21 ਦਿਨਾਂ ਤੋਂ ਭੁੱਖੇ-ਭਾਣੇ ਭਟਕ ਰਹੇ ਦਿਮਾਗੀ ਤੌਰ ’ਤੇ ਪਰੇਸ਼ਾਨ ਨੌਜਵਾਨ ਨੂੰ ਪਰਿਵਾਰ ਨਾਲ ਮਿਲਵਾਇਆ 

Welfare Work
ਡੇਰਾਬਸੀ:  ਮਨਪ੍ਰੀਤ ਦੇ ਪਿਤਾ ਨੂੰ ਮਨਪ੍ਰੀਤ ਨਾਲ ਮਿਲਵਾਉਂਦੇ ਹੋਏ ਡੇਰਾ ਪ੍ਰੇਮੀ।

ਮਾਨਵਤਾ ਭਲਾਈ ਕਾਰਜਾਂ ਵਿੱਚ ਮੋਹਰੀ ਬਲਾਕ ਡੇਰਾਬੱਸੀ

ਡੇਰਾਬਸੀ (ਐੱਮ ਕੇ ਸ਼ਾਇਨਾ)। Welfare Work ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਸ ਘੋਰ ਕਲਯੁਗ ਦੇ ਵਿੱਚ ਵੀ ਇਨਸਾਨੀਅਤ ਦੀ ਅਲਖ ਜਗਾਏ ਹੋਏ ਹਨ। ਜ਼ਿਲਾ ਮੋਹਾਲੀ ਦੇ ਬਲਾਕ ਡੇਰਾਬਸੀ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਮਾਨਵਤਾ ਭਲਾਈ ਦੇ ਸਾਰੇ ਕਾਰਜਾਂ ਵਿੱਚ ਮੋਹਰੀ ਹੈ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਬਲਾਕ ਡੇਰਾ ਬੱਸੀ ਦੀ ਟੀਮ ਵੱਲੋਂ ਖੂਨਦਾਨ ਕਰਨ ਅਤੇ ਮੰਦਬੁੱਧੀ ਵਿਅਕਤੀਆਂ ਦੇ ਮਾਮਲਿਆਂ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ।

ਬੀਤੇ ਦਿਨੀਂ ਪ੍ਰੇਮੀਆਂ ਦੀ ਟੀਮ ਵੱਲੋਂ ਇੱਕ ਹੋਰ ਮੰਦਬੁੱਧੀ ਵਿਅਕਤੀ ਦੀ ਸਾਂਭ-ਸੰਭਾਲ ਤੋਂ ਉਸਨੂੰ ਉਸਦੇ ਪਰਿਵਾਰ ਨਾਲ ਮਿਲਵਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਨੌਜਵਾਨ ਪ੍ਰੇਮੀ ਸੁਰਿੰਦਰ ਇੰਸਾਂ ਨੇ ਦੱਸਿਆ ਕਿ ਉਹਨਾ ਨੂੰ ਡੇਰਾਬੱਸੀ ਬਾਜ਼ਾਰ ਵਿੱਚ ਇਕ ਨੌਜਵਾਨ ਬੜੀ ਬੁਰੀ ਹਾਲਤ ਵਿੱਚ ਭਟਕਦਾ ਹੋਇਆ ਮਿਲਿਆ। Welfare Work

ਇਹ ਵੀ ਪੜ੍ਹੋ: ਮਹਿੰਗਾ ਮੋਬਾਇਲ ਵਾਪਸ ਕਰਕੇ ਡੇਰਾ ਸ਼ਰਧਾਲੂ ਨੇ ਵਿਖਾਈ ਇਮਾਨਦਾਰੀ 

ਗੱਲਬਾਤ ਕਰਨ ਤੋਂ ਪਤਾ ਚੱਲਾ ਕਿ ਨੌਜਵਾਨ 20/21 ਦਿਨਾਂ ਤੋਂ ਭੁੱਖਾਂ ਭਾਣਾ ਭਟਕ ਰਿਹਾ ਸੀ ਅਤੇ ਉਸਦੀ ਦਿਮਾਗੀ ਹਾਲਤ ਵੀ ਕੁਝ ਠੀਕ ਨਹੀਂ ਜਾਪਦੀ ਸੀ। ਸੁਰਿੰਦਰ ਇੰਸਾਂ ਨੇ ਉਸ ਨੂੰ ਚਾਹ ਪਾਣੀ ਪਿਆ ਕੇ ਉਸ ਦੀ ਜੇਬ ਵਿੱਚੋਂ ਆਧਾਰ ਕਾਰਡ ਦੇ ਜਰੀਏ ਉਸ ਦੇ ਪਰਿਵਾਰ ਵਾਸੀਆਂ ਨੂੰ ਇਤਲਾਹ ਦਿੱਤੀ। ਨੌਜਵਾਨ ਦੀ ਪਹਿਚਾਣ ਮਨਪ੍ਰੀਤ ਸਿੰਘ ਪੁੱਤਰ ਪਰਬਾਰ ਸਿੰਘ ਪਿੰਡ ਜੈਤੋ ,ਬਠਿੰਡਾ ਵਜੋਂ ਹੋਈ। ਨੌਜਵਾਨ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਉਹ ਅੱਖ ਬਚਾ ਕੇ ਫਿਰ ਕਿਧਰੇ ਭੱਜ ਗਿਆ। ਸੁਰਿੰਦਰ ਇੰਸਾਂ ਨੇ ਬਾਕੀ ਡੇਰਾ ਪ੍ਰੇਮੀਆਂ ਦੀ ਮਦਦ ਨਾਲ ਸ਼ਹਿਰ ਦਾ ਪੂਰਾ ਚੱਪਾ ਚੱਪਾ ਛਾਣ ਮਾਰ ਕੇ ਇਸ ਨੌਜਵਾਨ ਨੂੰ ਰਾਤ 9 ਵਜੇ ਦੇ ਕਰੀਬ ਦੁਬਾਰਾ ਲੱਭਿਆ।

