ਫੇਸਬੁੱਕ ਅਤੇ ਸਿਆਸਤ

ਫੇਸਬੁੱਕ ਅਤੇ ਸਿਆਸਤ

ਸੋਸ਼ਲ ਮੀਡੀਆ ਦੀ ਬਾਦਸ਼ਾਹ ‘ਫੇਸਬੁੱਕ’ ਦੀ ਨਿਰਪੱਖਤਾ ‘ਤੇ ਅਮਰੀਕੀ ਅਖ਼ਬਾਰ ‘ਵਾਲ ਸਟਰੀਟ’ ਨੇ ਸਵਾਲ ਖੜ੍ਹੇ ਕੀਤੇ ਹਨ ਅਖ਼ਬਾਰ ਦਾ ਦਾਅਵਾ ਹੈ ਕਿ ਫੇਸਬੁੱਕ ਵੱਲੋਂ ਭਾਰਤੀ ਆਗੂਆਂ ਦੇ ਨਫ਼ਰਤ ਫੈਲਾਉਣ ਵਾਲੇ ਬਿਆਨ ਨਹੀਂ ਹਟਾਏ ਗਏ ਅਖ਼ਬਾਰ ਨੇ ਇਸ ਸਬੰਧੀ ਤੇਲੰਗਾਨਾ ਦੇ ਇੱਕ ਭਾਜਪਾ ਆਗੂ ਦਾ ਹਵਾਲਾ ਵੀ ਦਿੱਤਾ ਹੈ ਦਰਅਸਲ ਫੇਸਬੁੱਕ ਦੇ ਪਾਲਸੀ ਮੇਕਰ ਇਸ ਗੱਲ ਦਾ ਦਾਅਵਾ ਕਰਦੇ ਰਹੇ ਹਨ ਕਿ ਉਹ ਹਰ ਅਜਿਹੀ ਪੋਸਟ ਹਟਾ ਦੇਣਗੇ ਜੋ ਸਮਾਜ ਦੇ ਹਿੱਤ ‘ਚ ਨਹੀਂ ਇਸ ਤੋਂ ਪਹਿਲਾਂ ਫੇਸਬੁੱਕ ਨੇ ਕਈ ਵਾਰ ਵਿਵਾਦਿਤ ਪੋਸਟਾਂ ਹਟਾਈਆਂ ਵੀ ਹਨ ਤੇ ਕਈ ਪੋਸਟਾਂ ਨਾ ਹਟਾਉਣ ਕਰਕੇ ਉਸ ਨੂੰ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਹੈ

ਫੇਸਬੁੱਕ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਉਸ ਬਿਆਨ ਨੂੰ ਨਹੀਂ ਹਟਾਇਆ ਸੀ ਜਿਸ ਵਿੱਚ ਟਰੰਪ ਨੇ ਪ੍ਰਦਰਸ਼ਨਕਾਰੀਆਂ ਨੂੰ ਗੋਲੀ ਮਾਰਨ ਦੀ ਚਿਤਾਵਨੀ ਦਿੱਤੀ ਸੀ  ਆਪਣੀ ਇਸ ਕਮਜ਼ੋਰੀ ਦਾ ਫੇਸਬੁੱਕ ਨੂੰ ਵਿੱਤੀ ਨੁਕਸਾਨ ਵੀ ਹੋਇਆ ਹੈ ਫੇਸਬੁੱਕ ਅਧਿਕਾਰੀ ਆਪਣੀ ਤਕਨੀਕੀ ਯੋਗਤਾ ਦਾ ਵੀ ਦਾਅਵਾ ਕਰਦੇ ਹਨ ਕਿ ਉਹਨਾਂ ਕੋਲ ਅਲਕਾਇਦਾ ਤੇ ਹੋਰ ਅੱਤਵਾਦੀ ਸੰਗਠਨਾਂ ਦੀ ਸਮੱਗਰੀ ਨੂੰ ਪਛਾਣਨ ਵਾਲਾ ਸਾਫ਼ਟਵੇਅਰ ਹੈ ਜਿੱਥੋਂ ਤੱਕ ਫੇਸਬੁੱਕ ਦੀਆਂ ਅਮਰੀਕਾ ਨਾਲ ਸਬੰਧਿਤ ਪੋਸਟਾਂ ਦਾ ਸਵਾਲ ਹੈ ਉੱਥੇ ਸਮਾਜ ਬਹੁਤੇ ਵਰਗਾਂ ‘ਚ ਵੰਡਿਆ ਹੋਇਆ ਨਹੀਂ ਜ਼ਿਆਦਾਤਰ ਗੋਰੇ ਤੇ ਕਾਲੇ ਦਾ ਮਸਲਾ ਹੈ ਦੂਜੇ ਪਾਸੇ ਜਿੱਥੋਂ ਤੱਕ ਭਾਰਤ ਦਾ ਸਬੰਧ ਹੈ ਸਾਡੇ ਸਮਾਜ ਦੀ ਬਣਤਰ ਬੜੀ ਪੇਚੀਦਾ ਹੈ

