Farmer Protest : ਹਰਿਆਣਾ ਬਾਰਡਰ ’ਤੇ ਨਾਕਾਬੰਦੀ ਕਾਰਨ ਪੰਜਾਬ ਦੀਆਂ ਲਾਰੀਆਂ ਨੂੰ ਰੋਜਾਨਾ ਕਰੋੜਾਂ ਦਾ ਘਾਟਾ

Farmer Protest
ਲੁਧਿਆਣਾ : ਲੁਧਿਆਣਾ ਦੇ ਮੁੱਖ ਬੱਸ ਅੱਡੇ ’ਚ ਦਿੱਲੀ ਵੱਲ ਨੂੰ ਜਾਣ ਵਾਲੀਆਂ ਬੱਸਾਂ ਦੇ ਖਾਲੀ ਪਏ ਕਾਊਂਟਰ।

ਪੰਜਾਬ ’ਚੋਂ ਬੱਸ ਸਰਵਿਸ ਰਾਹੀਂ ਦਿੱਲੀ ਜਾਂ ਇਸ ਤੋਂ ਅੱਗੇ ਜਾਣ ਵਾਲੇ ਯਾਤਰੂਆਂ ਨੂੰ ਹੋਣਾ ਪੈ ਰਿਹੈ ਖੱਜਲ-ਖੁਆਰ | Farmer Protest

ਲੁਧਿਆਣਾ (ਜਸਵੀਰ ਸਿੰਘ ਗਹਿਲ)। ਕੇਂਦਰ ਸਰਕਾਰ ਤੇ ਸੰਯੁਕਤ ਕਿਸਾਨ ਮੋਰਚੇ (ਗੈਰ ਰਾਜਨੀਤਿਕ ਦਲ) ਦਰਮਿਆਨ ਹੁਣ ਤੱਕ ਦੀਆਂ ਮੀਟਿੰਗਾਂ ਦੇ ਬੇਸਿੱਟਾ ਰਹਿਣ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਨੂੰ ਕੂਚ ਕਰਨ ਦਾ ਸਿਲਸਿਲਾ ਜਾਰੀ ਹੈ। ਇਸ ਦਰਮਿਆਨ ਹੀ ਜਿੱਥੇ ਦਿੱਲੀ ਆਉਣ- ਜਾਣ ਵਾਲਿਆਂ ਨੂੰ ਅਨੇਕਾਂ ਔਕੜਾਂ ਨਾਲ ਜੂਝਣਾ ਪੈ ਰਿਹਾ ਹੈ ਉੱਥੇ ਹੀ ਪੰਜਾਬ ਦੀਆਂ ਸਰਕਾਰੀ ਲਾਰੀਆਂ ਵੀ ਹਰਿਆਣਾ ਸਰਕਾਰ ਦੁਆਰਾ ਬੰਦ ਕੀਤੇ ਰਸਤਿਆਂ ਕਾਰਨ ਨੁਕਸਾਨ ’ਚ ਜਾ ਰਹੀਆਂ ਹਨ। ਪੰਜਾਬ ਤੋਂ ਹਰਿਆਣਾ ’ਚ ਦਾਖਲ ਹੋਣ ਵਾਲੇ ਵੱਖ-ਵੱਖ ਰਸਤਿਆਂ ’ਤੇ ਹਰਿਆਣਾ ਸਰਕਾਰ ਦੁਆਰਾ ਸਖ਼ਤ ਨਾਕਾਬੰਦੀ ਕੀਤੀ ਗਈ ਹੈ ਤਾਂ ਜੋ ਪੰਜਾਬ ਦੇ ਕਿਸਾਨ ਕਿਸੇ ਵੀ ਹਾਲਤ ਦਿੱਲੀ ਨਾ ਪਹੁੰਚ ਸਕਣ। ਬਾਵਜ਼ੂਦ ਇਸਦੇ ਕਿਸਾਨ ਆਪਣੀ ਜਿੱਦ ’ਤੇ ਕਾਇਮ ਹਨ ਅਤੇ ਦਿੱਲੀ ਵੱਲ ਨੂੰ ਚਾਲੇ ਪਾ ਰਹੇ ਹਨ।

