Basant Panchami : ਖੁਸ਼ਹਾਲੀ ਦਾ ਪ੍ਰਤੀਕ, ਬਸੰਤ ਪੰਚਮੀ

Basant Panchami

ਬਸੰਤ ਪੰਚਮੀ ’ਤੇ ਵਿਸ਼ੇਸ਼ | Basant Panchami

ਬਸੰਤ ਪੰਚਮੀ ਇੱਕ ਹਿੰਦੂ ਤਿਉਹਾਰ ਹੈ ਜੋ ਗਿਆਨ, ਸੰਗੀਤ ਅਤੇ ਕਲਾਵਾਂ ਦੀ ਦੇਵੀ ਸਰਸਵਤੀ ਨੂੰ ਯਾਦ ਕਰਦਿਆਂ ਮਨਾਇਆ ਜਾਂਦਾ ਹੈ। ਇਹ ਪੂਰੇ ਭਾਰਤ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਹਰ ਸਾਲ ਹਿੰਦੂ ਕੈਲੰਡਰ ਦੇ ਅਨੁਸਾਰ ਮਾਘ ਮਹੀਨੇ ਦੇ ਪੰਜਵੇਂ ਦਿਨ (ਪੰਚਮੀ) ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਇਹ 14 ਫਰਵਰੀ ਨੂੰ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਬਸੰਤ ਪੰਚਮੀ ਸਰਦੀਆਂ ਦੇ ਮੌਸਮ ਦੇ ਅੰਤ ਅਤੇ ਬਸੰਤ ਦੀ ਆਮਦ ਨੂੰ ਦਰਸਾਉਂਦੀ ਹੈ। ਪੁਰਾਣੇ ਸਮਿਆਂ ਵਿੱਚ ਬਸੰਤ ਪੰਚਮੀ ਦੇ ਦਿਨ ਦੇਵੀ ਸਰਸਵਤੀ ਦੀ ਪੂਜਾ ਕਰਕੇ ਬੱਚਿਆਂ ਦੇ ਉਪਨਯ ਸੰਸਕਾਰ ਕੀਤੇ ਜਾਂਦੇ ਸਨ। ਉਸ ਤੋਂ ਬਾਅਦ ਬੱਚੇ ਗੁਰੂਕੁਲ ਵਿਚ ਸਿੱਖਿਆ ਲੈਣ ਲਈ ਜਾਂਦੇ ਸਨ। ਇਸ ਤਿਉਹਾਰ ਵਿੱਚ ਬੱਚਿਆਂ ਨੂੰ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਆਪਣੇ ਪਹਿਲੇ ਸ਼ਬਦ ਲਿਖਣੇ ਸਿਖਾਏ ਜਾਂਦੇ ਹਨ। (Basant Panchami)

ਪਰ ਅੱਜ-ਕੱਲ੍ਹ ਕਾਫੀ ਹੱਦ ਤੱਕ ਇਹ ਰੀਤੀ-ਰਿਵਾਜ ਬਦਲ ਗਏ ਹਨ। ਬਸੰਤ ਪੰਚਮੀ ਦਾ ਤਿਉਹਾਰ ਗਿਆਨ ਦੀ ਦੇਵੀ ਸਰਸਵਤੀ ਨੂੰ ਸਮਰਪਿਤ ਹੈ। ਹਿੰਦੂ ਮਿਥਿਹਾਸ ਦੇ ਅਨੁਸਾਰ ਦੇਵੀ ਸਰਸਵਤੀ ਕਲਾ, ਬੁੱਧੀ ਅਤੇ ਗਿਆਨ ਦੇ ਨਿਰੰਤਰ ਪ੍ਰਵਾਹ ਦਾ ਪ੍ਰਤੀਕ ਹੈ। ਬਸੰਤ ਪੰਚਮੀ ਨੂੰ ਦੇਵੀ ਸਰਸਵਤੀ ਦਾ ਜਨਮ ਦਿਨ ਵੀ ਮੰਨਿਆ ਜਾਂਦਾ ਹੈ। ਬਸੰਤ ਪੰਚਮੀ ਦਾ ਤਿਉਹਾਰ ਵਿੱਦਿਅਕ ਅਦਾਰਿਆਂ ਵਿੱਚ ਵਿਸ਼ੇਸ਼ ਤੌਰ ’ਤੇ ਮਨਾਇਆ ਜਾਂਦਾ ਹੈ। ਸਰਸਵਤੀ ਵਿੱਦਿਆ ਦੀ ਦੇਵੀ ਹੈ ਇਸ ਲਈ ਵਿਦਿਆਰਥੀ ਮਾਂ ਸਰਸਵਤੀ ਤੋਂ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਅਤੇ ਚੰਗੀ ਪੜ੍ਹਾਈ-ਲਿਖਾਈ ਦੀ ਕਾਮਨਾ ਕਰਦੇ ਹਨ। ਬਸੰਤ ਪੰਚਮੀ ਦਾ ਤਿਉਹਾਰ ਸਾਰੇ ਧਰਮਾਂ ਅਤੇ ਲੋਕਾਂ ਲਈ ਖਾਸ ਹੁੰਦਾ ਹੈ।

