ਈ-ਰਿਕਸਾ ਵਾਲੇ ਦੀ ਚੌਕਸੀ ਕਾਰਨ ਬੱਚਾ ਅਗਵਾ ਹੋਣੋਂ ਬਚਿਆ

Child kidnapped

(ਮੇਵਾ ਸਿੰਘ) ਅਬੋਹਰ। ਸ਼ਹਿਰ ਅਬੋਹਰ ਵਿਚ ਸਮਾਜ ਵਿਰੋਧੀ ਗੈਰ ਅਨਸਰਾਂ ਦੇ ਹੌਂਸਲੇ ਐਨੇ ਬਲੰਦ ਹਨ ਕਿ ਉਹ ਜਿੱਥੇ ਚਾਹੁਣ ਉਥੇ ਹੀ ਗੈਰ ਕਾਨੂੰਨੀ ਹਰਕਤ ਨੂੰ ਅੰਜਾਮ ਦੇ ਦਿੰਦੇ ਹਨ। ਜਾਣਕਾਰੀ ਅਨੁਸਾਰ ਆਨੰਦ ਨਗਰੀ ਗਲੀ ਨੰ: 2 ’ਚ ਸਵੇਰੇ ਸਵੇਰੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਆਪਣੇ ਘਰ ਤੋਂ ਨਜ਼ਦੀਕ ਇੱਕ ਦੁਕਾਨ ’ਤੇ ਕੁਝ ਸਮਾਨ ਲੈਣ ਜਾ ਰਹੇ ਇਕ 11 ਸਾਲਾਂ ਦੇ ਬੱਚੇ ਨੂੰ ਅਗਵਾ ਕਰ ਲਿਆ ਗਿਆ। Child kidnapped

ਉਸ ਬੱਚੇ ਦੀ ਚੰਗੀ ਕਿਸਮਤ ਕਿ ਮਲੋਟ ਰੋਡ ’ਤੇ ਇੱਕ ਈ-ਰਿਕਸ਼ਾ ਚਾਲਕ ਵੱਲੋਂ ਵਰਤੀ ਗਈ ਚੌਕਸੀ ਕਾਰਨ ਮੋਟਰ ਸਾਈਕਲ ’ਤੇ ਸਵਾਰ ਅਣਪਛਾਤਾ ਅਗਵਾਕਾਰ ਉਕਤ ਬੱਚੇ ਨੂੰ ਛੱਡਕੇ ਉਥੋਂ ਫਰਾਰ ਹੋ ਗਿਆ। ਈ-ਰਿਕਸ਼ਾ ਵਾਲੇ ਦੇ ਦੱਸਣ ਅਨੁਸਾਰ ਅਣਪਛਾਤਾ ਅਗਵਾਕਾਰ ਜਦੋਂ ਬੱਚੇ ਨੂੰ ਮੋਟਰਸਾਈਕਲ ’ਤੇ ਬਿਠਾਕੇ ਲਿਜਾ ਰਿਹਾ ਸੀ ਤਾਂ ਬੱਚਾ ਰੋਂਦਾ ਜਾ ਰਿਹਾ ਸੀ। ਬੱਚੇ ਦੇ ਰੋਣ ਸਬੰਧੀ ਪੁੱਛਣ ’ਤੇ ਅਗਵਾਕਾਰ ਬੱਚੇ ਨੂੰ ਛੱਡਕੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ: ਮਹਿੰਗਾ ਮੋਬਾਇਲ ਵਾਪਸ ਕਰਕੇ ਡੇਰਾ ਸ਼ਰਧਾਲੂ ਨੇ ਵਿਖਾਈ ਇਮਾਨਦਾਰੀ 

ਉਕਤ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਨਰ ਸੇਵਾ ਨਰਾਇਣ ਸੇਵਾ ਸੰਸਥਾ ਦੇ ਪ੍ਰਧਾਨ ਰਾਜੂ ਚਰਾਇਆ ਨੇ ਦੱਸਿਆ ਕਿ ਉਸ ਨੂੰ ਸਟੇਸ਼ਨ ਅਬੋਹਰ ’ਤੇ ਚਾਹ ਵੇਚਣ ਵਾਲੇ ਸੋਨੂੰ ਨੇ ਦੱਸਿਆ ਕਿ ਉਸ ਕੋਲ ਇੱਕ ਈ-ਰਿਕਸ਼ਾ ਵਾਲਾ ਇੱਕ ਰੋਂਦੇ ਹੋਏ ਬੱਚੇ ਨੂੰ ਛੱਡ ਗਿਆ ਹੈ। ਸੂਚਨਾ ਮਿਲਣ ’ਤੇ ਉਹ ਤੇ ਸੰਸਥਾ ਦੇ ਹੋਰ ਸਾਥੀ ਮੌਕੇ ’ਤੇ ਪਹੁੰਚੇ ਤੇ ਬੱਚੇ ਨੂੰ ਨਾਲ ਲੈ ਕੇ ਸੰਸਥਾ ਦਫਤਰ ਪਹੁੰਚੇ ਤੇ ਉਕਤ ਬੱਚੇ ਸਬੰਧੀ ਸੂਚਨਾ ਬਾਲ ਸੁਰੱਖਿਆ ਵਿਭਾਗ ਨੂੰ ਦਿੱਤੀ। Child kidnapped

ਇਸ ਤੋਂ ਬਾਅਦ ਮੈਡਮ ਰਿਤੂ ਬਾਲਾ ਡੀਸੀਪੀਓ ਦੇ ਨਿਰਦੇਸ਼ਾਂ ਤੇ ਕਾਊਂਸਲਰ ਭੁਪਿੰਦਰ ਸਿੰਘ ਫਾਜਿਲਕਾ ਤੋਂ ਇੱਥੇ ਪਹੁੰਚੇ ਤੇ ਬੱਚੇ ਦੀ ਕਾਊਂਸਲਿੰਗ ਕੀਤੀ ਤੇ ਪਤਾ ਚੱਲਿਆਂ ਕਿ ਬੱਚਾ, ਨਾਂਅ ਪੰਕਜ ਪੁੱਤਰ ਰਮਾ ਕਾਂਤ ਆਨੰਦ ਨਗਰੀ ਅਬੋਹਰ ਦਾ ਰਹਿਣ ਵਾਲਾ ਹੈ। ਜਦ ਇਸ ਸਬੰਧੀ ਡੀਸੀਪੀਓ ਮੈਡਮ ਰਿਤੂਬਾਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਬੱਚੇ ਦੀ ਕੌਸਲਿੰਗ ਕਰਨ ਤੋਂ ਬਾਅਦ ਉਚ ਅਧਿਕਾਰੀਆਂ ਦੀ ਮੌਜੂਦਗੀ ਵਿਚ ਉਸ ਦੇ ਮਾਤਾ ਪਿਤਾ ਹਵਾਲੇ ਕੀਤਾ ਜਾਵੇਗਾ।