ਰੂਹ ਦੀ ਹਨੀਪ੍ਰੀਤ ਇੰਸਾਂ, ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਤੇ ਡਾਕਟਰਾਂ ਨੇ ਅਰਦਾਸ ਅਤੇ ਇਲਾਹੀ ਦੇ ਨਾਅਰਾ ਬੋਲ ਕੇ ਕੈਂਪ ਦਾ ਕੀਤਾ ਉਦਘਾਟਨ

14ਵਾਂ ਮੁਫ਼ਤ ਯਾਦ-ਏ-ਮੁਰਸ਼ਿਦ ਅਪੰਗਤਾ ਰੋਕਥਾਮ ਕੈਂਪ ਸ਼ੁਰੂ

  • ਮਰੀਜਾਂ ਦੀ ਮੁਫਤ ਜਾਂਚ ਤੋਂ ਇਲਾਵਾ ਚੁਣੇ ਗਏ ਮਰੀਜਾਂ ਦੇ ਮੁਫ਼ਤ ਆਪ੍ਰੇਸ਼ਨ, ਦਿੱਤੇ ਜਾਣਗੇ ਕੈਲੀਪਰ

ਸਰਸਾ (ਸੁਨੀਲ ਵਰਮਾ)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਮੰਗਲਵਾਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿੱਚ 14ਵਾਂ ਮੁਫ਼ਤ ਯਾਦ-ਏ-ਮੁਰਸ਼ਿਦ ਅਪੰਗਤਾ ਰੋਕਥਾਮ ਕੈਂਪ (Yaad-E-Murshid Free Camp) ਸ਼ੁਰੂ ਹੋਇਆ। ਕੈਂਪ ਦੀ ਸ਼ੁਰੂਆਤ ‘ਰੂਹ ਦੀ’ ਹਨੀਪ੍ਰੀਤ ਇੰਸਾਂ, ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ਮੈਂਬਰਾਂ ਨੇ ਅਰਦਾਸ ਦਾ ਸ਼ਬਦ ਅਤੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦੇ ਨਾਅਰੇ ਨਾਲ ਕੀਤੀ।

ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਸਰਸਾ ਵੱਲੋਂ ਲਾਏ ਗਏ ਇਸ ਕੈਂਪ ਵਿੱਚ ਚੁਣੇ ਗਏ ਮਰੀਜਾਂ ਦੇ ਆਪਰੇਸ਼ਨ, ਆਪ੍ਰੇਸ਼ਨ ਤੋਂ ਪਹਿਲਾਂ ਚੈੱਕਅਪ ਚੈਕਅੱਪ, ਐਕਸਰੇ, ਦਵਾਈਆਂ ਅਤੇ ਕੈਲੀਪਰ ਆਦਿ ਮੁਫਤ ਦਿੱਤੇ ਜਾਣਗੇ। ਦੂਜੇ ਪਾਸੇ 19 ਅਤੇ 20 ਅਪਰੈਲ ਨੂੰ ਕੈਂਪ ਵਿੱਚ ਚੁਣੇ ਗਏ ਮਰੀਜਾਂ ਦੇ ਆਪ੍ਰੇਸ਼ਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਅਪਰੇਸ਼ਨ ਥੀਏਟਰ ਵਿੱਚ ਹੱਡੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਕੀਤੇ ਜਾਣਗੇ।

ਸਰਸਾ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿੱਚ 14ਵਾਂ ਮੁਫ਼ਤ ਯਾਦ-ਏ-ਮੁਰਸ਼ਿਦ ਅਪੰਗਤਾ ਰੋਕਥਾਮ ਕੈਂਪ ਦੌਰਾਨ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਮਰੀਜ। ਤਸੀਵਰਾਂ: ਸੁਸ਼ੀਲ ਕੁਮਾਰ

 ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਤੋਂ ਆਰਥੋਪੀਡਿਕ ਸਪੈਸ਼ਲਿਸਟ ਡਾ. ਵੇਦਿਕਾ ਇੰਸਾਂ, ਪਲਾਸਟਿਕ ਸਰਜਨ ਡਾ. ਸਵਪਨਿਲ ਗਰਗ ਇੰਸਾਂ, ਡਾ. ਪੁਨੀਤ ਇੰਸਾਂ, ਮਾਨਸਾ ਤੋਂ ਡਾ. ਪੰਕਜ ਸ਼ਰਮਾ, ਹਿਸਾਰ ਤੋਂ ਡਾ. ਸੰਜੇ ਅਰੋੜਾ, ਡਾ. ਕੁਲਭੂਸ਼ਣ, ਡਾ. ਸੁਸ਼ੀਲ ਆਜ਼ਾਦ, ਆਯੂਰਵੇਦ ਮਾਹਿਰ ਡਾ. ਅਜੇ ਗੋਪਲਾਨੀ, ਡਾ. ਮੀਨਾ ਗੋਪਲਾਨੀ, ਫਿਜੀਓਥੈਰੇਪਿਸਟ ਜਸਵਿੰਦਰ ਇੰਸਾਂ ਅਤੇ ਨੀਟਾ ਸਮੇਤ ਕਈ ਡਾਕਟਰ ਆਪਣੀਆਂ ਸੇਵਾਵਾਂ ਦੇ ਰਹੇ ਹਨ।