Farmer Protest : ਹੁਣ ਇਸ ਦਿਨ ਤੱਕ ਇੰਟਰਨੈਟ ਬੰਦ ਰੱਖਣ ਦੇ ਹੁਕਮ ਹੋਏ ਜਾਰੀ

ਪੰਜਾਬ ਦੇ ਦਿਲ ਸਮਝੇ ਜਾਂਦੇ ਸਨਅੱਤੀ ਸ਼ਹਿਰ ਲੁਧਿਆਣਾ ਦੇ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਜੇਕਰ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਦੁਆਰਾ ਕੀਤੀ ਗਈ ਬੈਰੀਕੇਡਿੰਗ ਲੰਮਾ ਸਮਾਂ ਰਹਿੰਦੀ ਹੈ ਤਾਂ ਇਸ ਨਾਲ ਕੱਚੇ ਮਾਲ ਦੀ ਸਪਲਾਈ ਪ੍ਰਭਾਵਿਤ ਹੋਵੇਗੀ, ਜਿਸ ਦਾ ਅਸਰ ਵੱਖ-ਵੱਖ ਉਤਪਾਦਾਂ ਦੀਆਂ ਕੀਮਤਾਂ ’ਤੇ ਵੀ ਸਹਿਜੇ ਹੀ ਪਵੇਗਾ। ਹਰਿਆਣਾ ਬਾਰਡਰ ’ਤੇ ਹੋਈ ਨਾਕਾਬੰਦੀ ਕਾਰਨ ਨਾ ਸਿਰਫ਼ ਪੰਜਾਬ ਦੇ ਪਨਬੱਸ ਤੇ ਪੀਆਰਟੀਸੀ ਵਿਭਾਗ ਨੂੰ ਵੀ ਰੋਜਾਨਾਂ ਕਰੋੜਾਂ ਰੁਪਏ ਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ ਸਗੋਂ ਆਪਣੇ ਕੰਮਕਾਰਾਂ ਲਈ ਕੁੱਝ ਦਿਨ ਪਹਿਲਾਂ ਪੰਜਾਬ ਪਹੁੰਚੇ ਦਿੱਲੀ ਜਾਂ ਉਸਤੋਂ ਅੱਗੇ ਦੇ ਵਾਸੀਆਂ ਨੂੰ ਵੀ ਘਰ ਵਾਪਸੀ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਅੱਜ ਜਿਉਂ ਹੀ ਇਸ ਪ੍ਰਤੀਨਿਧ ਦੁਆਰਾ ਸਥਾਨਕ ਸ਼ਹਿਰ ਦੇ ਮੁੱਖ ਬੱਸ ਸਟੈਂਡ ਦਾ ਦੌਰਾ ਕੀਤਾ ਗਿਆ ਤਾਂ ਨਜ਼ਰ ਆਇਆ ਕਿ ਦਿੱਲੀ ਨੂੰ ਜਾਣ ਵਾਲੀਆਂ ਬੱਸਾਂ ਦੇ ਕਾਊਂਟਰਾਂ ’ਤੇ ਆਮ ਦਿਨਾਂ ਦੇ ਮੁਕਾਬਲੇ ਸੁੰਨ ਪੱਸਰੀ ਪਈ ਹੈ। (Farmer Protest)

Basant Panchami : ਖੁਸ਼ਹਾਲੀ ਦਾ ਪ੍ਰਤੀਕ, ਬਸੰਤ ਪੰਚਮੀ

ਕਿਸਾਨ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਬਾਰਡਰ ’ਤੇ ਕੀਤੀ ਗਈ ਬੈਰੀਕੇਡਿੰਗ ਤੋਂ ਅਣਜਾਣ ਦਿੱਲੀ ਜਾਂ ਉਸ ਤੋਂ ਅੱਗੇ ਜਾਣ ਵਾਲੇ ਲੋਕ ਨਿਰਾਸ਼ ਹੋ ਕੇ ਮੁੜ ਰਹੇ ਹਨ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੇ ਦਿਸ਼ਾ- ਨਿਰਦੇਸ਼ਾਂ ’ਤੇ ਪਨਬੱਸ ਤੇ ਪੀਆਰਟੀਸੀ ਵਿਭਾਗ ਵੱਲੋਂ ਸਰਕਾਰੀ ਬੱਸਾਂ ਨੂੰ ਬਾਰਡਰ ਤੋਂ ਪਹਿਲੇ ਸ਼ਹਿਰ ਤੋਂ ਹੀ ਵਾਪਸ ਮੋੜਿਆ ਜਾ ਰਿਹਾ ਹੈ। ਖਾਸਕਰ ਦਿੱਲੀ ਏਅਰਪੋਰਟ ਵਾਲੇ ਰੂਟਾਂ ਨੂੰ 11 ਫ਼ਰਵਰੀ ਤੋਂ ਹੀ ਬੰਦ ਕੀਤਾ ਹੋਇਆ ਹੈ। ਜਿਸ ਨਾਲ 11 ਫ਼ਰਵਰੀ ਤੋਂ 13 ਫਰਵਰੀ ਤੱਕ ਤਿੰਨ ਦਿਨਾਂ ਵਿੱਚ ਤਕਰੀਬਨ 8-9 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਡੀਪੂ ਦੀਆਂ ਦੋਵਾਂ ਵਿਭਾਗਾਂ ਦੀਆਂ 20-25 ਗੱਡੀਆਂ ਬੈਰੀਕੇਡਿੰਗ ਕਾਰਨ ਪ੍ਰਭਾਵਿਤ ਹੋ ਰਹੀਆਂ ਹਨ। ਜਿੰਨ੍ਹਾਂ ਨੂੰ ਰਾਜਪੁਰਾ ਤੋਂ ਹੀ ਵਾਪਸ ਮੋੜਿਆ ਜਾ ਰਿਹਾ ਹੈ। (Farmer Protest)

