ਰਾਮ-ਨਾਮ ਜਪਣ ਵਾਲੇ ਵੱਡੇ ਭਾਗਾਂ ਵਾਲੇ : ਪੂਜਨੀਕ ਗੁਰੂ ਜੀ

Maharashtra News

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ਵਿਚ ਬੇਇੰਤਹਾ ਬਰਕਤਾਂ ਹਨ ਜੋ ਜੀਵ ਮਾਲਕ ਦਾ ਨਾਮ ਲਿਆ ਕਰਦੇ ਹਨ, ਮਾਲਕ ਦੇ ਪਿਆਰ-ਮੁਹੱਬਤ ਵਿਚ ਚੱਲਿਆ ਕਰਦੇ ਹਨ ਉਨ੍ਹਾਂ ਦੇ ਘਰ ਦੀਆਂ ਤਮਾਮ ਬਿਮਾਰੀਆਂ, ਪਰੇਸ਼ਾਨੀਆਂ, ਦੁੱਖ-ਤਕਲੀਫ਼ਾਂ ਦੂਰ ਹੁੰਦੀਆਂ  ਜਾਂਦੀਆਂ ਹਨ ਅਤੇ ਇਨਸਾਨ ਨੂੰ ਪਤਾ ਤੱਕ ਨਹੀਂ ਲੱਗਦਾ ਰਾਮ, ਅੱਲ੍ਹਾ, ਵਾਹਿਗੁਰੂ ਦਾ ਨਾਮ ਲੈਣਾ ਅਤੀ ਜ਼ਰੂਰੀ ਹੈ ਜੋ ਮਾਲਕ ਦਾ ਨਾਮ ਜਪਦੇ ਹਨ ਉਹ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ ਅਤੇ ਉਹ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਜ਼ਰੂਰ ਬਣਦੇ ਹਨ। (Saint Dr. MSG)