ਇੱਥੇ ਸਿਆਸੀ ਦੀਵਾਰਾਂ ਤੋਂ ਲੈ ਕੇ ਸੰਪ੍ਰਦਾਇ, ਜਾਤੀ, ਭਾਸ਼ਾ ਦੀਆਂ ਏਨੀਆਂ ਜ਼ਿਆਦਾ ਕੰਧਾਂ ਜਾਂ ਖਾਈਆਂ ਹਨ ਕਿ ਇੱਕ  ਨਿੱਜੀ ਜਿਹੀ ਅਫ਼ਵਾਹ ਜਾਂ ਭੜਕਾਹਟ ਦੀ ਚੰਗਿਆੜੀ ਨਾਲ ਪੂਰੇ ਸਮਾਜ ਨੂੰ ਖ਼ਤਰਾ ਹੋ ਜਾਂਦਾ ਹੈ ਇੰਟਰਨੈੱਟ ਸੇਵਾਵਾਂ ‘ਤੇ ਪਾਬੰਦੀ ਲਾਉਣ ਦੀ ਜ਼ਰੂਰਤ ਜਿੰਨੀ ਸਾਡੇ ਮੁਲਕ ‘ਚ ਪੈਂਦੀ ਹੈ ਓਨੀ ਸ਼ਾਇਦ ਹੀ ਕਿਸੇ ਹੋਰ ਮੁਲਕ ‘ਚ ਪੈਂਦੀ ਹੋਵੇਗੀ ਜਦੋਂ ਕੋਈ ਸਮਾਜ ‘ਚ ਮਾੜੀ ਘਟਨਾ ਵਾਪਰਦੀ ਹੈ ਤਾਂ ਸਰਕਾਰਾਂ ਦਾ ਪਹਿਲਾ ਕੰਮ ਇੰਟਰਨੈੱਟ ਸੇਵਾਵਾਂ ਠੱਪ ਕਰਨਾ ਹੁੰਦਾ ਹੈ ਸਰਕਾਰਾਂ ਦੀ ਵੀ ਮਜ਼ਬੂਰੀ ਹੈ ਹਾਲਾਤ ਵਿਗੜਨ ਨਾਲੋਂ ਇੰਟਰਨੈੱਟ ਸੇਵਾਵਾਂ ਬੰਦ ਕਰਨੀਆਂ ਕਿਤੇ ਚੰਗੀਆਂ ਹਨ ਇੱਥੇ ਫੇਸਬੁੱਕ ਪ੍ਰਬੰਧਕਾਂ ਨੂੰ ਅਮਰੀਕਾ, ਰੂਸ ਵਰਗੇ ਮੁਲਕਾਂ ਅਤੇ ਭਾਰਤ ਵਰਗੇ ਮੁਲਕ ‘ਚ ਅੰਤਰ ਕਰਨ ਦੀ ਜ਼ਰੂਰਤ ਹੈ ਹਰ ਮੁਲਕ ਦੀਆਂ ਇਤਿਹਾਸਕ, ਸਮਾਜਿਕ ਸਥਿਤੀਆਂ ਵੱਖ-ਵੱਖ ਹਨ ਜੇਕਰ ਫੇਸਬੁੱਕ ਅਦਾਰਾ ਵਾਕਿਆਈ ਦੁਨੀਆ ‘ਚ ਅਮਨ-ਅਮਾਨ ਲਈ ਗੰਭੀਰ ਹੈ ਤਾਂ ਉਹਨਾਂ ਨੂੰ ਨਿਰਪੱਖਤਾ ਕਾਇਮ ਰੱਖਣ ਤੇ ਸੁਚੇਤ ਰਹਿ ਕੇ ਕੰਮ ਕਰਨ ਦੀ ਜ਼ਰੂਰਤ ਹੈ

