ਸਿੱਖਿਆ ਸੰਸਥਾਵਾਂ ਸਿਆਸੀ ਅਖਾੜੇ ਨਾ ਬਣਨ

ਸਿੱਖਿਆ ਸੰਸਥਾਵਾਂ ਸਿਆਸੀ ਅਖਾੜੇ ਨਾ ਬਣਨ

ਸਿੱਖਿਆ ਸੰਸਥਾਵਾਂ ਦੀ ਆਪਣੀ ਗਰਿਮਾ ਹੁੰਦੀ ਹੈ ਸਿੱਖਿਆ ਸੰਸਥਾਵਾਂ ਨੂੰ ਸਿੱਖਿਆ ਦਾ ਮੰਦਰ ਵੀ ਕਿਹਾ ਜਾਂਦਾ ਹੈ, ਜਿੱਥੇ ਦੇਸ਼ ਦਾ ਭਵਿੱਖ ਤਿਆਰ ਹੁੰਦਾ ਹੈ ਦੇਸ਼ ਦੇ ਭਵਿੱਖ ਦੀ ਸੋਚ ਅਤੇ ਸੰਸਕਾਰ ਇਨ੍ਹਾਂ ਸਿੱਖਿਆ ਦੇ ਮੰਦਰਾਂ ਵਿਚ ਪੈਦਾ ਹੁੰਦੇ ਹਨ ਪਰ ਇਹ ਦੇਸ਼ ਦੀ ਮਾੜੀ ਕਿਸਮਤ ਹੈ ਕਿ ਇਹ ਸਿੱਖਿਆ ਦੇ ਮੰਦਰ ਸਿਆਸਤ ਦਾ ਅਖਾੜਾ ਬਣਦੇ ਜਾ ਰਹੇ ਹਨ ਬੀਤੀ 15 ਦਸੰਬਰ ਨੂੰ ਦਿੱਲੀ ਪੁਲਿਸ ਜਾਮੀਆ ਯੂਨੀਵਰਸਿਟੀ ਕੈਂਪਸ ਵਿਚ ਵੜ ਗਈ, ਉਹ ਵੀ ਬਿਨਾਂ ਵਾਈਸ ਚਾਂਸਲਰ ਦੀ ਇਜ਼ਾਜਤ ਦੇ ਜੋ ਕਿ ਗੈਰ-ਕਾਨੂੰਨੀ ਹੈ

ਅਤੇ ਪੁਲਿਸ ‘ਤੇ ਵਿਦਿਆਰਥੀਆਂ ਨਾਲ ਕੁੱਟ-ਮਾਰ ਦਾ ਦੋਸ਼ ਲੱਗਾ ਇਸ ਘਟਨਾਕ੍ਰਮ ਦੀ ਵੀਡੀਓ ਖੂਬ ਵਾਇਰਲ ਹੋਈ ਵਿਦਿਆਰਥੀ ਅੰਦੋਲਨ ‘ਤੇ ਉੱਤਰ ਆਏ, ਪ੍ਰੀਖਿਆਵਾਂ ਦਾ ਬਾਈਕਾਟ ਹੋਇਆ ਆਖ਼ਰਕਾਰ ਵਾਈਸ ਚਾਂਸਲਰ ਨੂੰ ਵਿਦਿਆਰਥੀਆਂ ਵਿਚ ਆ ਕੇ ਸਮਝਾਉਣਾ ਪਿਆ ਕਿ ਉਨ੍ਹਾਂ ਪੁਲਿਸ ‘ਤੇ ਐਫ਼ਆਈਆਰ ਦਰਜ਼ ਕਰਨ ਦੇ ਯਤਨ ਕੀਤੇ ਹਨ ਪਰ ਪੁਲਿਸ ਐਫ਼ਆਈਆਰ ਦਰਜ਼ ਨਹੀਂ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਕੇਸ ਕ੍ਰਾਈਮ ਬ੍ਰਾਂਚ ਨੂੰ ਟਰਾਂਸਫ਼ਰ ਕਰ ਦਿੱਤਾ ਪਰ ਕ੍ਰਾਈਮ ਬ੍ਰਾਂਚ ਵੀ ਐਫ਼ਆਈਆਰ ਦਰਜ਼ ਨਹੀਂ ਕਰ ਰਹੀ

