ਫਰੀਦਾਬਾਦ ਨੇ ਜੀਂਦ ਨੂੰ 111 ਦੌੜਾਂ ਨਾਲ ਹਰਾਇਆ

ਫਰੀਦਾਬਾਦ ਦੇ ਕਪਤਾਨ ਅਨਿਲ ਰਾਵਤ ਬਣੇ ‘ਮੈਨ ਆਫ ਦ ਮੈਚ’

ਸੱਚ ਕਹੂੰ ਨਿਊਜ਼/ਸੁਨੀਲ ਵਰਮਾ /ਸਰਸਾ। ਵੀਰਵਾਰ ਨੂੰ ਦੂਜੇ ਐਸਐਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਦੇ 10ਵੇਂ ਦਿਨ ਪੂਲ ਬੀ ‘ਚ ਦ ਕ੍ਰਿਕਟ ਗੁਰੂਕੁਲ ਫਰੀਦਾਬਾਦ  ਅਤੇ ਰਾਇਲ ਕ੍ਰਿਕਟ ਅਕਾਦਮੀ ਜੀਂਦ ਦਰਮਿਆਨ ਮੈਚ ਹੋਇਆ ਇਸ ਮੈਚ ‘ਚ ਫਰੀਦਾਬਾਦ ਦੀ ਟੀਮ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੇ ਦਮ ‘ਤੇ 111 ਦੌੜਾਂ ਨਾਲ ਜੇਤੂ ਰਹੀ ਫਰੀਦਾਬਾਦ ਵੱਲੋਂ 40 ਦੌੜਾਂ ਅਤੇ 3 ਵਿਕਟਾਂ ਹਾਸਲ ਕਰਨ ਵਾਲੇ ਟੀਮ ਦੇ ਕਪਤਾਨ ਅਨਿਲ ਰਾਵਤ ਮੈਨ ਆਫ ਦ ਮੈਚ ਬਣੇ ਜਿਨ੍ਹਾਂ ਨੇ ਮੁੱਖ ਮਹਿਮਾਨ ਦੇ ਰੂਪ ‘ਚ ਪਹੁੰਚੇ ਰਾਜਸਥਾਨ ਕ੍ਰਿਕਟ ਅਕਾਦਮੀ ਦੇ ਕੋਚ ਅਭਿਸ਼ੇਕ ਸ਼ਰਮਾ ਨੇ ਟਰਾਫੀ ਦੇ ਕੇ ਸਨਮਾਨਿਤ ਕੀਤਾ ।

ਇਸ ਮੌਕੇ ਦ ਕ੍ਰਿਕਟ ਗੁਰੂਕੁਲ ਫਰੀਦਾਬਾਦ ਦੇ ਕੋਚ ਰੋਹਿਤ ਸ਼ਰਮਾ, ਰਾਇਲ ਕ੍ਰਿਕਟ ਅਕਾਦਮੀ ਜੀਂਦ ਦੇ ਕੋਚ ਰਮੇਸ਼ ਖਟਕੜ ਅਤੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦੇ ਕੋਚ ਰਾਹੁਲ ਸ਼ਰਮਾ ਮੌਜ਼ੂਦ ਸਨ ਜਦੋਂਕਿ ਮੈਚ ‘ਚ ਅੰਪਾਇਰਿੰਗ ਜਸਦੇਵ ਸਿੰਘ ਅਤੇ ਅਰਮਾਨ ਸਿੰਘ ਨੇ ਕੀਤੀ ਟਾਸ ਜਿੱਤ ਕੇ ਪਹਿਲਾਂ ਖੇਡਦਿਆਂ ਫਰੀਦਾਬਾਦ ਦੀ ਟੀਮ ਨੇ ਤੈਅ 40 ਓਵਰਾਂ ‘ਚ 6 ਵਿਕਟਾਂ ਗਵਾ ਕੇ 230 ਦੌੜਾਂ ਬਣਾ ਲਈਆਂ ਜਿਸ ‘ਚ ਸਿਵਾਂਤ ਮਿਸ਼ਰਾ 83 ਗੇਂਦਾਂ ‘ਚ 8 ਚੌਕਿਆਂ ਦੀ ਮੱਦਦ ਨਾਲ 68 ਦੌੜਾਂ ਬਣਾ ਕੇ ਨਾਬਾਦ ਰਹੇ ਜਦੋਂਕਿ ਕਪਤਾਨ ਅਨਿਲ ਰਾਵਤ ਨੇ 29 ਗੇਂਦਾਂ ‘ਚ 40 ਦੌੜਾਂ ਅਤੇ ਵਿਵੇਕ ਸਰਕਾਰ ਨੇ 42 ਗੇਂਦਾਂ ‘ਤੇ 32 ਦੌੜਾਂ ਦਾ ਯੋਗਦਾਨ ਦਿੱਤਾ ।

