ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਹੋਈ ਕੰਟੋਰਾ ਵਿਜਨ ਟੌਪੋਗ੍ਰਾਫ਼ਿਕ ਗਾਈਡਡ ਲੇਜ਼ਰ ਮਸ਼ੀਨ ਦੀ ਸ਼ੁਰੂਆਤ

Contoura Vision Sachkahoon

ਹੁਣ ਅਤਿਆਧੁਨਿਕ ਤਕਨੀਕ ਨਾਲ ਐਨਕ ਤੋਂ ਛੁਡਵਾਓ ਖਹਿੜਾ

ਹਰਿਆਣਾ ਦੀ ਪਹਿਲੀ ਅਤਿਆਧੁਨਿਕ ਮਸ਼ੀਨ
ਸਰਸਾ ’ਚ ਮੁਹੱਈਆ ਹੋਈ ਦਿੱਲੀ-ਐਨਸੀਆਰ ਵਰਗੀਆਂ ਮੈਡੀਕਲ ਸੁਵਿਧਾਵਾਂ

(ਸੱਚ ਕਹੂੰ ਨਿਊਜ) ਸਰਸਾ। ਜੇਕਰ ਤੁਸੀਂ ਆਪਣੀਆਂ ਅੱਖਾਂ ਤੋਂ ਐਨਕ ਹਟਵਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਹੁਣ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਅਤਿਆਧੁਨਿਕ ਕੰਟੋਰਾ ਵਿਜਨ ਟੋਪੋਗ੍ਰਾਫ਼ਿਕ ਗਾਈਡਿਡ ਲੇਜ਼ਰ ਮਸ਼ੀਨ ਰਾਹੀਂ ਅੱਖਾਂ ਦੀਆਂ ਐਨਕਾਂ ਤੋਂ ਖਹਿੜਾ ਛੁਡਵਾ ਸਕਦੇ ਹੋ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਐਤਵਾਰ ਨੂੰ ਸੀਐਮਓ ਮਨੀਸ਼ ਬਾਂਸਲ ਨੇ ਹਰਿਆਣਾ ਦੀ ਇਸ ਪਹਿਲੀ ਅਤਿਆਧੁਨਿਕ ਮਸ਼ੀਨ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਆਰਐਮਓ ਡਾ. ਗੌਰਵ ਅਗਰਵਾਲ ਇੰਸਾਂ ਅਤੇ ਅੱਖਾਂ ਦੇ ਮਾਹਿਰ ਡਾ. ਮੋਨਿਕਾ ਇੰਸਾਂ ਸਮੇਤ ਸਟਾਫ਼ ਮੈਂਬਰ ਹਾਜ਼ਰ ਸਨ।

ਅੱਖਾਂ ਦੇ ਮਾਹਿਰ ਡਾ. ਮੋਨਿਕਾ ਇੰਸਾਂ ਨੇ ਦੱਸਿਆ ਕਿ ਇਸ ਮਸ਼ੀਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਆਪ੍ਰੇਸ਼ਨ ਤੋਂ ਬਾਅਦ ਮਰੀਜ਼ ਨੂੰ ਬਹੁਤ ਜਿਆਦਾ ਸਾਫ ਦਿਖਾਈ ਦੇਣ ਲੱਗਦਾ ਹੈ ਇਸ ਦੇ ਨਾਲ ਹੀ ਹੁਣ ਸਰਸਾ ’ਚ ਹੀ ਦਿੱਲੀ ਐਨਸੀਆਰ ਵਰਗੀਆਂ ਆਧੁਨਿਕ ਸੁਵਿਧਾਵਾਂ ਨਾਲ ਅੱਖਾਂ ਦਾ ਇਲਾਜ ਹੋਵੇਗਾ। ਕੰਨਟੋਰਾ ਵਿਜ਼ਨ ‘ਲੇਜ਼ਰ ਵਿਜਨ ਕੁਰੇਕਸ਼ਨ’ ਵੱਲੋਂ ਚਸ਼ਮਾ ਹਟਾਉਣ ਲਈ ਇੱਕ ਅਤਿਆਧੁਨਿਕ ਤਕਨੀਕ ਹੈ। ਇਸ ਨਾਲ ਚਸ਼ਮੇ ਦੇ ਕਿਸੇ ਵੀ ਨੰਬਰ ’ਚ ਸੁਧਾਰ ਤੋਂ ਇਲਾਵਾ ਕਾਰਨੀਨਲ ਇਰੇਗੂਲੇਰਿਟੀ ਨੂੰ ਵੀ ਠੀਕ ਕਰਦਾ ਹੈ। ਵਿਜੂਅਲ ਐਕਸਿਸ ’ਤੇ ਕੰਮ ਕਰਦਿਆਂ ਇਹ ਇੱਕ ਭਰਪੂਰ ਸਾਰਪ ਵਿਜੁਅਲ ਰਿਜ਼ਲਟ ਦਿੰਦਾ ਹੈ, ਜੋ ਲੇਸਿਕ ਅਤੇ ਸਮਾਇਲ ਤੋਂ ਵੱਖ ਹੈ।

