ਡਰੇਨ ‘ਚ ਆਏ ਪਾਣੀ ਕਾਰਨ ਝੋਨੇ ਦੀ ਕਈ ਏਕੜ ਫਸਲ ਡੁੱਬੀ

Water, Drain, several, Paddy, Sank

ਖੇਤਾਂ ਦੇ ਕੋਠੇ, ਮੋਟਰਾਂ ਅਤੇ ਹਰਾ ਚਾਰਾ ਵੀ ਪਾਣੀ ਵਿੱਚ ਡੁੱਬ ਗਏ | Paddy

ਬਰੇਟਾ, (ਕ੍ਰਿਸ਼ਨ ਭੋਲਾ/ਸੱਚ ਕਹੂੰ ਨਿਊਜ਼)। ਇੱਥੋਂ ਨੇੜਲੇ ਪਿੰਡ ਭਖੜਿਆਲ ਦੀ ਲੱਗਭੱਗ 100 ਏਕੜ ਝੋਨੇ ਦੀ ਫਸਲ ਬਰੇਟਾ ਡਰੇਨ ਉੱਛਲਣ ਕਾਰਨ ਡੁੱਬ ਗਈ ਇਸ ਡਰੇਨ ‘ਚ ਮੀਂਹਾਂ ਦਾ ਪਾਣੀ ਆਇਆ ਹੈ ਪਰ ਸਫ਼ਾਈ ਨਾ ਹੋਣ ਕਾਰਨ ਡਰੇਨ ਉੱਛਲ ਗਈ ਜਿਸਦਾ ਖਮਿਆਜਾ ਲੋਕਾਂ ਨੂੰ ਆਪਣੀਆਂ ਫਸਲਾਂ ਦੇ ਨੁਕਸਾਨ ਦੇ ਰੂਪ ‘ਚ ਝੱਲਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਫਸਲਾਂ ਤੋਂ ਇਲਾਵਾ ਖੇਤਾਂ ਦੇ ਕੋਠੇ, ਮੋਟਰਾਂ ਅਤੇ ਹਰਾ ਚਾਰਾ ਵੀ ਪਾਣੀ ਵਿੱਚ ਡੁੱਬ ਗਏ ਹਨ ਕਿਸਾਨਾ ਨੇ ਦੱਸਿਆ ਕਿ ਇਸ ਡਰੇਨ ਦੀ ਸਫਾਈ ਲੰਬੇ ਸਮੇਂ ਤੋਂ ਨਹੀ ਹੋਈ ਜਿਸ ਕਾਰਨ ਇਹ ਵੱਡਾ ਨੁਕਸਾਨ ਹੋਇਆ ਹੈ  ਡਰੇਨ ਵਿੱਚ ਘਾਹ ਜਲ ਬੂਟੀ ਫਸੀ ਹੋਈ ਹੈ ਜਿਸ ਵੱਲ ਵਿਭਾਗ ਕੋਈ ਗੌਰ ਨਹੀ ਕਰ ਰਿਹਾ ਡਰੇਨ ਵਿਭਾਗ ਨੂੰ ਸਫਾਈ ਕਰਵਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਸੀ ਪਰ ਵਿਭਾਗ ਵੱਲੋਂ ਕੋਈ ਅਮਲ ਨਹੀਂ ਕੀਤਾ ਗਿਆ। (Paddy)

ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਡਰੇਨ ਦੇ ਕਿਨਾਰੇ ਵੀ ਕਮਜੋਰ ਹਨ ਅਤੇ ਅਨੇਂਕਾ ਥਾਵਾਂ ਤੇ ਪਾੜ ਪਏ ਹੋਏ ਹਨ ਉਨਾ ਦੱਸਿਆ ਕਿ ਭਖੜਿਆਲ ਨੇੜੇ ਮੰਡੇਰ ਜੁਗਲਾਣ ਲਿੰਕ ਡਰੇਨ ਦਾ ਪਾਣੀ ਵੀ ਇਸ ਡਰੇਨ ਵਿੱਚ ਹੀ ਡਿੱਗਦਾ ਹੈ। ਜਿਸ ਨਾਲ ਡਰੇਨ ਵਿੱਚ ਪਾਣੀ ਹੋਰ ਵੀ ਵਧ ਜਾਂਦਾ ਹੈ ਤੇ ਫਿਰ ਵਾਪਸ ਹੋ ਕੇ ਖੇਤਾਂ ‘ਚ ਜਾ ਵੜਦਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਹਰ ਵਾਰ ਵਿਭਾਗ ਵੱਲੋਂ ਕਾਗਜਾਂ ਦੀ ਖਾਨਾਪੂਰਤੀ ਕਰਕੇ ਕੰਮ ਚਲਾਇਆ ਜਾਂਦਾ ਹੈ  ਕਿਸੇ ਵੀ ਕੰਮ ਨੂੰ ਅਮਲੀ ਤੋਰ ਤੇ ਠੀਕ ਨਹੀਂ ਕੀਤਾ ਜਾਂਦਾ  ਜਿਸਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਫੰਡ ਆ ਗਏ ਹਨ ਤੇ ਹੁਣ ਇਸ ਡਰੇਨ ਦੀ ਸਫ਼ਾਈ ਕਰਵਾਈ ਜਾਵੇਗੀ। (Paddy)