ਫੀਫਾ ਵਿਸ਼ਵ ਕੱਪ 2018 : ਅਰਬਾਂ ਦਾ ਮਾਮਲਾ ਹੈ

FIFA World Cup 2018

21ਵੇਂ ਫੁੱਟਬਾਲ ਵਿਸ਼ਵ ਕੱਪ ਦੇ ਸ਼ੁਰੂ ਹੋਣ ‘ਚ (FIFA World Cup 2018) ਕੁਝ ਦਿਨ ਬਾਕੀ ਹਨ ਅਤੇ ਚਾਰ ਸਾਲ ਬਾਅਦ ਹੋਣ ਵਾਲੇ ਇਸ ਟੂਰਨਾਮੈਂਟ ਨੂੰ ਕੁੰਭ ਦਾ ਮੇਲਾ ਹੀ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੈ ਹਰ ਕੋਈ ਇਸ ਰੋਮਾਂਚਕ ਖੇਡ ਮੁਕਾਬਲੇ ਦੇ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜਾਰ ਕਰ ਰਿਹਾ ਹੈ ਦੁਨੀਆਂ ਵਿੱਚ ਪਸੰਦ ਕੀਤੀ ਜਾਣ ਵਾਲੀ ਪਹਿਲੇ ਨੰਬਰ ਦੀ ਫੁਟਬਾਲ ਖੇਡ ਜੇਕਰ ਪਸੰਦੀਦਾ ਖੇਡਾਂ ‘ਚ ਨੰਬਰ ਇੱਕ ਹੈ ਤਾਂ ਇਸ ਵਿੱਚ ਮਿਲਣ ਵਾਲੀ ਇਨਾਮੀ ਰਾਸ਼ੀ ਵੀ ਕਿਸੇ ਖੇਡ ਤੋਂ ਘੱਟ ਨਹੀਂ ਹੈ ਸਗੋਂ ਹੋਰ ਖੇਡਾਂ ਤੋਂ ਵਿਸ਼ਵ ਕੱਪ ਜੇਤੂ ਟੀਮ ਨੂੰ ਮਿਲਣ ਵਾਲੀ ਰਾਸ਼ੀ ਕਈ ਗੁਣਾ ਵੱਧ ਹੈ ਇਸ ਵਾਰ ਵੀ ਵਿਸ਼ਵ ਕੱਪ ‘ਚ ਟੀਮਾਂ ‘ਤੇ ਪੈਸਿਆਂ ਦੀ ਬਰਸਾਤ ਹੋਵੇਗੀ ਫੀਫਾ ਨੇ ਬ੍ਰਾਜੀਲ ‘ਚ 2014 ‘ਚ ਖੇਡੇ ਗਏ ਵਿਸ਼ਵ ਕੱਪ ਦੇ ਮੁਕਾਬਲੇ ਇਸ ਵਾਰ ਇਨਾਮੀ ਰਾਸ਼ੀ 42 ਮਿਲਿਅਨ ਡਾਲਰ ਭਾਵ 281 ਕਰੋੜ ਰੁਪਏ ਦਾ ਇਜ਼ਾਫਾ ਕੀਤਾ ਹੈ ਫੀਫਾ ਨੇ ਇਸ ਵਾਰ ਇਨਾਮੀ ਰਾਸ਼ੀ 400 ਮਿਲਿਅਨ ਡਾਲਰ ਭਾਵ 2684 ਕਰੋੜ ਰੁਪਏ ਰੱਖੀ ਹੈ ਇਹ ਇਨਾਮੀ ਰਾਸ਼ੀ ਕਿਸੇ ਵੀ ਹੋਰ ਖੇਡ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।

ਇਹ ਵੀ ਪੜ੍ਹੋ : ਦਿਨ-ਦਿਹਾੜੇ ਸਪੈਸ਼ਲ ਬੱਚੇ ਦੇ ਸਾਹਮਣੇ ਮਾਂ ਦੀ ਕੁੱਟਮਾਰ ਕਰਕੇ ਬਦਮਾਸ਼ਾਂ ਨੇ ਲੁੱਟਿਆ ਲੱਖਾਂ ਦਾ ਸੋਨਾ ਤੇ ਨਕਦੀ

