ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦਾ ਦੇਹਾਂਤ

ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦਾ ਦੇਹਾਂਤ

ਮੁੰਬਈ। ਫਿਲਮ ਇੰਡਸਟਰੀ ਨੂੰ ਅੱਜ ਇੱਕ ਹੋਰ ਵੱਡਾ ਝਟਕਾ ਲੱਗਾ। ਮਸ਼ਹੂਰ ਕੋਰੀਓਗ੍ਰਾਫਰ (choreographer) ਸਰੋਜ ਖਾਨ ਦਾ ਸ਼ੁੱਕਰਵਾਰ ਰਾਤ ਦਿਲ ਧੜਕਣ ਬੰਦ ਹੋਣ ਕਾਰਨ ਗੁਰੂ ਨਾਨਕ ਹਸਪਤਾਲ ‘ਚ ਦੇਹਾਂਤ ਹੋ ਗਿਆ।

ਉਹ 71 ਸਾਲ ਦੇ ਸਨ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਸ਼ੂਗਰ ਤੋਂ ਪੀੜਤ ਸਰੋਜ਼ ਖਾਨ ਨੂੰ ਸਾਹ ਲੈਣ ‘ਚ ਤਕਲੀਫ਼ ਤੋਂ ਬਾਅਦ ਮੁੰਬਈ ਦੇ ਬਾਂਦਰਾ ‘ਚ ਸਥਿਤ ਗੁਰੂ ਨਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੇ ਸ਼ੁੱਕਰਵਾਰ ਰਾਤ 1.52 ਮਿੰਟ ‘ਤੇ ਅੰਤਿਮ ਸਾਹ ਲਿਆ। ਸਰੋਜ ਖਾਨ ਨੂੰ ਮੁੰਬਈ ‘ਚ ਸੁਪਰਦ-ਏ-ਖਾਕ ਕੀਤਾ ਗਿਆ।

choreographer saroj khan

ਜਾਣਕਾਰੀ ਅਨੁਸਾਰ ਸਵੇਰੇ 7 ਵਜੇ ਮਲਾਡ ਦੇ ਕਬਰਸਿਤਾਨ ‘ਚ ਸਰੋਜ ਖਾਨ ਨੂੰ ਦਫ਼ਨਾਇਆ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਕਰੀਬੀ ਤੇ ਹੋਰ ਪਰਿਵਾਰਕ ਮੈਂਬਰ ਸ਼ਾਮਲ ਹੋਏ। ਉਨ੍ਹਾਂ ਨੇ ਸਾਲ 1983 ‘ਚ ‘ਹੀਰੋ’ ਫਿਲਮ ‘ਚ ਕੋਰੀਓਗ੍ਰਾਫਰ (choreographer) ਦੇ ਤੌਰ ‘ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ, ਜਦੋਂਕਿ ਕੋਰੀਓਗ੍ਰਾਫ਼ਰ (choreographer) ਵਜੋਂ ਉਨ੍ਹਾਂ ਦੀ ਆਖਰੀ ਫਿਲਮ ‘ਕਲੰਕ’ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here