ਉੱਤਰਾਖੰਡ ‘ਚ ਭੂਚਾਲ ਦੇ ਝਟਕੇ, ਲੋਕਾਂ ‘ਚ ਦਹਿਸ਼ਤ, ਘਰਾਂ ‘ਚੋਂ ਨਿਕਲੇ ਬਾਹਰ

Earthquakes
Earthquakes

ਹਰਿਦੁਆਰ (ਸੱਚ ਕਹੂੰ ਨਿਊਜ਼)। ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਅੱਧੀ ਰਾਤ ਨੂੰ ਭੂਚਾਲ ਦੇ ਝਟਕਿਆਂ ਕਾਰਨ ਉੱਤਰਕਾਸ਼ੀ ਹਿੱਲ ਗਈ। ਲਗਾਤਾਰ ਚਾਰ ਵਾਰ ਆਏ ਭੂਚਾਲ ਦੇ ਝਟਕਿਆਂ ਕਾਰਨ ਉੱਤਰਕਾਸ਼ੀ ਦੇ ਲੋਕ ਦਹਿਸ਼ਤ ਵਿੱਚ ਆ ਗਏ। ਅੱਧੀ ਰਾਤ ਨੂੰ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਸੁਰੱਖਿਅਤ ਥਾਵਾਂ ‘ਤੇ ਚਲੇ ਗਏ। ਭੂਚਾਲ ਦੀ ਤੀਬਰਤਾ 2.5 ਸੀ, ਜਿਸ ਦਾ ਕੇਂਦਰ ਜ਼ਿਲ੍ਹੇ ਦੀ ਭਟਵਾੜੀ ਤਹਿਸੀਲ ਦਾ ਸਿਰੋਰ ਦਾ ਪਿੰਡ ਜੰਗਲ ਸੀ।

ਉੱਤਰਕਾਸ਼ੀ ਜ਼ਿਲ੍ਹੇ ਵਿੱਚ ਐਤਵਾਰ ਰਾਤ ਕਰੀਬ 12.40 ਵਜੇ ਭੂਚਾਲ ਦਾ ਪਹਿਲਾ ਝਟਕਾ ਮਹਿਸੂਸ ਕੀਤਾ ਗਿਆ। ਇਸ ਤੋਂ ਬਾਅਦ 5 ਤੋਂ 10 ਮਿੰਟ ਦੇ ਅੰਦਰ ਲਗਾਤਾਰ ਭੂਚਾਲ ਦੇ ਚਾਰ ਝਟਕੇ ਮਹਿਸੂਸ ਕੀਤੇ ਗਏ। ਉਤਰਕਾਸ਼ੀ ਦੇ ਲੋਕ ਲਗਾਤਾਰ ਭੂਚਾਲ ਦੇ ਝਟਕਿਆਂ ਤੋਂ ਡਰ ਗਏ।

ਉੱਤਰਾਖੰਡ ਵਿੱਚ ਵੱਡੇ ਭੂਚਾਲ ਦੀ ਚੇਤਾਵਨੀ

ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਆ ਗਏ। ਜ਼ਿਲ੍ਹਾ ਹੈੱਡਕੁਆਰਟਰ ‘ਚ ਲੋਕ ਘਰਾਂ ‘ਚੋਂ ਨਿਕਲ ਕੇ ਸੜਕਾਂ ‘ਤੇ ਆ ਗਏ। ਗਿਆਨਸੂ ਅਤੇ ਜੋਸ਼ੀਆਡ਼ਾ, ਲਦਾਡੀ, ਵਿਕਾਸ ਭਵਨ, ਤਿਲੋਟ ਦੇ ਲੋਕ ਡਰ ਦੇ ਮਾਰੇ ਬਾਹਰ ਸੜਕ ਦੇ ਕਿਨਾਰਿਆਂ ‘ਤੇ ਚਲੇ ਗਏ। ਜ਼ਿਲ੍ਹਾ ਆਫ਼ਤ ਪ੍ਰਬੰਧਨ ਵਿਭਾਗ ਦੇ ਅਨੁਸਾਰ ਜ਼ਿਲ੍ਹੇ ਦੇ ਸਾਰੇ ਤਹਿਸੀਲ ਖੇਤਰਾਂ ਵਿੱਚੋਂ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਭੂਚਾਲ ਦੇ ਝਟਕੇ ਭਾਵੇਂ ਹਲਕੇ ਸਨ ਪਰ ਲਗਾਤਾਰ ਝਟਕਿਆਂ ਕਾਰਨ ਲੋਕ ਪੂਰੀ ਰਾਤ ਸੌਂ ਨਹੀਂ ਸਕੇ।

ਭੂਚਾਲ ਦੇ ਨਜ਼ਰੀਏ ਤੋਂ ਉੱਤਰਕਾਸ਼ੀ ਬਹੁਤ ਹੀ ਸੰਵੇਦਨਸ਼ੀਲ ਜ਼ੋਨ 5 ਵਿੱਚ ਆਉਂਦਾ ਹੈ। ਪਿਛਲੇ ਦਿਨੀਂ ਵਿਗਿਆਨੀਆਂ ਨੇ ਉੱਤਰਾਖੰਡ ਵਿੱਚ ਵੱਡੇ ਭੂਚਾਲ ਆਉਣ ਦੀ ਚਿਤਾਵਨੀ ਦਿੱਤੀ ਸੀ। ਵੱਡੇ ਭੂਚਾਲ ਦੀ ਚਿਤਾਵਨੀ ਦੇ ਮੱਦੇਨਜ਼ਰ ਜ਼ਿਲ੍ਹਾ ਹੈੱਡਕੁਆਰਟਰ ਸਮੇਤ ਪੇਂਡੂ ਖੇਤਰਾਂ ਵਿੱਚ ਲੋਕਾਂ ਨੇ ਖੁੱਲ੍ਹੇ ਅਸਮਾਨ ਹੇਠ ਰਾਤ ਕੱਟੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।