ਫੁੱਲ ਕਲੀਆਂ

Sach Kahoon Punjabi Desk Picture
Published On

Flower buds | ਫੁੱਲ ਕਲੀਆਂ

ਰੱਬ ਨੇ ਦਿੱਤੇ ਪਿਆਰੇ-ਪਿਆਰੇ ਬੱਚੜੇ,
ਮਾਪੇ ਜੀਉਣ ਦੇਖ-ਦੇਖ ਇਹ ਮੁੱਖੜੇ।
ਬੱਚੇ ਹੁੰਦੇ ਨੇ ਕੋਮਲ-ਕੋਮਲ ਫੁੱਲ ਕਲੀਆਂ,
ਖੁਸ਼ੀਆਂ ਸੁਗੰਧੀ ਵਾਲੀਆਂ ਘਰਾਂ ਨੇ ਮੱਲੀਆਂ
ਤੋਤਲੀਆਂ ਗੱਲਾਂ ਲਗਣ ਸਭ ਨੂੰ ਪਿਆਰੀਆਂ,
ਸ਼ਰਾਰਤਾਂ ਇਨ੍ਹਾਂ ਦੀਆਂ ਹੁੰਦੀਆਂ ਨੇ ਨਿਆਰੀਆਂ
ਜਾਣੀਜਾਣ ਹੁੰਦੇ ਮਾਪੇ ਇਨ੍ਹਾਂ ਦੇ ਹਰ ਹਾਲ ਦੇ,
ਮਾਂ-ਬਾਪ ਬੱਚਿਆਂ ਨੂੰ ਲਾਡਾਂ ਨਾਲ ਪਾਲਦੇ
ਭੋਲੇ-ਭਾਲੇ ਚਿਹਰੇ ਸਭ ਦਾ ਮਨ ਮੋਹ ਲੈਂਦੇ ਨੇ,
ਸਾਰਿਆਂ ਤੋਂ ਰੱਜ-ਰੱਜ ਪਿਆਰ ਇਹ ਲੈਂਦੇ ਨੇ
ਚੰਗੇ ਬੱਚੇ ਮਾਪਿਆਂ ਦਾ ਦਿਲ ਨਾ ਦੁਖਾਉਂਦੇ ਨੇ,
ਮਾਪਿਆਂ ਦੇ ਪਿਆਰ-ਦੁਲਾਰ ਦੀ ਕਦਰ ਪਾਉਂਦੇ ਨੇ
ਪਿਆਰੇ ਬੱਚਿਓ ਪੜ੍ਹ-ਲਿਖ ਜਿੰਦਗੀ ਸਵਾਰ ਲਓ,
ਸੀਨਾ ਮਾਪਿਆਂ ਦਾ ਕਹਿਣਾ ਮੰਨ ਠਾਰ ਲਓ
ਮਾਪੇ ਤੁਹਾਡੀ ਖੁਸ਼ੀ ਲਈ ਤਨ-ਮਨ ਵਾਰਦੇ,
ਹਾਲਾਤ ਭਾਵੇਂ ਕਿਦਾਂ ਦੇ ਹੋਣ ਤੁਹਾਡਾ ਜੀਵਨ ਸਵਾਰਦੇ
ਜਿੰਦ ਦੀ ਅਰਜੋਈ ਦਿਲ ਨਾ ਦੁਖਾਉਣਾ ਮਾਪਿਆਂ ਦਾ,
ਸਹਾਰਾ ਬਣ ਰਹਿਣਾ ਤੁਸੀਂ ਬੁੱਢੇ ਮਾਪਿਆਂ ਦਾ
ਜੋ ਮਾਪਿਆਂ ਦੀ ਅੱਜ ਕਦਰ ਕਮਾਉਣਗੇ,
ਉਹੀਓ ਖੁਸ਼ੀਆਂ ਦੋ ਜਹਾਨ ਦੀਆਂ ਪਾਉਣਗੇ।

ਕੀ ਕਹੀਏ

ਸ਼ਰਾਬ, ਤੰਬਾਕੂ, ਚਿੱਟਾ ਜਿੰਦਗੀ ਨੂੰ ਕਰਦਾ ਖਰਾਬ,
ਇੱਕ ਵਾਰੀ ਖਾ ਦੇਖੇ ਜਿਹੜਾ ਖਾਵੇ ਵਾਰ-ਵਾਰ
ਬੀਵੀ ਤੇ ਬੱਚਿਆਂ ਦੇ ਅਰਮਾਨਾਂ ਦਾ ਕਰੇ ਖੂਨ,
ਹੱਸਣ, ਖੇਡਣ, ਪੜ੍ਹਨ ਦੇ ਦਿਨ ਕੀ ਕਰਨ ਮਸੂਮ
ਘਰ ਵਿੱਚ ਸੌਦਾ ਨਹੀਂ ਰੋਟੀ ਲਿਆਓ ਕਰੇ ਸਵਾਲ,
ਭਾਂਡੇ ਭੰਨੇ, ਗਾਲ੍ਹਾਂ ਕੱਢੇ ਬੀਵੀ ਦਾ ਕਰੇ ਬੁਰਾ ਹਾਲ
ਘਰ ਵਿੱਚ ਕਰੇ ਕਲੇਸ਼, ਲੋਕਾਂ ਦਾ ਬਣੇ ਹਾਸਾ,
ਨਸ਼ੇੜੀਆਂ ਦਾ ਮੌਤ ਵੀ ਨੇੜੇ ਹੋ ਦੇਖੇ ਤਮਾਸ਼ਾ
ਨਸ਼ੇ ਦੀ ਲੱਗੇ ਤੋਟ, ਮੌਤ ਆਉਂਦੀ ਛੇਤੀ ਦੌੜ,
ਕੋਈ ਫਰਿਸ਼ਤਾ ਇਨ੍ਹਾਂ ਨੂੰ ਨਸ਼ਿਆਂ ਤੋਂ ਲਿਆਵੇ ਮੋੜ
ਪਿਆਰੇ ਬੱਚਿਓ ਸਾਰੇ ਨਸ਼ਿਆਂ ਤੋਂ ਬਚ ਕੇ ਰਹੀਏ,
ਜਿਹੜੇ ਹੋ ਗਏ ਨੇ ਆਦੀ ਉਨ੍ਹਾਂ ਨੂੰ ਕੀ ਕਹੀਏ।
ਰਾਜਿੰਦਰ ਕੌਰ,
ਸਾਬਕਾ ਹੈੱਡ ਟੀਚਰ, ਹਰਿਆਣਾ
ਮੋ. 94789-90980

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.

About The Author

Related Posts