ਫੁੱਟਬਾਲ ਏਆਈਐਫਐਫ ਅਵਾਰਡ : ਸੁਨੀਲ ਛੇਤਰੀ ਅਤੇ ਕਮਲਾ ਦੇਵੀ ਸਾਲ ਦੇ ਸਰਵਸ੍ਰੇਸ਼ਠ ਖਿਡਾਰੀ

ਛੇਤਰੀ ਹਾਲ ਹੀ ‘ਚ ਸਾਬਕਾ ਕਪਤਾਨ ਬਾਈਚੁੰਗ ਭੁਟੀਆ ਤੋਂ ਬਾਅਦ 100 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਦੂਸਰੇ ਭਾਰਤੀ ਖਿਡਾਰੀ ਬਣੇ

ਮੁੰਬਈ (ਏਜੰਸੀ)। ਆਲ ਇੰਡੀਆ ਫੁੱਟਬਾਲ ਮਹਾਂਸੰਘ (ਏਆਈਐਫਐਫ) ਨੇ ਭਾਰਤੀ ਫੁੱਟਬਾਲ ਕਪਤਾਨ ਸੁਨੀਲ ਛੇਤਰੀ ਨੂੰ ਪੁਰਸ਼ ਵਰਗ ‘ਚ ਅਤੇ ਕਮਲਾ ਦੇਵੀ ਨੂੰ ਮਹਿਲਾ ਵਰਗ 2017 ਲਈ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਹੈ ਏਆਈਐਫਐਫ ਨੇ ਇੱਥੇ ਆਪਣੀ ਕਾਰਜਕਾਰੀ ਕਮੇਟੀ ਦੀ ਬੈਠਕ ‘ਚ ਸਾਲ 2017 ਦੇ ਇਨਾਮਾਂ ਦਾ ਐਲਾਨ ਕੀਤਾ ਦੇਸ਼ ਦੇ ਸਰਵਸ੍ਰੇਸ਼ਠ ਸਟਰਾਈਕਰ ਅਤੇ ਕਪਤਾਨ ਛੇਤੀ ਨੂੰ ਪਲੇਅਰ ਆਫ਼ ਦ ਯੀਅਰ ਅਵਾਰਡ ਲਈ ਚੁਣਿਆ ਗਿਆ ਛੇਤਰੀ ਹਾਲ ਹੀ ‘ਚ ਸਾਬਕਾ ਕਪਤਾਨ ਬਾਈਚੁੰਗ ਭੁਟੀਆ ਤੋਂ ਬਾਅਦ 100 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਦੂਸਰੇ ਭਾਰਤੀ ਖਿਡਾਰੀ ਬਣੇ ਸਨ।

ਕਮਲਾ ਦੇਵੀ ਨੂੰ ਮਹਿਲਾ ਵਰਗ ‘ਚ ਪਲੇਅਰ ਆਫ਼ ਦ ਯੀਅਰ ਚੁਣਿਆ ਗਿਆ ਹਾਲ ਹੀ ‘ਚ ਚਾਰ ਦੇਸ਼ਾਂ ਦੇ ਇੰਟਰਨੈਸ਼ਨਲ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਅਨਿਰੁਦ ਥਾਪਾ ਨੂੰ ਅਮਰਜ਼ਿੰਗ ਪਲੇਅਰ ਆਫ਼ ਦ ਯੀਅਰ ਚੁਣਿਆ ਗਿਆ ਭਾਰਤ ਨੇ ਇਸ ਟੂਰਨਾਮੈਂਟ ‘ਚ ਖ਼ਿਤਾਬੀ ਜਿੱਤ ਦਰਜ ਕੀਤੀ ਸੀ ਮਹਿਲਾ ਵਰਗ ‘ਚ ਈ ਪੰਥੋਈ ਨੂੰ 2017 ਲਈ ਅਮਰਜ਼ਿੰਗ ਪਲੇਅਰ ਆਫ਼ ਦ ਯੀਅਰ ਚੁਣਿਆ ਗਿਆ।