ਕਸ਼ਮੀਰ ‘ਚ ਫੌਜ ਖਿਲਾਫ਼ ਕੇਸ ਦਰਜ

Sach Kahoon Punjabi Desk Picture
Published On

ਨੌਜਵਾਨ ਮੌਤ ਮਾਮਲਾ

ਸ੍ਰੀਨਗਰ: ਜੰਮੂ ਤੇ ਕਸ਼ਮੀਰ ਪੁਲਿਸ ਨੇ ਅੱਜ ਬੜਗਾਮ ਜ਼ਿਲ੍ਹੇ ‘ਚ ਇੱਕ ਨੌਜਵਾਨ ਦੀ ਮੌਤ ਦੇ ਮਾਮਲੇ ‘ਚ ਕੌਮੀ ਰਾਈਫਲਜ਼ ਦੀ ਇੱਕ ਅੱਤਵਾਦ ਰੋਕੂ ਇਕਾਈ ਖਿਲਾਫ਼ ਮਾਮਲਾ ਦਰਜ ਕੀਤਾ ਹੈ

ਬੜਗਾਮ ਜ਼ਿਲ੍ਹੇ ਦੇ ਬੀਰਵਾਹ ਕਸਬੇ ‘ਚ 53 ਕੌਮੀ ਰਾਈਫਲਸ ਦੀ ਗਸ਼ਤੀ ਟੀਮ ‘ਤੇ ਪੱਥਰ ਵਰ੍ਹਾਉਣ ਵਾਲੀ ਇੱਕ ਭੀੜ ਨੇ ਹਮਲਾ ਕਰ ਦਿੱਤਾ ਸੀ, ਤੇ ਇਸ ਦੌਰਾਨ ਤਨਵੀਰ ਅਹਿਮਦ ਪਾਲਾ ਨੂੰ ਗੋਲੀ ਲੱਗ ਗਈ ਸੀ

ਉਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ ਇਸ ਘਟਨਾ ‘ਚ ਇੱਕ ਹੋਰ ਨੌਜਵਾਨ ਜਖਮੀ ਹੋ ਗਿਆ ਸੀ, ਪਰ ਡਾਕਟਰਾਂ ਨੇ ਉਸਦੀ ਹਾਲਤ ਸਥਿਰ ਦੱਸੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts