ਮੁਫ਼ਤ ਦੀਆਂ ਸਕੀਮਾਂ ਤੇ ਚੋਣਾਂ

ਮੁਫ਼ਤ ਦੀਆਂ ਸਕੀਮਾਂ ਤੇ ਚੋਣਾਂ

ਸੁਪਰੀਮ ਕੋਰਟ ਤੋਂ ਬਾਅਦ ਹੁਣ ਚੋਣ ਕਮਿਸ਼ਨ ਨੇ ਵੀ ਪਾਰਟੀਆਂ ਤੋਂ ਇਸ ਸਵਾਲ ਦਾ ਜਵਾਬ ਮੰਗਿਆ ਹੈ ਕਿ ਮੁਫਤ ਸਕੀਮਾਂ ਦੇ ਵਾਅਦੇ ਕੋਈ ਪਾਰਟੀ ਸੱਤਾ ’ਚ ਆ ਕੇ ਕਿਵੇਂ ਪੂਰੇ ਕਰੇਗੀ ਭਾਵੇਂ ਸਵਾਲ ਇਹ ਨਵਾਂ ਨਹੀਂ ਪਰ ਦੇਸ਼ ਦੀਆਂ ਸਿਖਰਲੀਆਂ ਸੰਸਥਾਵਾਂ ’ਚ ਇਸ ਦੀ ਚਰਚਾ ਹੋਣੀ ਇਸ ਮੁੱਦੇ ਨੂੰ ਗੰਭੀਰ ਬਣਾਉਂਦੀ ਹੈ ਸਿਆਸੀ ਪਾਰਟੀਆਂ ਲਈ ਵਾਅਦੇ ਵੱਡੇ ਹੋਣ ਜਾਂ ਛੋਟੇ ਚੋਣਾਂ ਜਿੱਤਣ ਲਈ ਵੱਡਾ ਹਥਿਆਰ ਬਣ ਗਏ ਹਨ ਇਹ ਮੁੱਦਾ ਸਿਰਫ਼ ਸਿਆਸੀ ਬਹਿਸ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ

ਸਗੋਂ ਇਸ ਦੇ ਹੱਲ ਲਈ ਦੇਸ਼ ਅੰਦਰ ਕੌਮੀ ਤੇ ਸੂੁਬਈ ਪੱਧਰ ’ਤੇ ਅਜਿਹੀਆਂ ਬਾਡੀਆਂ ਦਾ ਗਠਨ ਕਰਨਾ ਚਾਹੀਦਾ ਹੈ ਜਿਨ੍ਹਾਂ ਵਿੱਚ ਅਰਥਸ਼ਾਸਤਰੀ, ਸਮਾਜ ਸ਼ਾਸਤਰੀ ਤੇ ਬੁੱਧੀਜੀਵੀ ਵੀ ਇਸ ਦੇ ਮੈਂਬਰ ਹੋਣ ਅਸਲ ’ਚ ਮੁਫ਼ਤ ਦੀਆਂ ਰਿਓੜੀਆਂ ਤੇ ਲੋਕ ਭਲਾਈ ਸਕੀਮਾਂ ਦਰਮਿਆਨ ਇੱਕ ਲਕੀਰ ਖਿੱਚਣ ਦੀ ਜ਼ਰੂਰਤ ਹੈ ਅਜੇ ਤੱਕ ਰੋਲ-ਘਚੋਲਾ ਹੀ ਇੰਨਾ ਹੈ ਕਿ ਸਿਆਸੀ ਪੱਧਰ ’ਤੇ ਵਿਗਿਆਨਕ ਫੈਸਲਿਆਂ ਦੀ ਆਸ ਬਹੁਤ ਘੱਟ ਹੁੰਦੀ ਹੈ ਹਰ ਪਾਰਟੀ ਆਪਣੇ ਫੈਸਲੇ ਨੂੰ ਵਾਜਬ ਮੰਨਦੀ ਹੈ ਪਾਰਟੀਆਂ ਦਾ ਇੱਕੋ-ਇੱਕ ਮੰਤਵ ਕੁਰਸੀ ਹਾਸਲ ਕਰਨਾ ਹੁੰਦਾ ਹੈ

