ਹਰ ਵਿਅਕਤੀ ਨੂੰ ਪਾਣੀ ਬਚਾਉਣਾ ਚਾਹੀਦੈ

Everyone, Save, Water

ਦੇਸ਼ ਵਿਚ ਪੀਣ ਵਾਲੇ ਪਾਣੀ ਦੀ ਕਮੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ ਅਵਾਮ, ਸਰਕਾਰ ਨੂੰ ਖ਼ਬਰ ਤੱਕ ਨਹੀਂ ਹੈ ਕਿ ਕਿਸ ਤਰ੍ਹਾਂ ਗਰਮੀ ਦਰ ਗਰਮੀ ਮੁਹੱਲਾ-ਮੁਹੱਲਾ, ਸ਼ਹਿਰ-ਸ਼ਹਿਰ ਵਿਚ ਪਾਣੀ ਸਪਲਾਈ ਟੈਂਕਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਇਹ ਪਾਣੀ ਵਾਲੇ ਟੈਂਕਰ ਇੱਕ ਪਲ ਲਈ ਲੋਕਾਂ ਵਿਚ ਸੁਕੂਨ ਤਾਂ ਭਰ ਰਹੇ ਹਨ, ਪਰ ਇਨ੍ਹਾਂ ਦੁਆਰਾ ਪਾਣੀ ਦੀ ਵਧ ਰਹੀ ਨਜਾਇਜ਼ ਵਿਕਰੀ ਅਸਹਿਣਯੋਗ ਹੁੰਦੀ ਜਾ ਰਹੀ ਹੈ ਪਾਣੀ ਘੱਟ ਹੀ ਨਹੀਂ ਹੋ ਰਿਹਾ ਸਗੋਂ ਉਹ ਮਹਿੰਗਾ ਵੀ ਹੁੰਦਾ ਜਾ ਰਿਹਾ ਹੈ ਚੇਨੱਈ ਵਿਚ ਇਸ ਸਮੇਂ ਹਾਲਾਤ ਇਹ ਹਨ ਕਿ ਇਸ ਮੈਟਰੋ ਸ਼ਹਿਰ ਵਿਚ ਰੋਜ਼ਾਨਾ 4500 ਟੈਂਕਰ ਪਾਣੀ ਢੋਹ ਰਹੇ ਹਨ, ਬਾਵਜ਼ੂਦ ਇਸਦੇ ਪਾਣੀ ਦੀ ਕਮੀ ਪੂਰੀ ਨਹੀਂ ਹੋ ਰਹੀ ਇੱਕ ਟੈਂਕਰ ਲਗਭਗ 5000 ਰੁਪਏ ਵਸੂਲ ਰਿਹਾ ਹੈ।

ਇੱਕ ਹੀ ਦਿਨ ਵਿਚ ਪੂਰਾ ਸਵਾ ਦੋ ਕਰੋੜ ਦਾ ਪਾਣੀ ਲੋਕ ਟੈਂਕਰਾਂ ਤੋਂ ਖਰੀਦ ਰਹੇ ਹਨ ਸ਼ਹਿਰ ਵਿਚ ਮਿਨਰਲ ਵਾਟਰ ਦੀਆਂ ਬੋਤਲਾਂ ਅਤੇ ਕੈਂਪਰ ਕਿੰਨੇ ਵਿਕ ਰਹੇ ਹਨ ਇਸਦਾ ਤਾਂ ਅੰਦਾਜਾ ਹੀ ਨਹੀਂ ਲੱਗ ਰਿਹਾ ਹੈ ਇਹ ਸਿਰਫ਼ ਇੱਕ ਮਹਾਂਨਗਰ ਦਾ ਹਾਲ ਹੈ ਦੇਸ਼ ਵਿਚ ਕੁੰਲ 206 ਮਹਾਂਨਗਰ ਹਨ, ਜਿਨ੍ਹਾਂ ਦੀ ਅਬਾਦੀ 10 ਲੱਖ ਤੋਂ ਉੱਪਰ ਹੈ ਆਉਣ ਵਾਲੇ ਸਮੇਂ ਵਿਚ ਲੋਕ ਪੈਟਰੋਲ ਤੋਂ ਵੀ ਮਹਿੰਗਾ ਪਾਣੀ ਖਰੀਦਣ ਲੱਗਣ ਤਾਂ ਹੈਰਾਨ ਨਾ ਹੋਇਆ ਜਾਵੇ ਦੇਸ਼ ਦੀ ਇਹ ਹਾਲਤ ਵੀ ਇਨ੍ਹਾਂ ਮਹਾਂਨਗਰਾਂ ਨੇ ਕੀਤੀ ਹੈ, ਹਾਲੇ ਵੀ ਦੇਸ਼ ਵਿਚ ਕਰੋੜਾਂ ਘਣ ਮੀਟਰ ਪਾਣੀ ਸੀਵਰੇਜ਼ ਵਿਚ ਬੇਲੋੜਾ ਰੋੜ੍ਹਿਆ ਜਾ ਰਿਹਾ ਹੈ, ਉਸ ‘ਤੇ ਕਾਰ ਵਾਸ਼ਿੰਗ, ਫੈਕਟਰੀਜ਼ ਵਿਚੋਂ ਨਿੱਕਲਣ ਵਾਲੀ ਰਹਿੰਦ-ਖੂੰਹਦ ਨੂੰ ਨਦੀਆਂ ਅਤੇ ਦਰਿਆਵਾਂ ਵਿਚ ਰੋੜ੍ਹ ਕੇ ਬੜੀ ਬੇਦਰਦੀ ਨਾਲ ਦੇਸ਼ ਪਾਣੀ ਨੂੰ ਬਰਬਾਦ ਕਰ ਰਿਹਾ ਹੈ ਪਾਣੀ ਦੀ ਇਹ ਬਰਬਾਦੀ ਜੇਕਰ ਛੇਤੀ ਨਾ ਰੁਕੀ ਤਾਂ ਯਕੀਨਨ ਸਾਡੇ ਮਹਾਂਨਗਰਾਂ ਨੂੰ ਇਹ ਪਾਣੀ ਬਰਬਾਦ ਕਰੇਗਾ ਆਵਾਜਾਈ, ਸੂਚਨਾ ਤਕਨੀਕੀ, ਸਿਹਤ ਆਦਿ ਖੇਤਰਾਂ ਵਿਚ ਦੇਸ਼ ਨੇ ਤੇਜ਼ੀ ਨਾਲ ਤਰੱਕੀ ਕੀਤੀ ਹੈ ਹੁਣ ਵਾਰੀ ਹੈ ਦੇਸ਼ ਦੇ ਕੁਦਰਤੀ ਵਸੀਲਿਆਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਵਧਾਉਣ ਦੀ, ਕਿਉਂਕਿ ਅੱਗੇ ਇਨ੍ਹਾਂ ਨੇ ਵਿਕਾਸ ਅਤੇ ਇਸਦੀ ਰਫ਼ਤਾਰ ਨੂੰ ਬਣਾਈ ਰੱਖਣਾ ਹੈ।

