ਹੜ੍ਹ ਦੇ ਪਾਣੀ ’ਚ ਘਿਰੇ ਕਿਸਾਨ ਪਰਿਵਾਰ ਲਈ ਫਰਿਸ਼ਤਾ ਬਣ ਬਹੁੜੇ ਡੇਰਾ ਸ਼ਰਧਾਲੂ

Flood
ਅਪਾਹਜ਼ ਕਿਸਾਨ ਦੇ ਘਰ ’ਚੋਂ ਕੀਮਤੀ ਸਮਾਨ ਕੱਢ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਉਂਦੇ ਹੋਏ ਸੇਵਾਦਾਰ।

ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਬਚਾਈ ਪਰਿਵਾਰ ਦੀ ਜਾਨ (Flood )

  • ਘਰ ਦੇ ਕੀਮਤੀ ਸਾਮਾਨ ਨੂੰ ਵੀ ਚਾਰ-ਚਾਰ ਫੁੱਟ ਪਾਣੀ ’ਚੋਂ ਸੁਰੱਖਿਅਤ ਬਾਹਰ ਕੱਢਿਆ

(ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। ਗੋਬਿੰਦਗੜ੍ਹ ਜੇਜੀਆ ਨਾਲ ਲੱਗਦੇ ਸ਼ਹਿਰ ਮੂਣਕ ਦੇ ਇਲਾਕੇ ’ਚ ਕਈ ਦਿਨਾਂ ਤੋਂ ਘੱਗਰ ਦਰਿਆ ਨੇ ਕਹਿਰ ਢਾਹਿਆ ਹੋਇਆ ਹੈ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ ਤੇ ਲੋਕਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ ਇਸ ਮੁਸੀਬਤ ਦੀ ਘੜੀ ’ਚ ਹੜ੍ਹ ਦੇ ਪਾਣੀ ’ਚ ਘਿਰੇ (Flood ) ਲੋਕਾਂ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਫਰਿਸ਼ਤਾ ਬਣ ਕੇ ਆਏ ਹਨ। ਇਸੇ ਲੜੀ ਤਹਿਤ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਹੜ੍ਹ ਦੇ ਪਾਣੀ ’ਚ ਘਿਰੇ ਇੱਕ ਕਿਸਾਨ ਪਰਿਵਾਰ ਦੀ ਜਾਨ ਬਚਾਈ।

ਇਹ ਵੀ ਪੜ੍ਹੋ : ਹੜ੍ਹਾਂ ਦੌਰਾਨ ਬੇਜੁਬਾਨਾਂ ਦਾ ਵੀ ਦਰਦ ਵੰਡ ਰਹੇ ਹਨ ਫਰਿਸ਼ਤੇ

ਜਾਣਕਾਰੀ ਅਨੁਸਾਰ ਕਿਸਾਨ ਅਵਤਾਰ ਸਿੰਘ ਕੜ੍ਹੇਲ ਜੋ ਕਿ ਅਪਾਹਜ਼ ਹੈ, ਖੇਤ ’ਚ ਪਰਿਵਾਰ ਸਮੇਤ ਰਹਿ ਰਿਹਾ ਸੀ, ਹੜ੍ਹ ਦੇ ਪਾਣੀ ਨੇ ਇੱਕ ਦਮ ਆ ਕੇ ਅਵਤਾਰ ਸਿੰਘ ਦੇ ਘਰ ਨੂੰ ਚਾਰੋਂ ਤਰਫ (Flood ) ਘੇਰੇ ’ਚ ਲੈ ਲਿਆ। ਇਸ ਘਟਨਾ ਦਾ ਪਤਾ ਲੱਗਦੇ ਹੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੀਰਾਂ ਨੇ ਆਪਣੀ ਜਾਨ ’ਤੇ ਖੇਡ ਕੇ ਕਿਸਾਨ ਪਰਿਵਾਰ ਦੀ ਜਾਨ ਬਚਾਈ ਨਾਲ ਹੀ ਕਿਸਾਨ ਦੇ ਘਰ ਦੇ ਕੀਮਤੀ ਸਾਮਾਨ ਨੂੰ ਚਾਰ ਚਾਰ ਫੁੱਟ ਪਾਣੀ ’ਚੋਂ ਆਪਣੇ ਮੋਢਿਆਂ ’ਤੇ ਚੁੱਕ ਕੇ ਸੁਰੱਖਿਅਤ ਬਾਹਰ ਕੱਢਿਆ ਗਿਆ ਸੇਵਾਦਾਰ ਵੀਰਾਂ ਨੇ ਦੱਸਿਆ ਕਿ ਅਵਤਾਰ ਸਿੰਘ ਦੇ ਪਰਿਵਾਰ ਤੇ ਸਮਾਨ ਨੂੰ ਬਾਹਰ ਲਿਆਉਣ ਦੀ ਦੇਰੀ ਹੀ ਸੀ, ਨਾਲ ਦੀ ਨਾਲ ਕਿਸਾਨ ਦੇ ਕਮਰੇ ਦੀ ਨੀਹਾਂ ’ਚ ਪਾਣੀ ਪੈਣ ਕਰਕੇ ਛੱਤ ਡਿੱਗ ਪਈ। ਉਨ੍ਹਾਂ ਦੱਸਿਆ ਕਿ ਜੇਕਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਨਾ ਪਹੁੰਚਦੇ ਤਾਂ ਪਰਿਵਾਰ ਨਾਲ ਵੱਡਾ ਹਾਦਸਾ ਵਾਪਰ ਜਾਣਾ ਸੀ।

