ਕਿਸਾਨ ਬਸੰਤ ਸੈਣੀ ਨੇ ਇਸ ਵਿਲੱਖਣ ਖੇਤੀ ਨਾਲ ਪੌਣੇ 2 ਸਾਲ ’ਚ ਕਮਾਏ 18 ਲੱਖ

Farmer

ਟੋਹਾਣਾ (ਫਤਿਆਬਾਦ) (ਸੁਰਿੰਦਰ ਗਿੱਲ)। ਇੱਕ ਸਮਾਂ ਸੀ ਜਦੋਂ ਕਿਸਾਨ ਕਣਕ, ਕਪਾਹ, ਬਾਜਰਾ ਅਤੇ ਝੋਨੇ ਤੋਂ ਇਲਾਵਾ ਹੋਰ ਕਿਸੇ ਖੇਤੀ ’ਚ ਰੁਚੀ ਨਹੀਂ ਦਿਖਾਉਂਦੇ ਸਨ। ਪਰ ਸਮੇਂ ਦੇ ਨਾਲ-ਨਾਲ ਖੇਤੀਬਾੜੀ ਦੇ ਤਰੀਕੇ ਵੀ ਬਦਲਦੇ ਜਾ ਰਹੇ ਹਨ। ਹਰਿਆਣਾ ਸੂਬੇ ਦੇ ਫਤਿਆਬਾਦ ਜਿਲ੍ਹੇ ’ਚ ਇੱਕ ਅਜਿਹਾ ਕਿਸਾਨ ਵੀ ਹੈ ਜੋ ਮੋਤੀਆਂ ਦੀ ਖੇਤੀ ਕਰਕੇ ਲੱਖਾਂ ਰੁਪਏ ਕਮਾ ਰਿਹਾ ਹੈ। ਦਰਅਸਲ, ਫਤਿਆਬਾਦ ਹਰਿਆਣਾ ਜਿਲ੍ਹੇ ਦੇ ਪਿੰਡ ਸਿੰਬਲਵਾਲਾ (ਟੋਹਾਣਾ) ’ਚ ਕਿਸਾਨ ਬਸੰਤ ਸੈਣੀ ਨੇ ਕਰੀਬ 3 ਸਾਲ ਪਹਿਲਾਂ ਸਿੱਪੀ ਦੀ ਖੇਤੀ ਕਰਨ ਦਾ ਮਨ ਬਣਾਇਆ। (Farmer)

ਬਸੰਤ ਸੈਣੀ ਨੂੰ ਇਹ ਆਈਡੀਆ ਕੋਰੋਨਾ ਕਾਲ ’ਚ ਆਇਆ ਤਾਂ ਇਸ ਖੇਤੀ ਬਾਰੇ ਸਰਚ ਕੀਤਾ ਅਤੇ ਲਗਾਤਾਰ ਡੇਢ ਸਾਲ ਤੱਕ ਇਸ ’ਤੇ ਸਟੱਡੀ ਕੀਤੀ। ਆਖਰਕਾਰ ਸਤੰਬਰ 2023 ’ਚ ਉਸ ਨੇ ਸਿੱਪੀ ਦੀ ਖੇਤੀ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ। ਸ਼ੁਰੂਆਤ ’ਚ ਅੱਧੀ ਕਨਾਲ ’ਚ ਮੋਤੀ ਦੀ ਖੇਤੀ ਸ਼ੁਰੂ ਕੀਤੀ। ਉਸ ਨੇ ਦੱਸਿਆ ਕਿ ਕਰੀਬ ਪੌਣੇ 2 ਸਾਲ ’ਚ ਲਗਭਗ ਸਾਢੇ 4 ਲੱਖ ਖਰਚ ਆਇਆ, ਜਦੋਂਕਿ ਉਹ 18 ਲੱਖ ਦੇ ਕਰੀਬ ਰੁਪਏ ਦਾ ਮੁਨਾਫ਼ਾ ਕਮਾ ਚੁੱਕਾ ਹੈ। (Farmer)