ਆਖ਼ਰਕਾਰ ਵਾਈਸ ਚਾਂਸਲਰ ਨੇ ਵਿਦਿਆਰਥੀਆਂ ਦੀ ਮੰਗ ‘ਤੇ ਐਫ਼ਆਈਆਰ ਦਰਜ਼ ਕਰਵਾਉਣ ਲਈ ਕੋਰਟ ਦਾ ਰਸਤਾ ਅਪਣਾਉਣ ਦਾ ਐਲਾਨ ਕੀਤਾ,

ਫਿਰ ਵੀ ਵਿਦਿਆਰਥੀ ਸੰਤੁਸ਼ਟ ਨਹੀਂ ਇਸੇ ਤਰ੍ਹਾਂ ਦਾ ਮਾਮਲਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਹੈ ਜਿੱਥੇ 5 ਜਨਵਰੀ ਨੂੰ ਨਕਾਬਪੋਸ਼ ਭੀੜ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ‘ਤੇ ਹਮਲਾ ਕਰ ਦਿੱਤਾ ਇਸ ਦ੍ਰਿਸ਼ ਨੂੰ ਵੀ ਮੀਡੀਆ ਦੇ ਜ਼ਰੀਏ ਪੂਰੇ ਦੇਸ਼ ਨੇ ਦੇਖਿਆ ਜੇਐਨਯੂ ਭਾਰਤ ਦੀ ਇੱਕੋ-ਇੱਕ ਯੂਨੀਵਰਸਿਟੀ ਹੈ ਜੋ ਦੁਨੀਆਂ ਦੀਆਂ ਪਹਿਲੀਆਂ 100 ਯੂਨੀਵਰਸਿਟੀਆਂ ਦੀ ਸੂਚੀ ਵਿਚ ਸਥਾਨ ਰੱਖਦੀ ਹੈ ਸਿੱਖਿਆ ਦੇ ਇਹ ਮੰਦਰ ਹੁਣ ਸਿਆਸਤ ਦਾ ਅਖਾੜਾ ਬਣ ਚੁੱਕੇ ਹਨ ਜਿੱਥੇ ਨਾ ਵਿਦਿਆਰਥੀ ਅਤੇ ਨਾ ਹੀ ਅਧਿਆਪਕ ਖੁਦ ਨੂੰ ਸੁਰੱਖਿਅਤ ਸਮਝਦੇ ਹਨ

ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਡਰ ਦਾ ਮਾਹੌਲ ਹੈ ਅਜਿਹਾ ਮਾਹੌਲ ਕਿਸੇ ਵੀ ਸੂਰਤ ਵਿਚ ਸਿੱਖਿਆ ਲਈ ਠੀਕ ਨਹੀਂ ਵਿਚਾਰਕ ਅਜ਼ਾਦੀ ਅਤੇ ਜਾਗਰੂਕਤਾ ਚੰਗੀ ਗੱਲ ਹੈ ਜਿਸ ‘ਤੇ ਰੋਕ ਨਹੀਂ ਲਾਈ ਜਾਣੀ ਚਾਹੀਦੀ ਕਿਸੇ ਵੀ ਸਿੱਖਿਆ ਸੰਸਥਾ ਵਿਚ ਕਿਸੇ ਵਿਸ਼ੇਸ਼ ਸਿਆਸੀ ਵਿਚਾਰਧਾਰਾ ਦਾ ਪੋਸ਼ਣ ਕਰਨਾ ਗਲਤ ਹੈ

ਹਿੰਸਾ ਅਤੇ ਹਿੰਸਾ ਨੂੰ ਪਨਾਹ ਦੇਣ ਵਾਲੀ ਵਿਚਾਰਧਾਰਾ ਦਾ ਸਮੱਰਥਨ ਕਰਨਾ ਵੀ ਓਨਾ ਹੀ ਗਲਤ ਹੈ ਸਿਆਸੀ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ

ਉਹ ਆਪਣੀ ਸੁਆਰਥ ਪੂਰਤੀ ਲਈ ਵਿਦਿਆਰਥੀਆਂ ਨੂੰ ਮੋਹਰਾ ਨਾ ਬਣਾਉਣ ਅਤੇ ਸਿੱਖਿਆ ਦੇ ਮੰਦਰਾਂ ਦੀ ਗਰਿਮਾ ਨੂੰ ਬਣਾਈ ਰੱਖਣ ਤਾਂ ਕਿ ਸਿੱਖਿਆ ਦੇ ਇਨ੍ਹਾਂ ਮੰਦਰਾਂ ‘ਚੋਂ ਨਿੱਕਲ ਕੇ ਆਉਣ ਵਾਲਾ ਸਾਡੇ ਦੇਸ਼ ਦਾ ਭਵਿੱਖ ਉੱਜਵਲ ਹੋਵੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।