ਡੇਰਾ ਪ੍ਰੇਮੀਆਂ ਨੇ ਨੌਜਵਾਨ ਨੂੰ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਬੱਸੀ ਵਿਖੇ ਲਿਆ ਕੇ ਉਸ ਨੂੰ ਨੁਹਾ ਧੁਆ ਕੇ ਉਸਦੇ ਚੰਗੇ ਕੱਪੜੇ ਪੁਆਏ ਅਤੇ ਉਸਨੂੰ ਖਾਣਾ ਖੁਵਾਇਆ। ਰਾਤੀ ਕਰੀਬ 11 ਵਜੇ ਮੰਦਬੁੱਧੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਬਾਕੀ ਡੇਰਾ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਮਨਪ੍ਰੀਤ ਦੇ ਉਨ੍ਹਾਂ ਦੇ ਪੁੱਤਰ ਹੋਣ ਦੇ ਸਬੂਤ ਪੇਸ਼ ਕੀਤੇ ਅਤੇ ਮਨਪ੍ਰੀਤ ਸਿੰਘ ਨੂੰ ਆਪਣੇ ਨਾਲ ਲੈ ਕੇ ਘਰ ਚਲੇ ਗਏ।

25 ਦਿਨਾਂ ਤੋਂ ਘਰਦਿਆਂ ਨੂੰ ਨਹੀਂ ਮਿਲ ਰਿਹਾ ਸੀ ਮਨਪ੍ਰੀਤ

ਇਸ ਵੇਲੇ ਮਨਪ੍ਰੀਤ ਦੇ ਪਿਤਾ ਭਾਵੁਕ ਹੋ ਗਏ ਅਤੇ ਉਹਨਾਂ ਕਿਹਾ ਕਿ ਡੇਰਾ ਸ਼ਰਧਾਲੂ ਹੀ ਅਸਲ ’ਚ ਮਾਨਵਤਾ ਭਲਾਈ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਪ੍ਰੇਮੀਆਂ ਵੱਲੋਂ ਨਾ ਸੂਚਿਤ ਕੀਤਾ ਜਾਂਦਾ ਤਾਂ ਹੋ ਸਕਦਾ ਕਿ ਉਨ੍ਹਾਂ ਨੂੰ ਉਹਨਾਂ ਦਾ ਪੁੱਤਰ ਕਦੇ ਵੀ ਨਾ ਮਿਲਦਾ। ਮਨਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਮਨਪ੍ਰੀਤ ਨਸ਼ੇ ਕਰਨ ਦਾ ਵੀ ਆਦੀ ਸੀ ਅਤੇ ਦਿਮਾਗੀ ਤੌਰ ਤੇ ਥੋੜਾ ਪਰੇਸ਼ਾਨ ਸੀ ਜਿਸ ਕਾਰਨ ਇਹ 25 ਦਿਨਾਂ ਤੋਂ ਘਰੋਂ ਗੁੰਮਸ਼ੁਦਾ ਸੀ।

ਇੱਥੇ ਦੱਸਣਯੋਗ ਹੈ ਕਿ ਮਨਪ੍ਰੀਤ ਦੇ ਮਾਤਾ ਪਿਤਾ ਬਹੁਤ ਆਰਥਿਕ ਤੌਰ ’ਤੇ ਬਹੁਤ ਕਮਜ਼ੋਰ ਹਨ। ਇਸ ਲਈ ਉਹਨਾਂ ਨੂੰ ਵਾਪਸੀ ਵੇਲੇ ਰਾਤੀਂ ਇਕ ਵਜੇ ਅੰਬਾਲਾ ਤੋਂ ਬਠਿੰਡਾ ਦੀ ਟ੍ਰੇਨ ਵੀ ਡੇਰਾ ਪ੍ਰੇਮੀਆਂ ਨੇ ਹੀ ਬੁੱਕ ਕਰਵਾ ਕੇ ਦਿੱਤੀ। ਇਸ ਮੌਕੇ ਪਿੰਡ ਫਤਿਹਪੁਰ ਜੱਟਾਂ ਦੇ ਪ੍ਰੇਮੀ ਸੇਵਕ ਅਮਰਜੀਤ ਇੰਸਾਂ, ਗੁਰਪ੍ਰੀਤ ਇੰਸਾਂ ਐਮਐਸਜੀ ਆਈਟੀ ਵਿੰਗ ਮੈਂਬਰ, ਸੇਵਾਦਾਰ ਨਰਾਇਣ ਇੰਸਾਂ, ਨਵਜਿੰਦਰ ਇੰਸਾਂ ਅਤੇ ਦਵਿੰਦਰ ਇੰਸਾਂ ਸ਼ਾਹ ਸਤਿਨਾਮ ਜੀ ਗਰੀਨ ਐਸ ਵਿੰਗ ਦੇ ਮੈਂਬਰ ਹਾਜ਼ਰ ਰਹੇ।