Farmer

Also Read : ਕਿਸਾਨੀ ਸੰਘਰਸ਼ : ਪੁੱਤ ਖੇਤਾਂ ‘ਚ, ਮਾਵਾਂ ਧਰਨੇ ’ਚ ਡਟੀਆਂ

ਖਾਸ ਗੱਲ ਇਹ ਵੀ ਹੈ ਕਿ ਕਿਸਾਨ ਬਸੰਤ ਸੈਣੀ ਫ਼ਤਿਆਬਾਦ ਜਿਲ੍ਹੇ ਦਾ ਇੱਕੋ-ਇੱਕ ਕਿਸਾਨ ਹੈ ਜੋ ਇਹ ਖੇਤੀ ਕਰ ਰਿਹਾ ਹੈ। ਡਬਲ ਐਮਏ ਕਰ ਚੁੱਕੇ ਕਿਸਾਨ ਬਸੰਤ ਸੈਣੀ ਨੇ ਦੱਸਿਆ ਕਿ ਬਜ਼ਾਰ ’ਚ ਮੋਤੀ ਦੇ ਪ੍ਰੋਡਕਟ ਦੀ ਐਨੀ ਮੰਗ ਹੈ ਕਿ ਇੱਕ ਏਕੜ ਨਾਲ ਲੱਖਾਂ ਰੁਪਇਆ ਕਮਾਇਆ ਜਾ ਸਕਦਾ ਹੈ। ਫ਼ਤਿਆਬਾਦ ਜਿਲ੍ਹੇ ’ਚ ਮੋਤੀ ਦੀ ਖੇਤੀ ਕਰਨ ਵਾਲੇ ਇਸ ਇਕਲੌਤੇ ਕਿਸਾਨ ਨੇ ਦੱਸਿਆ ਕਿ ਮੋਤੀ ਦੀ ਖੇਤੀ ਬਹੁਤ ਹੀ ਜ਼ਿਆਦਾ ਮੁਨਾਫ਼ਾ ਦੇਣ ਵਾਲੀ ਹੈ, ਪਰ ਇਸ ਲਈ ਟੇ੍ਰਨਿੰਗ ਬਹੁਤ ਜ਼ਰੂਰੀ ਹੈ। ਉਸ ਨੇ ਦੱਸਿਆ ਕਿ ਸਿੱਪੀ ਦੀ ਖੇਤੀ ਲਈ ਸਭ ਤੋਂ ਪਹਿਲਾਂ ਸਿੱਪੀ ਲਿਆਂਦੀ ਜਾਂਦੀ ਹੈ।

Farmer

ਇਹ ਸਿੱਪੀ ਸਾਡੇ ਇੱਥੇ ਆਸ-ਪਾਸ ਨਹੀਂ ਮਿਲਦੀ, ਸਗੋਂ ਇਸ ਨੂੰ ਬਾਹਰੋਂ ਲਿਆਉਣਾ ਪੈਂਦਾ ਹੈ। ਸਿੱਪੀ ਦੋ ਤਰ੍ਹਾਂ ਦੀ ਹੁੰਦੀ ਹੈ ਜਿਸ ’ਚ ਇੱਕ ਤਾਂ ਸਮੁੰਦਰ ’ਚ ਪਾਈ ਜਾਂਦੀ ਹੈ ਅਤੇ ਦੂਜੀ ਫਰੈੱਸ਼ ਪਾਣੀ ’ਚ ਤਿਆਰ ਹੁੰਦੀ ਹੈ। ਭਾਵ ਨਹਿਰੀ ਪਾਣੀ ਦੀ ਜ਼ਿਆਦਾ ਵਰਤੋਂ ਕਰੋ। ਅੱਜ-ਕੱਲ੍ਹ ਫਰੈੱਸ਼ ਪਾਣੀ ਵਾਲੀ ਸਿੱਪੀ ਜ਼ਿਆਦਾ ਵਰਤੋਂ ’ਚ ਹੈ, ਕਿਉਂਕਿ ਇਹ ਅਸਾਨੀ ਨਾਲ ਮਿਲ ਜਾਂਦੀ ਹੈ। ਇਸ ਤੋਂ ਬਾਅਦ ਸਿੱਪੀ ਅੰਦਰ ਨਿਊਕਲੀਅਸ ਪਾ ਕੇ ਪਾਣੀ ’ਚ ਛੱਡ ਦਿੱਤਾ ਜਾਂਦਾ ਹੈ। ਇਸ ਲਈ ਪਾਣੀ ਦੇ ਟੈਂਕ ਬਣਾਏ ਜਾਂਦੇ ਹਨ। ਇਸ ਦੌਰਾਨ ਸਾਫ ਪਾਣੀ ’ਚ ਸਿੱਪੀ ਨੂੰ ਰੱਖਿਆ ਜਾਂਦਾ ਹੈ। ਇਸ ’ਚ ਬਕਾਇਦਾ ਫੀਡ ਪਾਈ ਜਾਂਦੀ ਹੈ। ਇੱਥੇ ਫੀਡ ਦੀ ਗੁਣਵੱਤਾ ਦਾ ਵੀ ਧਿਆਨ ਰੱਖਣਾ ਹੁੰਦਾ ਹੈ, ਕਿਉਂਕਿ ਜੇਕਰ ਪਾਣੀ ’ਚ ਲਾਲ ਕੀੜਾ ਪੈਦਾ ਹੋ ਜਾਵੇ ਤਾਂ ਉਹ ਸਿੱਪੀ ਨੂੰ ਨਸ਼ਟ ਕਰ ਸਕਦਾ ਹੈ। ਇਸ ਲਈ ਇਸ ਦੀ ਫੀਡ ਅਤੇ ਪਾਣੀ ਬਦਲਦ ਦਾ ਵਿਸ਼ੇਸ਼ ਧਿਆਨ ਰੱਖੋ।

