ਕਿਸਾਨ ਆਗੂ ਰਾਕੇਸ਼ ਟਿਕੈਤ ‘ਤੇ ਸੁੱਟੀ ਸਿਆਹੀ

rakes

ਟਿਕੈਤ (Rakesh Tikait)ਨੇ ਕਿਹਾ, ਇਹ ਸਰਕਾਰ ਦੀ ਸਾਜ਼ਿਸ਼

(ਸੱਚ ਕਹੂੰ ਨਿਊਜ਼) ਕਰਨਾਟਕ। ਭਾਰਤੀ ਕਿਸਾਨ ਆਗੂ ਰਾਕੇਸ਼ ਟਿਕੈਤ (Rakesh Tikait) ’ਤੇ ਇੱਕ ਵਿਅਕਤੀ ਨੇ ਕਾਲੀ ਸਿਆਹੀ ਸੁੱਟੀ ਦਿੱਤੀ। ਇਹ ਘਟਨਾ ਬੰਗਲੁਰੂ ਪ੍ਰੈਸ ਕਲੱਬ ਦੀ ਹੈ। ਜਦੋਂ ਰਾਕੇਸ਼ ਟਿਕੈਤ ਪ੍ਰੈਸ ਕਾਨਫਰੰਸ ਕਰ ਰਹੇ ਸਨ ਤਾਂ ਉਸ ਵੇਲੇ ਇੱਕ ਵਿਅਕਤੀ ਨੇ ਰਾਕੇਸ਼ ਟਿਕੈਤ ਦੇ ਮੂੰਹ ਤੇ ਸਿਆਹੀ ਸੁੱਟੀ ਦਿੱਤੀ। ਜਿਸ ਤੋਂ ਬਾਅਦ ਉਕਤ ਵਿਅਕਤੀ ਨੂੰ ਮੌਕੇ ’ਤੇ ਹੀ ਫੜ੍ਹ ਲਿਆ ਤੇ ਉਸ ਦੀ ਜੰਮ ਕੁਟਾਈ ਕੀਤੀ।

ਇਸ ਮਾਮਲੇ ’ਚ ਪੁਲਿਸ ਨੇ ਤਿੰਨ ਵਿਅਕਤੀ ਨੂੰ ਹਿਰਾਸਤ ’ਚ ਲਿਆ ਹੈ ਤੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਰਾਕੇਸ਼ ਟਿਕੈਤ ਨੇ ਕਿਹਾ ਕਿ ਸੁੁਰੱਖਿਆ ਦੀ ਜ਼ਿੰਮੇਵਾਰੀ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਦੀ ਹੈ। ਪੁਲਿਸ ਨੇ ਇੱਥੇ ਸੁਰੱਖਿਆ ਦਾ ਇੰਤਜਾਮ ਨਹੀਂ ਕੀਤਾ। ਪੂਰੀ ਤਰ੍ਹਾਂ ਸਰਕਾਰ ਦੇ ਮਿਲੀਭੁਗਤ ’ਤੇ ਇਹ ਕੰਮ ਕੀਤਾ ਗਿਆ ਹੈ।

ਟਿਕੈਤ ਮੁਤਾਬਕ ਸਿਆਹੀ ਸੁੱਟਣ ਤੇ ਹੰਗਾਮਾ ਕਰਨ ਵਾਲੇ ਕਿਸਾਨ ਆਗੂ ਚੰਦਰ ਸ਼ੇਖਰ ਦੇ ਸਮਰਥਕ ਸਨ। ਕਿਸਾਨ ਸਭਾ ਦੇ ਪ੍ਰਧਾਨ ਅਵਨੀਸ਼ ਪਵਾਰ ਨੇ ਕਿਹਾ- ਜੋ ਵੀ ਹੋਇਆ ਉਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸਵਿਤ ਮਲਿਕ ਨੇ ਕਿਹਾ ਕਿ ਕਿਸਾਨਾਂ ‘ਤੇ ਲਾਠੀਚਾਰਜ ਵੀ ਕੀਤਾ ਗਿਆ ਹੈ, ਅਸੀਂ ਸਿਆਹੀ ਤੋਂ ਡਰਨ ਵਾਲੇ ਨਹੀਂ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