ਸਿਆਸੀ ਨਿਘਾਰ ਦੀ ਮਿਸਾਲ

Example, Political, Decline

ਮਹਾਂਰਾਸ਼ਟਰ ‘ਚ ਸੈਨਾ-ਭਾਜਪਾ ਗਠਜੋੜ ਦਾ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਲਈ ਟੁੱਟਣਾ ਭਾਰਤੀ ਲੋਕਤੰਤਰ ਲਈ ਬੇਹੱਦ ਨਿਰਾਸ਼ਾਜਨਕ ਹੈ ਇਸ ਦੇ ਨਾਲ ਹੀ ਸੂਬੇ ‘ਚ ਰਾਸ਼ਟਰਪਤੀ ਸ਼ਾਸਨ ਲਾਗੂ ਹੋਣ ਨਾਲ ਸਿਆਸੀ ਅਸਥਿਰਤਾ ਦਾ ਆਲਮ ਹੈ ਦੇਸ਼ ਅੰਦਰ ਗਠਜੋੜ ਦਾ ਤਜ਼ਰਬਾ ਇੱਕ ਵਾਰ ਫਿਰ ਫੇਲ੍ਹ ਹੁੰਦਾ ਨਜ਼ਰ ਆ ਰਿਹਾ ਹੈ ਬੀਤੇ ਸਾਲ ਜੰਮੂ ਕਸ਼ਮੀਰ ‘ਚ ਪੀਡੀਪੀ-ਭਾਜਪਾ ਸਰਕਾਰ ਟੁੱਟਣ ਨਾਲ ਉੱਥੇ ਰਾਸ਼ਟਰਪਤੀ ਰਾਜ ਲਾਗੂ ਹੋਇਆ ਇਸੇ ਤਰ੍ਹਾਂ ਗੋਆ ਤੇ ਕਰਨਾਟਕ ‘ਚ ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਦੋਸ਼ਾਂ ਦੀ ਚਰਚਾ ਰਹੀ ਤੇ ਸਰਕਾਰਾਂ ਟੁੱਟਦੀਆਂ-ਟੁੱਟਦੀਆਂ ਬਚੀਆਂ ਜਿੱਥੋਂ ਤੱਕ ਮਹਾਂਰਾਸ਼ਟਰ ਦਾ ਸਵਾਲ ਇੱਥੇ ਬੇਹੱਦ ਸ਼ਰਮਨਾਕ ਗੱਲ ਇਹ ਹੈ ਮੁੱਦੇ ਜਾਂ ਏਜੰਡੇ ‘ਤੇ ਅੜੀ ਦੀ ਬਜਾਇ ਮੁੱਖ ਮੰਤਰੀ ਦੀ ਕੁਰਸੀ ਲਈ ਹੀ ਸਰਕਾਰ ਨਹੀਂ ਬਣ ਸਕੀ ਇਸ ਮਾਹੌਲ ‘ਚ ਕਿਹੜੀ ਪਾਰਟੀ ਨੂੰ ਨਫ਼ਾ-ਨੁਕਸਾਨ ਹੋਇਆ ਇਹ ਤਾਂ ਸਮਾਂ ਆਉਣ ‘ਤੇ ਪਤਾ ਲੱਗੇਗਾ ਪਰ ਇਹ ਜ਼ਰੂਰ ਸਪੱਸ਼ਟ ਹੈ ਕਿ ਸਭ ਤੋਂ ਵੱਡਾ ਨੁਕਸਾਨ ਮਹਾਂਰਾਸ਼ਟਰ ਦੀ ਜਨਤਾ ਦਾ ਹੋਇਆ ਹੈ ।

