ਲੜਨਾ ਚੰਗੀ ਗੱਲ ਨਹੀਂ

Fighting,Not, Good, Thing, Article

ਜੀਤ ਹਰਜੀਤ। ਲੜਨਾ ਚੰਗੀ ਗੱਲ ਨਹੀਂ, ਇਹ ਗੱਲ ਮੈਂ ਬਚਪਨ ਵਿਚ ਅਨੇਕਾਂ ਵਾਰ ਸੁਣੀ ਘਰ ਵਿਚ ਜਦੋਂ ਅਸੀਂ ਬੱਚੇ ਆਪਸ ਵਿਚ ਲੜਦੇ ਤਾਂ ਸਾਨੂੰ ਇਹੀ ਗੱਲ ਸਮਝਾਈ ਜਾਂਦੀ ਸੀ ਕਿ ਲੜਨਾ ਚੰਗੀ ਗੱਲ ਨਹੀਂ, ਸਾਨੂੰ ਸਾਰਿਆਂ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ ਜ਼ਿੰਦਗੀ ਦੇ ਅਗਲੇ ਪੜਾਅ ਵਿਚ ਘਰਦਿਆਂ ਨੇ ਸਿੱਖਿਆ ਦਿਵਾਉਣ ਲਈ ਸਕੂਲ ਵਿਚ ਪੜ੍ਹਨ ਲਈ ਲਾ ਦਿੱਤਾ ਓਥੇ ਵੀ ਜਦੋਂ ਜਮਾਤ ਦੇ ਬੱਚੇ ਆਪਸ ਵਿਚ ਲੜਦੇ ਤਾਂ ਭੈਣ ਜੀ ਉਹਨਾਂ ਨੂੰ ਸਮਝਾਉਂਦੇ ਹੋਏ ਇਹੀ ਗੱਲ ਕਹਿੰਦੇ, ਲੜਨਾ ਚੰਗੀ ਗੱਲ ਨਹੀਂ, ਸਾਨੂੰ ਸਾਰਿਆਂ ਨੂੰ ਇੱਕ-ਦੂਜੇ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ ਘਰਦਿਆਂ ਅਤੇ ਸਕੂਲ ਵਾਲੀ ਭੈਣਜੀ ਜੀ ਦੀ ਆਖੀ ਇਹ ਗੱਲ, ਲੜਨਾ ਚੰਗੀ ਗੱਲ ਨਹੀਂ, ਦੇ ਅਰਥ ਐਨੇ ਡੂੰਘੇ ਹਨ ਇਸ ਗੱਲ ਦਾ ਮੈਨੂੰ ਉਸ ਵੇਲੇ ਨਹੀਂ ਪਤਾ ਸੀ। (Fighting)

ਮੈਨੂੰ ਲੱਗਦਾ ਹੈ ਲੜਾਈਆਂ ਜੀਵਨ ਦੀ ਸ਼ੁਰੂਆਤ ਸਮੇਂ ਹੀ ਜਨਮ ਲੈ ਲੈਂਦੀਆਂ ਹੋਣਗੀਆਂ ਤਾਂ ਹੀ ਤਾਂ ਛੋਟੀ ਉਮਰ ਵਿਚ ਹੀ ਪਹਿਲਾਂ ਘਰ ਵਾਲੇ ਅਤੇ ਫਿਰ ਸਕੂਲ ਵਾਲੇ ਇਹ ਗੱਲਾਂ ਸਮਝਾਉਣੀਆਂ ਸ਼ੁਰੂ ਕਰ ਦਿੰਦੇ ਹਨ ਕਿ ਲੜਨਾ ਚੰਗੀ ਗੱਲ ਨਹੀਂ ਵੈਸੇ ਕਹਿੰਦੇ ਵੀ ਉਹ ਸੱਚ ਹੀ ਹਨ ਕਿਉਂਕਿ ਸੱਚਮੁੱਚ ਹੀ ਲੜਨਾ ਚੰਗੀ ਗੱਲ ਨਹੀਂ ਹੁੰਦੀ ਜੋ ਕੁਝ ਪਿਆਰ ਨਾਲ ਹਾਸਲ ਕੀਤਾ ਜਾ ਸਕਦਾ ਹੈ ਉਹ ਲੜਾਈ ਨਾਲ ਕਦੇ ਨਹੀਂ ਹਾਸਲ ਹੋ ਸਕਦਾ ਸਿਆਣੇ ਕਹਿੰਦੇ ਹਨ ਕਿ ਕਲੇਸ਼ ਘਰਾਂ ਨੂੰ ਖਾ ਜਾਂਦੇ ਹਨ ਸੱਚਮੁੱਚ ਹੀ ਕਲੇਸ਼ ਘਰਾਂ ਦੇ ਘਰ ਤਾਂ ਕੀ ਮੁਲਕਾਂ ਦੇ ਮੁਲਕ ਤਬਾਹ ਕਰ ਦਿੰਦੇ ਹਨ। (Fighting)

