ਪੰਚਾਇਤੀ ਜ਼ਮੀਨ ਨੂੰ ਲੈ ਕੇ ਕਿਸਾਨਾਂ ਵੱਲੋਂ ਮਲੋਟ-ਫਾਜ਼ਿਲਕਾ ਰੋਡ ‘ਤੇ ਲਾਇਆ ਧਰਨਾ 

Panchayat Land

ਧਰਨੇ ਦੌਰਾਨ ਕਿਸਾਨਾਂ ਵੱਲੋਂ ਐਮਐਲਏ ਜਗਦੀਪ ਗੋਲਡੀ ਕੰਬੋਜ ਦਾ ਪੁਤਲਾ ਫੂਕਿਆ ਗਿਆ

ਰਜਿੰਦਰ (ਸੱਚ ਕਹੂੰ ਨਿਊਜ ) ਅਰਨੀ ਵਾਲਾ। ਇਥੋਂ ਦੇ ਨੇੜਲੇ ਪਿੰਡ ਮੁਰਾਦ ਵਾਲਾ ਦਲ ਸਿੰਘ ਦੀ ਪੰਚਾਇਤ ਵੱਲੋਂ ਪੰਚਾਇਤੀ ਜ਼ਮੀਨ ਮਾਰਕੀਟ ਕਮੇਟੀ ਨੂੰ ਦਿੱਤੀ ਗਈ ਸੀ ਜਿਸ ਦੌਰਾਨ ਦੋ ਕਿਲੇ ਕਰੀਬ ਦੋ ਕਿੱਲੇ ਦੇ ਕਰੀਬ ਫੜ ਪੱਕਾ ਕੀਤਾ ਹੋਇਆ ਬਾਕੀ ਜ਼ਮੀਨ ਹਾਲੇ ਤੱਕ ਪੰਚਾਇਤ ਵੱਲੋਂ ਨਹੀਂ ਦਿੱਤੀ ਗਈ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਪਿੰਡ ਦੇ ਸਰਪੰਚ ਅਤੇ ਪ੍ਰਸ਼ਾਸਨ ਖਿਲਾਫ ਮੋਰਚਾ ਖੋਲਿਆ ਹੋਏ ਧਰਨਾ ਲਗਾਇਆ ਗਿਆ।

ਇਹ ਵੀ ਪੜ੍ਹੋ : Glowing Skin Tips: ਕਰੇਲੇ ਦੇ ਬੀਜਾਂ ਦਾ ਅਜਿਹਾ ਚਮਤਕਾਰ, ਚਮੜੀ ਚਮਕਾਏ ਅਤੇ ਲਿਆਏ ਨਿਖਾਰ!

ਜਿਸ ਵਿੱਚ ਅੱਜ ਧਰਨਾ ਕਰੀਬ ਸੱਤ ਦਿਨ ਹੋ ਗਏ ਮਾਰਕੀਟ ਕਮੇਟੀ ਵਿੱਚ ਤਰਨਾ ਲੱਗੇ ਨੂੰ ਪਰ ਕੋਈ ਸੁਣਵਾਈ ਨਾ ਹੁੰਦੀ ਹੋਈ ਨੂੰ ਦੇਖਦੇ ਹੋਏ ਕਿਸਾਨ ਯੂਨੀਅਨ ਵੱਲੋਂ ਅੱਜ ਤਹਿਸੀਲ ਸਬ ਤਹਸੀਲ ਅਰਨੀ ਵਾਲਾ ਦੇ ਸਾਹਮਣੇ ਮਲੋਟ ਫਾਜ਼ਿਲਕਾ ਰੋਡ ‘ਤੇ ਧਰਨਾ ਲਗਾਇਆ ਗਿਆ ਜਿਸ ਦੌਰਾਨ ਸਰਪੰਚ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਜਿਸ ਦੌਰਾਨ ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਦਾ ਪੁਤਲਾ ਫੂਕਿਆ ਗਿਆ। ਜਿਸ ਵਿੱਚ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਮਸਲੇ ਦਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਪੱਧਰ ‘ਤੇ ਧਰਨੇ ਲਗਾਏ ਜਾਣਗੇ ਅਤੇ ਪੁਤਲੇ ਫੂਕੇ ਜਾਣਗੇ।