ਇਸ ਵਾਰ ਫੀਫਾ ਵਿਸ਼ਵ ਕੱਪ ਜੇਤੂ ਟੀਮ ਨੂੰ 38 ਮਿਲਿਅਨ (FIFA World Cup 2018) ਡਾਲਰ ਮਤਲਬ 254.58 ਕਰੋੜ ਰੁਪਏ ਦੀ ਰਾਸ਼ੀ ਮਿਲੇਗੀ ਜਦੋਂ ਕਿ ਪਿਛਲੇ ਵਿਸ਼ਵ ਕੱਪ ‘ਚ ਇਹ 217 ਕਰੋੜ ਰੁਪਏ ਸੀ ਰਨਰ ਅੱਪ ਟੀਮ ਨੂੰ 28 ਮਿਲਿਅਨ ਡਾਲਰ ਭਾਵ 187.59 ਕਰੋੜ ਰੁਪਏ ਪਿਛਲੀ ਵਾਰ ਇਹ 155 ਕਰੋੜ ਰੁਪਏ ਸੀ ਤੀਸਰੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 24 ਮਿਲਿਅਨ ਡਾਲਰ (160.79 ਕਰੋੜ ਰੁਪਏ) ਜਦੋਂਕਿ ਪਿਛਲੀ ਵਾਰ ਇਹ 124 ਕਰੋੜ ਰੁਪਏ ਸੀ ਇਸ ਤਰ੍ਹਾਂ ਚੌਥੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ ਇਸ ਵਾਰ 22 ਮਿਲਿਅਨ ਡਾਲਰ (147.43 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ ਅਤੇ ਪਿਛਲੀ ਵਾਰ ਇਹ 111 ਕਰੋੜ ਰੁਪਏ ਸੀ  ਇਸ ਵਾਰ ਫੀਫਾ ਵਿਸ਼ਵ ਕੱਪ ‘ਚ ਖੇਡਣ ਵਾਲੀ ਹਰ ਟੀਮ ਨੂੰ 54 ਕਰੋੜ ਰੁਪਏ ਮਿਲਣਗੇ ਪ੍ਰੀ ਕੁਆਰਟਰਫਾਈਨਲ ‘ਚ ਪਹੁੰਚਣ ਵਾਲੀਆਂ ਟੀਮਾਂ ਨੂੰ 81 ਕਰੋੜ ਰੁਪਏ ਦਿੱਤੇ ਜਾਣਗੇ ਪਿਛਲੀ ਵਾਰ ਇਹ ਰਾਸ਼ੀ 55 ਕਰੋੜ ਰੁਪਏ ਸੀ ਕੁਆਰਟਰ ਫਾਈਨਲ ‘ਚ ਪਹੁੰਚਣ ਵਾਲੀਆਂ ਟੀਮਾਂ ਲਈ ਇਹ ਰਾਸ਼ੀ 107 ਕਰੋੜ ਰੁਪਏ ਹੋਵੇਗੀ ਪਿਛਲੀ ਵਾਰ ਇਹ ਰਾਸ਼ੀ 87 ਕਰੋੜ ਰੁਪਏ ਸੀ।

ਇਨਾਮਾਂ ਤੋਂ ਵੱਧ ਹੈ ਰੋਨਾਲਡੋ, ਮੇਸੀ ਅਤੇ ਨੇਮਾਰ ਦੀ ਆਮਦਨ

ਫੀਫਾ ਵਿਸ਼ਵ ਕੱਪ ‘ਚ ਭਾਵੇਂ ਇਸ ਵਾਰ ਇਨਾਮੀ ਰਾਸ਼ੀ ‘ਚ 12 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਪਰ ਫੁੱਟਬਾਲ ਵਿਸ਼ਵ ਕੱਪ ‘ਚ ਕਈ ਖਿਡਾਰੀ ਅਜਿਹੇ ਹਨ ਜਿੰਨ੍ਹਾਂ ਦੀ ਨਿੱਜੀ ਸਾਲਾਨਾ ਆਮਦਨ ਫੀਫਾ ਦੀ ਕੁੱਲ ਇਨਾਮੀ ਰਾਸ਼ੀ ਤੋਂ 4 ਗੁਣਾ ਵੱਧ ਹੈ ਇਹ ਖਿਡਾਰੀ ਹਨ ਕ੍ਰਿਸਟਿਆਨੋ ਰੋਨਾਲਡੋ, ਲਿਓਨੇਲ ਮੇਸੀ ਅਤੇ ਨੇਮਾਰ ਮੇਸੀ ਦੀ ਸਾਲਾਨਾ ਕਮਾਈ 989 ਕਰੋੜ ਰੁਪਏ ਹੈ ਅਤੇ ਫੀਫਾ ਵਿਸ਼ਵ ਕੱਪ ਦੇ ਜੇਤੂ ਨੂੰ ਦਿੱਤੀ ਜਾਣ ਵਾਲੀ ਰਕਮ ਤੋਂ 3.87 ਫੀਸਦੀ ਜ਼ਿਆਦਾ ਹੈ ਕ੍ਰਿਸਟਿਆਨੋ ਰੋਨਾਲਡੋ ਦੀ ਸਾਲਾਨਾ ਆਮਦਨ 738 ਕਰੋੜ ਹੈ, ਜੋ ਫੀਫਾ ਵਿਸ਼ਵ ਕੱਪ ਚੈਂਪੀਅਨ ਨੂੰ ਦਿੱਤੀ ਜਾਣ ਵਾਲੀ ਰਕਮ ਤੋਂ 2.89 ਜ਼ਿਆਦਾ ਹੈ ਇਸ ਤੋਂ ਇਲਾਵਾ ਨੇਮਾਰ ਦੀ ਸਾਲਾਨਾ ਕਮਾਈ 640 ਕਰੋੜ ਹੈ ਜੋ ਫੀਫਾ ਵਿਸ਼ਵ ਕੱਪ ਚੈਂਪੀਅਨ ਨੂੰ ਦਿੱਤੀ ਜਾਣ ਵਾਲੀ ਰਕਮ ਤੋਂ 2.5 ਗੁਣਾ ਜ਼ਿਆਦਾ ਹੈ।