ਕੈਂਪ ਹੱਡੀਆਂ ਨਾਲ ਸਬੰਧਤ ਮਰੀਜਾਂ ਲਈ ਕਿਸੇ ਵਰਦਾਨ : ਡਾ. ਗੌਰਵ ਅਗਰਵਾਲ ਇੰਸਾਂ

ਸ਼ਾਹ ਸਤਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਆਰ.ਐਮ.ਓ ਡਾ. ਗੌਰਵ ਅਗਰਵਾਲ ਇੰਸਾਂ ਨੇ ਕਿਹਾ ਕਿ ਇਹ ਕੈਂਪ ਹੱਡੀਆਂ ਨਾਲ ਸਬੰਧਤ ਮਰੀਜਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਕੈਂਪ ਵਿੱਚ ਹੱਡੀਆਂ ਨਾਲ ਸਬੰਧਤ ਬਿਮਾਰੀਆਂ ਦੀ ਜਾਂਚ, ਆਪ੍ਰੇਸ਼ਨ ਦੇ ਨਾਲ-ਨਾਲ ਮਰੀਜਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਕੈਂਪ ਦਾ ਲਾਭ ਲੈਣ ਲਈ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਤੋਂ ਮਰੀਜ ਆਉਂਦੇ ਹਨ।

ਇੰਜ ਹੁੰਦਾ ਹੈ ਇਲਾਜ਼ ਹੱਡੀਆਂ ਦੇ ਮਾਹਿਰ ਡਾ. ਵੇਦਿਕਾ ਇੰਸਾਂ ਨੇ ਦੱਸਿਆ

ਹੱਡੀਆਂ ਦੇ ਮਾਹਿਰ ਡਾ. ਵੇਦਿਕਾ ਇੰਸਾਂ ਨੇ ਦੱਸਿਆ ਕਿ ਕੈਂਪ ਵਿੱਚ ਸੀਟੀਈਵੀ ਬਿਮਾਰੀ ਅਤੇ ਸੀ.ਪੀ ਬਿਮਾਰੀ ਨਾਲ ਸਬੰਧਿਤ ਵੱਧ ਮਰੀਜ ਆਉਂਦੇ ਹਨ। ਸੀ.ਟੀ.ਈ.ਵੀ. ਦੀ ਬਿਮਾਰੀ ਦਾ ਮਤਲਬ ਹੈ ਕਿ ਬੱਚਿਆਂ ਦੇ ਜਨਮ ਦੇ ਸਮੇਂ ਤੋਂ ਹੀ ਟੇਢੇ ਪੈਰ ਹੁੰਦੇ ਹਨ, ਉਨ੍ਹਾਂ ਦਾ ਇੱਥੇ ਆਪ੍ਰੇਸ਼ਨ ਅਤੇ ਫਿਜੀਓਥੈਰੇਪੀ ਵਿਧੀ ਨਾਲ ਇਲਾਜ ਕੀਤਾ ਜਾਂਦਾ ਹੈ। ਦੂਜਾ ਹੈ ਸੀਪੀ ਭਾਵ ਸੇਰੇਬ੍ਰਲ ਪਾਲਸੀ ਜਿਸ ਵਿੱਚ ਬੱਚਿਆਂ ਦੀ ਸਰੀਰਕ ਗਤੀਵਿਧੀ, ਤੁਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸੇਰੇਬ੍ਰਲ ਸ਼ਬਦ ਦਿਮਾਗ ਦੇ ਦੋਵਾਂ ਹਿੱਸਿਆਂ ਨੂੰ ਦਰਸਾਉਂਦਾ ਹੈ ਅਤੇ ਪਾਲਸੀ ਸ਼ਬਦ ਦਾ ਅਰਥ ਸਰੀਰਕ ਗਤੀਵਿਧੀ ਨਾਲ ਕਮਜੋਰੀ ਜਾਂ ਸਮੱਸਿਆ ਤੋਂ ਹੈ।

ਇਹ ਇੱਕ ਕਿਸਮ ਦੀ ਅਪੰਗਤਾ ਹੈ ਜਿਸ ਵਿੱਚ ਬੱਚਿਆਂ ਨੂੰ ਵਸਤੂਆਂ ਨੂੰ ਫੜਨ ਅਤੇ ਤੁਰਨ ਵਿੱਚ ਮੁਸ਼ਕਲ ਆਉਂਦੀ ਹੈ। ਡਾ. ਵੇਦਿਕਾ ਇੰਸਾਂ ਨੇ ਮਰੀਜਾਂ ਨੂੰ ਸੇਰੇਬ੍ਰਲ ਪਾਲਸੀ ਨਾਲ ਸਬੰਧਤ ਬਿਮਾਰੀ ਬਾਰੇ ਜਾਗਰੂਕ ਕੀਤਾ ਅਤੇ ਕਿਹਾ ਕਿ ਇਸ ਬਿਮਾਰੀ ਦਾ ਸਿਰਫ ਆਪ੍ਰੇਸ਼ਨ ਹੀ ਹੱਲ ਨਹੀਂ ਹੈ। ਇਸ ਦੇ ਲਈ ਆਪਰੇਸ਼ਨ ਤੋਂ ਬਾਅਦ ਜਦੋਂ ਤੱਕ ਬੱਚਾ 12 ਤੋਂ 15 ਸਾਲ ਦਾ ਨਹੀਂ ਹੋ ਜਾਂਦਾ, ਮਰੀਜ ਨੂੰ ਡਾਕਟਰਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ ਅਤੇ ਨਿਰਧਾਰਤ ਕਸਰਤਾਂ ਕਰਵਾਉਣੀਆਂ ਚਾਹੀਦੀਆਂ ਹਨ। ਤਾਂ ਹੀ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

2008 ਵਿੱਚ ਕੀਤੀ ਗਈ ਸੀ ਕੈਂਪ ਦੀ ਸ਼ੁਰੂਆਤ | Yaad-E-Murshid Free Camp

ਮੁਫਤ ਯਾਦ-ਏ-ਮੁਰਸ਼ਿਦ ਅਪੰਗਤਾ ਰੋਕਥਾਮ ਕੈਂਪ ਸਾਲ 2008 ਤੋਂ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਕੈਂਪ ਕੋਵਿਡ ਸਮੇਂ ਦੌਰਾਨ 2020 ਨੂੰ ਛੱਡ ਕੇ ਹਰ ਸਾਲ ਲਾਇਆ ਜਾਂਦਾ ਹੈ। ਇਨ੍ਹਾਂ ਕੈਂਪਾਂ ਵਿੱਚ ਹੁਣ ਤੱਕ 2500 ਤੋਂ ਵੱਧ ਮਰੀਜਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਜਿਨ੍ਹਾਂ ਵਿੱਚੋਂ 521 ਮਰੀਜਾਂ ਨੂੰ ਅਪਰੇਸ਼ਨ ਲਈ ਦਾਖਲ ਕਰਵਾਇਆ ਗਿਆ ਹੈ। ਜਿਨ੍ਹਾਂ ਦੇ 705 ਅਪਰੇਸ਼ਨ ਹੋ ਚੁੱਕੇ ਹਨ। ਕਈ ਮਰੀਜਾਂ ਦੇ ਦੋ-ਦੋ-ਤਿੰਨ-ਤਿੰਨ ਅਪਰੇਸ਼ਨ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ 547 ਮਰੀਜਾਂ ਨੂੰ ਕੈਲੀਪਰ (ਨਕਲੀ ਅੰਗ) ਵੀ ਦਿੱਤੇ ਗਏ ਹਨ।

18 ਅਪਰੈਲ 1960 ਨੂੰ ਸਾਈਂ ਨੇ ਬਦਲਿਆ ਸੀ ਚੋਲਾ

ਜ਼ਿਕਰਯੋਗ ਹੈ ਕਿ ਇਹ ਹੈ ਕਿ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਇਨਸਾਨੀਅਤ ਦੀ ਅਲਖ ਜਗਾ ਕੇ ਸਮੁੱਚੀ ਮਾਨਵਤਾ ’ਤੇ ਮਹਾਨ ਪਰਉਪਕਾਰ ਕੀਤਾ ਅਤੇ ਲੋਕਾਂ ਨੂੰ ਜਿਊਣ ਦਾ ਸਹੀ ਰਸਤਾ ਦਿਖਾਇਆ। ਬਾਅਦ ਵਿੱਚ 18 ਅਪ੍ਰੈਲ 1960 ਨੂੰ ਸਾਈਂ ਜੀ ਨੇ ਚੋਲਾ ਬਦਲ ਲਿਆ। ਉਨ੍ਹਾਂ ਤੋਂ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਅਤੇ ਹੁਣ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੇ ਲੋਕ ਮਾਨਵਤਾ ਦੀ ਭਲਾਈ ਦੇ ਕਾਰਜ ਕਰਕੇ ਸਮਾਜ ਨੂੰ ਨਵੀਂ ਸੇਧ ਦੇ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