Flood
ਅਪਾਹਜ਼ ਕਿਸਾਨ ਦੇ ਘਰ ’ਚੋਂ ਕੀਮਤੀ ਸਮਾਨ ਕੱਢ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਉਂਦੇ ਹੋਏ ਸੇਵਾਦਾਰ।

Flood Flood

ਘਰ ਦਾ ਸਮਾਨ ਬਾਹਰ ਕੱਢਦੇ ਹੀ ਡਿੱਗੀ ਮਕਾਨ ਦੀ ਛੱਤ (Flood )

ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਪਵਿੱਤਰ ਸਿੱਖਿਆ ਅਨੁਸਾਰ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ’ਚ ਹੜ੍ਹ ਦੇ ਪਾਣੀ ’ਚ ਫਸੇ ਲੋਕਾਂ ਲਈ ਲੰਗਰ, ਪਾਣੀ,ਦਵਾਈਆਂ, ਪਸ਼ੂਆਂ ਲਈ ਹਰਾ-ਚਰਾ ਅਤੇ ਹੋਰ ਜ਼ਰੂਰੀ ਸਮਾਨ ਪਹੁੰਚਾਉਣ ‘ਚ ਜੁਟੇ ਹੋਏ ਅਤੇ ਨਾਲ-ਨਾਲ ਪਾਣੀ ਨਾਲ ਘਿਰੇ ਲੋਕਾਂ ਅਤੇ ਪਸ਼ੂਆਂ ਨੂੰ ਸੁਰੱਖਿਅਤ ਬਾਹਰ ਕੱਢਣ ’ਚ ਜੁਟੇ ਹੋਏ ਹਨ (Flood )

ਸੱਚਾ ਸੌਦਾ ਦੇ ਫਰਿਸ਼ਤੇ ਨਾ ਆਉਂਦੇ ਤਾਂ ਅਸੀਂ ਜ਼ਿੰਦਗੀ ਤੋਂ ਹੱਥ ਧੋ ਬੈਠਦੇ: ਕਿਸਾਨ ਅਵਤਾਰ ਸਿੰਘ

ਅਵਤਾਰ ਸਿੰਘ ਇੱਕ ਬਾਂਹ ਤੋਂ ਅਪਾਹਜ ਕਿਸਾਨ ਹੈ, ਉਸਦੇ ਦੋ ਬੱਚੇ ਤੇ ਦੋਵੇਂ ਜੀਅ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅੱਜ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਨਾ ਆਉਂਦੇ ਤਾਂ ਸਾਡੇ ਪਰਿਵਾਰ ਦੇ 4 ਮੈਂਬਰਾਂ ਦੀ ਜਾਨ ਚਲੀ ਜਾਣੀ ਸੀ ਉਨ੍ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਕੋਟਿਨ ਕੋਟ ਧੰਨਵਾਦ ਕਰਦਿਆਂ ਕਿਹਾ ਕਿ ਧੰਨ ਹਨ ਗੁਰੂ ਜੀ ਜਿਨ੍ਹਾਂ ਨੇ ਇਹ ਫਰਿਸ਼ਤੇ ਸਾਡੇ ਘਰ ਭੇਜ ਕੇ ਸਾਡੇ ਪਰਿਵਾਰ ਦੇ 4 ਮੈਂਬਰਾਂ ਨੂੰ ਅਤੇ ਦੋ ਟਰਾਲੀਆਂ ਲੱਖਾਂ ਰੁਪਏ ਦੇ ਕੀਮਤੀ ਸਾਮਾਨ ਦੀਆਂ ਨੂੰ ਚਾਰੋਂ ਤਰਫ ਸਮੁੰਦਰ ਵਰਗੇ ਪਾਣੀ ’ਚੋਂ ਕੱਢ ਕੇ ਬਚਾਇਆ ਹੈ ਜੇਕਰ ਸੱਚੇ ਸੌਦੇ ਦੇ ਫਰਿਸ਼ਤੇ ਨਾ ਆਉਂਦੇ ਤਾਂ ਅਸੀਂ ਜ਼ਿੰਦਗੀ ਤੋਂ ਹੱਥ ਧੋ ਬੈਠਦੇ।