ਇਸ ਹਿਸਾਬ ਨਾਲ ਆਰਥਿਕ ਫੈਸਲੇ ਸਿਆਸੀ ਲੋਕ ਲੈ ਰਹੇ ਹੁੰਦੇ ਹਨ ਅਰਥਸ਼ਾਸਤਰੀ ਦੀ ਰਾਏ ਕਿਤੇ ਦੂਰ ਤੱਕ ਵੀ ਨਹੀਂ ਹੁੰਦੀ ਅਰਥਸ਼ਾਸਤਰੀਆਂ, ਬੁੱਧੀਜੀਵੀਆਂ ਦੀ ਬਾਡੀ ਇੰਨੀ ਮਜ਼ਬੂਤ ਹੋਣੀ ਚਾਹੀਦੀ ਹੈ ਕਿ ਜੇਕਰ ਕਿਸੇ ਪਾਰਟੀ ਦਾ ਵਾਅਦਾ ਵਾਜਬ ਨਾ ਹੋਵੇ ਤਾਂ ਪਾਰਟੀ ਸਵੈ-ਇੱਛਾ ਨਾਲ ਉਸਨੂੰ ਵਾਪਸ ਲਵੇ ਇਹ ਮਸਲਾ ਦਬਾਅ ਜਾਂ ਸਖ਼ਤੀ ਦੀ ਬਜਾਇ ਲੋਕ ਜਾਗਰੂਕਤਾ ਨਾਲ ਹੀ ਸੰਭਵ ਹੈ ਜਦੋਂ ਲੋਕ ਜਾਗਰੂਕ ਹੋਣਗੇ ਤਾਂ ਪਾਰਟੀਆਂ ਨੂੰ ਆਪਣੇ ਤਰਕਹੀਣ ਵਾਅਦੇ ਦੇ ਫੇਲ੍ਹ ਹੋਣ ਦਾ ਡਰ ਹੋਵੇਗਾ ਜੇਕਰ ਬੀਤੇ ਦਹਾਕਿਆਂ ਵੱਲ ਝਾਤ ਮਾਰੀਏ ਤਾਂ ਲਗਭਗ ਹਰ ਸਿਆਸੀ ਪਾਰਟੀ ਨੇ ਹੀ ਅਜਿਹੇ ਲੋਕ ਲੁਭਾਊ ਵਾਅਦੇ ਕੀਤੇ ਸਨ ਜਿਨ੍ਹਾਂ ਨਾਲ ਆਰਥਿਕਤਾ ਦਾ ਕੋਈ ਲਾਗਾ-ਦੇਗਾ ਹੀ ਨਹੀਂ ਸੀ ਸਿਲਾਈ ਮਸ਼ੀਨ ਵੰਡਣ ਦੀ ਗੱਲ ਤਾਂ ਸਮਝ ਆ ਸਕਦੀ ਹੈ

ਪਰ ਫਰਿੱਜ, ਵਾਸ਼ਿੰਗ ਮਸ਼ੀਨ ਵੰਡਣ ’ਚੋਂ ਕੋਈ ਲੋਕ-ਕਲਿਆਣ ਦੀ ਭਾਵਨਾ ਨਜ਼ਰ ਨਹੀਂ ਪੈਂਦੀ ਬਜ਼ੁਰਗਾਂ ਨੂੰ ਪੈਨਸ਼ਨ ਲਾਉਣੀ ਜਾਂ ਪੈਨਸ਼ਨ ’ਚ ਵਾਧਾ ਕਰਨਾ ਕਿਸੇ ਤਰ੍ਹਾਂ ਵੀ ਮੁਫਤ ਦੀਆਂ ਰਿਓੜੀਆਂ ਨਹੀਂ ਇਸੇ ਤਰ੍ਹਾਂ ਰੁਜ਼ਗਾਰ ਵਧਾਉਣ, ਸਿਹਤ ਤੇ ਸਿੱਖਿਆ ਸਹੂਲਤ ’ਚ ਵਾਧਾ ਵੀ ਕੋਈ ਗਲਤ ਨਹੀਂ ਹਰ ਸੂਬੇ ਦੀਆਂ ਆਪਣੀਆਂ ਭੂਗੋਲਿਕ, ਸਮਾਜਿਕ, ਆਰਥਿਕ ਤੇ ਉਦਯੋਗਿਕ ਜਰੂਰਤਾਂ ਹਨ ਜਿਨ੍ਹਾਂ ਨੂੰ ਸਾਰੇ ਦੇਸ਼ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ ਅਸਲ ’ਚ ਸੰਤੁਲਿਤ ਵਿਕਾਸ ਲਈ ਤਰਕਸੰਗਤ, ਵਿਗਿਆਨਕ, ਅਰਥਪੂਰਨ ਨੀਤੀਆਂ ਤੇ ਨਜ਼ਰੀਏ ਦੀ ਜਰੂਰਤ ਹੁੰਦੀ ਹੈ ਇਹ ਵੀ ਕਹਿਣਾ ਸਹੀ ਹੋਵੇਗਾ ਕਿ ਸਿਆਸੀ ਪਾਰਟੀਆਂ ਕਿਸੇ ਨਤੀਜੇ ’ਤੇ ਪੁੱਜਣ ਇਸ ਦੀ ਆਸ ਬਹੁਤ ਘੱਟ ਹੈ ਆਪਣੇ-ਆਪਣੇ ਵਿਸ਼ੇ ਦੇ ਮਾਹਿਰਾਂ ਦੀ ਰਾਇ ਨੂੰ ਮਹੱਤਵ ਦੇਣਾ ਪਵੇਗਾ ਕਿਸੇ ਵੀ ਮੁੱਦੇ ਨੂੰ ਚੁਣਾਵੀ ਘੇਰਿਆਂ ’ਚੋਂ ਕੱਢ ਕੇ ਉਸ ਦੇ ਵਿਗਿਆਨਕ ਤੇ ਅਥਰਸ਼ਾਸਤਰੀ ਪਹਿਲੂਆਂ ਨੂੰ ਸਵੀਕਾਰ ਕਰਨ ਅਤੇ ਲਾਗੂ ਕਰਨ ਦੀ ਜ਼ਰੂਰਤ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