ਬੜਾ ਮਾਇਨਾ ਰੱਖਦੀ ਹੈ ਪਾਣੀ ਦੀ ਕੁਆਲਿਟੀ: | Farmer

ਟੈਂਕ ਦੇ ਪਾਣੀ ਦਾ ਹਰ ਹਫਤੇ ਟੀਡੀਐਸ, ਅਕਸੀਜ਼ਨ ਅਤੇ ਅਮੋਨੀਆ ਆਦਿ ਚੈੱਕ ਹੋਵੇਗਾ। ਚੰਗੇ ਮੋਤੀ ਲਈ ਪਾਣੀ ਦੀ ਹਰ ਹਫਤੇ ਜਾਂਚ ਜ਼ਰੂਰੀ ਹੈ। ਮੋਤੀ ਦੀ ਖੇਤੀ ’ਚ ਪਾਣੀ ਦੀ ਗੁਣਵੱਤਾ ਦਾ ਅਹਿਮ ਯੋਗਦਾਨ ਹੈ। ਮੋਤੀ ਨੂੰ ਤਿਆਰ ਹੋਣ ’ਚ ਸਵਾ ਸਾਲ ਤੋਂ 2 ਸਾਲ ਤੱਕ ਦਾ ਸਮਾਂ ਲੱਗਦਾ ਹੈ। ਸਵਾ ਸਾਲ ’ਚ ਅੱਧਾ ਮੋਤੀ ਤਿਆਰ ਹੁੰਦਾ ਹੈ ਜਿਸ ਨੂੰ ਕੱਢਿਆ ਜਾ ਸਕਦਾ ਹੈ। ਪਰ ਜੇਕਰ ਪੂਰਾ ਮੋਤੀ ਲੈਣਾ ਹੈ ਤਾਂ 2 ਸਾਲ ਦਾ ਸਮਾਂ ਲੱਗਦਾ ਹੈ। ਸਾਂਭ-ਸੰਭਾਲ ਤੋਂ ਇਲਾਵਾ ਇਸ ’ਚ ਸਰਜਰੀ ਕਰਨੀ ਹੁੰਦੀ ਹੈ ਜਿਸ ਨੂੰ ਕਿਸਾਨ ਖੁਦ ਹੀ ਕਰ ਸਕਦਾ ਹੈ। ਸਿੱਪੀ ਦੀ ਸਰਜਰੀ ਤੋਂ ਬਾਅਦ ਮੋਤੀ ਕੱਢਿਆ ਜਾਂਦਾ ਹੈ। ਇਸ ਸਰਜਰੀ ’ਚ ਬੜੀ ਸਾਵਧਾਨੀ ਵਰਤਣੀ ਪੈਂਦੀ ਹੈ, ਨਹੀਂ ਤਾਂ ਲਾਪਰਵਾਹੀ ਨਾਲ ਸਿੱਪੀ ਮਰ ਜਾਂਦੀ ਹੈ।

ਕਿੱਥੇ-ਕਿੱਥੇ ਹੁੰਦੀ ਹੈ ਵਰਤੋਂ:

ਇੱਕ ਮੋਤੀ ਦੀ ਕੀਮਤ 5 ਹਜ਼ਾਰ ਤੋਂ ਲੈ ਕੇ 50 ਹਜ਼ਾਰ ਤੱਕ ਹੋ ਸਕਦੀ ਹੈ, ਕਿਉਂਕਿ ਇਸ ਦੀ ਕੀਮਤ ਇਸ ਦੀ ਸ਼ੇਪ, ਵਜ਼ਨ ਅਤੇ ਗੁਣਵੱਤਾ ਦੇ ਆਧਾਰ ’ਤੇ ਹੁੰਦੀ ਹੈ। ਇਸ ਦੀ ਵਰਤੋਂ ਜਵੈਲਰੀ ’ਚ ਤਾਂ ਹੁੰਦੀ ਹੀ ਹੈ ਇਸ ਦੇ ਨਾਲ-ਨਾਲ ਇਸ ਦੀ ਵਰਤੋਂ ਆਯੁਰਵੈਦਿਕ ਦਵਾਈਆਂ ’ਚ ਵੀ ਹੁੰਦੀ ਹੈ। ਇਸ ਤੋਂ ਇਲਾਵਾ ਔਰਤਾਂ ਦੇ ਕਾਸਮੈਟਿਕ ਮੇਕਅੱਪ ’ਚ ਵੀ ਇਸ ਦੀ ਵਰਤੋਂ ਹੁੰਦੀ ਹੈ। ਇਸ ਤੋਂ ਇਲਾਵਾ ਛੋਟੀਆਂ-ਛੋਟੀਆਂ ਮੁੂਰਤੀਆਂ ਬਣਾਉਣ ’ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਬਜ਼ਾਰ ’ਚ ਇਸ ਦੀ ਬਹੁਤ ਜ਼ਿਆਦਾ ਮੰਗ ਹੈ। ਜਿੰਨੀ ਗੁਣਵੱਤਾ ਵਾਲਾ ਮੋਤੀ ਹੋਵੇਗਾ, ਓਨੀ ਹੀ ਜ਼ਿਆਦਾ ਕੀਮਤ ਮਿਲੇਗੀ।

LEAVE A REPLY

Please enter your comment!
Please enter your name here