ਇਸ ਘੋਰ ਕਲਿਯੁੱਗ ਵਿੱਚ ਅੱਲ੍ਹਾ, ਵਾਹਿਗੁਰੂ ਦੇ ਰਾਹ ‘ਤੇ ਚੱਲਣਾ ਬੜਾ ਹੀ ਮੁਸ਼ਕਿਲ ਹੈ ਇਨਸਾਨ ਦੂਜੀਆਂ ਗੱਲਾਂ ਲਈ ਭੱਜਿਆ ਫਿਰਦਾ ਹੈ ਪਰ ਮਾਲਕ ਦੀ ਯਾਦ ਵਿੱਚ ਉਸ ਪਰਮਾਤਮਾ ਦੇ ਪਿਆਰ-ਮੁਹੱਬਤ ਵਿੱਚ ਚੱਲਣਾ ਸੌਖਾ ਕੰਮ ਨਹੀਂ ਹੈ ਕਦੇ ਮਨ ਰੋਕਦਾ ਹੈ, ਕਦੇ ਮਨਮਤੇ ਲੋਕ ਟੋਕਦੇ ਹਨ ਇਨਸਾਨ ਬਹਿਕਾਵੇ ਵਿੱਚ ਆ ਜਾਂਦਾ ਹੈ ਕਿਉਂਕਿ ਇਨਸਾਨ ਸੋਚਦਾ ਹੈ ਕਿ ਮੈਂ ਤਾਂ ਬਹੁਤ ਜਾਣਕਾਰ ਹਨ ਮੇਰੇ ਤੋਂ ਜ਼ਿਆਦਾ ਜਾਣਕਾਰ ਤਾਂ ਹੈ ਹੀ ਨਹੀਂ ਰੂਹਾਨੀਅਤ ਦਾ ਜਾਣਕਾਰ ਤਾਂ ਦਸਵਾਂ ਦੁਆਰ ਖੋਲ੍ਹ ਲੈਂਦਾ ਹੈ ਸਿਮਰਨ ਕਰਦਾ ਹੈ, ਦ੍ਰਿੜ੍ਹ ਵਿਸ਼ਵਾਸ ਰੱਖਦਾ ਹੈ ਉਹ ਰੌਲ਼ਾ ਨਹੀਂ ਪਾਉਂਦਾ ਉਨ੍ਹਾਂ ਤਮਾਮ ਖੁਸ਼ੀਆਂ ਨੂੰ ਆਪਣੇ ਅੰਦਰ ਹਜ਼ਮ ਰੱਖਦਾ ਹੈ ਜੋ ਰੌਲਾ ਪਾਉਂਦਾ ਹੈ ਉਸ ਕੋਲ ਕੋਰਾ ਗਿਆਨ ਹੁੰਦਾ ਹੈ ਅਤੇ ਅਮਲ ਦੇ ਨਾਂਅ ‘ਤੇ ਉਹ ਜ਼ੀਰੋ ਹੁੰਦਾ ਹੈ। (Saint Dr MSG)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਲੋਕਾਂ ਨੂੰ ਗਿਆਨ ਦੇਣ ਤੋਂ ਪਹਿਲਾਂ ਖੁਦ ਸੋਚੇ ਕਿ ਉਹ ਕਿੰਨਾ ਅਮਲ ਕਰਦਾ ਹੈ ਅਤੇ ਜਿਸ ਦਾ ਦਿਲੋ-ਦਿਮਾਗ ਖੁਦ ਦਾ ਖ਼ਰਾਬ ਹੋ ਜਾਂਦਾ ਹੈ, ਜੇਕਰ ਤੁਸੀਂ ਉਸ ਨਾਲ ਹੀ ਮਾਲਕ ਦੀ ਚਰਚਾ ਕਰਦੇ ਹੋ ਤਾਂ ਉਹ ਤੁਹਾਨੂੰ ਕੋਈ ਖੁਸ਼ੀ ਦੀ ਗੱਲ ਨਹੀਂ ਸੁਣਾਏਗਾ ਉਸ ‘ਤੇ ਜੋ ਪਰਉਪਕਾਰ ਹੋਏ, ਮਾਲਕ ਦਾ ਜੋ ਰਹਿਮੋ-ਕਰਮ ਹੋਇਆ ਉਹ ਤੁਹਾਨੂੰ ਨਹੀਂ ਦੱਸੇਗਾ ਸਗੋਂ ਉਸਦਾ ਮਨ ਉਸ ‘ਤੇ ਹਾਵੀ ਹੈ ਉਹ ਮਨਮਤੇ ਲੋਕਾਂ ਦੀ ਚਰਚਾ ਕਰੇਗਾ ਅਤੇ ਮਨ ਦੀ ਹੀ ਗੱਲ ਦੱਸਦਾ ਰਹੇਗਾ ਇਸ ਲਈ ਮਨ ਦੇ ਅਨੁਸਾਰ ਨਹੀਂ ਚੱਲਣਾ ਚਾਹੀਦਾ।

