ਕਿਸਾਨਾਂ ਬੈਂਕ ਘੇਰ ਕੇ ਅਧਿਕਾਰੀਆਂ ਵਿਰੁੱਧ ਕੀਤੀ ਨਾਅਰੇਬਾਜ਼ੀ

ਨਰਮਾ ਮੁਆਵਜ਼ਾ ਤੇ ਝੋਨੇ ਦੀ ਵੇਚੀ ਫਸਲ ਦੇ ਪੈਸੇ ਲਿਮਟ ਖਾਤਿਆਂ ’ਚ ਪਾਉਣ ਕਾਰਨ ਕਿਸਾਨਾਂ ’ਚ ਰੋਸ

ਸੰਗਤ ਮੰਡੀ, (ਮਨਜੀਤ ਨਰੂਆਣਾ) ਸਥਾਨਕ ਮੰਡੀ ਸਥਿਤ ਇਕ ਬੈਂਕ ਦੇ ਅਧਿਕਾਰੀਆਂ ਵੱਲੋਂ ਪਿੰਡ ਕੋਟਗੁਰੂ ਦੇ ਦੋ ਕਿਸਾਨਾਂ ਦੇ ਨਰਮਾ ਮੁਆਵਜ਼ਾ ਅਤੇ ਝੋਨੇ ਦੀ ਵੇਚੀ ਫਸਲ ਦੇ ਖ਼ਾਤਿਆਂ ’ਚ ਆਏ ਪੈਸਿਆਂ ਨੂੰ ਜ਼ਬਰੀ ਸ਼ਰਤਾਂ ਮੜ੍ਹਦੇ ਹੋਏ ਲਿਮਟ ਵਾਲੇ ਖ਼ੇਤਿਆਂ ’ਚ ਪਾ ਦੇਣ ਦੇ ਰੋਸ ’ਚ ਕਿਸਾਨਾਂ ਵੱਲੋਂ ਬੈਂਕ ਦੇ ਘਿਰਾਓ ਕਰਕੇ ਬੈਂਕ ਅਧਿਕਾਰੀਆਂ ਵਿਰੁੱੱਧ ਨਾਅਰੇਬਾਜ਼ੀ ਕੀਤੀ ਗਈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਸਕਰਨ ਸਿੰਘ ਨੇ ਦੱਸਿਆ ਕਿ ਪਿੰਡ ਦੇ ਦੋ ਕਿਸਾਨਾਂ ਦੇ ਬੈਂਕ ਖਾਤੇ ਇਸ ਸ਼ਾਖਾ ’ਚ ਚਲਦੇ ਹਨ

ਉਨ੍ਹਾਂ ਨੇ ਇਸ ਬੈਂਕ ਤੋਂ ਖੇਤੀ ਖ਼ਰਚਿਆਂ ਲਈ ਲਿਮਟਾਂ ਵੀ ਬਣਾਈਆਂ ਹੋਈਆਂ ਹਨ ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਇੱਕ ਕਿਸਾਨ ਦਾ ਨਰਮੇ ਦਾ ਮੁਆਵਜ਼ਾ ਬੈਂਕ ਖਾਤੇ ’ਚ ਸਿੱਧਾ ਆਇਆ ਸੀ ਤੇ ਦੂਸਰੇ ਕਿਸਾਨ ਵੱਲੋਂ ਝੋਨੇ ਦੀ ਫ਼ਸਲ ਵੇਚੀ ਸੀ ਜਿਸ ਦੇ ਪੈਸੇ ਵੀ ਬੈਂਕ ਖਾਤੇ ’ਚ ਆਏ ਸਨ ਪ੍ਰੰਤੂ ਉਨ੍ਹਾਂ ਦੋਵੇਂ ਕਿਸਾਨਾਂ ਦੇ ਪੈਸੇ ਬੈਂਕ ਅਧਿਕਾਰੀਆਂ ਵੱਲੋਂ ਜ਼ਬਰੀ ਸ਼ਰਤਾਂ ਮੜ੍ਹਦੇ ਹੋਏ ਬੈਂਕ ਲਿਮਟਾਂ ਵਾਲੇ ਖਾਤਿਆਂ ’ਚ ਪਾ ਦਿੱਤੇ

ਉਨ੍ਹਾਂ ਦੱਸਿਆ ਬੈਂਕ ਅਧਿਕਾਰੀ ਜ਼ਬਰਦਸਤੀ ਕਿਸਾਨਾਂ ਨੂੰ ਕਰਜ਼ਾ ਮੋੜਨ ਲਈ ਮਜ਼ਬੂਰ ਕਰ ਰਹੇ ਹਨ ਪ੍ਰੰਤੂ ਕਿਸਾਨ ਕਰਜ਼ਾ ਮੋੜਨ ਦੀ ਹਾਲਤ ’ਚ ਨਹੀਂ ਹਨ ਕਿਉਂਕਿ ਨਰਮਾ ਬੈਲਟ ਦਾ ਪਿੰਡ ਹੋਣ ਕਾਰਨ ਪਿਛਲੇ ਤਿੰਨ ਸਾਲ ਲਗਾਤਾਰ ਨਰਮੇ ਦੀ ਫ਼ਸਲ ਚਿੱਟੇ ਮੱਛਰ ਤੇ ਗੁਲਾਬੀ ਸੁੰਡੀ ਕਾਰਨ ਬਰਬਾਦ ਹੋ ਗਈ ਜਦੋਂ ਫ਼ਸਲ ਹੀ ਨਹੀਂ ਹੋਈ ਤਾਂ ਕਰਜ਼ਾ ਕਿਵੇਂ ਮੋੜਿਆ ਜਾਵੇ ਦੋਵੇਂ ਕਿਸਾਨ ਛੋਟੀ ਕਿਸਾਨੀ ’ਚੋਂ ਹੋਣ ਕਾਰਨ ਜੀਵਨ ਨਿਰਬਾਹ ਕਰਨਾ ਔਖਾ ਹੋਇਆ ਪਿਆ ਹੈ

ਜ਼ਿਕਰਯੋਗ ਹੈ ਪਿਛਲੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕਿਹਾ ਸੀ ਕਿ ਉਹ ਕਿਸਾਨਾਂ ਦਾ ਸਾਰਾ ਕਰਜ਼ਾ ਖ਼ਤਮ ਕਰਨਗੇ ਕਿਸਾਨ ਇਸ ਝਾਕ ’ਚ ਰਹਿ ਕੇ ਵੀ ਠੱਗੇ ਗਏ ਅਤੇ ਉਨ੍ਹਾਂ ਆਪਣਾ ਕਰਜ਼ਾ ਭਰਨਾ ਬੰਦ ਕਰ ਦਿੱਤਾ ਉਨ੍ਹਾਂ ਐਲਾਨ ਕੀਤਾ ਕਿ ਬੈਂਕ ਅਧਿਕਾਰੀਆਂ ਦੀ ਧੱਕੇਸ਼ਾਹੀ ਵਿਰੁੱਧ ਆਉਣ ਵਾਲੀ 21 ਨਵੰਬਰ ਨੂੰ ਬੈਂਕ ਅੱਗੇ ਧਰਨਾ ਦਿੱਤਾ ਜਾਵੇਗਾ ਇਸ ਮੌਕੇ ਗੁਰਤੇਜ ਸਿੰਘ ਪਿੰਡ ਇਕਾਈ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ, ਜਸਮੇਲ ਸਿੰਘ, ਗੁਰਲਾਲ ਸਿੰਘ, ਗੁਰਮੀਤ ਸਿੰਘ, ਬਹਾਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਮੌਜ਼ੂਦ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