ਹਸਨਪੋਰਾ ਵਿੱਚ ਮੁਕਾਬਲਾ, ਦੋ ਅੱਤਵਾਦੀ ਮਾਰੇ ਗਏ

Encounter Sachkahoon

ਹਸਨਪੋਰਾ ਵਿੱਚ ਮੁਕਾਬਲਾ, ਦੋ ਅੱਤਵਾਦੀ ਮਾਰੇ ਗਏ

ਸ਼੍ਰੀਨਗਰ। ਜੰਮੂ-ਕਸ਼ਮੀਰ ਦੇ ਕੁੱਲਗਾਮ ਜਿਲ੍ਹਾ ਦੇ ਹਸਨਪੋਰਾ ਖੇਤਰ ਵਿੱਚ ਸੁਰੱਖਿਆਂ ਬਲਾਂ ਨੇ ਮੁਕਾਬਲੇ ਦੌਰਾਨ 2 ਅੱਤਵਾਦੀਆਂ ਨੂੰ ਮਾਰ ਦਿੱਤਾ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਕੱਲ੍ਹ ਰਾਤ ਇਹਨਾਂ 2 ਅੱਤਵਾਦੀਆਂ ਨੂੰ ਢੇੇਰ ਕਰ ਦਿੱਤਾ। ਮਾਰੇ ਗਏ ਅੱਤਵਾਦੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕਿਸ ਅੱਤਵਾਦੀ ਸੰਗਠਨ ਨਾਲ ਸਬੰਧਿਤ ਸਨ। ਪੁਲਿਸ ਦੇ ਮੁਤਾਬਿਕ ਅੱਤਵਾਦੀਆਂ ਦੀ ਮੌਜ਼ੂਦਗੀ ਦੇ ਬਾਰੇ ਖੂਫ਼ੀਆ ਸੂਚਨਾਵਾਂ ਦੇ ਅਧਾਰ ’ਤੇ ਸੁਰੱਖਿਆ ਬਲਾਂ ਨੇ ਐਤਵਾਰ ਸ਼ਾਮ ਹਸਨਪੋਰਾ ਪਿੰਡ ਨੂੰ ਸੀਲ ਕਰ ਦਿੱਤਾ। ਪੁਲਿਸ ਨੇ ਟਵੀਟ ਕੀਤਾ, ‘‘ਕੁਲਗਾਮ ਐਨਕਾਉਂਟਰ ਅਪਡੇਟ: 2 ਅਣਪਛਾਤੇ ਅੱਤਵਾਦੀ ਮਾਰੇ ਗਏ। ਮਾਰੇ ਗਏ ਅੱਤਵਾਦੀਆਂ ਦੀ ਪਛਾਣ ਅਤੇ ਸਬੰਧ ਦਾ ਪਤਾ ਲਗਾਇਆ ਜਾ ਰਿਹਾ ਹੈ। ਹਥਿਆਰਾਂ ਅਤੇ ਗੋਲਾ ਬਾਰੂਦ ਸਮੇਤ ਅਪਰਾਧਕ ਸਮੱਗਰੀਆਂ ਬਰਾਮਦ ਹੋਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