ਰੋਜਾਨਾ ਕਰੋੜਾਂ ਦਾ ਘਾਟਾ’ | Farmer Protest

ਪੰਜਾਬ ਰੋਡਵੇਜ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਜ. ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਦੱਸਿਆ ਕਿ ਹਰਿਆਣਾ ਸਰਕਾਰ ਦੁਆਰਾ ਕੀਤੀ ਗਈ ਬੈਰੀਕੇਡਿੰਗ ਕਾਰਨ ਪਨਬੱਸ ਤੇ ਪੀਆਰਟੀਸੀ ਨੂੰ ਸੂਬੇ ਭਰ ’ਚ ਰੋਜਾਨਾ ਕਰੀਬ 1 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰ ਜਾਣ ਵਾਲੇ ਯਾਤਰੂਆਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਪਰ ਸਰਕਾਰ ਦਾ ਵਤੀਰਾ ਗਲਤ ਹੈ। (Farmer Protest)

‘ਇੱਥੇ ਆ ਕੇ ਪਤਾ ਚੱਲਿਆ’ | Farmer Protest

ਗੋਰਖਪੁਰ ਵਾਸੀ ਜਾਵੇਦ ਖਾਨ ਤੇ ਆਸਿਫ਼ ਖਾਨ ਨੇ ਦੱਸਿਆ ਕਿ ਉਹ ਗਾਰਮੈਂਟਸ ਦਾ ਹੋਲ-ਸੇਲ ਕਾਰੋਬਾਰੀ ਹੈ ਤੇ ਇੱਥੇ ਇੱਕ ਡੀਲ ਦੇ ਸਬੰਧ ’ਚ ਆਇਆ ਸੀ ਤੇ ਇੱਥੇ ਆ ਕੇ ਪਤਾ ਲੱਗਿਆ ਕਿ ਹਰਿਆਣਾ ਬਾਰਡਰ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਸ ਨੇ ਵਾਪਸ ਜਾਣਾ ਹੈ ਪਰ ਬੱਸ ਸਰਵਿਸ ਬੰਦ ਹੈ, ਜਿਸ ਕਾਰਨ ਉਹ ਇੱਥੇ ਖੱਜਲ-ਖੁਆਰ ਹੋ ਰਿਹਾ ਹੈ।

‘ਸਰਕਾਰ ਤੁਰੰਤ ਲਵੇ ਫੈਸਲਾ’ | Farmer Protest

ਯੂਨਾਈਟਿਡ ਸਾਇਕਲ ਪਾਰਟਸ ਮੈਨੂੰਫੈਕਚਰ ਐਸੋਸੀਏਸ਼ਨ ਦੇ ਪ੍ਰਧਾਨ ਹਰਸਿਮਰਨ ਜੀਤ ਸਿੰਘ ਲੱਕੀ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਹਰਿਆਣਾ ਬਾਰਡਰ ਸੀਲ ਹੋਣ ਕਾਰਨ ਆਵਾਜਾਈ ਬੰਦ ਹੋ ਗਈ ਹੈ, ਜਿਸ ਕਾਰਨ ਜਿੱਥੇ ਕੱਚੇ ਮਾਲ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉੱਥੇ ਹੀ ਆਮ ਲੋਕਾਂ ਨੂੰ ਵੀ ਵੱਡੀਆਂ ਮੁਸ਼ਕਿਲਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਮਲੇ ’ਚ ਸਰਕਾਰ ਨੂੰ ਤੁਰੰਤ ਫੈਸਲਾ ਲੈਣਾ ਚਾਹੀਦਾ ਹੈ। ਕਿਉਂਕਿ ਜ਼ਮੀਨੀ ਪੱਧਰ ’ਤੇ ਹਾਲਾਤ ਬਹੁਤ ਨਾਜੁਕ ਬਣ ਚੁੱਕੇ ਹਨ। (Farmer Protest)