ਪਾਣੀ, ਹਵਾ, ਮਿੱਟੀ, ਵਣਸਪਤੀ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਦਾ ਮਹੱਤਵ ਕਾਰਾਂ, ਕੰਪਿਊਟਰ ਅਤੇ ਏਸੀ ਤੋਂ ਵੀ ਜ਼ਿਆਦਾ ਹੋਣ ਵਾਲਾ ਹੈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਹੁਣ ਆਉਣ ਵਾਲੇ 100 ਸਾਲ ਤੱਕ ਪਾਣੀ ਅਤੇ ਹਵਾ ਦੇ ਪ੍ਰਾਜੈਕਟਰ ‘ਤੇ ਕੰਮ ਕਰਨਾ ਹੋਵੇਗਾ, ਜਿਸਦੀ ਸ਼ੁਰੂਆਤ ਇਸੇ ਗਰਮੀ ਤੋਂ ਹੋਵੇ ਤਾਂ ਚੰਗਾ ਨਹੀਂ ਤਾਂ ਲੇਟ ਤਾਂ ਲੇਟ ਹੀ ਹੈ ਯਕੀਨ ਮੰਨੋ ਜੇਕਰ ਹਰ ਸਾਲ ਮਾਨਸੂਨ ਦੇਰੀ ਨਾਲ ਆਉਣ ਲੱਗੀ ਤਾਂ ਅਗਲੇ ਦੋ-ਤਿੰਨ ਸਾਲਾਂ ਵਿਚ ਹੀ ਲੋਕਾਂ ਨੂੰ ਰੋ ਕੇ ਅੱਥਰੂਆਂ ਦਾ ਪਾਣੀ ਤਾਂ ਬੇਸ਼ੱਕ ਮਿਲ ਜਾਵੇ ਪਰ ਪੀਣ ਲਈ ਘਰਾਂ, ਤਲਾਬਾਂ, ਨਹਿਰਾਂ ਵਿਚ ਪਾਣੀ ਨਹੀਂ ਮਿਲੇਗਾ, ਵੱਡੇ-ਵੱਡੇ ਬੰਨ੍ਹਾਂ ਅਤੇ ਨਿਗਮ ਵਾਟਰ ਬੋਰਡਾਂ ਦਾ ਦਿਵਾਲਾ ਠੀਕ ਇਵੇਂ ਹੀ ਨਿੱਕਲ ਜਾਵੇਗਾ ਜਿਵੇਂ ਕਿ ਅੱਜ-ਕੱਲ੍ਹ ਅਸੀਂ ਦੇਸ਼ ਵਿਚ ਸਰਕਾਰੀ ਕੰਪਨੀਆਂ ਦੇ ਨਿੱਕਲ ਰਹੇ ਦਿਵਾਲੇ ਨੂੰ ਦੇਖ ਰਹੇ ਹਾਂ ਇਸ ਲਈ ਹਰ ਵਿਅਕਤੀ, ਸਥਾਨਕ ਸਰਕਾਰ ਨੂੰ ਪਾਣੀ ਬਚਾਉਣ ਲਈ ਹੁਣ ਅਗਵਾਈ ਕਰਨੀ ਹੋਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।