ਯੂ-ਟਿਊਬਰ ਭਾਨੇ ਸਿੱਧੂ ਦੇ ਪਿਤਾ, ਭਰਾ, ਭੈਣਾਂ ਤੇ ਲੱਖਾ ਸਿਧਾਣਾ ’ਤੇ FIR

Bhana Sidhu

ਬਡਬਰ ਟੋਲ ਪਲਾਜ਼ਾ ’ਤੇ ਪ੍ਰਦਰਸ਼ਨਕਾਰੀਆਂ ਦੀ ਹੋਈ ਝੜਪ ਪਿੱਛੋਂ ਪੁਲਿਸ ਨੇ ਕੀਤਾ ਪਰਚਾ | Bhana Sidhu

ਬਰਨਾਲਾ (ਗੁਰਪ੍ਰੀਤ ਸਿੰਘ)। ਧਨੌਲਾ ਪੁਲਿਸ ਨੇ ਪਿਛਲੀ 3 ਫਰਵਰੀ ਨੂੰ ਯੂ-ਟਿਊਬਰ ਭਾਨਾ ਸਿੱਧੂ ਦੇ ਹੱਕ ’ਚ ਕੀਤੇ ਪ੍ਰਦਰਸ਼ਨ ਦੌਰਾਨ ਪੁਲਿਸ ਨਾਲ ਕਥਿਤ ਧੱਕੇਸ਼ਾਹੀ, ਕੁੱਟਮਾਰ ਤੇ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਕਰਨ ਦੇ ਦੋਸ਼ਾਂ ਹੇਠ ਲੱਖਾ ਸਿਧਾਣਾ, ਭਾਨਾ ਸਿੱਧੂ ਦੇ ਪਿਤਾ, ਭਰਾ ਤੇ ਭੈਣਾਂ ਸਮੇਤ ਵੱਡੀ ਗਿਣਤੀ ਪ੍ਰਦਰਸ਼ਨਕਾਰੀਆਂ ਤੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਹੈ। ਹਾਸਲ ਹੋਈ ਜਾਣਕਾਰੀ ਮੁਤਾਬਕ 3 ਫਰਵਰੀ ਨੂੰ ਭਾਨੇ ਸਿੱਧੂ ਦੇ ਹੱਕ ’ਚ ਲੱਖੇ ਸਿਧਾਣੇ ਦੀ ਅਗਵਾਈ ’ਚ ਹਜਾਰਾਂ ਦੀ ਗਿਣਤੀ ’ਚ ਲੋਕ ਪ੍ਰਦਰਸ਼ਨ ਕਰਨ ਲਈ ਪਹੁੰਚੇ ਸਨ, ਜਿੱਥੇ ਕਿ ਉਨ੍ਹਾਂ ਦੇ ਪੁਲਿਸ ਦੇ ਨਾਲ ਵੱਡੇ ਪੱਧਰ ਉੱਪਰ ਝੜਪ ਹੋਈ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਬੈਰੀਕੇਟ ਚੁੱਕ ਕੇ ਖਤਾਨਾ ਅਤੇ ਪਾਣੀ ਦੇ ਗੰਦੇ ਨਾਲਿਆਂ ’ਚ ਸੁੱਟ ਦਿੱਤੇ ਗਏ ਸਨ। (Bhana Sidhu)

ਮੋਹਾਲੀ ’ਚ ਪੁਲਿਸ ਨੇ ਗੈਂਗਸਟਰ ਨੂੰ ਮਾਰੀ ਗੋਲੀ, ਭੱਜਣ ’ਤੇ ਕੀਤਾ ਫਾਇਰ

ਜਿਸ ਤੋਂ ਬਾਅਦ ਲੰਬਾ ਸਮਾਂ ਧਰਨਾਕਾਰੀਆਂ ਵੱਲੋਂ ਨੈਸ਼ਨਲ ਹਾਈਵੇ ਨੰਬਰ-7 ਬਠਿੰਡਾ-ਚੰਡੀਗੜ੍ਹ ਨੂੰ ਵੀ ਮੁਕੰਮਲ ਤੌਰ ’ਤੇ ਰੋਕਿਆ ਗਿਆ। ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਥਾਣਾ ਧਨੌਲਾ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਲੱਖਾ ਸਿਧਾਣਾ ਅਤੇ ਭਾਨੇ ਸਿੱਧੂ ਦੇ ਪਿਤਾ, ਉਸ ਦਾ ਭਰਾ ਅਤੇ ਦੋ ਭੈਣਾਂ ਸਮੇਤ 18 ਜਣਿਆਂ ’ਤੇ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਯੂ-ਟਿਊਬਰ ਭਾਨੇ ਸਿੱਧੂ ਉੱਪਰ ਪੁਲਿਸ ਵੱਲੋਂ ਕਾਰਵਾਈ ਕੀਤੀ ਹੋਈ ਹੈ ਅਤੇ ਉਹ ਫਿਲਹਾਲ ਪੁਲਿਸ ਹਿਰਾਸਤ ਵਿੱਚ ਹੈ। (Bhana Sidhu)

ਜਿਸ ਕਾਰਨ ਇਸ ਦਾ ਵਿਰੋਧ ਕਰਨ ਲਈ ਤਿੰਨ ਫਰਵਰੀ ਨੂੰ ਸੰਗਰੂਰ ’ਚ ਲੱਖੇ ਸਿਧਾਣੇ ਦੀ ਅਗਵਾਈ ਅਤੇ ਭਾਨੇ ਸਿੱਧੂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਹਜਾਰਾਂ ਦੀ ਗਿਣਤੀ ’ਚ ਲੋਕ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਖਿਲਾਫ ਸੰਗਰੂਰ ਪ੍ਰਦਰਸ਼ਨ ਕਰਨ ਲਈ ਪਹੁੰਚੇ ਸਨ। ਜਿੱਥੇ ਪੁਲਿਸ ਨੇ ਉਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ’ਚ ਲਗਾਤਾਰ ਕਈ ਵਾਰ ਧਰਨਾਕਾਰੀਆਂ ਅਤੇ ਪੁਲਿਸ ’ਚ ਭਿਆਨਕ ਤਰੀਕੇ ਨਾਲ ਝੜਪ ਹੋਈ ਸੀ। ਪੁਲਿਸ ਵੱਲੋਂ ਲੱਖਾ ਸਿਧਾਣਾ ਅਤੇ ਭਾਨੇ ਸਿੱਧੂ ਦਾ ਪਿਤਾ ਬਿੱਕਰ ਸਿੰਘ, ਭਾਨੇ ਸਿੱਧੂ ਦਾ ਭਰਾ ਅਮਨਾ ਸਿੰਘ ਅਤੇ ਭਾਨੇ ਸਿੱਧੂ ਦੀਆਂ ਦੋ ਭੈਣਾਂ ਕਿਰਨਪਾਲ ਕੌਰ ਅਤੇ ਸੁਖਪਾਲ ਕੌਰ ਖਿਲਾਫ ਕੁੱਲ 12 ਧਰਾਵਾਂ ਲਾ ਕੇ ਪਰਚਾ ਦਰਜ ਕੀਤਾ ਗਿਆ ਹੈ। (Bhana Sidhu)