ਫਰਜ਼ੀ ਟਰੈਵਲ ਏਜੰਟਾਂ ਦੀ ਪੰਜਾਬ ‘ਚ ਭਰਮਾਰ, ਦੇਸ਼ ਭਰ ‘ਚ ਸੂਬਾ ਤੀਜੇ ਨੰਬਰ ‘ਤੇ

Fugitive Travel Agents, Abducted, Punjab, Number Three State, Nationwide

ਜਾਅਲੀ ਟਰੈਵਲ ਏਜੰਟਾਂ ਦੀ ਗਿਣਤੀ ਸੂਚੀ ਨਾਲੋਂ ਕਿਤੇ ਜ਼ਿਆਦਾ

ਮਹਾਂਰਾਸ਼ਟਰ ‘ਚ 86, ਦਿੱਲੀ ‘ਚ 85 ਤਾਂ ਪੰਜਾਬ ਵਿੱਚ ਹਨ 76 ਜਾਅਲੀ ਟਰੈਵਲ ਏਜੰਟ

ਅਸ਼ਵਨੀ ਚਾਵਲਾ, ਚੰਡੀਗੜ੍ਹ

ਵਿਦੇਸ਼ਾਂ ‘ਚ ਭੇਜਣ ਦੇ ਨਾਂਅ ‘ਤੇ ਕਬੂਤਰਬਾਜ਼ੀ ਕਰਨ ਅਤੇ ਫਸਾਉਣ ਵਾਲੇ ਫਰਜ਼ੀ ਟਰੈਵਲ ਏਜੰਟ ਹੁਣ ਪੰਜਾਬੀਆਂ ਨਾਲ ਠੱਗੀ ਨਹੀਂ ਕਰ ਸਕਣਗੇ, ਕਿਉਂਕਿ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ ਫਰਜ਼ੀ ਟਰੈਵਲ ਏਜੰਟਾਂ ਦੀ ਲਿਸਟ ਜਾਰੀ ਕਰਦੇ ਹੋਏ ਆਮ ਲੋਕਾਂ ਨੂੰ ਸਕਣਗੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਵਿੱਚ ਦਿੱਲੀ ਅਤੇ ਮਹਾਰਾਸ਼ਟਰ ਤੋਂ ਬਾਅਦ ਸਭ ਤੋਂ ਜਿਆਦਾ ਫਰਜ਼ੀ ਟਰੈਵਲ ਏਜੰਟ ਕੰਮ ਕਰ ਰਹੇ ਹਨ। ਇਨ੍ਹਾਂ ਫਰਜ਼ੀ ਟਰੈਵਲ ਏਜੰਟਾਂ ਦੀ ਗਿਣਤੀ ਦੇ ਮਾਮਲੇ ਵਿੱਚ ਪੰਜਾਬ ਤੀਜੇ ਨੰਬਰ ‘ਤੇ ਸਥਿੱਤ ਹੈ।

ਇਸ ਸੂਚੀ ਦੇ ਜਾਰੀ ਹੋਣ ਤੋਂ ਬਾਅਦ ਫਰਜ਼ੀ ਟਰੈਵਲ ਏਜੰਟਾਂ ਦੇ ਨਾਲ ਹੀ ਪੰਜਾਬ ਦੇ ਹਜ਼ਾਰਾ ਪਰਿਵਾਰਾਂ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਹੈ, ਕਿਉਂਕਿ ਜਿਹੜੀ ਸੂਚੀ ਵਿੱਚ ਸ਼ਾਮਲ ਹਨ, ਉਨ੍ਹਾਂ ਨੂੰ ਫਰਜ਼ੀ ਟਰੈਵਲ ਏਜੰਟਾਂ ਨੂੰ ਪੈਸਾ ਦੇ ਕੇ ਕਈ ਪਰਿਵਾਰ ਵਿਦੇਸ਼ ਜਾਣ ਲਈ ਆਪਣਾ ਨੰਬਰ ਆਉਣ ਦੀ ਉਡੀਕ ਕਰਨ ਵਿੱਚ ਲਗੇ ਹੋਏ ਸਨ। ਇਨਾਂ ਦਰਜ਼ੀ ਟਰੈਵਲ ਏਜੰਟਾਂ ਦੀ ਲਿਸਟ ਜਾਰੀ ਹੋਣ ਤੋਂ ਤੁਰੰਤ ਬਾਅਦ ਹੀ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਆਪਣੇ ਪੱਧਰ ‘ਤੇ ਕਾਰਵਾਈ ਉਲੀਕ ਦਿੱਤੀ ਗਈ ਹੈ ਤਾਂ ਇਨਾਂ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਇਨਾਂ ਦੀ ਫਰਜ਼ੀ ਦੁਕਾਨਦਾਰੀ ਬੰਦ ਕਰਵਾਈ ਜਾ ਸਕੇ।

