ਤੇਜ਼ ਰਫ਼ਤਾਰ ਬ੍ਰੀਜਾ ਗੱਡੀ ਨੇ ਦਰੜਿਆ ਮੋਟਰਸਾਈਕਲ ਸਵਾਰ

Road Accident

ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਅੱਜ ਸਵੇਰੇ ਨੈਸ਼ਨਲ ਹਾਈਵੇ 54 ਤੇ ਪਿੰਡ ਜੰਡਵਾਲਾ ਦੇ ਕੋਲ ਬਾਬਾ ਸ਼੍ਰੀ ਚੰਦ ਜੀ ਦੇ ਡੇਰੇ ਸਾਹਮਣੇ ਤੇ ਇੱਕ ਤੇਜ਼ ਰਫਤਾਰ ਬ੍ਰੀਜ਼ਾ ਕਾਰ ਬੇਕਾਬੂ ਹੋਕੇ ਮੋਟਰਸਾਈਕਲ ’ਚ ਵੱਜੀ, ਜਿਸਦੇ ਚਲਦੇ ਮੋਟਰਸਾਈਕਲ ਸਵਾਰ ਬੁਰੀ ਤਰਾਂ ਜਖਮੀ ਹੋ ਗਿਆ, ਜਿਸਨੂੰ ਗੰਭੀਰ ਹਾਲਤ ਚ ਮੈਡੀਕਲ ਹਸਪਤਾਲ ਲਿਜਾਈਏ ਗਿਆ। ਮੌਕੇ ’ਤੇ ਮੌਜੂਦ ਲੋਕਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਵਾਲੇ ਪਾਸੇ ਤੋਂ ਇੱਕ ਬ੍ਰੀਜ਼ਾ ਗੱਡੀ ਬਹੁਤ ਹੀ ਤੇਜ਼ ਰਫਤਾਰ ਨਾਲ ਆ ਰਹੀ ਸੀ ਕਿ ਅਚਾਨਕ ਉਹ ਬੇਕਾਬੂ ਹੋ ਗਈ ਜੋ ਬੇਕਾਬੂ ਹੋਕੇ ਸੜਕ ਵਿਚਕਾਰ ਬਣੇ ਡਿਵਾਈਡਰ ਨੂੰ ਪਾਰ ਕਰ ਦੂਜੇ ਪਾਸੇ ਜਾ ਰਹੇ ਗੁਰਕੀਰਤ ਸਿੰਘ ਪੁੱਤਰ ਗੁਰਮੇਲ ਸਿੰਘ (22) ਦੇ ਮੋਟਰਸਾਈਕਲ ’ਚ ਜਾ ਵੱਜੀ। (Road Accident)

ਕੀਮਤ ਸੀ ਵਿਸ਼ਾਲ, ਡੇਰਾ ਪ੍ਰੇਮੀ ਨੇ ਵਾਪਸ ਕਰਕੇ ਕੰਮ ਕੀਤਾ ਬੇਮਿਸਾਲ

ਜਿਸ ਕਾਰਨ ਬਾਇਕ ਸਵਾਰ ਨੌਜਵਾਨ ਬੁਰੀ ਤਰਾਂ ਜਖਮੀ ਹੋ ਗਿਆ, ਜਿਸ ਨੂੰ ਤੁਰੰਤ ਲੋਕਾਂ ਵੱਲੋਂ ਮਦਦ ਕਰ ਫਰੀਦਕੋਟ ਦੇ ਗੁਰੂ ਗੋਬਿਦ ਸਿੰਘ ਮੈਡੀਕਲ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦੇ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਕੀਰਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮੰਡਵਾਲਾ ਜੋ ਕਿ ਵਰਕਸ਼ਾਪ ਤੇ ਮਕੈਨਿਕ ਦਾ ਕੰਮ ਕਰਦਾ ਸੀ ਤੇ ਹਰ ਰੋਜ਼ ਦੀ ਤਰ੍ਹਾਂ ਇਹ ਨੌਜਵਾਨ ਆਪਣੀ ਬਾਇਕ ’ਤੇ ਸਵਾਰ ਹੋ ਕੇ ਤਲਵੰਡੀ ਭਾਈ ਆਪਣੇ ਕੰਮ ਤੇ ਜਾ ਰਿਹਾ ਸੀ ਕੇ ਪਿੰਡ ਜੰਡਵਾਲਾ ਕੋਲ ਪਹੁੰਚਿਆ ਤਾਂ ਉਸ ਨਾਲ ਇਹ ਹਾਦਸਾ ਵਾਪਰ ਗਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। (Road Accident)

LEAVE A REPLY

Please enter your comment!
Please enter your name here