Farmer Protest 2024 : ਧਰਨਾ ਦੇਣ ਤੇ ਰੋਕਣ ਦੇ ਸਿਧਾਂਤਕ ਪਹਿਲੂ

Farmer Protest 2024

ਦੋ ਸਾਲਾਂ ਬਾਅਦ ਪੰਜਾਬ ਸਮੇਤ ਕਈ ਸੂਬਿਆਂ ਦੇ ਕਿਸਾਨ ਦਿੱਲੀ ’ਚ ਧਰਨਾ ਲਾਉਣ ਲਈ ਪੰਜਾਬ-ਹਰਿਆਣਾ ਬਾਰਡਰ ’ਤੇ ਡਟੇ ਹੋਏ ਹਨ ਕਿਸਾਨਾਂ ਤੇ ਕੇਂਦਰ ਸਰਕਾਰ ਦੀ ਬੈਠਕ ਬੇਸਿੱਟਾ ਰਹੀ ਜਿਸ ਕਾਰਨ ਕਿਸਾਨਾਂ ਨੇ ਦਿੱਲੀ ਵੱਲ ਰੁਖ ਕਰ ਲਿਆ ਹੈ ਦੂਜੇ ਪਾਸੇ ਹਰਿਆਣਾ ਸਰਕਾਰ ਕਿਸਾਨਾਂ ਨੂੰ ਰੋਕਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀ ਹੈ ਜੇਕਰ ਤਾਜ਼ਾ ਹਾਲਾਤਾਂ ਨੂੰ ਵੇਖੀਏ ਤਾਂ ਮਸਲਾ ਐੱਮਐੱਸਪੀ ਤੋਂ ਹਟ ਕੇ ਵਿਰੋਧ ਪ੍ਰਗਟ ਕਰਨ ਦੇ ਢੰਗ-ਤਰੀਕੇ ਅਤੇ ਧਰਨਾ ਰੋਕਣ ਦੇ ਢੰਗ-ਤਰੀਕੇ ਕਾਰਨ ਵੀ ਚਰਚਾ ’ਚ ਆ ਗਿਆ ਹੈ ਕਿਸਾਨਾਂ ਤੇ ਸਰਕਾਰ ਦੋਵਾਂ ਦੀ ਆਪਣੀ-ਆਪਣੀ ਰਣਨੀਤੀ ਹੈ। ਕਿਸਾਨ ਰੋਕਾਂ ਤੋੜਨ ਲਈ ਵੀ ਤਿਆਰ ਹਨ। (Farmer Protest 2024)

Kisan Andolan : ਦੇਰ ਰਾਤ ਹਰਿਆਣਾ ਦੀਆਂ ਹੱਦਾਂ ‘ਤੇ ਕੀ ਹੋਇਆ? ਦੇਖੋ ਅਪਡੇਟ…

ਦੂਜੇ ਪਾਸੇ ਸਰਕਾਰ ਨੇ ਸੜਕਾਂ ’ਤੇ ਸੱਤ-ਪਰਤੀ ਰੋਕਾਂ ਲਾਈਆਂ ਹਨ ਜਿਨ੍ਹਾਂ ’ਚ ਸੜਕਾਂ ’ਤੇ ਕਿੱਲਾਂ, ਸਲੈਬਾਂ ਦੇ ਬੈਰੀਕੇੇਡ ਹਨ ਜਨਤਾ ਵੀ ਇਸ ਗੱਲ ’ਤੇ ਚਰਚਾ ਕਰ ਰਹੀ ਹੈ। ਕਿ ਧਰਨਾ ਦੇਣ ਤੇ ਰੋਕਣ ’ਚੋਂ ਕਿਹੜੀ ਧਿਰ ਸਹੀ ਹੈ ਕੁਝ ਵੀ ਹੋਵੇ ਮੰਗਾਂ ਦਾ ਆਧਾਰ ਤਾਂ ਵਿਚਾਰ, ਤਰਕ ਤੇ ਤੱਥ ਹਨ ਜੋ ਬੈਠ ਕੇ ਵਿਚਾਰੇ ਜਾ ਸਕਦੇ ਹਨ ਧਰਨਾ ਦੇਣ ਦਾ ਅਧਿਕਾਰ ਕਿੱਥੋਂ ਤੱਕ ਹੈ ਤੇ ਧਰਨਾ ਰੋਕਣ ਲਈ ਕਿੰਨੇ ਬਲ ਦੀ ਵਰਤੋਂ ਜਾਇਜ਼ ਹੈ ਇਹ ਦੋਵੇਂ ਗੱਲਾਂ ਹੀ ਆਪਣੇ-ਆਪ ’ਚ ਵੱਡੇ ਮੁੱਦੇ ਹਨ ਸਰਕਾਰ ਤੇ ਕਿਸਾਨਾਂ ਦੋਵਾਂ ਧਿਰਾਂ ਨੂੰ ਇਸ ਸਬੰਧੀ ਵਿਚਾਰ ਕਰਨਾ ਪੈਣਾ ਹੈ ਸੱਚਾਈ ਤੋਂ ਕੋਈ ਵੀ ਧਿਰ ਮੂੰਹ ਨਹੀਂ ਮੋੜ ਸਕਦੀ ਦੋਵੇਂ ਹੀ ਸਮਾਜ, ਕਾਨੂੰਨ ਤੇ ਸੰਵਿਧਾਨ ਪ੍ਰਤੀ ਜਿੰਮੇਵਾਰ ਹਨ। (Farmer Protest 2024)