ਮਹਿੰਗਾਈ ਲਈ ਪੇਸ਼ਬੰਦੀ

ਮਹਿੰਗਾਈ ਲਈ ਪੇਸ਼ਬੰਦੀ

ਪਿਛਲੇ ਹਫ਼ਤੇ ’ਚ ਭਾਰਤੀ ਰਿਜ਼ਰਵ ਬੈਂਕ ਨੇ ਦੋ ਗੇੜਾਂ ’ਚ ਰੈਪੋ ਰੇਟ ’ਚ 90 ਬੇਸਿਸ ਪੁਆਇੰਟ (0.9 ਫੀਸਦੀ) ਦਾ ਵਾਧਾ ਕੀਤਾ ਹੈ ਹੁਣ ਇਹ ਦਰ 4.90 ਫੀਸਦੀ ਹੋ ਗਈ ਹੈ ਇਸ ਵਾਧੇ ਦਾ ਮੁੱਖ ਟੀਚਾ ਸਿੱਕਾ-ਪਸਾਰ ’ਤੇ ਲਗਾਮ ਲਾਉਣਾ ਹੈ ਇਸ ਨੂੰ ਦੇਖਦਿਆਂ ਦੇਸ਼ ਦੇ ਕੇਂਦਰੀ ਬੈਂਕ ਨੇ ਅਪਰੈਲ ’ਚ ਮੁਲਾਂਕਣ ਕੀਤਾ ਸੀ ਕਿ ਔਸਤ ਖੁਦਰਾ ਸਿੱਕਾ-ਪਸਾਰ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ (ਅਪਰੈਲ-ਜੂਨ) ’ਚ 6.3 ਫੀਸਦੀ, ਦੂਜੀ ਤਿਮਾਹੀ (ਜੁਲਾਈ-ਸਤੰਬਰ) ’ਚ 5.8 ਫੀਸਦੀ, ਤੀਜੀ ਤਿਮਾਹੀ (ਅਕਤੂਬਰ-ਦਸੰਬਰ) ’ਚ 5.4 ਫੀਸਦੀ ਅਤੇ ਚੌਥੀ ਤਿਮਾਹੀ (ਜਨਵਰੀ-ਮਾਰਚ, 2023) ’ਚ 5.1 ਫੀਸਦੀ ਹੋ ਸਕਦੀ ਹੈ

ਇਸ ਦਾ ਅਰਥ ਹੈ ਕਿ ਰਿਜ਼ਰਵ ਬੈਂਕ ਨੂੰ ਭਰੋਸਾ ਹੈ ਕਿ ਸਿੱਕਾ-ਪਸਾਰ ਚਾਰ ਫੀਸਦੀ (ਦੋ ਫੀਸਦੀ ਘੱਟ ਜਾਂ ਜ਼ਿਆਦਾ) ਦੇ ਸਵੀਕਾਰਤ ਪੱਧਰ ’ਤੇ ਰਹਿ ਸਕਦਾ ਹੈ ਇਹ ਫੈਸਲੇ ਇਹ ਵੀ ਜ਼ਾਹਿਰ ਕਰ ਰਹੇ ਹਨ ਕਿ ਆਖ਼ਰ ਰਿਜ਼ਰਵ ਬੈਂਕ ਨੇ ਇਹ ਮੰਨ ਲਿਆ ਹੈ ਕਿ ਸਿੱਕਾ-ਪਸਾਰ ਵਧਿਆ ਹੈ ਕੋਰੋਨਾ ਸੰਕਟ ਤੋਂ ਉੱਭਰਦੇ ਦੇਸ਼ ’ਤੇ ਰੂਸ-ਯੂਰਕੇਨ ਸੰਕਟ ਦਰਮਿਆਨ ਰੁਕੀ ਖੁਰਾਕ ਲੜੀ ਦੀ ਮਾਰ ਵੀ ਪੂਰਾ ਅਸਰ ਦਿਖਾ ਰਹੀ ਹੈ

ਵਧਦੇ ਦਰਾਮਦ ਖਰਚ ਅਤੇ ਕਮਜ਼ੋਰ ਹੁੰਦੇ ਰੁਪਏ ਨੇ ਕੇਂਦਰੀ ਬੈਂਕ ਦੀਆਂ ਚਿੰਤਾਵਾਂ ਵਧਾਈਆਂ ਹਨ ਤਾਂ ਹੀ ਆਰਬੀਆਈ ਨੇ ਲਗਭਗ ਇੱਕ ਮਹੀਨੇ ਦੇ ਫ਼ਰਕ ’ਚ ਦੂਜੀ ਵਾਰ ਰੈਪੋ ਦਰਾਂ ’ਚ ਕਟੌਤੀ ਕੀਤੀ ਹੈ ਸਵਾਲ ਇਹ ਹੈ ਕਿ ਕੀ ਅਜਿਹੇ ਯਤਨਾਂ ਨਾਲ ਰਿਕਾਰਡ ਤੋੜਦੀ ਮਹਿੰਗਾਈ ’ਤੇ ਕੁਝ ਅਸਰ ਪਵੇਗਾ ਛੇ ਦਾ ਅੰਕੜਾ ਪਾਰ ਕਰ ਚੁੱਕੀ ਖੁਦਰਾ ਮਹਿੰਗਾਈ ਦਰ ’ਚ ਗਿਰਾਵਟ ਆਵੇਗੀ? ਮਹਾਂਮਾਰੀ ਦੌਰਾਨ ਪਹਿਲਾਂ ਹੀ ਖੁਦਰਾ ਮਹਿੰਗਾਈ ਬਹੁਤ ਵਧ ਗਈ ਸੀ ਅਤੇ ਜੇਕਰ ਬਾਅਦ ’ਚ ਥੋਕ ਸਿੱਕਾ-ਪਸਾਰ ’ਚ ਵਾਧਾ ਹੋ ਰਿਹਾ ਹੈ, ਤਾਂ ਦੇਰ-ਸਵੇਰ ਉਸ ਦਾ ਅਸਰ ਖੁਦਰਾ ਕੀਮਤਾਂ ’ਤੇ ਪੈਣਾ ਸੁਭਾਵਿਕ ਹੈ ਸਸਤੇ ਕਰਜ਼ੇ ਦੇਣ ਦਾ ਇੱਕ ਆਧਾਰ ਇਹ ਵੀ ਸੀ ਕਿ ਅਰਥਵਿਵਸਥਾ ਸੰਤੋਸ਼ਜਨਕ ਗਤੀ ਨਾਲ ਵਧ ਰਹੀ ਹੈ

