yono app sbi | ਹੁਣ ਕਿਸਾਨ ਯੋਨੋ ਐਪ ‘ਤੇ ਖਰੀਦ ਸਕਣਗੇ ਬੀਜ

ਯੋਨੋ ਖੇਤੀ ਐਪ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਤੋਂ ਇਲਾਵਾ ਦਸ ਖੇਤਰੀ ਭਾਸ਼ਾਵਾਂ ‘ਚ ਵੀ

ਨਵੀਂ ਦਿੱਲੀ। ਭਾਰਤੀ ਸਟੇਟ ਬੈਂਕ ਦੇ ‘ਯੋਨੋ ਖੇਤੀ ਐਪ’ (yono app sbi) ਨਾਲ ਦੇਸ਼ ਦੇ ਕਰੋੜਾਂ ਕਿਸਾਨ ਹੁਣ ਬੀਜ ਖਰੀਦ ਸਮੇਤ ਸਰਕਾਰੀ ਯੋਜਨਾਵਾਂ ਤੇ ਬੈਂਕ ਦੀਆਂ ਸਹੂਲਤਾਂ ਦਾ ਲਾਭ ਲੈ ਸਕਣਗੇ। ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਬੁੱਧਵਾਰ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਭਾਰਤੀ ਬਾਗਵਾਨੀ ਖੋਜ ਸੰਸਥਾਨ (ਆਈਆਈਐਚਆਰ), ਬੰਗਲੌਰ ਦੇ ‘ਬੀਜ ਪੋਰਟਲ’  ਦਾ ਭਾਰਤੀ ਸਟੇਟ ਬੈਂਕ ਦੇ ‘ਯੋਨੋ ਖੇਤੀ ਐਪ’ ਦੇ ਨਾਲ ਏਕੀਕਰਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ।

ਇਸ ਮੌਕੇ ਭਾਰਤੀ ਸਟੇਟ ਬੈਂਕ ਦੇ ਮੁਖੀ ਰਜਨੀਸ਼ ਕੁਮਾਰ ਵਿਸ਼ੇਸ਼ ਤੌਰ ‘ਤੇ ਮੌਜ਼ੂਦ ਸਨ। ਦੋਵੇਂ ਐਪਾਂ (yono app sbi) ਦੇ ਏਕੀਕਰਨ ਨਾਲ ਦੇਸ਼ ਦੇ ਕਰੋੜਾਂ ਕਿਸਾਨ, ਬੀਜ ਖਰੀਦ ਸਮੇਤ ਸਰਕਾਰੀ ਯੋਜਨਾਵਾਂ ਤੇ ਬੈਂਕ ਦੀਆਂ ਵੱਖ-ਵੱਖ ਸਹੂਲਤਾਂ ਦਾ ਲਾਭ ਡਿਜ਼ੀਟਲ ਤਰੀਕੇ ਨਾਲ ਲੈ ਸਕਣਗੇ। ਤੋਮਰ ਨੇ ਕਿਹਾ ਕਿ ਖੇਤੀ ਦਾ ਖੇਤਰ ਮਹੱਤਵਪੂਰਨ ਰਿਹਾ ਹੈ, ਇਸ ਦੇ ਬਾਵਜ਼ੂਦ ਕਿਸਾਨਾਂ ਦੀ ਜੀਅ ਤੋੜ ਮਿਹਨਤ ਤੇ ਵਿਗਿਆਨੀਕਾਂ ਦੇ ਖੋਜ ਤੇ ਸਰਕਾਰੀ ਦੀਆਂ ਨੀਤੀਆਂ ਕਾਰਨ ਇਹ ਖੇਤਰ ਦੇਸ਼ ‘ਚ ਸਭ ਤੋਂ ਮਹੱਤਵਪੂਰਨ ਸਥਾਨ ਰੱਖਦਾ ਹੈ।

ਭਾਰਤੀ ਸਟੇਟ ਬੈਂਕ ਦੇ ਮੁਖੀ ਰਜਨੀਸ਼ ਕੁਮਾਰ ਨੇ ਦੋਵਾਂ ਐਪਾਂ (yono app sbi) ਦੇ ਏਕੀਕਰਨ ਦੀ ਇਸ ਪਹਿਲਾ ਲਈ ਖੇਤੀ ਮੰਤਰੀ ਤੋਮਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸੁਫ਼ਨੇ ਅਨੁਸਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਹਰ ਤਰ੍ਹਾਂ ਨਾਲ ਡਿਜੀਟਲਾਈਜੇਸ਼ਨ ਕਰਨਾ ਹੈ। ਇਸ ਦਿਸ਼ਾ ‘ਚ ਇਹ ਇੱਕ ਵੱਡੀ ਪਹਿਲੀ ਹੈ। ਯੋਨੋ ਖੇਤੀ ਐਪ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਤੋਂ ਇਲਾਵਾ ਦਸ ਖੇਤਰੀ ਭਾਸ਼ਾਵਾਂ ‘ਚ ਵੀ ਮੁਹੱਈਆ ਹੈ, ਜਿਸ ‘ਚ ਖੇਤੀ ਮੰਡੀ ਤੇ ਖੇਤੀ ਮਿੱਤਰ ਸਮੇਤ ਕਈ ਸਹੂਲਤਾਂ ਉਪਲੱਬਧ ਹਨ। ਹੁਣ ਕਿਸਾਨ ਘਰ ਬੈਠੇ ਇਨ੍ਹਾਂ ਸਹੂਲਤਾਂ ਦਾ ਲਾਭ ਲੈ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.