ਡਾ. ਮੋਨਿਕਾ ਇੰਸਾਂ ਨੇ ਦੱਸਿਆ ਕਿ ਕੰਨਟੋਰਾ ਵਿਜਨ ਇੱਕ ਟੋਪੋਲਾਈਸਰ ਗਾਈਡਡ ਕਸਟਮਾਈਜ਼ ਪ੍ਰੋਸੀਜਰ ਹੈ, ਜੋ ਕਾਰਨੀਆ ਦੀ ਮਾਈਕ੍ਰੋਸਕੋਪਿਕ ਸ਼ੇਪ ਦੀ ਮੈਪਿੰਗ ਕਰਦੀ ਹੈ ਕਾਰਨੀਆ ਦੇ ਨਾਲ-ਨਾਲ ਇਹ ਪ੍ਰੋਸੀਜਰ ਕਾਰਨਰੀਆਂ ਦੀ ਵਰਕਤਾ ਦੀ ਇਰੇਗੂਲੇਰਿਟੀ ਨੂੰ ਆਪਰੇਟ ਕਰਦਾ ਹੈ। ਆਮ ਤੌਰ ’ਤੇ ਕਾਰਨਰੀਆਂ ਦੀ ਵਰਕਤਾ ’ਚ ਇਰੈਗੂਲੇਰਿਟੀ ਅੰਡਰਲਾਇੰਗ ਵਿਜਨ ਪ੍ਰੋਬਲਮ ਹੁੰਦੀ ਹੈ। ਇਹ ਸਰਜਰੀ ਅੱਖ ਦੇ ਵਿਜੁਅਲ ਐਕਸਿਸ ’ਤੇ ਜ਼ੋਰ ਦਿੰਦੀ ਹੈ ਇਸ ਦੇ ਉਲਟ ਹੋਰ ਲੇਸਿਕ ਪ੍ਰੋਸੀਜਰ ਪਿਊਪਿਲਰੀ ਐਕਸਿਸ ’ਤੇ ਫੌਕਸ ਹੁੰਦੀ ਹੈ ਇਸ ਮਸ਼ੀਨ ਦੀ ਸਭ ਤੋਂ ਖਾਸੀਅਤ ਹੈ। ਸਭ ਤੋਂ ਪਹਿਲਾਂ ਤੁਹਾਡਾ ਸਰਜਨ ਟੋਪੋਗ੍ਰਾਫ਼ੀ ਇਕਿਵਪਮੈਂਟ ਦਾ ਇਸਤੇਮਾਲ ਕਰਦਾ ਹੈ ਟੋਪੋਗ੍ਰਾਫ਼ਰ ਤੁਹਾਡੇ ਪੂਰੇ ਕਾਰਨੀਆਂ ’ਚ ਹਜ਼ਾਰਾਂ ਮੇਜ਼ਰਮੈਂਟ ਲੈਂਦਾ ਹੈ।

ਇਹ ਮੇਜ਼ਰਮੈਂਟ ਇੱਕ ਡਿਟੇਲਡ ਮੈਪ ਪ੍ਰੋਵਾਈਡ ਕਰਦੇ ਹਨ, ਜਿਸ ’ਚ ਤੁਹਾਡੇ ਕਾਰਨੀਆਂ ਦੀ ਸਰਫੇਸ ’ਤੇ ਕੋਈ ਵੀ ਇਰੇਗੂਲੇਰਿਟੀ ਸ਼ਾਮਲ ਹੁੰਦੀ ਹੈ ਟੋਪੋਗ੍ਰਾਫ਼ਰ ਕਾਰਨੀਆਂ ’ਤੇ ਹਜਾਰਾਂ ਯੂਨਿਕ ਐਲੀਵੇਸ਼ਨ ਪੁਆਇੰਟ ਬਣਾ ਕੇ ਇਨ੍ਹਾਂ ਇਰੇਗੂਲੇਰਿਟੀ ਨੂੰ ਠੀਕ ਕਰਦਾ ਹੈ ਇਹ ਕਾਰਨਰੀਆ ਦੇ ਸਰਫੇਸ ਨੂੰ ਪੂਰੀ ਤਰ੍ਹਾਂ ਸਮੂਥ ਬਣਾ ਕੇ ਵਿਜੂਅਲ ਕੁਆਲਿਟੀ ਨੂੰ ਵਧਾਉਂਦਾ ਹੈ। ਕੰਨਟਰਾ ਵਿਜੂਅਲ ਐਕਸਿਸ ’ਤੇ ਕੀਤਾ ਜਾਂਦਾ ਹੈ, ਜੋ ਵਿਜਨ ਦਾ ਨੇਚੁਰਲ ਐਕਸਿਸ ਹੈ ਕੰਨਟੋਰਾ ਵਿਜਨ ਬਿਹਤਰ ਆਪਟੀਕਲ ਸ਼ਾਰਪਨੈਸ ਅਤੇ ਰਿਫਰੈਕਿਟਵ ਰਿਜ਼ਲਟ ਦਿੰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