ਇਸ ਦਾ ਕਾਰਨ ਇਹ ਹੈ ਕਿ ਵੱਡੇ ਉਦਯੋਗ ਪੱਟੜੀ ’ਤੇ ਆ ਚੱੁਕੇ ਹਨ ਅਤੇ ਕੁੱਲ ਘਰੇਲੂ ਉਤਪਾਦਨ (ਜੀਡੀਪੀ) ’ਚ ਉਨ੍ਹਾਂ ਦਾ ਹਿੱਸਾ ਜ਼ਿਆਦਾ ਹੈ ਹੈਰਾਨੀ ਇਹ ਹੈ ਕਿ ਜੀਡੀਪੀ ’ਚ ਵੱਡੇ ਉਦਯੋਗਾਂ ਦਾ ਵੱਡਾ ਹਿੱਸਾ ਹੈ, ਪਰ ਰੁਜ਼ਗਾਰ ’ਚ ਛੋਟੇ ਅਤੇ ਦਰਮਿਆਨੇ ਉੱਦਮਾਂ ਦਾ ਯੋਗਦਾਨ ਜਿਆਦਾ ਹੈ ਅਜਿਹੇ ’ਚ ਘਰੇਲੂ ਬਜਾਰ ’ਚ ਮੰਗ ਵੀ ਸੁਸਤ ਹੈ ਅਤੇ ਬਾਹਰੀ ਕਾਰਨਾਂ- ਰੂਸ-ਯੂਕਰੇਨ ਜੰਗ, ਚੀਨ ਤੋਂ ਸਪਲਾਈ ’ਚ ਅੜਿੱਕਾ ਕਾਰਨਾਂ ਨੇ ਵੀ ਸਿੱਕਾ-ਪਸਾਰ ਨੂੰ ਵਧਾਉਣ ’ਚ ਯੋਗਦਾਨ ਦਿੱਤਾ ਹੈ¿; ਯੂਕਰੇਨ ’ਤੇ ਹਮਲੇ ਤੋਂ ਬਾਅਦ ਅਮਰੀਕਾ ਅਤੇ ਕਈ ਯੂਰਪੀ ਦੇਸ਼ਾਂ ਨੇ ਪਾਬੰਦੀਆਂ ਤਹਿਤ ਰੂਸ ਨਾਲ ਸਵਿਫਟ ਪੇਮੈਂਟ ਸਿਸਟਮ, ਵੀਸਾ, ਮਾਸਟਰਕਾਰਡ, ਪੇਪਾਲ ਆਦਿ ਬੈਂਕਿੰਗ ਸੁਵਿਧਾਵਾਂ ਨੂੰ ਰੂਸ ’ਚ ਬੰਦ ਕਰ ਦਿੱਤਾ ਗਿਆ ਹੈ

ਰੂਸ ਨੂੰ ਚੀਨੀ ਪ੍ਰਣਾਲੀ ਦੀ ਸਹਾਇਤਾ ਲੈਣੀ ਪੈ ਰਹੀ ਹੈ ਜੇਕਰ ਸਾਡੇ ਦੇਸ਼ ’ਚ ਵਿਕਸਿਤ ਯੂਪੀਆਈ ਸਿਸਟਮ ਨਾਲ ਬੈਂਕਿੰਗ ਤੰਤਰ ਅਤੇ ਲੈਣ-ਦੇਣ ਨੂੰ ਜੋੜ ਦਿੱਤਾ ਜਾਵੇ, ਤਾਂ ਇਸ ਤਰ੍ਹਾਂ ਦੀਆਂ ਪਾਬੰਦੀਆਂ ਜਾਂ ਅੰਤਰਰਾਸ਼ਟਰੀ ਪੱਧਰ ’ਤੇ ਪੈਦਾ ਹੋਣ ਵਾਲੇ ਅੜਿੱਕਿਆਂ ਦੀ ਚੁਣੌਤੀ ਦਾ ਸਾਹਮਣਾ ਅਸਾਨੀ ਨਾਲ ਕੀਤਾ ਜਾ ਸਕਦਾ ਹੈ¿; ਚਿੰਤਾ ਇਸ ਗੱਲ ਦੀ ਬਣੀ ਹੋਈ ਹੈ ਕਿ ਜੇਕਰ ਰੂਸ-ਯੂਕਰੇਨ ਜੰਗ ਦੁਨੀਆ ’ਚ ਠੰਢੇ ਯੁੱਧ ਦੇ ਨਵੇਂ ਹਾਲਾਤ ਪੈਦਾ ਕਰਦਾ ਹੈ ਤਾਂ ਨਿਸ਼ਚਿਤ ਤੌਰ ’ਤੇ ਮਹਿੰਗਾਈ ਨੂੰ ਰੋਕਣਾ ਹੋਰ ਮੁਸ਼ਕਲ ਹੋ ਸਕਦਾ ਹੈ ਅਜਿਹੇ ਹਾਲਾਤਾਂ ’ਚ ਤਕਨੀਕ ਦੇ ਵਿਕਾਸ ਨਾਲ ਹਾਸਲ ਆਤਮ-ਨਿਰਭਰਤਾ ਸਾਨੂੰ ਮਹਿੰਗਾਈ ਨਾਲ ਲੜਨ ਦੀ ਤਾਕਤ ਦੇ ਸਕਦੀ ਹੈ¿;

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