ਦਿਨ-ਦਿਹਾੜੇ ਸਪੈਸ਼ਲ ਬੱਚੇ ਦੇ ਸਾਹਮਣੇ ਮਾਂ ਦੀ ਕੁੱਟਮਾਰ ਕਰਕੇ ਬਦਮਾਸ਼ਾਂ ਨੇ ਲੁੱਟਿਆ ਲੱਖਾਂ ਦਾ ਸੋਨਾ ਤੇ ਨਕਦੀ

Bus Stand Mansa

ਦਿਨ-ਦਿਹਾੜੇ ਬੇਖੌਫ਼ ਇੱਕ ਕਾਰੋਬਾਰੀ ਦੇ ਘਰ ਦਾਖਲ ਹੋਏ 3 ਬਦਮਾਸਾਂ ਦੀ ਕਰਤੂਤ ਸੀਸੀਟੀਵੀ ’ਚ ਹੋਈ ਕੈਦ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੇ (Ludhiana News) ਇੱਕ ਕਾਰੋਬਾਰੀ ਦੇ ਘਰ ’ਚ ਦਿਨ- ਦਿਹਾੜੇ ਦਾਖਲ ਹੋਏ 3 ਬਦਮਾਸਾਂ ਨੇ ਸਪੈਸ਼ਲ ਬੱਚੇ ਦੇ ਸਾਹਮਣੇ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਬੇਖੌਫ਼ ਲੱਖਾਂ ਦੀ ਕੀਮਤ ਦਾ ਸੋਨਾ ਤੇ ਨਕਦੀ ਲੁੱਟ ਲਈ। ਘਟਨਾ ਸੀਸੀਟੀਵ ਕੈਮਰੇ ’ਚ ਕੈਦ ਹੋ ਗਈ। ਜਿਸ ਦੇ ਅਧਾਰ ’ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਆਰੰਭ ਦਿੱਤੀ ਹੈ।

ਪੀੜਤ ਪਰਿਵਾਰ ਦੇ ਮੈਂਬਰ ਰਮੇਸ ਕੁਮਾਰ ਵਾਸੀ ਹੰਬੜਾਂ ਰੋਡ ਗਰੇਟਰ ਕੈਲਾਸ ਨੇ ਦੱਸਿਆ ਕਿ ਬਦਮਾਸਾਂ ਵੱਲੋਂ ਚਿੱਟੇ ਦਿਨ ਉਨਾਂ ਦੇ ਘਰ ਦਾਖਲ ਹੋ ਕੇ ਨਾ ਸਿਰਫ਼ ਘਰ ਦੀ ਮਹਿਲਾ ਦੀ ਬੁਰੀ ਤਰਾਂ ਨਾਲ ਕੁੱਟਮਾਰ ਕੀਤੀ ਸਗੋਂ ਘਰ ਅੰਦਰ ਪਿਆ ਲੱਖਾਂ ਰੁਪਏ ਦੀ ਕੀਮਤ ਦਾ ਸੋਨਾ ਅਤੇ 15 ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਉਨਾਂ ਦੱਸਿਆ ਕਿ ਬਦਮਾਸਾਂ ਨੇ ਲੁੱਟ ਕਰਨ ਤੋਂ ਪਹਿਲਾਂ ਬਦਮਾਸਾਂ ਨੇ ਉਸਦੇ ਸਪੈਸ਼ਲ ਬੇਟੇ ਮਾਧਵ ਦੇ ਸਾਹਮਣੇ ਉਸਦੀ ਪਤਨੀ ਸੀਖਾ ਜਿੰਦਲ ਦੇ ਸਰੀਰ ਦੇ ਵੱਖ ਵੱਖ ਹਿੱਸਿਆਂ ’ਤੇ ਲੋਹੇ ਦੀ ਰਾਡ ਨਾਲ ਕਈ ਵਾਰ ਕੀਤੇ ਤੇ ਉਸ ਕੋਲੋਂ 4 ਸੋਨੇ ਦੀਆਂ ਚੂੜੀਆਂ ਅਤੇ ਸੋਨੇ ਦੀਆਂ 3 ਮੁੰਦਰੀਆਂ ਲੁੱਟ ਕੇ ਲੈ ਗਏ।

