ਹੌਲੀ-ਹੌਲੀ ਦਮ ਘੁੱਟਦਾ ਹੈ ਤੰਬਾਕੂ

Dum, Gradually, Decreasing, Tobacco

ਸਵੇਤਾ ਗੋਇਲ

ਉਂਜ ਤਾਂ ਅਸੀਂ ਸਾਰੇ ਬਚਪਨ ਤੋਂ ਪੜ੍ਹਦੇ ਸੁਣਦੇ ਆਏ ਹਾਂ ਕਿ ਤੰਬਾਕੂ ਸਿਹਤ ਲਈ ਹਾਨੀਕਾਰਕ ਹੈ ਅਤੇ ਸਰੀਰ ‘ਚ ਕੈਂਸਰ ਅਤੇ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਪਰ ਇਹ ਜਾਣਦੇ ਹੋਏ ਵੀ ਜਦੋਂ ਅਸੀਂ ਆਪਣੇ ਆਲੇ-ਦੁਆਲੇ ਜਵਾਨ ਤੇ ਬੱਚਿਆਂ ਨੂੰ ਵੀ ਤੰਬਾਕੂ ਵਰਤਦੇ ਹੋਏ ਦੇਖਦੇ ਹਾਂ ਤਾਂ ਸਥਿਤੀ ਕਾਫ਼ੀ ਚਿੰਤਾਜਨਕ ਪ੍ਰਤੀਤ ਹੁੰਦੀ ਹੈ ਦਰਅਸਲ ਅਜਿਹੇ ਬੱਚਿਆਂ ਦੇ ਦਿਮਾਗ ‘ਚ ਤੰਬਾਕੂ ਨੂੰ ਬਾਰੇ ਕੁਝ ਗਲਤ ਧਰਨਾਵਾਂ ਪੈਂਦਾ ਹੁੰਦੀਆਂ ਹਨ, ਜਿਵੇਂ ਤੰਬਾਕੂ ਨਾਲ ਉਨ੍ਹਾਂ ਦੇ ਸਰੀਰ ‘ਚ ਚੁਸਤੀ ਫੁਰਤੀ ਆਉਦੀ ਹੈ,  ਤਨਾਵ ਘੱਟ ਹੁੰਦਾ ਹੈ, ਮਨ ਸ਼ਾਂਤ ਰਹਿੰਦਾ ਹੈ, ਵਿਅਕਤੀਗਤ ਪ੍ਰਭਾਵ ਬਣਦਾ ਹੈ, ਕਬਜ ਦੀ ਸ਼ਿਕਾਇਤ ਦੂਰ ਹੁੰਦੀ ਹੈ ਤਮਾਮ ਵਿਗਿਆਨਕ ਸੋਧਾਂ ਦੇ ਬਾਵਜੂਦ ਅਜਿਹੇ ਵਿਅਕਤੀ ਸਮਝਣਾ ਹੀ ਚਾਹੁੰਦੇ ਹਨ ਕਿ ਤੰਬਾਕੂ ਨਾਲ ਉਨ੍ਹਾਂ ਅੰਦਰ ਅਜਿਹੀ ਕੋਈ ਤਾਕਤ ਨਹੀਂ ਪੈਦਾ ਨਹੀਂ ਹੋਣ ਵਾਲੀ ਕਿ ਦੇਖਦੇ ਹੀ ਦੇਖਦੇ ਉਹ ਕਿਸੇ ਉੱਚੇ ਪਰਬਤ ‘ਤੇ ਛਾਲ ਲਾ ਸਕਣ ਜਾਂ ਮਹਾਂਬਲੀ ਹਨੂੰਮਾਨ ਦੀ ਵਾਂਗੂੰ ਸਮੁੰਦਰ ਪਾਰ ਕਰ ਸਕਣ ।

