ਧਰਮ ਤੇ ਪ੍ਰਗਟਾਵੇ ਦੀ ਅਜ਼ਾਦੀ

ਧਰਮ ਤੇ ਪ੍ਰਗਟਾਵੇ ਦੀ ਅਜ਼ਾਦੀ

‘ਕਾਲੀ’ ਫ਼ਿਲਮ ਦੇ ਵਿਵਾਦਿਤ ਪੋਸਟਰ ਦਾ ਵਿਰੋਧ ਸ਼ੁਰੂ ਹੋਣ ਤੋਂ ਬਾਅਦ ਇੱਕ ਵਾਰ ਫਿਰ ਧਰਮ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਜਾਂ ਕਲਾ ਦੀ ਅਜ਼ਾਦੀ ਦਾ ਮਸਲਾ ਚਰਚਾ ’ਚ ਆ ਗਿਆ ਹੈ ਅਤਿ ਤੇ ਹਠ ਹੀ ਅਜਿਹੇ ਵਿਵਾਦਾਂ ਦੇ ਕਾਰਨ ਹਨ ਜਦੋਂ ਕਲਾਕਾਰ ਆਪਣੀ ਅਜ਼ਾਦੀ ਦੇ ਸਹੀ ਅਰਥਾਂ ਨੂੰ ਨਾ ਸਮਝ ਕੇ ਹਠ ਵੱਲ ਜਾਂਦਾ ਹੈ ਤਾਂ ਕਲਾ ਦਾ ਧਰਮ ਭੰਗ ਹੋ ਜਾਂਦਾ ਹੈl

ਅਸਲ ’ਚ ਧਰਮ ਨੂੰ ਮਸ਼ੀਨੀ ਜਾਂ ਤਕਨੀਕੀ ਨਜ਼ਰੀਏ ਨਾਲ ਸਮਝਣ ਦੀ ਗਲਤੀ ਹੀ ਵਿਵਾਦ ਦੀ ਜੜ੍ਹ ਹੈ ਧਰਮ, ਧਾਰਮਿਕ ਵਿਸ਼ਵਾਸ, ਚਿੰਨ੍ਹ, ਪ੍ਰਤੀਕਾਂ ਦੇ ਪਿਛਲੇ ਸੰਕਲਪ ਹਜ਼ਾਰਾਂ ਸਾਲਾਂ ਦੀ ਯਾਤਰਾ ਕਰਕੇ ਅੱਗੇ ਵਧਦੇ ਆਉਂਦੇ ਹਨ ਇਹਨਾਂ ਵਿਸ਼ਵਾਸਾਂ, ਪ੍ਰਤੀਕਾਂ ਨੂੰ ਵਿਗਿਆਨ ਜਾਂ ਗਣਿਤ ਦੇ ਤਰੀਕੇ ਨਾਲ ਨਹੀਂ ਸਮਝਿਆ ਜਾ ਸਕਦਾl

ਵਿਗਿਆਨਕ ਸੋਚ ਵਾਲੇ ਮਨੁੱਖ ਲਈ ਮਿਥਿਹਾਸ ਕੋਰੀ ਕਲਪਨਾ, ਤੇ ਅਸੰਭਵ ਚੀਜ਼ਾਂ ਹਨ ਜੋ ਸਿਰਫ਼ ਵਿਸ਼ਵਾਸ ’ਤੇ ਆਧਾਰਿਤ ਹਨ ਪਰ ਧਰਮ ਦੇ ਹਰ ਸੰਕਲਪ ਦਾ ਆਪਣਾ ਅਰਥ, ਸੰਦਰਭ ਤੇ ਮਹੱਤਵ ਹੈ ਹਜ਼ਾਰਾਂ ਸਾਲਾਂ ਬਾਅਦ ਵੀ ਮਿਥਿਹਾਸ ਆਧੁਨਿਕ ਸਾਹਿਤ, ਸਮਾਜ ਸ਼ਾਸਤਰ, ਮਨੋਵਿਗਿਆਨ ਤੇ ਇਤਿਹਾਸ ਦੇ ਅਧਿਐਨ ਲਈ ਮਹੱਤਵਪੂਰਨ ਹੈl