Farmer Protest 2024 : ਧਰਨਾ ਦੇਣ ਤੇ ਰੋਕਣ ਦੇ ਸਿਧਾਂਤਕ ਪਹਿ

ਲੋਕ ਰੰਗ-ਬਿਰੰਗੇ ਕੱਪੜੇ ਪਹਿਨ ਕੇ ਮੌਸਮੀ ਭੋਜਨ ਦਾ ਅਨੰਦ ਮਾਣਦੇ ਹਨ। ਪਤੰਗ ਉਡਾਉਣ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਨ। ਕਈ ਥਾਈਂ ਲੋਕਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਹਨ। ਲੋਕ ਆਮ ਤੌਰ ’ਤੇ ਇਸ ਤਿਉਹਾਰ ’ਤੇ ਪੀਲੇ ਰੰਗ ਦੇ ਕੱਪੜੇ ਪਹਿਨਦੇ ਹਨ। ਬਸੰਤ ਦਾ ਰੰਗ ਪੀਲਾ ਹੈ, ਜਿਸ ਨੂੰ ‘ਬਸੰਤੀ’ ਰੰਗ ਵੀ ਕਿਹਾ ਜਾਂਦਾ ਹੈ। ਇਹ ਖੁਸ਼ਹਾਲੀ, ਰੌਸ਼ਨੀ, ਊਰਜਾ ਅਤੇ ਆਸ਼ਾਵਾਦੀ ਦਾ ਪ੍ਰਤੀਕ ਹੈ। ਇਸੇ ਲਈ ਲੋਕ ਪੀਲੇ ਕੱਪੜੇ ਪਾਉਂਦੇ ਹਨ ਅਤੇ ਪੀਲੇ ਪਹਿਰਾਵੇ ਵਿਚ ਰਵਾਇਤੀ ਪਕਵਾਨ ਬਣਾਉਂਦੇ ਹਨ। ਇਸ ਸ਼ੁੱੱਭ ਮੌਕੇ ’ਤੇ ਤਿਆਰ ਕੀਤੇ ਗਏ ਪਰੰਪਰਾਗਤ ਪਕਵਾਨ ਨਾ ਸਿਰਫ ਸੁਆਦੀ ਹੁੰਦੇ ਹਨ ਸਗੋਂ ਕਾਫੀ ਪੌਸ਼ਟਿਕ ਅਤੇ ਸਿਹਤਮੰਦ ਵੀ ਹੁੰਦੇ ਹਨ। (Basant Panchami)

ਬਸੰਤ ਪੰਚਮੀ ਬਸੰਤ ਰੁੱਤ ਦੀ ਆਮਦ ਨੂੰ ਦਰਸਾਉਂਦੀ ਹੈ। ਜੋ ਕੁਦਰਤ ਵਿੱਚ ਸੁੰਦਰਤਾ ਛੁਪੀ ਹੋਈ ਹੁੰਦੀ ਹੈ ਉਹ ਬਾਹਰ ਆ ਜਾਂਦੀ ਹੈ ਅਤੇ ਪੂਰੀ ਤਰ੍ਹਾਂ ਖਿੜ ਜਾਂਦੀ ਹੈ। ਮਾਘ ਮਹੀਨੇ ਦਾ ਧਾਰਮਿਕ ਅਤੇ ਅਧਿਆਤਮਕ ਦਿ੍ਰਸ਼ਟੀਕੋਣ ਤੋਂ ਵੀ ਵਿਸ਼ੇਸ਼ ਮਹੱਤਵ ਹੈ। ਇਸ ਮਹੀਨੇ ਵਿਚ ਧਾਰਮਿਕ ਸਥਾਨਾਂ ’ਤੇ ਇਸ਼ਨਾਨ ਕਰਨ ਦਾ ਵਿਸੇਸ ਮਹੱਤਵ ਹੈ। ਮਾਂ ਸਰਸਵਤੀ ਦਾ ਇੱਕ ਹੋਰ ਨਾਂਅ ਵਾਗੀਸਵਰੀ ਹੈ, ਇਸ ਲਈ ਬਸੰਤ ਪੰਚਮੀ ਨੂੰ ਵਾਗੀਸਵਰੀ ਜਯੰਤੀ ਵੀ ਕਿਹਾ ਜਾਂਦਾ ਹੈ। (Basant Panchami)