ਇਹ ਵੀ ਪੜ੍ਹੋ : ਪੰਜਾਬ ’ਚ 5 ਲੱਖ ਦੇ ਇਲਾਜ਼ ਲਈ ਕਾਰਡਾਂ ਬਣਾਉਣੇ ਹੋਏ ਸ਼ੁਰੂ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਰਾਮ-ਨਾਮ ਜਪ ਕੇ, ਮਾਲਕ ਦੀ ਭਗਤੀ-ਇਬਾਦਤ ਕਰਕੇ, ਜੋ ਪੀਰ-ਫ਼ਕੀਰ ਕਹੇ ਉਸ ਅਨੁਸਾਰ ਚੱਲਣਾ ਚਾਹੀਦਾ ਹੈ ਫ਼ਕੀਰ ਕਿਸੇ ਦਾ ਬੁਰਾ ਕਰਨਾ ਤਾਂ ਦੂਰ, ਬੁਰਾ ਸੋਚ ਵੀ ਨਹੀਂ ਸਕਦੇ ਦੁਨੀਆਂ ਵਾਲੇ ਕੁਝ ਵੀ ਕਹਿਣ, ਕੁਝ ਵੀ ਬਣਾਉਣ ਪਰ ਇਹ ਸੌ ਪ੍ਰਤੀਸ਼ਤ ਸੱਚ ਹੈ ਕਿ ਸੰਤ ਸਭ ਦਾ ਭਲਾ ਮੰਗਦੇ ਹਨ ਕਦੇ ਕਿਸੇ ਦਾ ਬੁਰਾ ਨਹੀਂ ਕਰਦੇ ਇਹ ਜ਼ਰੂਰੀ ਬਣਦਾ ਹੈ ਕਿ ਹਰ ਇਨਸਾਨ ਸਭ ਦਾ ਭਲਾ ਮੰਗੇ ਅਤੇ ਸਭ ਦਾ ਭਲਾ ਕਰੇ ਕਿਉਂਕਿ ਭਲਾ ਮੰਗਣ ਵਿੱਚ ਖੁਦ ਦੀ ਭਲਾਈ ਹੈ ਸਾਰੇ ਮਾਲਕ ਦੀ ਔਲਾਦ ਹਨ ਅਤੇ ਜੋ ਮਾਲਕ ਦੀ ਔਲਾਦ ਦਾ ਭਲਾ ਕਰੇਗਾ, ਮਾਲਕ ਉਸਦਾ ਭਲਾ ਲਾਜ਼ਮੀ ਕਰੇਗਾ। (Saint Dr. MSG)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਦਾ ਯੁੱਗ, ਅੱਜ ਦਾ ਸਮਾਂ ਬੜਾ ਹੀ ਭਿਆਨਕ ਹੈ ਇੱਥੇ ਲੋਕ ਦਿਖਾਉਂਦੇ ਕੁਝ ਹੋਰ ਹਨ, ਕਰਦੇ ਕੁਝ ਹੋਰ ਹਨ ਅਤੇ ਦਿਨ-ਰਾਤ ਆਪਣੇ ਮਨ ਦੇ ਹੱਥੋਂ ਮਜ਼ਬੂਰ, ਵਿਆਕੁਲ ਹੁੰਦੇ ਰਹਿੰਦੇ ਹਨ ਮਨਮਤੇ ਚਲਦੇ ਰਹਿੰਦੇ ਹਨ ਅਤੇ ਉਸ ਮਾਲਕ ਦੀ ਬੇਅਵਾਜ਼ ਸਜ਼ਾ, ਜੋ ਬੁਰਾਈ ਕਰਨ ਵਾਲੇ ਨੂੰ ਮਿਲਦੀ ਹੈ, ਉਸ ਤੋਂ ਬੇਖ਼ਬਰ ਹਨ ਜਦੋਂ ਉਹ ਸਜ਼ਾ ਮਿਲਦੀ ਹੈ ਫਿਰ ਤੜਫ਼ਦੇ ਹਨ ਪਰ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ ਇਸ ਲਈ ਬੁਰੇ ਕਰਮ ਨਾ ਕਰੋ, ਕਿਸੇ ਨੂੰ ਸਤਾਓ ਨਾ, ਕਿਸੇ ਨੂੰ ਬੁਰਾ ਨਾ ਕਹੋ, ਸਭ ਦਾ ਭਲਾ ਮੰਗੋ ਸਭ ਨਾਲ ਨਿਸਵਾਰਥ ਭਾਵਨਾ ਨਾਲ ਪਿਆਰ ਕਰੋ ਤਾਂ ਕਿ ਤੁਸੀਂ ਮਾਲਕ ਦੀਆਂ ਤਮਾਮ ਖੁਸ਼ੀਆਂ ਦੇ ਹੱਕਦਾਰ ਬਣ ਸਕੋ। (Saint Dr. MSG)

LEAVE A REPLY

Please enter your comment!
Please enter your name here