ਅਸਲੀਅਤ ਇਹ ਹੈ ਕਿ ਤੰਬਾਕੂ ਇੱਕ ਅਜਿਹਾ ਧੀਮਾ ਜਹਿਰ ਹੈ , ਜੋ ਹੌਲੀ-ਹੌਲੀ ਇਸਦੀ ਵਰਤੋਂ ਕਰਨ ਵਾਲੇ ਵਿਅਕਤੀ ਦਾ ਦਮ ਘੁੱਟਦਾ ਹੈ ਤੰਬਾਕੂ ਸਰੀਰ ‘ਚ ਹੋਲੀ ਹੋਲੀ ਜਾਨਲੇਵਾ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਅਤੇ ਅਜਿਹੇ ਵਿਅਕਤੀ ਨੂੰ ਹੌਲੀ ਰਫ਼ਤਾਰ ਨਾਲ ਮੌਤ ਤੱਕ ਪਹੁੰਚਾ ਦੇਣ ਦਾ ਜਰੀਏ ਬਣਦਾ ਹੈ ਇੱਕ ਪਾਸੇ ਜਿੱਥੇ ਵਿਕਾਸਸ਼ੀਲ ਦੇਸ਼ਾਂ ‘ਚ ਤੰਬਾਕੂ ਦਾ ਪ੍ਰਚੱਲਣ ਤੇਜ਼ੀ ਨਾਲ ਵਧ ਰਿਹਾ ਹੈ, ਉੱਥੇ ਅਮਰੀਕਾ ਵਰਗੇ ਕੁਝ ਵਿਕਸਿਤ ਦੇਸ਼ਾਂ ‘ਚ ਤੰਬਾਕੂ ਦੇ ਪ੍ਰਚੱਲਣ ‘ਚ ਤੇਜੀ ਨਾਲ ਗਿਰਾਵਟ ਆਈ ਹੈ 1965 ‘ਚ ਅਮਰੀਕਾ ਦੀ 42 ਫੀਸਦੀ ਅਬਾਦੀ ਤੰਬਾਕੂ ਦੀ ਆਦੀ ਸੀ ਜਦੋਂ ਕਿ 1991 ‘ਚ ਇਹ ਗਿਣਤੀ ਘਟ ਕੇ 26 ਫੀਸਦੀ ਰਹਿ ਗਈ ਅਤੇ ਪਿਛਲੇ ਡੇਢ ਦਹਾਕੇ ‘ਚ ਤਾਂ ਉਹ ਤੰਬਾਕੂ ਕਰਨ ਵਾਲਿਆਂ ਦੀ ਗਿਣਤੀ ‘ਚ ਹੋਰ ਵੀ ਤੇਜ਼ੀ ਨਾਲ ਗਿਰਾਵਟ ਆਈ ਹੈ ਡੂੰਘਾਈ ‘ਚ ਜਾਣ ‘ਤੇ ਪਤਾ ਲੱਗਦਾ ਹੈ ਕਿ ਖਪਤ ‘ਚ ਲਗਾਤਾਰ ਘਾਟ ਆਉਣ ਦੀ ਵਜ੍ਹਾ ਨਾਲ ਅਮਰੀਕਾ ਦੀਆਂ ਸਿਗਰਟ ਕੰਪਨੀਆਂ ਨੇ ਆਪਣੇ ਘਾਟੇ ਦੀ ਪੂਰਤੀ ਲਈ ਆਪਣੇ ਉਤਪਾਦਾਂ ਨੂੰ ਭਾਰਤ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ‘ਚ ਖਪਾਉਣ ਦੀ ਯੋਜਨਾ ਬਣਾਈ ਅਤੇ ਉਸ ਨੂੰ ਇਸ ਕੰਮ ‘ਚ ਸਫ਼ਲਤਾ ਵੀ ਮਿਲੀ ਭਾਰਤ ‘ਚ ਪ੍ਰਤੀਦਿਨ ਤੰਬਾਕੂ ਨਾਲ ਮਰਨ ਵਾਲਿਆਂ ਗਿਣਤੀ ਸੜਕ ਦੁਰਘਟਨਾਵਾਂ ‘ਚ ਹੋਣ ਵਾਲੀਆਂ ਮੌਤਾਂ ਦੇ ਮੁਕਾਬਲੇ 20 ਗੁਣਾ ਹਨ ਜਦੋਂਕਿ ਏਡਜ ਨਾਲ ਦੇਸ਼ ‘ਚ ਜਿਨ੍ਹੀਆਂ ਮੌਤਾਂ 10 ਸਾਲਾਂ ‘ਚ ਹੁੰਦੀਆਂ ਹਨ, ਓਨੀਆਂ ਮੌਤਾਂ ਤੰਬਾਕੂ ਦੀ ਵਜ੍ਹਾ ਨਾਲ ਸਿਰਫ਼ ਇੱਕ ਹਫ਼ਤੇ ‘ਚ ਹੀ ਹੋ ਜਾਂਦੀਆਂ ਹਨ ਇੱਕ ਜਾਣਕਾਰੀ ਅਨੁਸਾਰ ਦੇਸ਼ ‘ਚ ਪ੍ਰਤੀਦਿਨ 3000 ਤੋਂ ਜਿਆਦਾ ਵਿਅਕਤੀਆਂ ਦੀ ਮੌਤ ਤੰਬਾਕੂ ਤੋਂ ਲੱਗਣ ਵਾਲੀਆਂ ਬਿਮਾਰੀਆਂ ਕਾਰਨ ਹੁੰਦੀਆਂ ਹਨ, ਜਿਨ੍ਹਾਂ ‘ਚ 10 ਫੀਸਦੀ ਵਿਕਅਤੀ ਅਜਿਹੇ ਹੁੰਦੇ ਹਨ, ਜੋ ਖੁਦ ਤਾਂ ਤੰਬਾਕੂ ਨਹੀਂ ਵਰਤਦੇ ਪਰ ਤੰਬਾਕੂ ਕਰਨ ਵਾਲਿਆਂ ਦੇ ਨੇੜੇ ਤੇੜੇ ਹੁੰਦੇ ਹਨ ਵਿਸ਼ਵ ਸਿਹਤ ਸੰਗਠਨ ਅਨੁਸਾਰ ਤੰਬਾਕੂ ਦੀ ਵਰਤੋ ਕਾਰਨ ਪ੍ਰਤੀਦਿਨ ਮਰਨ ਵਾਲੇ ਕਰੀਬ 11,000 ਵਿਅਕਤੀਆਂ ‘ਚੋਂ ਲਗਭਗ 8000 ਵਿਅਕਤੀ ਫੇਫੜਿਆਂ ਦੇ ਕੈਂਸਰ ਦੇ ਸ਼ਿਕਾਰ ਹੋ ਕੇ ਮਰਦੇ ਹਨ ਸੰਗਠਨ ਦਾ ਅਨੁਮਾਨ ਹੈ ਕਿ ਜੇਕਰ ਦੁਨੀਆਭਰ ‘ਚ ਤੰਬਾਕੂ ਦੀ ਆਦਤ ਇਸ ਰਫ਼ਤਾਰ ਨਾਲ ਵਧਦੀ ਰਹੀ ਤਾਂ ਸੰਨ 2020 ਤੱਕ ਤੰਬਾਕੂ ਦੀ ਵਜ੍ਹਾ ਨਾਲ 50 ਕਰੋੜ ਲੋਕ ਮਾਰ ਜਾਣਗੇ ਅਤੇ ਅਗਲੇ 30 ਸਾਲਾਂ ‘ਚ ਇਹ ਗਿਣਤੀ ਕੇਵਲ ਗਰੀਬ ਦੇਸ਼ਾਂ ‘ਚ ਹੀ ਤੰਬਾਕੂ ਤੋਂ ਵਧ ਕੇ 70 ਲੱਖ ਤੱਕ ਪਹੁੰਚ ਜਾਵੇਗੀ    ਸੀਨੀਅਰ ਪੱਤਰਕਾਰ ਯੋਗੇਸ਼ ਕੁਮਾਰ ਗੋਇਲ ਦੀ ਨਸ਼ੇ ਦੀ ਮਾੜੇ ਪ੍ਰਭਾਵਾਂ ‘ਤੇ ਸਾਲ 1993 ‘ਚ ਪ੍ਰਕਾਸਿਤ ਪੁਸਤਕ ‘ ਮੌਤ ਨੂੰ ਖੁੱਲਾ ਸੱਦਾ’ ‘ਚ ਦੱਸਿਆ ਗਿਆ ਹੈ, ‘ਸਿਗਰੇਟ ਦੇ ਧੂੰਏ ‘ਚ ਕਰੀਬ 4000 ਖਤਰਨਾਕ ਰਸਾਇਣਕ ਤੱਕ ਹੁੰਦੇ ਹਨ, ਜਿਨ੍ਹਾਂ ‘ਚ ਪੋਲੀਨੀਅਮ 210, ਕਾਰਬਨ ਮੋਨੋਅਕਸਾਇਡ, ਕਾਰਬਨ ਡਾਇਅਕਸਇਡ, ਨਿਕਲ, ਪਾਈਰਡਿਨ, ਬੇਂਜੀਪਾਈਰੀਨ, ਨਾਈਟਰੋਜਨ ਆਈਸੋਪ੍ਰੇਨਾਵਾਇਡ, ਅਮਲ, ਖਾਰ, ਨਿਕੋਟੀਨ, ਕੈਡਮਿਅਮ, ਗਲਾਈਕੋਲਿਕ ਐਸਿਡ, ਸਕਸੀਨਿਕ ਐਸਿਡ, ਐਸਟਿਕ ਐਸਿਡ, ਫਾਰਮਿਕ ਐਸਿਡ, ਮਿਥਾਇਲ ਕਲੋਰਾਈਡ ਆਦਿ ਮੁੱਖ ਹਨ, ਜੋ ਮਨੁੱਖੀ ਸਰੀਰ ‘ਤੇ ਤਰ੍ਹਾਂ ਤਰ੍ਹਾਂ ਮਾੜੇ ਅਸਰ ਪਾਉਂਦੇ ਹਨ ਤੰਬਾਕੂ ਨਾਲ ਦਿਲ ਰੋਗ, ਲਕਵਾ, ਹਰ ਪ੍ਰਕਾਰ ਦਾ ਕੈਂਸਰ, ਮੋਤੀਆਬਿੰਦ, ਨਪੂੰਸਕਤਾ, ਬਾਂਝਪਨ, ਪੇਟ ਦਾ ਅਲਸਰ, ਐਸਡੀਟੀ, ਦਮਾ, ਬ੍ਰੋਕਾਇਟਿਸ, ਮਿਰਗੀ, ਮੋਨੀਆ, ਸਕੀਜੋਫ਼ੇਨੀਆ ਵਰਗੇ ਖਤਰਨਾਕ ਰੋਗਾਂ ਦਾ ਖਤਰਾ ਵੀ ਕਈ ਗੁਣਾ ਵਧ ਜਾਂਦਾ ਹੈ ਤੰਬਾਕੂ ਨਾਲ ਮੋਤਿਆਬਿੰਦ ਦਾ ਖਤਰਾ ਬਣ ਜਾਂਦਾ ਹੈ ਅਤੇ ਅੱਖ ਦੀ ਰੋਟੀਨਾ ਪ੍ਰਭਾਵਿਤ ਹੋਣ ਲੱਗਦਾ ਹੈ, ਜਿਸ ਨਾਲ ਅੱਖਾਂ ਦੀ ਰੌਸ਼ਨੀ ਘੱਟ ਹੋ ਜਾਂਦੀ ਹੈ ।

‘ ਮੌਤ ਦਾ ਖੁੱਲ੍ਹਾ ਸੱਦਾ’ ਪੁਸਤਕ ‘ਚ ਦੱਸਿਆ ਗਿਆ ਹੈ , ਗਰਭਵਤੀ ਮਹਿਲਾਵਾਂ ਵੱਲੋਂ ਤੰਬਾਕੂ ਲਏ ਜਾਣ ਨਾਲ ਘੱਟ ਲੰਬਾਈ ਅਤੇ ਘੱਟ ਵਜ਼ਨ ਦੇ ਬੱਚੇ ਦਾ ਜਨਮ, ਬੱਚਿਆਂ ‘ਚ ਅੰਗਹੀਣਤਾ ਅਤੇ ਬਾਲ ਅਵਸਥਾ ‘ਚ ਹੀ ਖਤਰਨਾਕ ਰੋਗ ਦਿਲ ਦੇ ਰੋਗਾਂ ਵਰਗੀਆਂ ਬਿਮਾਰੀਆਂ ਦਾ ਖਤਰਾ ਕਾਫ਼ੀ ਵਧ ਜਾਂਦਾ ਹੈ ਇੱਕ ਸਰਵੇਖਣ ਅਨੁਸਾਰ ਪ੍ਰਤੀਦਿਨ 20 ਸਿਗਰੇਟ ਤੱਕ ਪੀਣ ਵਾਲੀ ਗਰਭਵਤੀ ਮਹਿਲਾ ਦੇ ਬੱਚੇ ਦੀ ਮੌਤ ਹੋਣ ਦੀ ਸੰਭਾਵਨਾ ਸਾਧਾਰਨ ਤੋਂ 20 ਫੀਸਦੀ ਵਧ ਜਾਂਦੀ ਹੈ ਜਦੋਂਕਿ 20 ਤੋਂ ਜ਼ਿਆਦਾ ਸਿਗਰਟ ਪੀਣ ‘ਤੇ ਇਹ ਖਤਰਾ 30 ਫੀਸਦੀ ਤੱਕ ਹੋ ਜਾਂਦਾ ਹੈ ਅਮਰੀਕਨ ਹਾਰਟ ਐਸੋਸੀਏਸ਼ਨ ਅਨੁਸਾਰ ਕਿਸੇ ਦੂਜੇ ਦੇ ਤੰਬਾਕੂ ਦੇ ਧੂੰਏ ਦੇ ਪ੍ਰਭਾਵ ਨਾਲ ਦਿਲ ਦੇ ਦੌਰੇ ਨਾਲ ਹੋਣ ਵਾਲੀਆਂ ਮੌਤਾਂ ਦੀ ਸ਼ੰਕਾ 30 ਫੀਸਦੀ ਵਧ ਜਾਂਦੀ ਹੈ ।

ਦੁਨੀਆਭਰ ‘ਚ ਕਰੀਬ ਸਵਾ ਅਰਬ ਲੋਕ ਤੰਬਾਕੂ ਦੇ ਆਦੀ ਹਨ, ਜੋ ਕੁੱਲ ਮਿਲਾ ਕੇ ਹਰ ਸਾਲ 61 ਖਰਬ ਸਿਗਰਟਾਂ ਪੀ ਜਾਂਦੇ ਹਨ ਵੱਖ ਵੱਖ ਸਰਵਿਆਂ ਅਨੁਸਾਰ ਮੰਨਿਆ ਗਿਆ ਹੈ ਕਿ ਵਿਕਸਿਤ ਦੇਸ਼ਾਂ ‘ਚ 41 ਫੀਸਦੀ ਪੁਰਸ਼ ਅਤੇ 21 ਫੀਸਦੀ ਮਹਿਲਾਵਾਂ ਤੰਬਾਕੂ ਦੀ ਵਰਤੋਂ ਕਰਦੀਆਂ ਹਨ, ਜਦੋਂ ਵਿਕਾਸਸੀਲ ਦੇਸ਼ਾਂ ‘ਚ ਸਿਰਫ਼ 8 ਫੀਸਦੀ ਮਹਿਲਾਵਾਂ ਨੂੰ ਇਸ ਦੀ ਆਦਤ ਲੱਗੀ ਹੋਈ ਹੈ ਅਤੇ ਪੁਰਸ਼ਾਂ ਦੀ ਗਿਣਤੀ 50 ਫੀਸਦੀ ਤੋਂ ਵੀ ਜਿਆਦਾ ਹੈ ਭਾਰਤ ‘ਚ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਦਾ ਸਰਵੇ ਕਰਨ ਵਾਲੀ ਸੰਸਥਾ ‘ਟੋਬੇਕੋ ਇੰਸਟੀਚਿਊਟ ਆਫ਼ ਇੰਡੀਆ ‘ ਅਨੁਸਾਰ ਸਾਰੇ ਲੋਕ ਹਰ ਸਾਲ ਕਰੀਬ 950 ਕਰੋੜ ਸਿਗਰਟਾਂ ਪੀ ਜਾਂਦੇ ਹਨ, ਜਿਸਦੀ ਔਸਤਨ ਕੀਮਤ 2000 ਕਰੋੜ ਰੁਪਏ ਤੋਂ ਵੀ ਜਿਆਦਾ ਮੰਨੀ ਜਾਂਦੀ ਹੈ ਹਾਲਾਂਕਿ ਸਿਗਰੇਟਾਂ ਮਹਿੰਗੀਆਂ ਹੋਣ ਕਾਰਨ ਭਾਰਤ ‘ਚ ਬੀੜੀ ਦਾ ਪ੍ਰਚੱਲਣ ਮੱਧਵਰਗੀ ਤਬਕਿਆਂ ‘ਚ ਜ਼ਿਆਦਾ ਹੈ ਅਤੇ ਅਜਿਹੇ ਅਨੁਮਾਨ ਹਨ ਕਿ ਦੇਸ਼ ‘ਚ ਪ੍ਰਤੀਸਾਲ ਸੌ ਅਰਬ ਰੁਪਏ ਮੁੱਲ ਤੋਂ ਵੀ ਜ਼ਿਆਦਾ ਦੀਆਂ ਬੀੜੀਆਂ ਦੀ ਵਰਤੋ ਕੀਤੀ ਜਾਂਦੀ ਹੈ ਜਿੱਥੇ ਤੱਕ ਸਾਡੇ ਸਿਗਰੇਟ ਦੇ ਪੈਕੇਟਾਂ ‘ਤੇ ਲਿਖੀ ਕਾਨੂੰਨੀ ਚਿਤਾਵਨੀ ਦਾ ਸਵਾਲ ਹੈ ਤਾਂ ਇਹ ਕਿੰਨੀ ਅਸਰਦਾਇਕ ਹੈ, ਇਸ ਤੋਂ ਕੋਈ ਅਣਜਾਣ ਨਹੀਂ ਹੈ ਸਿਹਤ ਮਾਹਿਰਾਂ ਅਨੁਸਾਰ  ਪ੍ਰਤੀਦਿਨ ਦਿਨ ਇੱਕ ਪੈਕਟ ਸਿਗਰੇਟ ਪੀਣ ਵਾਲਾ ਵਿਅਕਤੀ ਆਪਣੇ ਜੀਵਨ ਦੇ 8 ਦਿਨ ਘੱਟ ਕਰ ਲੈਂਦਾ ਹੈ , ਇਸ ਲਈ ਸਿਗਰੇਟ ਦੇ ਪੈਕਟਾਂ ਨਾਲ ਵਰਤਮਾਨ ‘ਚ ਕਾਨੂੰਨੀ  ਚਿਤਵਾਨੀ ਨੂੰ ਹਟਾ ਕੇ ਇਹ ਲਿਖ ਦੇਣਾ ਚਾਹੀਦਾ ਹੈ ਕਿ ਇਸ ਪੈਕਟ ਦੀ ਵਰਤੋਂ ਨਾਲ ਤੁਹਾਡੇ ਜੀਵਨ ਦੇ 8 ਦਿਨ ਘੱਟ ਹੋ ਜਾਣਗੇ ਫਿਲਹਾਲ, ਤਮਾਮ ਸਿਹਤ ਮਾਹਿਰਾਂ ਅਤੇ ਸਰਵੇ ਦੇ Îਇੱਕ ਸਵਾਲ ‘ਚ ਇਹੀ ਕਹਿਣਾ ਹੈ ਕਿ ਤੰਬਾਕੂ ਇੱਕ ਅਤਿਅੰਤ ਧੀਮਾ ਪਰੂੰਤ ਜਾਣਲੇਵਾ ਖਤਰਨਾਕ ਜਹਿਰ ਹੈ, ਇਸ ਲਈ ਖੁਦ ਤਾਂ ਤੰਬਾਕੂ ਤੋਂ ਬਚੋ ਹੀ, ਤੰਬਾਕੂ ਦੇ ਆਦੀ ਲੋਕਾਂ ਨੂੰ ਵੀ ਇਸ ਆਦਤ ਨੂੰ ਛੱਡਣ ਲਈ ਪ੍ਰੇਰਿਤ ਕਰੋ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।