ਸਿਆਣਿਆਂ ਦੀ ਕਹੀ ਗੱਲ, ਕਲੇਸ਼ ਘਰਾਂ ਨੂੰ ਖਾ ਜਾਂਦੇ ਹਨ, ਲਗਭਗ ਹਰ ਇਨਸਾਨ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਵਾਰੀ ਸੁਣੀ ਹੋਵੇਗੀ ਪਰ ਫਿਰ ਵੀ ਪਤਾ ਨਹੀਂ ਇਸ ਗੱਲ ਦਾ ਅਸਰ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਲੜਾਈ ਦੀ ਸ਼ੁਰੂਆਤ ਹਮੇਸ਼ਾ ਗੁੱਸਾ ਕਰਵਾਉਂਦਾ ਹੈ ਤੇ ਗੁੱਸੇ ਬਾਰੇ ਮੈਂ ਆਖਦਾ ਹਾਂ ਕਿ ਇਹ ਇਨਸਾਨ ਤੋਂ ਉਸਦਾ ਆਪਾ ਮਤਲਬ ਆਪਣਾ-ਆਪ ਵੀ ਖੋਹ ਲੈਂਦਾ ਹੈ ਇਸ ਲਈ ਗੁੱਸੇ ਤੋਂ ਜਿੰਨਾ ਹੋ ਸਕੇ ਬਚ ਕੇ ਰਹੋ ਇੱਕ ਹੋਰ ਬੜੀ ਹੀ ਦਿਲਚਸਪ  ਗੱਲ ਇਹ ਹੈ ਕਿ ਜਿਸ ਤਰ੍ਹਾਂ ਸਮਝੌਤਾ ਦੋ ਧਿਰਾਂ ਦੀ ਸਹਿਮਤੀ ਬਿਨਾਂ ਨਹੀਂ ਹੋ ਸਕਦਾ ਓਸੇ ਤਰ੍ਹਾਂ ਲੜਾਈ ਵੀ ਦੋਨੋਂ ਧਿਰਾਂ ਦੀ ਸਹਿਮਤੀ ਬਿਨਾਂ ਕਦੇ ਨਹੀਂ ਹੋ ਸਕਦੀ। (Fighting)

ਇਹ ਵੀ ਪੜ੍ਹੋ : ਇਸ ਬਜ਼ੁਰਗ ਦਾ ਗੀਤ ਸੁਣ ਭੱਜ ਜਾਂਦੇ ਹਨ ਨਸ਼ਿਆਂ ਦੇ ਸ਼ੈਤਾਨ, ਵੇਖੋ ਵੀਡੀਓ….Saint Dr Msg

ਕਿਉਂਕਿ ਜੇ ਇੱਕ ਧਿਰ ਗੁੱਸੇ ਵਿਚ ਬੋਲ ਰਹੀ ਹੈ ਦੂਜੀ ਧਿਰ ਨੂੰ ਚਾਹੀਦਾ ਹੈ ਕਿ ਉਹ ਉਸ ਸਮੇਂ ਉਸ ਨਾਲ ਉਲਝਣ ਦੀ ਬਜ਼ਾਏ ਪਾਸਾ ਵੱਟ ਕੇ ਸਮਝਦਾਰੀ ਤੋਂ ਕੰਮ ਲਵੇ ਕਿਉਂਕਿ ਜਦੋਂ ਗੁੱਸੇ ਵਿਚ ਬੋਲਣ ਵਾਲੀ ਧਿਰ ਦਾ ਗੁੱਸਾ ਠੰਢਾ ਹੋ ਜਾਵੇਗਾ ਓਦੋਂ ਉਸ ਕੋਲੋਂ ਉਸ ਦੀਆਂ ਕਹੀਆਂ ਦਾ ਜਵਾਬ ਲਿਆ ਜਾ ਸਕਦਾ ਹੈ ਚੁੱਪ ਵੱਟ ਲੈਣ ਨੂੰ ਕਈ ਲੋਕ ਕਾਇਰਤਾ ਦੀ ਨਿਸ਼ਾਨੀ ਦੱਸਦੇ ਹਨ ਪਰ ਅਸਲ ਵਿਚ ਇਹ ਸਿਆਣਪਤਾ ਅਤੇ ਵਡੱਪਣ ਦੀ ਨਿਸ਼ਾਨੀ ਹੈ ਲੜਾਈ ਹੋਣ ਦੇ ਬਾਅਦ ਬਹੁਤਿਆਂ ਕੇਸਾਂ ਵਿਚ ਦੇਖਣ ਨੂੰ ਮਿਲਿਆ ਹੈ ਕਿ ਗੁੱਸੇ ਵਿਚ ਕੁਝ ਵੀ ਬੋਲ ਦੇਣ ਵਾਲੇ ਗੁੱਸਾ ਠੰਢਾ ਹੋਣ ਉਪਰੰਤ ਆਪਣੇ ਬੋਲਾਂ ਉੱਤੇ ਸ਼ਰਮਿੰਦਗੀ ਜ਼ਾਹਿਰ ਕਰ ਦਿੰਦੇ ਹਨ ਅੰਤ ਗੱਲ ਦੋਸ਼ੀ ਧਿਰ ਦੇ ਮੁਆਫ਼ੀ ਮੰਗਣ ਨਾਲ ਹੀ ਲੜਾਈ ਖ਼ਤਮ ਹੋ ਜਾਂਦੀ ਹੈ।

