ਕੈਂਸਰ ਦਾ ਕਹਿਰ : ਅਰੁਣ ਜੇਤਲੀ ਦਾ ਦੇਹਾਂਤ

Cancer Fury, Arun Jaitley, Death

ਸਾਬਕਾ ਵਿੱਤ ਮੰਤਰੀ ਨੇ ਸ਼ਨਿੱਚਰਵਾਰ ਦੁਪਹਿਰ 12:07 ਮਿੰਟ ‘ਤੇ ਆਖਰੀ ਸਾਹ ਲਿਆ | Arun Jaitley

  • ਜੇਤਲੀ 9 ਅਗਸਤ ਤੋਂ ਏਮਜ਼ ‘ਚ ਭਰਤੀ ਸਨ | Arun Jaitley
  • ਬਿਮਾਰੀ ਕਾਰਨ ਦੂਜੀ ਵਾਰ ਵਿੱਤ ਮੰਤਰੀ ਬਣਨ ਤੋਂ ਕੀਤਾ ਸੀ ਇਨਕਾਰ | Arun Jaitley

ਨਵੀਂ ਦਿੱਲੀ (ਏਜੰਸੀ)। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ, ਪ੍ਰਸਿੱਧ ਵਕੀਲ ਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੱਜ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ‘ਚ ਦੇਹਾਂਤ ਹੋ ਗਿਆ ਉਹ 66 ਸਾਲਾਂ ਦੇ ਸਨ ਉਨ੍ਹਾਂ ਨੇ ਦੁਪਹਿਰ 12: 07 ਮਿੰਟ ‘ਤੇ ਆਖਰੀ ਸਾਹ ਲਿਆ ਭਾਜਪਾ ਆਗੂ ਸੁਧਾਂਸ਼ੂ ਮਿੱਤਲ ਅਨੁਸਾਰ ਉਨ੍ਹਾਂ ਦਾ ਐਤਵਾਰ ਦੁਪਹਿਰ ਨਿਗਮਬੋਧ ਘਾਟ ‘ਚ ਅੰਤਿਮ ਸਸਕਾਰ ਕੀਤਾ ਜਾਵੇਗਾ ਕਿਡਨੀ ਟਰਾਂਸਪਲਾਂਟ ਕਰਵਾ ਚੁੱਕੇ ਜੇਤਲੀ ਨੂੰ ਕੈਂਸਰ ਹੋ ਗਿਆ ਸੀ। (Arun Jaitley)

ਜੇਤਲੀ ਦੇ ਪਰਿਵਾਰ ‘ਚ ਪਤਨੀ ਇੱਕ ਪੁੱਤਰ ਤੇ ਇੱਕ ਪੁੱਤਰੀ ਹੈ ਉਹ ਰਾਜ ਸਭਾ ਮੈਂਬਰ ਸਨ ਉਨ੍ਹਾਂ 1974 ਤੋਂ ਰਾਜਨੀਤੀ ਦਾ ਸਫ਼ਰ ਸ਼ੁਰੂ ਕੀਤਾ ਸੀ ਪਿਛਲੇ ਸਾਲ ਉਨ੍ਹਾਂ ਦਾ ਗੁਰਦਾ ਬਦਲਿਆ ਗਿਆ ਸੀ ਦੂਜੀ ਵਾਰ ਮੋਦੀ ਸਰਕਾਰ ਦੇ ਗਠਨ ਤੋਂ ਬਾਅਦ ਉਨ੍ਹਾਂ ਵੱਲੋਂ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਭਾਜਪਾ ਸਰਕਾਰ ਦੌਰਾਨ ਉਨ੍ਹਾਂ ਨੂੰ 13 ਅਕਤੂਬਰ 1999 ਨੂੰ ਸੂਚਨਾ ਤੇ ਪ੍ਰਸਾਰਨ ਰਾਜ ਮੰਤਰੀ (ਆਜ਼ਾਦ ਇੰਚਾਰਜ਼) ਨਿਯੁਕਤ ਕੀਤਾ ਗਿਆ ਉਨ੍ਹਾਂ ਵਿਨਿਵੇਸ਼ ਰਾਜ ਮੰਤਰੀ (ਆਜ਼ਾਦ ਇੰਚਾਰਜ਼) ਨਿਯੁਕਤ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ’ਚ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ

