ਮਹਿੰਗਾ ਮੋਬਾਇਲ ਵਾਪਸ ਕਰਕੇ ਡੇਰਾ ਸ਼ਰਧਾਲੂ ਨੇ ਵਿਖਾਈ ਇਮਾਨਦਾਰੀ 

Welfare Work News
ਡੇਰਾਬੱਸੀ:  ਮੋਬਾਇਲ ਮਾਲਿਕ ਨੂੰ ਉਸ ਦਾ ਮੋਬਾਇਲ ਸੌਂਪਦਾ ਹੋਇਆ ਪ੍ਰੇਮੀ ਸੇਵਕ ਗੁਰਮੀਤ ਇੰਸਾਂ।

 ਹੁਣ ਤੱਕ ਵਾਪਸ ਕਰ ਚੁੱਕੇ ਹਨ ਖੋਏ ਹੋਏ ਪੰਜ ਮੋਬਾਈਲ।

ਡੇਰਾਬਸੀ (ਐੱਮ ਕੇ ਸ਼ਾਇਨਾ)। ਆਧੁਨਿਕਤਾ ਦੇ ਯੁੱਗ ਵਿੱਚ ਜਿੱਥੇ ਲੋਕ ਮੋਹ, ਭਰਮ ਅਤੇ ਸਵਾਰਥ ਦੇ ਅਧੀਨ ਹੋ ਰਹੇ ਹਨ, ਉਹ ਆਪਣਿਆਂ ਨਾਲ ਧੋਖਾ ਕਰਨ ਤੋਂ ਵੀ ਨਹੀਂ ਖੁੰਝ ਰਹੇ। ਇਸ ਕਾਰਨ ਲੋਕਾਂ ਵਿੱਚ ਇਨਸਾਨੀਅਤ ਅਤੇ ਇਮਾਨਦਾਰੀ ਖਤਮ ਹੋਣ ਲੱਗੀ ਹੈ। ਪਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਬਲਾਕ ਡੇਰਾ ਬੱਸੀ ਦੇ ਪਿੰਡ ਤ੍ਰਿਵੇਦੀ ਕੈਂਪਸ ਦੇ ਪ੍ਰੇਮੀ ਸੇਵਕ ਗੁਰਮੀਤ ਇੰਸਾਂ ਨੇ ਇਮਾਨਦਾਰੀ ਵਿਖਾ ਕੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਅਜੋਕੇ ਸਮੇਂ ਵਿੱਚ ਕਿਤੇ ਨਾ ਕਿਤੇ ਇਮਾਨਦਾਰੀ ਜ਼ਿੰਦਾ ਹੈ। Welfare Work News

ਉਹਨਾਂ ਨੇ ਦੱਸਿਆ ਕਿ ਜ਼ੀਰਕਪੁਰ ਤੋਂ ਮੁਬਾਰਕਪੁਰ ਜਾਂਦੇ ਹੋਏ ਉਨਾਂ ਦੇ ਆਟੋ ਵਿੱਚ ਇਕ ਗ੍ਰਾਹਕ ਦਾ ਮੋਬਾਈਲ ਡਿੱਗਿਆ ਮਿਲਿਆ ਜੋ ਉਨ੍ਹਾਂ ਨੇ ਆਪਣੇ ਕੋਲ ਰੱਖਿਆ ਅਤੇ ਉਸ ਦੇ ਅਸਲ ਮਾਲਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਫੋਨ ‘ਤੇ ਸੰਪਰਕ ਕਰਨ ‘ਤੇ ਉਹ ਮੋਬਾਈਲ ਅਜੇ ਵਾਸੀ ਜ਼ੀਰਕਪੁਰ ਦਾ ਪਾਇਆ ਗਿਆ। Welfare Work News

ਇਹ ਵੀ ਪੜ੍ਹੋ: ਪੰਜਾਬ ਨੂੰ ਕਰਜ਼ਾ ਮੁਕਤ ਤੇ ਖੁਸ਼ਾਹਲ ਸੂਬਾ ਬਣਾਉਣ ਲਈ ਸਰਕਾਰ ਵਚਨਵੱਧ: ਭਗਵੰਤ ਮਾਨ

ਇਸ ‘ਤੇ  ਪ੍ਰੇਮੀ ਗੁਰਮੀਤ ਇੰਸਾਂ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਮੋਬਾਈਲ ਉਸ ਨੂੰ ਸੌਂਪ ਦਿੱਤਾ। ਮੋਬਾਈਲ ਮਾਲਕ ਨੇ ਦੱਸਿਆ ਕਿ ਦਿਹਾੜੀ ਮਜ਼ਦੂਰੀ ਕਰਕੇ ਉਸਨੇ ਇਹ ਮੋਬਾਈਲ ਖਰੀਦਿਆ ਸੀ ਅਤੇ ਇਹ ਮੋਬਾਈਲ ਉਸ ਲਈ ਬਹੁਤ ਕੀਮਤੀ ਹੈ ਅਤੇ ਮੋਬਾਇਲ ਡਿੱਗਣ ਤੋਂ ਬਾਅਦ ਤੋਂ ਹੀ ਉਹ ਕਾਫੀ ਪਰੇਸ਼ਾਨ ਸੀ। ਮੋਬਾਈਲ ਮਾਲਕ ਨੇ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾ ਦਾ ਅਸਰ ਦੇਖ ਕੇ ਪੂਜਨੀਕ ਗੁਰੂ ਜੀ ਅਤੇ ਡੇਰਾ ਸ਼ਰਧਾਲੂ ਦਾ ਲੱਖ-ਲੱਖ ਵਾਰ ਧੰਨਵਾਦ ਕੀਤਾ। ਇਸ ਮੌਕੇ ਪ੍ਰੇਮੀ ਸੇਵਕ ਗੁਰਮੀਤ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਸਦਕਾ ਉਹ ਹੁਣ ਤੱਕ ਗੁੰਮੇ ਹੋਏ ਪੰਜ ਮੋਬਾਈਲ ਵਾਪਸ ਕਰ ਚੁੱਕਿਆ ਹੈ।