ਗੁੱਸੇ ਦੇ ਕਹਿਰ ਕਾਰਨ ਹੋਈਆਂ ਲੜਾਈਆਂ ਨਾਲ ਰੋਜ਼ਾਨਾ ਕਈ ਇਨਸਾਨ ਆਪਣੀ ਜੀਵਨ ਲੀਲਾ ਸਮਾਪਤ ਕਰ ਬੈਠਦੇ ਹਨ ਨਿੱਤ ਅਖ਼ਬਾਰਾਂ ਵਿਚ ਛਪਦੀਆਂ ਖ਼ਬਰਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਗੁੱਸੇ ਦਾ ਕਹਿਰ ਦਿਨ-ਪ੍ਰਤੀਦਿਨ ਸਮਾਜ ਨੂੰ ਖਾ ਰਿਹਾ ਹੈ ਗੁੱਸਾ ਨਾਂਅ ਦੀ ਬਿਮਾਰੀ ਰੋਜ਼ਾਨਾ ਕਈ ਘਰਾਂ ਦੇ ਦੀਵੇ ਬੁਝਾ ਦਿੰਦੀ ਹੈ ਦੂਜਿਆਂ ਪ੍ਰਤੀ ਦਿਲ ਵਿਚ ਮੋਹ ਅਤੇ ਸਤਿਕਾਰ ਪੈਦਾ ਕਰੋ ਜੇ ਤੁਸੀਂ ਇਹ ਸੋਚਦੇ ਹੋ ਕਿ ਤੁਹਾਡਾ ਸਤਿਕਾਰ ਹੋਵੇ ਤਾਂ ਤਹਾਨੂੰ ਪਹਿਲਾਂ ਦੂਜਿਆਂ ਪ੍ਰਤੀ ਆਪਣੇ ਦਿਲ ਵਿਚ ਮੋਹ ਪੈਦਾ ਕਰਨਾ ਪਵੇਗਾ ਤੇ ਤੁਹਾਡੇ ਸਤਿਕਾਰ ਕਰਨ ਦੇ ਬਦਲੇ ਤਹਾਨੂੰ ਸਤਿਕਾਰ ਜ਼ਰੂਰ ਮਿਲੇਗਾ। (Fighting)

ਸਮੱਸਿਆਵਾਂ ਸਮਾਜ ਦਾ ਹਿੱਸਾ ਹਨ ਇਸ ਲਈ ਕੋਈ ਨਾ ਕੋਈ ਗੱਲ ਕਰਕੇ ਕਿਤੇ ਨਾ ਕਿਤੇ ਲੜਈ ਦਾ ਮਾਹੌਲ ਜ਼ਰੂਰ ਬਣੇਗਾ ਪਰ ਦੋਨਾਂ ਵਿਚੋਂ ਇੱਕ ਧਿਰ ਨੂੰ ਚਾਹੀਦਾ ਹੈ ਕਿ ਉਹ ਸਿਆਣਪ ਦਾ ਸਬੂਤ ਦਿੰਦੇ ਹੋਏ ਉਸ ਸਮੱਸਿਆ ਨੂੰ ਗੱਲ-ਬਾਤ ਨਾਲ ਸੁਲਝਾਵੇ ਜੇ ਫਿਰ ਵੀ ਗੱਲ ਨਾ ਬਣੇ ਤਾਂ ਦੋ ਬੰਦਿਆਂ ਨੂੰ ਇਕੱਠਾ ਕਰਕੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਫਿਰ ਆਖਿਰ ਕਾਨੂੰਨ ਦਾ ਸਹਾਰਾ ਲਿਆ ਜਾ ਸਕਦਾ ਹੈ ਪਰ ਇੱਕ-ਦੂਜੇ ਨਾਲ ਲੜਾਈ ਕਰਕੇ ਆਪਣਾ ਅਤੇ ਸਾਹਮਣੇ ਵਾਲੇ ਦਾ ਨੁਕਸਾਨ ਕਰਨਾ ਕਿਧਰੇ ਵੀ ਸਿਆਣਪ ਨਹੀਂ ਅਖਵਾਉਂਦਾ ਇਸ ਲਈ ਆਓ! ਅਸੀਂ ਸਾਰੇ ਸਿਆਣੇ ਬਣੀਏ ਤੇ ਲੜਾਈਆਂ ਨੂੰ ਮਨੋ ਮਿਟਾਉਂਦੇ ਹੋਏ ‘ਬੰਦਾ ਬੰਦੇ ਦੀ ਦਾਰੂ’ ਵਾਲੀ ਲੋਕ ਕਹਾਵਤ ਨੂੰ ਸੱਚ ਕਰ ਦਿਖਾਈਏ ਅਤੇ ਲੜਾਈਆਂ ਰਹਿਤ ਸਮਾਜ ਦੀ ਸਿਰਜਣਾ ਕਰੀਏ। (Fighting)