ਵਿਦੇਸ਼ ਮੰਤਰਾਲੇ ਵਲੋਂ ਜਾਰੀ ਕੀਤੀ ਗਈ ਲਿਸਟ ਅਨੁਸਾਰ ਮਹਾਰਾਸ਼ਟਰ ‘ਚ 86, ਦਿੱਲੀ ‘ਚ 85, ਪੰਜਾਬ ‘ਚ 76, ਉੱਤਰ ਪ੍ਰਦੇਸ਼ 73, ਕੇਰਲਾ ‘ਚ 24, ਚੰਡੀਗੜ ‘ਚ 22, ਤਮਿਲਨਾਡੂ ‘ਚ 22, ਪੱਛਮੀ ਬੰਗਾਲ 16, ਤੇਲਗਾਨਾ ‘ਚ 15, ਅੰਧਰਾ ਪ੍ਰਦੇਸ਼ ‘ਚ 14, ਹਰਿਆਣਾ ‘ਚ 13, ਕਰਨਾਟਕ ‘ਚ 13, ਰਾਜਸਥਾਨ ‘ਚ 12, ਬਿਹਾਰ ‘ਚ 12, ਮੱਧ ਪ੍ਰਦੇਸ਼ ‘ਚ 8, ਉੱਤਰਾਖੰਡ 4, ਜੰਮੂ ਕਸ਼ਮੀਰ ‘ਚ 2, ਉਡੀਸ਼ਾ 2, ਗੋਆ ‘ਚ 1, ਹਿਮਾਚਲ ਪ੍ਰਦੇਸ਼ ‘ਚ 1 ਜਾਅਲੀ ਅਤੇ ਠੱਗ ਕਿਸਮ ਦੇ ਟਰੈਵਲ ਏਜੰਟ ਹਨ। ਜਿਨਾਂ ਖ਼ਿਲਾਫ਼ ਕਾਰਵਾਈ ਕਰਨ ਦੇ ਨਾਲ ਹੀ ਉਨਾਂ ਦੀ ਦੁਕਾਨਦਾਰੀ ਬੰਦ ਕਰਵਾਉਣ ਲਈ ਵੀ ਸੂਬਾ ਸਰਕਾਰ ਨੂੰ ਕਿਹਾ ਗਿਆ ਹੈ।

ਵਿਦੇਸ਼ਾਂ ‘ਚ ਸਭ ਤੋਂ ਜ਼ਿਆਦਾ ਫਸੇ ਪੰਜਾਬੀ

ਜਾਅਲੀ ਟਰੈਵਲ ਏਜੰਟਾਂ ਰਾਹੀਂ ਵਿਦੇਸ਼ਾਂ ਵਿੱਚ ਜਾਣ ਵਾਲੇ ਸਭ ਤੋਂ ਜ਼ਿਆਦਾ ਪੰਜਾਬੀ ਹੀ ਉਥੇ ਜਾ ਕੇ ਕਿਸੇ ਨਾਲ ਕਿਸੇ ਮੁਸੀਬਤ ਵਿੱਚ ਫਸੇ ਹਨ। ਵਿਦੇਸ਼ਾਂ ਵਿੱਚ ਬੁਰੀ ਤਰ੍ਹਾਂ ਫਸੇ ਪੰਜਾਬੀਆਂ ਦੀ ਖ਼ਬਰ ਹਰ ਹਫ਼ਤੇ ਹੀ ਪੰਜਾਬ ਵਿੱਚ ਆਉਂਦੀ ਹੀ ਰਹਿੰਦੀ ਹੈ, ਜਿਸ ਤੋਂ ਬਾਅਦ ਪੰਜਾਬ ਦੇ ਕਈ ਸੰਸਦ ਮੈਂਬਰ ਆਪਣੇ ਆਪਣੇ ਇਲਾਕੇ ਦੇ ਨੌਜਵਾਨਾ ਨੂੰ ਵਿਦੇਸ਼ਾਂ ਤੋਂ ਵਾਪਸ ਲੈ ਕੇ ਆਉਣ ਲਈ ਕੇਂਦਰੀ ਵਿਦੇਸ਼ ਮੰਤਰਾਲੇ ਕੋਲ ਚੱਕਰ ਕੱਟਦੇ ਨਜ਼ਰ ਆਉਂਦੇ ਹਨ। ਪੰਜਾਬ ਦੇ ਕਈ ਦਰਜਨ ਨੌਜਵਾਨ ਅੱਜ ਵੀ ਵਿਦੇਸ਼ਾਂ ਵਿੱਚ ਫਸੇ ਹੋਏ ਹਨ, ਜਿਨ੍ਹਾਂ ਨੂੰ ਵਾਪਸ ਲੈ ਕੇ ਆਉਣ ਦੀ ਕਾਰਵਾਈ ਚਲ ਰਹੀ ਹੈ।

ਮੋਹਾਲੀ ਤੇ ਲੁਧਿਆਣਾ ‘ਚ ਸਭ?ਤੋਂ ਜ਼ਿਆਦਾ ਫਰਜ਼ੀ ਏਜੰਟ

ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਸੂਚੀ ਅਨੁਸਾਰ ਫਰਜ਼ੀ ਏਜੰਟਾਂ ਦੇ ਮਾਮਲੇ ‘ਚ ਜ਼ਿਲ੍ਹਾ ਮੋਹਾਲੀ ਦਾ ਨਾਂਅ ਸਭ ਤੋਂ ਉੱਪਰ ਹੈ ਜ਼ੀਰਕਪੁਰ ਸਮੇਤ ਇਸ ਸ਼ਹਿਰ ‘ਚ 30 ਤੋਂ ਵੱਧ ਫਰਜ਼ੀ ਏਜੰਟ ਹਨ ਇਸੇ ਤਰ੍ਹਾਂ ਲੁਧਿਆਣਾ ਦਾ ਨਾਂਅ ਦੂਜੇ ਨੰਬਰ ‘ਤੇ ਆਉਂਦਾ ਹੈ ਜਿੱਥੇ 20 ਤੋਂ ਵੱਧ ਫਰਜ਼ੀ ਏਜੰਟ ਲੋਕਾਂ ਨਾਲ ਧੋਖਾਧੜੀ ਕਰ ਰਹੇ ਹਨ ਪਿਛਲੇ ਸਾਲ ਜ਼ਿਲ੍ਹਾ ਲੁਧਿਆਣਾ ‘ਚ ਤਿੰਨ ਮਹੀਨਿਆਂ ‘ਚ ਫਰਜ਼ੀ ਏਜੰਟਾਂ ਖਿਲਾਫ 70 ਦੇ ਕਰੀਬ ਧੋਖਾਧੜੀ ਦੇ ਮਾਮਲੇ ਦਰਜ ਹੋਏ ਸਨ ਇਸੇ ਤਰ੍ਹਾਂ ਜ਼ਿਲ੍ਹਾ ਪਟਿਆਲਾ ‘ਚ ਧੋਖਾਧੜੀ ਦੇ ਸ਼ਿਕਾਰ ਇੱਕ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਦੀ ਘਟਨਾ ਵੀ ਵਾਪਰ ਚੁੱਕੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।