ਦਰਅਸਲ ਸੋਸ਼ਲ ਮੀਡੀਆ ਬਹੁਤ ਵਿਸ਼ਾਲ ਤੇ ਅਜ਼ਾਦ ਹੈ, ਜਿਹੜਾ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੰਦਾ ਹੈ ਸ਼ਾਸਨ, ਪ੍ਰਸ਼ਾਸਨ ਤੇ ਸਮਾਜ ਦੀਆਂ ਕਮਜ਼ੋਰੀਆਂ ਬਹੁਤ ਵਾਰ ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਨੇ ਸਾਹਮਣੇ ਲਿਆਂਦੀਆਂ ਹਨ ਜਿਸ ਨਾਲ ਸੁਧਾਰ ਵੀ ਹੋਇਆ ਹੈ ਪਰ ਤਸਵੀਰ ਦਾ ਦੂਜਾ ਪਹਿਲੂ ਨਿਰਾਸ਼ਾਜਨਕ ਵੀ ਹੈ ਸੋਸ਼ਲ ਮੀਡੀਆ ਦੀ ਦੁਰਵਰਤੋਂ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਸ਼ਰਾਰਤੀ ਤੇ ਸਮਾਜ ਵਿਰੋਧੀ ਤੱਤ ਸਮਾਜ ਦਾ ਮਾਹੌਲ ਵਿਗਾੜਨ ਲਈ ਆਪਣੀ ਬੁਰੀ ਸੋਚ ਨੂੰ ਵੀ ਪੂਰਾ ਕਰਨ ਲਈ ਇਸ ਪਲੇਟਫਾਰਮ ਦੀ ਵਰਤੋਂ ਕਰ ਰਹੇ ਹਨ ਫੇਸਬੁੱਕ ‘ਤੇ ਸਵਾਲ ਤਾਂ ਪਹਿਲਾਂ ਹੀ ਉੱਠ ਰਹੇ ਸਨ ਪਰ ਹੁਣ ਭਾਰਤ ‘ਚ ਦੋ ਪਾਰਟੀਆਂ ਦੀ ਸਿਆਸੀ ਜੰਗ ਵੀ ਫੇਸਬੁੱਕ ਦੇ ਮੁੱਦੇ ‘ਤੇ ਸ਼ੁਰੂ ਹੋ ਗਈ ਹੈ ਫੇਸਬੁੱਕ ਨੂੰ ਇਸ ਮਾਮਲੇ ‘ਚ ਆਪਣੀ ਜਿੰਮੇਵਾਰੀ ਦ੍ਰਿੜਤਾ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਕਿ ਪ੍ਰਗਟਾਵੇ ਦਾ ਮਾਧਿਅਮ ਸੋਸ਼ਲ ਮੀਡੀਆ ਕਿਸੇ ਦੇਸ਼ ਲਈ ਖ਼ਤਰਾ ਨਾ ਬਣੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.