ਉਨ੍ਹਾਂ ਵਿਨਿਵੇਸ਼ ਰਾਜ ਮੰਤਰੀ (ਆਜ਼ਾਦ ਇੰਚਾਰਜ਼) ਵੀ ਨਿਯੁਕਤ ਕੀਤਾ ਗਿਆ ਬਾਅਦ ‘ਚ ਉਨ੍ਹਾਂ ਨੂੰ ਕਾਨੂੰਨ, ਨਿਆਂ ਤੇ ਕੰਪਨੀ ਮਾਮਲਿਆਂ ਦੇ ਮੰਤਰਾਲੇ ਦਾ ਵਾਧੂ ਇੰਚਾਰਜ਼ ਵੀ ਮਿਲਿਆ ਸੀ ਪਿਛਲੇ ਦਿਨੀਂ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਆਗੂਆਂ ਨੇ ਹਸਪਤਾਲ ਪਹੁੰਚ ਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ ਸੀ ਜੇਤਲੀ ਦਾ ਦੇਹਾਂਤ ਅਜਿਹੇ ਸਮੇਂ ਹੋਇਆ ਹੈ।

ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ੀ ਦੌਰੇ ‘ਤੇ ਹਾਲੇ ਸੰਯੁਕਤ ਅਰਬ ਅਮੀਰਾਤ (ਯੂਏਈ) ‘ਚ ਹਨ ਪ੍ਰਧਾਨ ਮੰਤਰੀ ਮੋਦੀ ਨੇ ਜੇਤਲੀ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਕਾਂਗਰਸ ਪਾਰਟੀ ਨੇ ਆਪਣੇ ਸੋਗ ਸੰਦੇਸ਼ ‘ਚ ਕਿਹਾ, ‘ਅਸੀਂ ਅਰੁਣ ਜੇਤਲੀ ਦੇ ਦੇਹਾਂਤ ਦੀ ਖਬਰ ਤੋਂ ਬਹੁਤ ਦੁਖੀ ਹਾਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਸਾਡੀ ਹਮਦਰਦੀ ਹੈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਜੇਤਲੀ ਨੇ ਜਨਤਕ ਜੀਵਨ ‘ਚ ਲੰਮੀ ਪਾਰੀ ਖੇਡੀ ਹੈ ਇੱਕ ਸਾਂਸਦ ਤੇ ਮੰਤਰੀ ਵਜੋਂ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਵਕੀਲ ਤੋਂ ਸਿਆਸਤਦਾਨ ਤੱਕ ਦਾ ਸ਼ਾਨਦਾਰ ਸਫ਼ਰ | Arun Jaitley

ਦਿੱਲੀ ਯੂਨੀਵਰਸਿਟੀ ਤੋਂ ਵਿਦਿਆਰਥੀ ਆਗੂ ਵਜੋਂ ਸਿਆਸੀ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਜੇਤਲੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਵੀ ਸਨ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ‘ਚ ਵਿੱਤ ਮੰਤਰਾਲਾ ਸੰਭਾਲਣ ਵਾਲੇ ਜੇਤਲੀ ਸਿਹਤ ਕਾਰਨਾਂ ਕਰਕੇ ਮੋਦੀ-2 ਸਰਕਾਰ ‘ਚ ਸ਼ਾਮਲ ਨਹੀਂ ਹੋਏ ਸਨ ਉਹ ਅਟਲ ਬਿਹਾਰੀ ਵਾਜਪਾਈ ਸਰਕਾਰ ‘ਚ ਵੀ ਕੇਂਦਰੀ ਮੰਤਰੀ ਰਹੇ ਸਨ ਉਨ੍ਹਾਂ ਦੀ ਗਿਣਤੀ ਦੇਸ਼ ਦੇ ਬਿਹਤਰੀਨ ਵਕੀਲਾਂ ਵਜੋਂ ਹੁੰਦੀ ਰਹੀ 80 ਦੇ ਦਹਾਕੇ ‘ਚ ਹੀ ਜੇਤਲੀ ਨੇ ਸੁਪਰੀਮ ਕੋਰਟ ਤੇ ਦੇਸ਼ ਦੇ ਕਈ ਹਾਈਕੋਰਟਾਂ ‘ਚ ਮਹੱਤਵਪੂਰਨ ਕੇਸ ਲੜੇ 1990 ‘ਚ ਉਨ੍ਹਾਂ ਨੂੰ ਦਿੱਲੀ ਹਾਈਕੋਰਟ ਨੇ ਸੀਨੀਅਰ ਵਕੀਲ ਦਾ ਦਰਜਾ ਦਿੱਤਾ ਵੀ. ਪੀ. ਸਿੰਘ ਦੀ ਸਰਕਾਰ ‘ਚ ਉਨ੍ਹਾਂ ਅਡੀਸ਼ਨਲ ਸਾਲਿਸਿਟਰ ਜਨਰਲ ਦਾ ਅਹੁਦਾ ਮਿਲਿਆ ਸੀ।

