੍ਹਾਂ ਆਖਿਆ ਕਿ ਸਫਾਈ, ਪਾਣੀ ਦੀ ਬੱਚਤ ਤੇ ਹਰਿਆਲੀ ਵਰਗੇ ਜੋ ਕੰਮ ਸਰਕਾਰਾਂ ਕਾਗਜਾਂ ‘ਚ ਕਰਦੀਆਂ ਹਨ ਉਹ ਮਹਿੰਦਰਪਾਲ ਬਿੱਟੂ ਨੇ ਅਮਲੀ ਰੂਪ ‘ਚ ਕਰਕੇ ਦਿਖਾਏ ਹਨ ਉਨ੍ਹਾਂ ਅਪੀਲ ਕੀਤੀ ਕਿ ਸਭ ਲੋਕ ਬਿੱਟੂ ਦੀ ਸੋਚ ‘ਤੇ ਪਹਿਰਾ ਦੇਣ ਦਾ ਅਹਿਦ ਲੈਣ ਹਰਿਆਣਾ ਦੇ 45 ਮੈਂਬਰ ਅਮਰਜੀਤ ਸਿੰਘ ਇੰਸਾਂ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਮਹਾਂਸ਼ਹੀਦ ਵੱਲੋਂ ਕੀਤੇ ਮਾਨਵਾਤਾ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ ਰਾਜਸਥਾਨ ਦੇ 45 ਮੈਂਬਰ ਐਡਵੋਕੇਟ ਸੰਪੂਰਨ ਸਿੰਘ ਇੰਸਾਂ ਨੇ ਕਿਹਾ ਕਿ ਮਹਾਂਸ਼ਹੀਦ ਦੇ ਸਦੀਵੀ ਵਿਛੋੜੇ ਨਾਲ ਸਿਰਫ ਪੰਜਾਬ ਨੂੰ ਹੀ ਨਹੀਂ ਸਮੂਹ ਸੂਬਿਆਂ ਦੀ ਸਾਧ ਸੰਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਨ੍ਹਾਂ ਕਿਹਾ ਕਿ ਬਿੱਟੂ ਬੇਅਦਬੀ ਕਰਨੀ ਤਾਂ ਦੂਰ ਸੋਚ ਵੀ ਨਹੀਂ ਸਕਦੇ ਸਨ ਉਨ੍ਹਾਂ ਮੰਗ ਕੀਤੀ ਕਿ ਇਸ ਸਾਜਿਸ਼ ਦਾ ਪਰਦਾਫਾਸ਼ ਕੀਤਾ ਜਾਣਾ ਚਾਹੀਦਾ ਹੈ ।

ਹਿਮਾਚਲ ਪ੍ਰਦੇਸ਼ ਦੇ 45 ਮੈਂਬਰ ਈਸ਼ਵਰ ਕੁਮਾਰ ਨੇ ਕਿਹਾ ਕਿ ਮਹਾਂਸ਼ਹੀਦ ‘ਤੇ ਅੱਤ ਦਰਜੇ ਦਾ ਜਬਰ ਕੀਤਾ ਗਿਆ ਪਰ ਉਸ ਨੇ ਈਨ ਨਹੀਂ ਮੰਨੀ ਉਨ੍ਹਾਂ ਕਿਹਾ ਕਿ ਮਹਾਂਸ਼ਹੀਦ ਵੱਲੋਂ ਦਰਸਾਏ ਮਾਰਗ ਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਇਸ ਮੌਕੇ ਕੋਟਕਪੂਰਾ ਦੇ ਸੀਨੀਅਰ ਆਗੂ ਰਣਜੀਤ ਸਿੰਘ ਵਢੇਰਾ ਨੇ ਵੀ ਸਾਧ ਸੰਗਤ ਅਤੇ ਪਤਵੰਤੇ ਵਿਅਕਤੀਆਂ ਦਾ ਇਸ ਦੁੱਖ ਦੀ ਘੜੀ ‘ਚ ਸ਼ਾਮਲ ਹੋਣ ‘ਤੇ ਧੰਨਵਾਦ ਕੀਤਾ।

ਇਸ ਮੌਕੇ ਮਹਿੰਦਰਪਾਲ ਬਿੱਟੂ ਦੇ ਪਰਿਵਾਰਕ ਮੈਂਬਰ,  ਡੇਰਾ ਸੱਚਾ ਸੌਦਾ ਤੋਂ ਜਿੰਮੇਵਾਰ ਜਗਜੀਤ ਸਿੰਘ ਇੰਸਾਂ, ਡੇਰਾ ਸੱਚਾ ਸੌਦਾ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ, ਪ੍ਰਸੋਤਮ ਟੋਹਾਣਾ, ਸੁਰੇਸ਼ ਇੰਸਾਂ, ਸੁਮਨ ਕਾਮਰਾ, ਰਾਜਾ ਰਾਮ, ਰਣਜੀਤ ਸਿੰਘ, ਹਰਮਿੰਦਰ ਨੋਨਾ ਇੰਸਾਂ, ਹਰਮੇਲ ਸਿੰਘ ਘੱਗਾ ਸਮੇਤ ਵੱਖ-ਵੱਖ ਰਾਜਾਂ ਦੇ 45 ਮੈਂਬਰ, ਸ਼ਹਿਰ ਦੇ ਸਮਾਜ ਸੇਵੀ ਸੰਗਠਨਾਂ ਦੇ ਅਹੁਦੇਦਾਰਾਂ ਨੇ ਇਸ ਸ਼ਰਧਾਂਜਲੀ ਸਮਾਗਮ ‘ਚ ਆਪਣੀ ਹਾਜ਼ਰੀ ਲਗਵਾਈ ਨਾਮਚਰਚਾ ਦੌਰਾਨ ਸਟੇਜ ਦੀ ਕਾਰਵਾਈ ਗੁਰਬਚਨ ਸਿੰਘ ਇੰਸਾਂ ਮੋਗਾ ਨੇ ਸੰਭਾਲੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।