ਕਲਾਕਾਰਾਂ ਨੂੰ ਇਸ ਗੱਲ ਦਾ ਇਲਮ ਜ਼ਰੂਰ ਹੋਣਾ ਚਾਹੀਦਾ ਹੈ ਕਿ ਉਹ ਧਰਮ ਤੇ ਧਾਰਮਿਕ ਚਿੰਨ੍ਹਾਂ ਨੂੰ ਸਮਾਜ ਦੀ ਬਿਹਤਰੀ ਲਈ ਆਪਣੀ ਵਿਧਾ ਦਾ ਅੰਗ ਬਣਾਉਣ ਜਿੱਥੋਂ ਤੱਕ ਕਾਨੂੰਨ ਦਾ ਸਬੰਧ ਹੈ ਮਨੁੱਖ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਅਪਰਾਧ ਹੈ ਕਲਾਕਾਰ ਵੀ ਕੋਈ ਉਜੱਡ, ਅਗਿਆਨੀ ਜਾਂ ਗੈਰ-ਜਿੰਮੇਵਾਰ ਵਿਅਕਤੀ ਨਹੀਂ ਹੁੰਦਾ ਸਗੋਂ ਸਮਾਜ ਦੀ ਬਿਹਤਰੀ ਬਾਰੇ ਸੋਚਣ ਵਾਲਾ ਜਿੰਮੇਵਾਰ ਵਿਅਕਤੀ ਹੁੰਦਾ ਹੈ ਸਮਾਜ ਲਈ ਕੋਈ ਚੰਗਾ ਸੰਦੇਸ਼ ਛੱਡੇ ਤੋਂ ਬਿਨਾਂ ਕਿਸੇ ਸਾਹਿਤਕ ਪੁਸਤਕ ਜਾਂ ਕਿਸੇ ਫ਼ਿਲਮ ਦਾ ਕੋਈ ਮਤਲਬ ਹੀ ਨਹੀਂl

ਸਿੱਧੇ ਸ਼ਬਦਾਂ ’ਚ ਕਲਾਕਾਰ ਦਾ ਕੰਮ ਵਿਵਾਦ ਖੜ੍ਹੇ ਕਰਨਾ ਨਹੀਂ ਹੈ ਧਰਮ ਦੇ ਨਾਂਅ ’ਤੇ ਹੋ ਰਹੀ ਬੁਰਾਈ ਨੂੰ ਰੋਕਣਾ ਤਾਂ ਸਹੀ ਹੈ ਪਰ ਧਰਮ ਨੂੰ ਬੁਰੇ ਤੇ ਸਮਾਜ ਵਿਰੋਧੀ ਰੂਪ ’ਚ ਪੇਸ਼ ਕਰਨਾ ਗਲਤ ਹੈ ਬਹੁਤ ਸਾਰੀਆਂ ਫਿਲਮਾਂ ਆਈਆਂ ਹਨ ਜਿਨ੍ਹਾਂ ਨੇ ਧਰਮ ਦੇ ਨਾਂਅ ’ਤੇ ਬੁਰਾਈਆਂ ਦੇ ਖਿਲਾਫ਼ ਬੋਲਣ ਦੇ ਨਾਲ-ਨਾਲ ਧਾਰਮਿਕ ਸਦਭਾਵਨਾ ਨੂੰ ਮਜ਼ਬੂਤ ਕੀਤਾ ਇੱਕ ਕਲਾਕਾਰ ਨੂੰ ਆਪਣੇ ਨਿੱਜੀ ਵਿਚਾਰ ਪੂਰੇ ਮੁਲਕ ’ਤੇ ਨਹੀਂ ਥੋਪਣੇ ਚਾਹੀਦੇ ਕਲਾਕਾਰਾਂ ਦੇ ਨਾਲ-ਨਾਲ ਸਿਆਸਤਦਾਨਾਂ ਨੂੰ ਵੀ ਧਰਮਾਂ ਸਬੰਧੀ ਇਤਰਾਜ਼ਯੋਗ ਟਿੱਪਣੀਆਂ ਤੋਂ ਬਚਣਾ ਚਾਹੀਦਾ ਹੈl

ਇਹ ਸੰਕੋਚ ਸਿਰਫ਼ ਕਾਨੂੰਨ ਦੇ ਡਰ ਕਰਕੇ ਨਾ ਹੋਵੇ ਸਗੋਂ ਕਲਾਕਾਰਾਂ ਤੇ ਸਿਆਸਤਦਾਨਾਂ ਨੂੰ ਆਪਣੇ ਫ਼ਰਜ਼ ਤੇ ਆਪਣੀ ਜ਼ਮੀਰ ਵੱਲ ਵੇਖਣਾ ਚਾਹੀਦਾ ਹੈ ਕਲਾ ਸਮਾਜ ਲਈ ਹੈ ਨਾ ਕਿ ਕਿਸੇ ਕਲਾਕਾਰ ਦੀ ਸ਼ੁਹਰਤ ਲਈ ਸੱਚਾ ਕਲਾਕਾਰ ਹਮੇਸ਼ਾ ਨੇਕੀ, ਭਲਾਈ ਤੇ ਭਾਈਚਾਰੇ ਨੂੰ?ਸਮਰਪਿਤ ਹੁੰਦਾ ਹੈ ਸ਼ੁਹਰਤ ਲਈ ਕਦਰਾਂ-ਕੀਮਤਾਂ ਦਾ ਘਾਣ ਨਹੀਂ ਕਰਨਾ ਚਾਹੀਦਾl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