ਜੇਤਲੀ ਦੇ ਦੇਹਾਂਤ ‘ਤੇ ਮੋਦੀ ਸਮੇਤ ਅਨੇਕ ਆਗੂਆਂ ਨੇ ਪ੍ਰਗਟਾਇਆ ਦੁੱਖ | Arun Jaitley

ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਦੇ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਮੋਦੀ ਨੇ ਆਪਣੇ ਸੋਗ ਸੰਦੇਸ਼ ‘ਚ ਕਿਹਾ ਕਿ ਜੇਤਲੀ ਦੇ ਦੇਹਾਂਤ ਨਾਲ ਉਨ੍ਹਾਂ ਨੇ ਆਪਣਾ ਦੋਸਤ ਤੇ ਸਿਆਸਤ ਦਾ ਦਿੱਗਜ਼ ਗੁਆਇਆ ਹੈ ਉਨ੍ਹਾਂ ਨੂੰ ਹਰ ਮੁੱਦਿਆਂ ਦੀ ਡੂੰਘੀ ਸਮਝ ਸੀ ਭਾਜਪਾ ਤੇ ਜੇਤਲੀ ‘ਚ ਅਟੁੱਟ ਸਬੰਧ ਸਨ ਉਹ ਸਾਨੂੰ ਸਭ ਨੂੰ ਦੁੱਖਦ ਯਾਦਾਂ ਨਾਲ ਛੱਡ ਕੇ ਚਲੇ ਗਏ। (Arun Jaitley)

ਉਨ੍ਹਾਂ ਕਈ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਮੋਦੀ ਇਨ੍ਹਾਂ ਦਿਨੀਂ ਵਿਦੇਸ਼ੀ ਦੌਰੇ ‘ਤੇ ਹਨ ਉਨ੍ਹਾਂ ਜੇਤਲੀ ਦੀ ਪਤਨੀ ਤੇ ਪੁੱਤਰ ਨਾਲ ਫੋਨ ‘ਤੇ ਗੱਲ ਕੀਤੀ ਤੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕੀਤੀ ਜੇਤਲੀ ਪਰਿਵਾਰ ਨੇ ਪ੍ਰਧਾਨ ਮੰਤਰੀ ਨੂੰ ਵਿਦੇਸ਼ ਯਾਤਰਾ ਜਾਰੀ ਰੱਖਣ ਦੀ ਅਪੀਲ ਕੀਤੀ ਹੈ ਸ਼ਾਹ ਨੇ ਕਿਹਾ ਕਿ ਜੇਤਲੀ ਦੇ ਦੇਹਾਂਤ ਨਾਲ ਪਾਰਟੀ ਨੇ ਸੰਗਠਨ ਦਾ ਇੱਕ ਵੱਡਾ ਆਗੂ ਤੇ ਪਰਿਵਾਰ ਦਾ ਅਹਿਮ ਮੈਂਬਰ ਗੁਆਇਆ ਹੈ ਸਿੰਘ ਨੇ ਕਿਹਾ ਕਿ ਜੇਤਲੀ ਪਾਰਟੀ ਦੀ ਜਾਇਦਾਦ ਸਨ। (Arun Jaitley)