ਇਹ ਵੀ ਪੜ੍ਹੋ : ਇਸ ਤਰ੍ਹਾਂ ਦੇਖ ਸਕੋਗੇ ਨਤੀਜੇ | How to Check PSEB 10th Result

ਰਮੇਸ ਮੁਤਾਬਕ ਇਸ ਪਿੱਛੋਂ ਬਦਮਾਸ ਉਸਦੀ 85 ਸਾਲਾ ਮਾਤਾ ਦੇ ਕੰਨਾਂ ’ਚ ਪਾਏ ਟੋਪਸ ਅਤੇ ਚੂੜੀਆਂ ਵੀ ਜ਼ਬਰਦਸਤੀ ਉਤਾਰ ਕੇ ਰਫ਼ੂ ਚੱਕਰ ਹੋ ਗਏ। ਉਨਾਂ ਦੱਸਿਆ ਕਿ ਆਪਣੇ ਸਾਹਮਣੇ ਆਪਣੀ ਮਾਂ ਦੀ ਹੁੰਦੀ ਕੁੱਟਮਾਰ ਕਰਨ ਉਸਦਾ ਸੈਪਸ਼ਲ ਬੇਟਾ ਮਾਧਵ ਸਦਮੇ ’ਚ ਹੈ। ਰਮੇਸ ਨੇ ਦੱਸਿਆ ਕਿ ਉਨਾਂ ਦਾ ਹੌਜਰੀ ਦਾ ਕਾਰੋਬਾਰ ਹੈ। ਇਸ ਲਈ ਉਹ ਸਵੇਰ ਹੀ ਕੰਮ ’ਤੇ ਚਲਾ ਗਿਆ ਸੀ। ਜਿੱਥੇ ਦੁਪਿਹਰ ਸਵਾ ਦੋ ਕੁ ਵਜੇ ਦੇ ਕਰੀਬ ਉਨਾਂ ਦੇ ਘਰ ਉਕਤ ਘਟਨਾਂ ਵਾਪਰੀ। ਜਿਉਂ ਹੀ ਉਨਾਂ ਨੂੰ ਸੂਚਨਾ ਮਿਲੀ। ਉਹ ਫੌਰਨ ਘਰ ਪੁੱਜੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਉਨਾਂ ਦੱਸਿਆ ਕਿ ਨਕਾਬਪੋਸ਼ ਲੁਟੇਰਿਆਂ ਵੱਲੋਂ ਉਨਾਂ ਦੇ ਘਰ ਕੀਤੀ ਗਈ ਲੁੱਟ ਤੇ ਕੁੱਟਮਾਰ ਦੀ ਘਟਨਾ ਸੀਸੀਟੀਵੀ ਕੈਮਰਅਿਾਂ ’ਚ ਕੈਦ ਹੋ ਗਈ। ਸੂਚਨਾ ਮਿਲਦਿਆਂ ਹੀ ਥਾਣਾ ਪੀਏਯੂ ਦੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮਾਮਲਾ ਦਰਜ ਕਰਕੇ ਤਫਤੀਸ ਸ਼ੁਰੂ ਕਰ ਦਿੱਤੀ।

ਘੰਟਾ ਪਹਿਲਾਂ ਕੀਤੀ ਰੇਕੀ, ਸੀਸੀਟੀਵੀ ਫੁਟੇਜ ’ਚ ਹੋਇਆ ਖੁਲਾਸਾ

ਕਾਰੋਬਾਰੀ ਰਮੇਸ ਕੁਮਾਰ ਮੁਤਾਬਕ ਜਿਉਂ ਹੀ ਉਸਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਖੁਲਾਸਾ ਹੋਇਆ ਕਿ ਵਾਰਦਾਤ ਤੋਂ ਇੱਕ ਘੰਟਾ ਪਹਿਲਾਂ ਬਦਮਾਸਾਂ ਨੇ ਉਸਦੇ ਘਰ ਦੀ ਰੇਕੀ ਕੀਤੀ ਤੇ ਮੌਕਾ ਦੇਖਦਿਆਂ ਹੀ ਘਟਨਾਂ ਨੂੰ ਅੰਜ਼ਾਮ ਦਿੱਤਾ। ਇਸ ਤੋਂ ਪਹਿਲਾਂ ਨਾਲ ਲਗਦੇ ਉਸਦੇ ਭਰਾ ਦੇ ਘਰ ਦੇ ਵੱਖਰੇ ਪੋਰਸਨ ਨੂੰ ਬਾਹਰੋਂ ਕੁੰਡੀ ਮਾਰ ਦਿੱਤੀ ਤੇ 12 ਮਿੰਟ ਵਿੱਚ ਹੀ ਕੁੱਟਮਾਰ ਅਤੇ ਲੁੱਟ ਕਰਕੇ ਫ਼ਰਾਰ ਹੋ ਗਏ।