ਜਿੱਥੇ ਲੋਕ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਵੀ ਆਪਣੀ ਸਰਕਾਰ ਨਹੀਂ ਚੁਣ ਸਕੇ  ਇਸ ਵਾਰ ਵੀ ਮਹਾਂਰਾਸ਼ਟਰ ‘ਚ ਗਠਜੋੜ ਨੂੰ ਬਹੁਮਤ ਦੀ ਕੋਈ ਸਮੱਸਿਆ ਨਹੀਂ ਪਰ ਕੁਰਸੀ ਦੀ ਚਾਹਤ ਨੇ ਸਿਰੇ ਨਹੀਂ ਲੱਗਣ ਦਿੱਤੀ ਕੇਂਦਰ ‘ਚ ਸਰਕਾਰ ਚਲਾ ਰਹੀ ਭਾਜਪਾ ਨੇ ਸ਼ਿਵਸੈਨਾ ਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਕਰਵਾ ਦਿੱਤਾ ਹੈ ਕਿ ਉਹ ਸ਼ਿਵਸੈਨਾ ਨੂੰ ਆਪਣੇ ਬਲਬੂਤੇ ‘ਤੇ ਸਰਕਾਰ ਬਣਾਉਣ ਦਾ ਮੌਕਾ ਨਹੀਂ ਦੇਵੇਗੀ ਕੇਂਦਰ ਸਰਕਾਰ ਵੱਲੋਂ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਿਫ਼ਾਰਸ਼ ‘ਚ ਵਿਖਾਈ ਗਈ ਕਾਹਲ ਵੀ ਸਿਆਸੀ ਜੋਰ ਅਜ਼ਮਾਈ ਦਾ ਨਤੀਜਾ ਹੈ ਭਾਜਪਾ ਦੀ ਕੇਂਦਰ ‘ਚ ਪਹੁੰਚ ਸ਼ਿਵ ਸੈਨਾ ਨੂੰ ਚਿੱਤ ਕਰਨ ‘ਚ ਕੰਮ ਆਈ ਹੈ  ਭਾਜਪਾ ਦੀ ਇਹ ਹੁਸ਼ਿਆਰੀ ਕਾਂਗਰਸ ਤੇ ਐਨਸੀਪੀ ਨੂੰ ਪਿੱਛੇ ਰੱਖਣ ‘ਚ ਕਾਮਯਾਬ ਹੋਈ ਹੈ ਇਹ ਘਟਨਾਚੱਕਰ ਇਹ ਵੀ ਦਰਸਾਉਂਦਾ ਹੈ ਕਿ ਅੱਜ ਦੇ ਤੇਜ਼-ਤਰਾਰ ਯੁੱਗ ‘ਚ ਸਿਆਸੀ ਪਾਰਟੀਆਂ ਖਾਸ ਕਰ ਕਾਂਗਰਸ ‘ਚ ਫੈਸਲੇ ਲੈਣ ਦੀ ਲੰਮੀ ਪ੍ਰਕਿਰਿਆ ਫਾਇਦੇਮੰਦ ਨਹੀਂ ਕਾਂਗਰਸ ਦੇ ਮੁਕਾਬਲੇ ਭਾਜਪਾ ਛੇਤੀ ਫੈਸਲੇ ਲੈ ਕੇ ਪਰਸਥਿਤੀਆਂ ਨੂੰ ਪਲਟਣ ‘ਚ ਕਾਮਯਾਬੀ ਹਾਸਲ ਕਰ ਚੁੱਕੀ ਹੈ ਜੇਕਰ ਕਾਂਗਰਸ ਤੇ ਐਨਸੀਪੀ ਵਕਤ ਸਿਰ ਮੋਰਚਾ ਸੰਭਾਲਦੀਆਂ ਤਾਂ ਮਹਾਂਰਾਸ਼ਟਰ ‘ਚ ਵਾਪਸੀ ਕਰ ਸਕਦੀਆਂ ਹਨ ਕੁੱਲ ਮਿਲਾ ਕੇ ਮਹਾਂਰਾਸ਼ਟਰ ਦਾ ਘਟਨਾਚੱਕਰ ਸਵਾਰਥੀ ਸਿਆਸਤ ਤੇ ਦਾਅ-ਪੇਚਾਂ ਦੀ ਖੇਡ ਸਾਬਤ ਹੋਈ ਹੈ ਜਿੱਥੇ ਅਸੂਲਾਂ ਨਾਲੋਂ ਵੱਧ ਸੱਤਾ ਪਿਆਰੀ ਹੈ ਇੱਥੇ ਕੋਈ ਵੀ ਪਾਰਟੀ ਲੋਕ-ਹਿੱਤਾਂ ਲਈ  ਮੈਦਾਨ ‘ਚ ਉੱਤਰਨ ਦੀ ਬਜਾਇ ਇੱਕ-ਦੂਜੇ ਨੂੰ ਖੁੱਡੇ ਲਾਈਨ ਲਾਉਣ ਦੀ ਖੇਡ ਹੀ ਖੇਡਦੀ ਰਹੀ ਲੋਕਤੰਤਰ ਸਿਰਫ਼ ਸੱਤਾ ਹਾਸਲ ਕਰਨ ਜਾਂ ਕਿਸੇ ਨੂੰ ਸੱਤਾ ‘ਚ ਆਉਣ ਰੋਕਣ ਤੋਂ ਦਾ ਤੰਤਰ ਬਣ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।