ਸੀਏ ਪ੍ਰੀਖਿਆ ਮਾਮਲੇ ਦੀ ਸੁਣਵਾਈ 10 ਜੁਲਾਈ ਤੱਕ ਮੁਲਤਵੀ

Supreme Court

ਸੀਏ ਪ੍ਰੀਖਿਆ ਮਾਮਲੇ ਦੀ ਸੁਣਵਾਈ 10 ਜੁਲਾਈ ਤੱਕ ਮੁਲਤਵੀ

ਨਵੀਂ ਦਿੱਲੀ (ਏਜੰਸੀ)। ਇੰਸਟੀਚਿਊਟ ਆਫ਼ ਚਾਰਟਡ ਅਕਾਊਂਟ ਆਫ਼ ਇੰਡੀਆ (ਆਈਸੀਏਆਈ) ਨੇ ਸੁਪਰੀਮ ਕੋਰਟ ਨੂੰ ਵੀਰਵਾਰ ਨੂੰ ਦੱਸਿਆ ਕਿ ਕੁਝ ਸੂਬਿਆਂ ‘ਚ ਕੋਰੋਨਾ ਮਹਾਂਮਾਰੀ ਦੇ ਕਹਿਰ ਦੇ ਮੱਦੇਨਜ਼ਰ ਚਾਰਟਡ ਅਕਾਊਂਟੈਂਸੀ (ਸੀਏ) ਦੀਆਂ ਪ੍ਰੀਖਿਆਵਾਂ ਕਰਵਾਉਣ ‘ਚ ਕੁਝ ਦਿੱਕਤਾਂ ਆ ਰਹੀਆਂ ਹਨ। ਆਈਸੀਏਆਈ ਦੀ ਅਪੀਲ ‘ਤੇ ਮਾਣਯੋਗ ਅਦਾਲਤ ਨੇ ਮਾਮਲੇ ਦੀ ਸੁਣਵਾਈ 10 ਜੁਲਾਈ ਤੰਕ ਮੁਲਤਵੀ ਕਰ ਦਿੱਤੀ।

CA Exam

ਆਈਸੀਏਆਈ ਵੱਲੋਂ ਸੀਨੀਅਰ ਬੁਲਾਰੇ ਰਾਮ ਜੀ ਸ੍ਰੀਨਿਵਾਸ ਨੇ ਜਸਟਿਸ ਏਐੱਮ ਖਾਨਵਿਲਕਰ, ਜਸਟਿਸ ਦਿਨੇਸ਼ ਮਹੇਸ਼ਵਰੀ ਅਤੇ ਜਸਟਿਵਸ ਸੰਜੀਵ ਖੰਨਾ ਦੀ ਬੈਂਚ ਨੇ ਦੱਸਿਆ ਕਿ ਆਈਸੀਏਆਈ, ਸੀਏ ਪ੍ਰੀਖਿਆਵਾਂ 29 ਜੁਲਾਈ ਨੂੰ ਕਰਵਾਉਣ ਦੀ ਸੰਭਾਵਨਾ ਲੱਭਣ ਨੂੰ ਲੈ ਕੇ ਸਾਰੇ ਸਾਰੀਆਂ ਸੂਬਾ ਸਰਕਾਰਾਂ ਨਾਲ ਸੰਪਰਕ ਕਰ ਰਹੀ ਹੈ।

ਸੀ੍ਰ ਨਿਵਾਸਨ ਨੇ ਦਲੀਲ ਦਿੱਤੀ ਕਿ ਦੇਸ਼ ਭਰ ‘ਚ ਕੋਰੋਨਾ ਦਾ ਸੰਕ੍ਰਮਣ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਆਈਸੀਏਆਈ ਇਹ ਜਾਣਕਾਰੀ ਇਕੱਠੀ ਕਰ ਰਹੀ ਹੈ ਕਿ ਕੀ ਸੀਏ ਦੀਆਂ ਪ੍ਰੀਖਿਆਵਾਂ ਕਰਵਾਈਆਂ ਜਾ ਸਕਦੀਆਂ ਹਨ ਜਾਂ ਨਹੀਂ। ਉਨ੍ਹਾ ਇਸ ਨੂੰ ਲੈ ਕੇ ਕੁਝ ਸਮਾਂ ਹੋਰ ਦਿੱਤੇ ਜਾਣ ਦੀ ਮਾਣਯੋਗ ਅਦਾਲਤ ਤੋਂ ਮੰਗ ਕੀਤੀ ਅਤੇ ਜਸਟਿਸ ਖਾਨਵਿਲਕਰ ਨੇ ਮਾਮਲੇ ਦੀ ਸੁਣਵਾਈ ਲਈ 10 ਜੁਲਾਈ ਦੀ ਤਾਰੀਖ ਤੈਅ ਕੀਤੀ ਹੈ।

ਅਨੁਭਾ ਸ੍ਰੀਵਾਸਤਵ ਸਹਾਇ ਤੇ ਹੋਰਾਂ ਨੇ ਸੀਏ ਪ੍ਰੀਖਿਆ ‘ਚ ਆਈਸੀਏਆਈ ਦੀ ਆਪਟ ਆਊਟ ਯੋਨਾ ਨੂੰ ਚੁਣੌਤੀ ਦਿੱਤੀ ਹੈ। ਅਰਜ਼ੀਕਰਤਾ ਨੇ 29 ਜੁਲਾਈ ਤੋਂ 16 ਅਗਸਤ ਦੇ ਵਿਚਕਾਰ ਆਈਸੀਏਆਈ ਵੱਲੋਂ ਕਰਵਾਈ ਜਾਣ ਵਾਲੀ ਸੀਏ ਦੀ ਪ੍ਰੀਖਿਆ ਨੂੰ ਲੈ ਕੇ ਆਪਟ ਆਊਟ ਬਦਲ ਰੱਦ ਕਰਨ ਦੀ ਮੰਗ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