ਫਰਨੀਚਰ ਬਜ਼ਾਰ ‘ਚ ਅੱਗ, ਝੁੱਗੀਆ ਵੀ ਸੜੀਆਂ

Fire, Factory, Peeragarhi, Delhi

ਤਿੰਨ ਮੰਜਿਲਾ ਇਮਾਰਤ ‘ਚ ਲੱਗੀ ਅੱਗ

ਨਵੀਂ ਦਿੱਲੀ, ਏਜੰਸੀ। ਦਿੱਲੀ ਦੇ ਕੀਰਤੀਨਗਰ ਫਰਨੀਚਰ ਬਜ਼ਾਰ ਦੀ ਇੱਕ ਇਮਾਰਤ ‘ਚ ਸਥਿਤ ਦੁਕਾਨ ‘ਚ ਵੀਰਵਾਰ ਦੀ ਅੱਧੀਰਾਤ ਲੱਗੀ ਅੱਗ ਦੀਆਂ ਭਿਆਨਕ ਲਪਟਾਂ ਨੇ ਕੋਲ ਹੀ 100 ਝੁੱਗੀਆਂ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ। ਫਾਇਰ ਬ੍ਰਿਗੇਡ ਵਿਭਾਗ ਦੇ ਸੂਤਰਾਂ ਅਨੁਸਾਰ ਲਗਭਗ 5 ਵਜੇ ਇੱਕ ਕਾਲ ਆਈ ਕਿ ਲੱਕੜੀ ਦਾ ਕੱਚਾ ਮਾਲ ਰੱਖਣ ਵਾਲੀ ਤਿੰਨ ਮੰਜਿਲਾ ਇਮਾਰਤ ‘ਚ ਅੱਗ ਲੱਗ ਗਈ। ਅੱਗ ਕੱਚੇ ਮਾਲ ਅਤੇ ਲੱਕੜੀਆਂ ਨੂੰ ਆਪਣੀ ਲਪੇਟ ‘ਚ ਲੈਣ ਦੇ ਨਾਲ ਨਾਲ ਨੇੜਲੀ ਝੁੱਗੀ ਬਸਤੀ ‘ਚ ਵੀ ਫੈਲ ਗਈ ਅਤੇ ਲਗਭਗ 100 ਝੁੱਗੀਆਂ ਨੂੰ ਸੁਆਹ ਕਰ ਦਿੱਤਾ। ਅੱਗ ‘ਤੇ ਕਾਬੂ ਪਾਉਣ ਲਈ 30 ਫਾਇਰ ਬ੍ਰਿਗੇਡ ਦੀ ਮਦਦ ਲਈ ਗਈ ਪਰ ਉਸ ‘ਤੇ ਪੂਰਾ ਕੰਟਰੋਲ ਕਰਨ ‘ਚ ਚਾਰ ਘੰਟੇ ਦੀ ਮਿਹਨਤ ਕਰਨੀ ਪਈ ਹਾਲਾਂਕਿ ਵਾਤਾਵਰਨ ਨੂੰ ਆਮ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ।

ਇਸ ਘਟਨਾ ‘ਚ ਕਿਸੇ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਘਟਨਾ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਾਸ਼ਟਰੀ ਰਾਜਧਾਨੀ ‘ਚ ਫਰਨੀਚਰ ਦੇ ਸਮਾਨਾਂ ਦਾ ਗੜ ਮੰਨੇ ਜਾਣ ਵਾਲੇ ਕੀਰਤੀਨਗਰ ‘ਚ ਕਈ ਵੱਡੀਆਂ ਛੋਟੀਆਂ ਫਰਨੀਚਰ ਦੀਆਂ ਦੁਕਾਨਾਂ ਹਨ। ਇਸ ਬਜ਼ਾਰ ‘ਚ ਫਰਨੀਚਰ ਅਤੇ ਇਹਨਾਂ ਨਾਲ ਜੁੜੇ ਲੱਕੜੀ ਦੇ ਸਮਾਨ ਦੇ ਕਈ ਗੋਦਾਮ ਵੀ ਸਥਿਤ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