ਸ਼ਤਾਬਦੀ ਐਕਸਪ੍ਰੈੱਸ ‘ਚ ਹੋਣੋ ਟਲਿਆ ਵੱਡਾ ਹਾਦਸਾ

shatabdi express

ਅੱਗ ਲੱਗਣ ‘ਤੇ ਮੌਕੇ ‘ਤੇ ਰੋਕੀ ਗਈ ਗੱਡੀ | shatabdi express

ਜਲੰਧਰ। ਜਲੰਧਰ ਤੋਂ ਦਿੱਲੀ ਜਾ ਰਹੀ ਸ਼ਤਾਬਦੀ ਐਕਸਪ੍ਰੈੱਸ ‘ਚ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ। ਦੱਸਿਆ ਜਾਂਦਾ ਹੈ ਕਿ ਹਰਿਆਣਾ ‘ਚ ਪੈਂਦੇ ਆਮੀਨ ਰੇਲਵੇ ਸਟੇਸ਼ਨ ਕੋਲ ਸ਼ਤਾਬਦੀ ਐਕਸਪ੍ਰੈੱਸ ਦੇ ਇਕ ਕੋਚ ‘ਚ ਜਿਵੇਂ ਹੀ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਤੁਰੰਤ ਗੱਡੀ ਰੋਕ ਕੇ ਅੱਗ ਬੁਝਾਊ ਉਪਕਰਣਾਂ ਨਾਲ ਅੱਗ ਨੂੰ ਬੁਝਾ ਕੇ ਹਾਦਸਾ ਟਾਲਿਆ ਗਿਆ। ਸ਼ਤਾਬਦੀ ਐਕਸਪ੍ਰੈੱਸ ‘ਚ ਸਫਰ ਕਰ ਰਹੇ ਯਾਤਰੀ ਅਤੇ ਇੰਡੋ-ਅਮੈਰੀਕਨ ਫਰੈਂਡਜ਼ ਗਰੁੱਪ ਦੇ ਚੇਅਰਮੈਨ ਰਮਨ ਦੱਤ ਨੇ ਦੱਸਿਆ ਕਿ ਜਿਵੇਂ ਹੀ ਕੋਚ ‘ਚ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਯਾਤਰੀਆਂ ‘ਚ ਹਫੜਾ-ਦਫੜੀ ਦਾ ਮਾਹੌਲ ਵੇਖਿਆ ਗਿਆ। ਗੱਡੀ ਦੇ ਡਰਾਈਵਰ ਨੇ ਤੁਰੰਤ ਗੱਡੀ ਨੂੰ ਰੋਕਿਆ ਅਤੇ ਕਰਮਚਾਰੀ ਅੱਗ ਬੁਝਾਉਣ ਵਾਲੇ ਉਪਕਰਣ ਲੈ ਕੇ ਉਸ ‘ਤੇ ਕਾਬੂ ਪਾਉਣ ਲਈ ਦੌੜੇ।

ਉਨ੍ਹਾਂ ਕਿਹਾ ਕਿ ਗੱਡੀ ‘ਚ ਕਈ ਵੀ. ਵੀ. ਆਈ. ਪੀਜ਼ ਵੀ ਸਫਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਗ ‘ਤੇ ਕਾਬੂ ਤਾਂ ਪਾ ਲਿਆ ਗਿਆ ਪਰ ਕਾਫੀ ਸਮੇਂ ਤੱਕ ਕੋਚ ‘ਚੋਂ ਧੂੰਆਂ ਉਠਦਾ ਰਿਹਾ। ਆਮੀਨ ਰੇਲਵੇ ਸਟੇਸ਼ਨ ‘ਤੇ ਸ਼ਤਾਬਦੀ ਐਕਸਪ੍ਰੈੱਸ ਲਗਭਗ ਪੌਣੇ ਦੋ ਘੰਟੇ ਤੱਕ ਰੁਕੀ ਰਹੀ। ਜਦੋਂ ਸਥਿਤੀ ਪੂਰੀ ਤਰ੍ਹਾਂ ਨਾਰਮਲ ਹੋ ਗਈ ਤਾਂ ਗੱਡੀ ਨੂੰ ਅੱਗੇ ਰਵਾਨਾ ਕੀਤਾ ਗਿਆ। ਆਮੀਨ ਸਟੇਸ਼ਨ ਨਵੀਂ ਦਿੱਲੀ ਤੋਂ ਲਗਭਗ 100 ਕਿਲੋਮੀਟਰ ਪਿੱਛੇ ਪੈਂਦਾ ਹੈ।

  • ਜਲੰਧਰ ਤੋਂ ਦਿੱਲੀ ਜਾ ਰਹੀ ਸ਼ਤਾਬਦੀ ਐਕਸਪ੍ਰੈੱਸ ‘ਚ ਵੱਡਾ ਹਾਦਸਾ ਹੋਣ ਤੋਂ ਟਲ ਗਿਆ
  • ਆਮੀਨ ਰੇਲਵੇ ਸਟੇਸ਼ਨ ਕੋਲ ਇਕ ਕੋਚ ‘ਚ ਅੱਗ ਲੱਗਣ ਦੀ ਸੂਚਨਾ ਮਿਲੀ
  • ਯਾਤਰੀਆਂ ‘ਚ ਹਫੜਾ-ਦਫੜੀ ਦਾ ਮਾਹੌਲ ਵੇਖਿਆ ਗਿਆ
  • ਅੱਗ ‘ਤੇ ਕਾਬੂ ਤਾਂ ਪਾ ਲਿਆ ਗਿਆ
  • ਕਾਫੀ ਸਮੇਂ ਤੱਕ ਕੋਚ ‘ਚੋਂ ਧੂੰਆਂ ਉਠਦਾ ਰਿਹਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।