ਸਾਤਵਿਕ ਨੈਨ ਨੇ 6 ਓਵਰਾਂ ‘ਚ 56 ਦੌੜਾਂ ਦੇ ਕੇ 2 ਖਿਡਾਰੀਆਂ ਨੂੰ ਆਊਟ ਕੀਤਾ

ਜੀਂਦ ਵੱਲੋਂ ਭਿਵਾਂਸ਼ੂ ਨੇ 8 ਓਵਰਾਂ ‘ਚ 37 ਦੌੜਾਂ ਦੇ ਕੇ 3 ਅਤੇ ਸਾਤਵਿਕ ਨੈਨ ਨੇ 6 ਓਵਰਾਂ ‘ਚ 56 ਦੌੜਾਂ ਦੇ ਕੇ 2 ਖਿਡਾਰੀਆਂ ਨੂੰ ਆਊਟ ਕੀਤਾ ਟੀਚੇ ਦਾ ਪਿੱਛਾ ਕਰਨ ਉੱਤਰੀ ਰਾਇਲ ਕ੍ਰਿਕਟ ਅਕਾਦਮੀ ਜੀਂਦ ਦੀ ਟੀਮ ਤੈਅ 40 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ ਸਿਰਫ 119 ਦੌੜਾਂ ਹੀ ਬਣਾ ਸਕੀ ਜਿਸ ‘ਚ ਕਪਤਾਨ ਰਿੰਕੂ ਨੇ ਸਭ ਤੋਂ ਜ਼ਿਆਦਾ 46 ਦੌੜਾਂ ਬਣਾਈਆਂ ਫਰੀਦਾਬਾਦ ਵੱਲੋਂ ਕਪਤਾਨ ਅਨਿਲ ਰਾਵਤ ਨੇ 7 ਓਵਰਾਂ ‘ਚ 27 ਦੌੜਾਂ ਦੇ ਕੇ 3 ਖਿਡਾਰੀਆਂ ਨੂੰ ਆਊਟ ਕੀਤਾ ਜਦੋਂਕਿ ਪ੍ਰਦੁੱਮਣ ਚੌਧਰੀ ਨੇ 5 ਓਵਰਾਂ ‘ਚ 25 ਦੌੜਾਂ ਦੇ ਕੇ 2 ਵਿਕਟਾਂ ਲਈਆਂ ਇਸ ਮੈਚ ‘ਚ ਦ ਕ੍ਰਿਕਟ ਗੁਰੂਕੁਲ ਫਰੀਦਾਬਾਦ ਦੀ ਟੀਮ ਨੇ ਰਾਇਲ ਕ੍ਰਿਕਟ ਅਕਾਦਮੀ ਜੀਂਦ ਨੂੰ 111 ਦੌੜਾਂ ਨਾਲ ਹਰਾਇਆ।

ਅੱਜ ਦਾ ਮੈਚ

ਟੂਰਨਾਮੈਂਟ ਦੇ 11ਵੇਂ ਦਿਨ ਸ਼ੁੱਕਰਵਾਰ ਨੂੰ ਅਪੈਕਸ ਕ੍ਰਿਕਟ ਅਕਾਦਮੀ ਫਤਿਆਬਾਦ ਅਤੇ ਰਾਇਲ ਕ੍ਰਿਕਟ ਅਕਾਦਮੀ ਜੀਂਦ ਦਰਮਿਆਨ ਖੇਡਿਆ ਜਾਵੇਗਾ ਦੋਵੇਂ ਟੀਮਾਂ ਹੁਣ ਤੱਕ ਖੇਡਿਆ ਗਿਆ ਆਪਣਾ ਇੱਕ-ਇੱਕ ਮੁਕਾਬਲਾ ਹਾਰ ਚੁੱਕੀਆਂ ਹਨ

5 ਤੋਂ ਸ਼ੁਰੂ ਹੋਵੇਗਾ ਪਹਿਲਾ ਸੈਮੀਫਾਈਨਲ

24 ਦਸੰਬਰ ਤੋਂ ਚੱਲ ਰਹੇ ਦੂਜੇ ਐਸਐਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ‘ਚ ਪਹਿਲਾ ਸੈਮੀਫਾਈਨਲ ਮੈਚ 5 ਜਨਵਰੀ ਤੋਂ ਖੇਡਿਆ ਜਾਵੇਗਾ ਅਤੇ ਦੂਜਾ 6 ਜਨਵਰੀ ਨੂੰ 7 ਜਨਵਰੀ ਨੂੰ ਟੂਰਨਾਮੈਂਟ ਦਾ ਫਾਈਨਲ ਮੈਚ ਹੋਵੇਗਾ ਇਸ ਟੂਰਨਾਮੈਂਟ ‘ਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ 8 ਟੀਮਾਂ ਹਿੱਸਾ ਲੈ ਰਹੀਆਂ ਹਨ ਜਿਨ੍ਹਾਂ ਨੂੰ ਦੋ ਗਰੁੱਪਾਂ ‘ਚ ਵੰਡਿਆ ਗਿਆ ਹੈ।

  • ਹਰੇਕ ਗਰੁੱਪ ‘ਚੋਂ ਦੋ-ਦੋ ਟੀਮਾਂ ਸੈਮੀਫਾਈਨਲ ‘ਚ ਪਹੁੰਚਣਗੀਆਂ ।
  • ਸਾਰੀਆਂ ਟੀਮਾਂ ਦੇ ਤਿੰਨ-ਤਿੰਨ ਲੀਗ ਮੈਚ ਹੋਣਗੇ ਰੋਜ਼ਾਨਾ ਇੱਕ ਮੈਚ ਖੇਡਿਆ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।