ਪਟਾਖਾ ਫੈਕਟਰੀ ‘ਚ ਧਮਾਕਾ, 24 ਦੀ ਮੌਤ

Explosion, Cracker, Factory, 24 Death

ਪਟਾਖਾ ਫੈਕਟਰੀ ‘ਚ ਧਮਾਕਾ, 24 ਦੀ ਮੌਤ | Firecracker Factory

  • ਹਾਦਸੇ ‘ਚ 49 ਜਣੇ ਜ਼ਖਮੀ | Firecracker Factory

ਮੈਕਸਿਕੋ ਸਿਟੀ, (ਏਜੰਸੀ)। ਮੈਕਸਿਕੋ ਸਿਟੀ ਦੇ ਬਾਹਰੀ ਖੇਤਰ ‘ਚ ਸਥਿਤ ਪਟਾਖਾ ਫੈਕਟਰੀ ‘ਚ ਵੀਰਵਾਰ ਨੂੰ ਦੋ ਧਮਾਕੇ ਹੋਣ ਨਾਲ ਰਾਹਤ ਬਚਾਅ ਕਰਮਚਾਰੀਆਂ ਸਮੇਤ ਘੱਟੋ ਘੱਟ 24 ਲੋਕਾਂ ਦੀ ਮੌਤ ਹੋ ਗਈ ਅਤੇ 49 ਹੋਰ ਜ਼ਖਮੀ ਹੋ ਗਏ।ਮੈਕਸਿਕੋ ਸਰਕਾਰ ਦੇ ਅਧਿਕਾਰੀਆਂ ਨੇ ਜਾਰੀ ਬਿਆਨ ‘ਚ ਕਿਹਾ ਕਿ ਇਹ ਖੇਤਰ ਆਤਿਸ਼ਬਾਜੀ ਉਤਪਾਦਨ ਲਈ ਜਾਣਿਆ ਜਾਂਦਾ ਹੈ।ਮੈਕਸਿਕੋ ਸਿਟੀ ਤੋਂ 32 ਕਿਲੋਮੀਟਰ ਉਤਰ ‘ਚ ਤੁਲਤੇਪੇਕ ਨਗਰ ਪਾਲਿਕਾ ਖੇਤਰ ‘ਚ ਪਟਾਖਾ ਫੈਕਟਰੀ ‘ਚ ਧਮਾਕਿਆਂ ਤੋਂ ਬਾਅਦ ਰਾਹਤ ਅਤੇ ਅੱਗ ਬੁਝਾਊ ਕਰਮੀ, ਪੁਲਿਸ ਅਤੇ ਬਚਾਅ ਕਰਮਚਾਰੀ ਮੌਕੇ ‘ਤੇ ਪਹੁੰਚੇ ਸਨ, ਜਿਸ ਤੋਂ ਬਾਅਦ ਦੂਜਾ ਜ਼ੋਰਦਾਰ ਧਮਾਕਾ ਹੋਇਆ। (Firecracker Factory)

ਦੂਜੇ ਧਮਾਕੇ ਵਿੱਚ ਹੋਈ ਰਾਹਤ ਕਰਮਚਾਰੀਆਂ ਦੀ ਮੌਤ | Firecracker Factory

ਜਾਰੀ ਬਿਆਨ ਅਨੁਸਾਰ ਰਾਹਤ ਅਤੇ ਬਚਾਅ ਕਰਮੀ ਪਹਿਲੇ ਧਮਾਕੇ ਤੋਂ ਬਾਅਦ ਬਚਾਅ ਮੁਹਿੰਮ ਚਲਾ ਰਹੇ ਸਨ ਕਿ ਉਦੋਂ ਹੀ ਦੂਜਾ ਧਮਾਕਾ ਹੋ ਗਿਆ ਜਿਸ ‘ਚ ਰਾਹਤ ਅਤੇ ਬਚਾਅ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਮੈਕਸਿਕੋ ਦੇ ਅਟਾਰਨੀ ਜਨਰਲ ਦਫ਼ਤਰ ਨੇ ਕਿਹਾ ਕਿ ਮਾਰੇ ਗਏ ਲੋਕਾਂ ‘ਚੋਂ 17 ਦੀ ਮੌਤ ਘਟਨਾ ਸਥਾਨ ‘ਤੇ ਅਤੇ ਸੱਤ ਦੀ ਇਲਾਜ ਦੌਰਾਨ ਹਸਪਤਾਲ ‘ਚ ਮੌਤ ਹੋ ਗਈ। ਬਿਆਨ ‘ਚ ਕਿਹਾ ਗਿਆ ਹੈ ਕਿ 49 ਹਰ ਵਿਅਕਤੀ ਜ਼ਖਮੀ ਹਨ। ਮੈਕਸਿਕੋ ਦੀ ਨਾਗਰਿਕ ਸੁਰੱਖਿਆ ਏਜੰਸੀ ਦੇ ਮੁਖੀ ਲੁਈਸ ਫਿਲਿਪ ਪਿਊਟੇ ਨੇ ਕਿਹਾ ਕਿ ਆਤਿਸ਼ਬਾਜੀ ਦੇ ਉਤਪਾਦਨ ਦੇ ਜਾਣੇ ਜਾਣ ਵਾਲੇ ਇਸ ਇਲਾਕੇ ‘ਚ ਆਤਿਸ਼ਬਾਜੀ ਦੀ ਵਿੱਕਰੀ  ‘ਤੇ ਰੋਕ ਲਗਾ ਦਿੱਤੀ ਗਈ ਅਤੇ ਉਤਪਾਦਕਾਂ ਦੇ ਲਾਇਸੈਂਸ ਦੀ ਸਮੀਖਿਆ ਕੀਤੀ ਜਾ ਰਹੀ ਹੈ। (Firecracker Factory)