ਫਰੀਦਕੋਟ ਪੰਜਾਬ ਦਾ ਪਹਿਲਾ ਨਾਮ ਚਰਚਾ ਘਰ ਜਿੱਥੇ ਸਾਧ-ਸੰਗਤ ਨੇ ਲਾਇਆ ਸੋਲਰ ਪਲਾਂਟ

Solar Plant Sachkahoon

ਫਰੀਦਕੋਟ ਪੰਜਾਬ ਦਾ ਪਹਿਲਾ ਨਾਮ ਚਰਚਾ ਘਰ ਜਿੱਥੇ ਸਾਧ-ਸੰਗਤ ਨੇ ਲਾਇਆ ਸੋਲਰ ਪਲਾਂਟ

(ਗੁਰਪ੍ਰੀਤ ਪੱਕਾ) ਫਰੀਦਕੋਟ। ਫਰੀਦਕੋਟ ਪੰਜਾਬ ਦਾ ਪਹਿਲਾ ਅਜਿਹਾ ਨਾਮ ਚਰਚਾ ਘਰ ਬਣ ਗਿਆ ਹੈ ਜਿੱਥੇ ਸਾਧ-ਸੰਗਤ ਵੱਲੋਂ ਸੋਲਰ ਪਲਾਂਟ ਲਾਇਆ ਗਿਆ ਹੈ ਅੱਜ ਸਾਧ-ਸੰਗਤ ਵੱਲੋਂ ਪਵਿੱਤਰ ਨਾਅਰਾ ਲਗਾ ਕੇ ਇਸ ਸੋਲਰ ਪਲਾਂਟ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸੋਲਰ ਪਲਾਂਟ ਬਾਰੇ ਜਾਣਕਾਰੀ ਦਿੰਦੇ ਹੋਏ ਜਿੰਮੇਵਾਰ ਨਰਿੰਦਰ ਇੰਸਾਂ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਨਾਮ ਚਰਚਾ ਘਰ ਫਰੀਦਕੋਟ ਵਿਖੇ ਜੋ ਸੋਲਰ ਪਲਾਂਟ ਲਾਇਆ ਗਿਆ ਹੈ।

Solar Plant

ਇਹ 3 ਕਿਲੋਵਾਟ ਦਾ ਹੈ ਉਹਨਾਂ ਦੱਸਿਆ ਕਿ ਇਹ ਇੱਕ ਦਿਨ ਵਿੱਚ 12 ਤੋਂ 15 ਯੂਨਿਟ ਬਿਜਲੀ ਤਿਆਰ ਕਰਦਾ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪੈਦਾ ਹੋਣ ਵਾਲੀ ਬਿਜਲੀ ਨਾਲ ਉਹ ਸਥਾਨਕ ਨਾਮ ਚਰਚਾ ਘਰ ਵਿੱਚ ਦੀ ਸਾਰੀ ਬਿਜਲੀ ਦੀ ਖਪਤ ਪੂਰੀ ਕਰਦੇ ਹਨ । ਇਹ ਬਿਜਲੀ ਬੋਰਡ ਦੇ ਨਾਲ ਕੰਨਟਿਕਟ ਆਨ ਗਰਿੱਡ ਹੈ ਜਿਸ ਕਰਕੇ ਇਸ ਸੋਲਰ ਪਲਾਂਟ ਦਾ ਸਾਲ ਬਾਅਦ ਬਿਜਲੀ ਬਿੱਲ ਬਣੇਗਾ ਅਤੇ ਇਸ ਦੇ ਨਾਲ ਹੀ ਨਾਮ ਚਰਚਾ ਘਰ ਵੱਲੋਂ ਕਿੰਨੇ ਯੂਨਿਟ ਖ਼ਪਤ ਕੀਤੀਆਂ ਅਤੇ ਕਿੰਨੀਆਂ ਬਿਜਲੀ ਬੋਰਡ ਨੂੰ ਦਿੱਤੀਆਂ ਉਸ ਅਨੁਸਾਰ ਹੀ ਬਿਜਲੀ ਖਰਚਾ ਪਵੇਗਾ।

ਉਹਨਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਲਰ ਪਲਾਂਟ ਲੱਗਣ ਤੋਂ ਪਹਿਲਾਂ 2500 ਰੁਪਏ ਪ੍ਰਤੀ ਮਹੀਨਾ ਬਿਜਲੀ ਦਾ ਖਰਚਾ ਆਉਂਦਾ ਸੀ ਅਤੇ ਪਾਣੀ ਵਾਲੇ ਪੰਪ ਦਾ ਡੀਜ਼ਲ ਦਾ ਖਰਚਾ ਅਲੱਗ ਤੋਂ ਹੁੰਦਾ ਸੀ । ਹੁਣ ਪਾਣੀ ਵਾਲਾ ਪੰਪ ਵੀ ਸੋਲਰ ਪਲਾਂਟ ਦੇ ਨਾਲ ਹੀ ਚੱਲੇਗਾ ਜਿਸ ਕਰਕੇ ਸਬਜ਼ੀ ਨੂੰ ਪਾਣੀ ਮੁਫਤ ਵਾਂਗ ਹੀ ਲੱਗੇਗਾ। ਇਸ ਮੌਕੇ ਪੰਜਾਬ ਦੇ 45 ਮੈਂਬਰ ਜਗਰੂਪ ਸਿੰਘ ਇੰਸਾਂ , 45 ਮੈਂਬਰ ਬਲਕਰਨ ਸਿੰਘ ਇੰਸਾਂ ਅਤੇ ਨਾਲ ਰਾਜਿੰਦਰ ਸਿੰਘ ਇੰਸਾਂ, ਬਲਾਕ ਫਰੀਦਕੋਟ ਦੇ ਕਮੇਟੀ ਮੈਂਬਰ, ਸੁਜਾਨ ਭੈਣਾਂ, ਪਿੰਡਾਂ-ਸ਼ਹਿਰਾਂ ਦੇ ਭੰਗੀਦਾਸ, ਆਈ ਟੀ ਵਿੰਗ ਦੇ ਭੈਣ ਭਾਈ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭੈਣ ਭਾਈ ਅਤੇ ਸਾਧ-ਸੰਗਤ ਹਾਜਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