Kisan Andolan : ਦੇਰ ਰਾਤ ਹਰਿਆਣਾ ਦੀਆਂ ਹੱਦਾਂ ‘ਤੇ ਕੀ ਹੋਇਆ? ਦੇਖੋ ਅਪਡੇਟ…

ਬਸੰਤ ਪੰਚਮੀ ਦਾ ਇੱਕ ਨਾਂਅ ਸ੍ਰੀਪੰਚਮੀ ਹੈ। ਚਾਰੇ ਪਾਸੇ ਰੰਗ-ਬਿਰੰਗੇ ਫੁੱਲ ਦਿਖਾਈ ਦਿੰਦੇ ਹਨ, ਖੇਤਾਂ ਵਿੱਚ ਪੀਲੀ-ਪੀਲੀ ਸਰ੍ਹੋਂ ਦੇ ਫੁੱਲ ਰੋਮਾਂਚਿਤ ਕਰ ਦਿੰਦੇ ਹਨ, ਬਾਗ-ਬਗੀਚੇ ਮਹਿਕ ਉੱਠਦੇ ਹਨ, ਖੇਤ-ਬੰਨੇ ਮਸਤ ਕਰ ਦੇਣ ਵਾਲ਼ੀਆਂ ਹਵਾਵਾਂ ਨਾਲ਼ ਗਲਤਾਨ ਹੋ ਉੱਠਦੇ ਹਨ, ਹਰ ਪਾਸੇ ਤਿਤਲੀਆਂ ਉੁਡਦੀਆਂ ਦਿਖਾਈ ਦਿੰਦੀਆਂ ਹਨ, ਕਣਕ ਤੇ ਜੌਂ ਦੀਆਂ ਬੱਲੀਆਂ ਖਿੜਨ ਲੱਗਦੀਆਂ ਹਨ, ਅੰਬੀਆਂ ਨੂੰ ਬੂਰ ਪੈਣ ਲੱਗਦਾ ਹੈ, ਸਾਰੀ ਧਰਤੀ ਉੱਤੇ ਪੀਲੀ ਸਰ੍ਹੋਂ ਦੇ ਫੁੱਲ ਖਿੜ ਜਾਂਦੇ ਹਨ, ਇੰਝ ਲੱਗਦਾ ਹੈ ਜਿਵੇਂ ਧਰਤੀ ਪੀਲੇ ਰੰਗ ਦੀ ਚਾਦਰ ਨਾਲ ਢੱਕ ਗਈ ਹੋਵੇ। ਰੁੱਖਾਂ ’ਤੇ ਨਵੇਂ ਪੱਤੇ ਆਉਣੇ ਸ਼ੁਰੂ ਹੋ ਜਾਂਦੇ ਹਨ, ਜਿਵੇਂ ਕਿ ਕੁਦਰਤ ਵਿਚ ਨਵਾਂ ਜੀਵਨ ਪ੍ਰਫੁੱਲਤ ਹੁੰਦਾ ਹੈ। (Basant Panchami)

ਪੀਲੇ ਰੰਗ ਨੂੰ ਖੁਸ਼ਹਾਲੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਬਸੰਤ ਰੁੱਤ ਆਉਣ ’ਤੇ ਠੰਢ ਤੋਂ ਨਿਜਾਤ ਮਿਲਦੀ ਹੈ, ਸਰੀਰਾਂ ਤੋਂ ਸਰਦ ਰੁੱਤ ਵਾਲ਼ੇ ਕੱਪੜੇ ਜੈਕੇਟ, ਕੋਟ, ਸਵੈਟਰ, ਕੋਟੀਆਂ ਘਟਣ ਲੱਗ ਜਾਂਦੇ ਹਨ ਕਿਉਂਕਿ ਤੁਸੀਂ ਅਕਸਰ ਇਹ ਕਹਿੰਦੇ ਆਮ ਹੀ ਸੁਣਿਆ ਹੋਣਾ ਕਿ ਆਈ ਬਸੰਤ, ਪਾਲ਼ਾ ਉਡੰਤ। ਆਓ! ਸਾਰੇ ਰਲ ਕੇ ਆਪਸੀ ਮਨ-ਮੁਟਾਵ ਅਤੇ ਭੇਦ-ਭਾਵ ਮਿਟਾ ਕੇ ਬਸੰਤ ਰੁੱਤ ਅਤੇ ਤਿਉਹਾਰ ਨੂੰ ਖੁਸੀਆਂ ਅਤੇ ਖੇੜਿਆਂ ਨਾਲ ਮਨਾਈਏ। (Basant Panchami)