ਸੁਸਤੀ ਕਾਰਨ ਮੈਥਿਊਜ਼ ਦੀ ਟੀਮ ਚੋਂ ਛੁੱਟੀ

 

49 ਵਾਰ ਉਹਨਾਂ ਦੂਸਰੇ ਖਿਡਾਰੀ ਨੂੰ ਰਨ ਆਊਟ ਕਰਵਾਇਆ

ਨਵੀਂ ਦਿੱਲੀ, 27 ਸਤੰਬਰ

ਹਾਲ ਹੀ ‘ਚ ਕਪਤਾਨੀ ਤੋਂ ਹਟਾਏ ਗਏ ਸ਼੍ਰੀਲੰਕਾ ਦੇ ਹਰਫ਼ਨਮੌਲਾ ਅੰਜੇਲੋ ਮੈਥਿਊਜ਼ ਨੂੰ ਇੰਗਲੈਂਡ ਵਿਰੁੱਧ ਇੱਕ ਰੋਜ਼ਾ ਲੜੀ ‘ਚ ਵੀ ਨਹੀਂ ਚੁਣਿਆ ਗਿਆ ਹੈ ਟੀਮ ਮੈਨੇਜਮੈਂਟ ਨੇ ਵਿਕਟਾਂ ਦਰਮਿਆਨ ਭੱਜਣ ਦੌਰਾਨ ਸੁਸਤੀ ਨੂੰ ਇਸਦਾ ਕਾਰਨ ਦੱਸਿਆ ਹੈ ਸ਼੍ਰੀਲੰਕਾ ਕ੍ਰਿਕਟ ਦੇ ਮੁੱਖ ਚੋਣਕਰਤਾ ਗ੍ਰੈਮ ਲੈਬਰਾਏ ਨੇ ਬਿਆਨ ਦਿੱਤਾ ਕਿ ਮੈਥਿਊਜ਼ ਦੀ ਵਿਕਟਾਂ ਦਰਮਿਆ ਦੌੜ ਉਹਨਾਂ ਦੇ ਬਾਹਰ ਹੋਣ ਦਾ ਕਾਰਨ ਹੈ

 
ਉੱਥੇ ਟੀਮ ਦੇ ਕੋਚ ਚੰਡੀਕਾ ਹਥਾਰੂਸਿੰਘਾ ਨੇ ਕਿਹਾ ਕਿ ਲੱਗਦਾ ਹੈ ਕਿ ਮੈਥਿਊਜ਼ ਆਪਣੀ ਮਰਜ਼ੀ ਨਾਲ ਹੀ ਦੌੜਾਂ ਲੈਂਦੇ ਹਨ ਅਤੇ ਸਾਹਮਣੇ ਵਾਲੇ ਬੱਲੇਬਾਜ਼ ਦਾ ਧਿਆਨ ਨਹੀਂ ਦਿੰਦੇ ਅਤੇ ਇਸ ਕਾਰਨ ਉਹ ਕਈ ਵਾਰ ਖਿਡਾਰੀ ਨੂੰ ਰਨ ਆਊਟ ਵੀ ਕਰਵਾ ਦਿੰਦੇ ਹਨ ਉਹਨਾਂ ਕਿਹਾ ਕਿ 2017 ਤੋਂ ਉਹਨਾਂ ਦੀ ਔਸਤ 59 ਦੀ ਹੈ ਪਰ ਜੇਕਰ ਤੁਸੀਂ ਦੇਖੋ ਤਾਂ ਉਹ 64 ਰਨ ਆਊਟ ਦਾ ਹਿੱਸਾ ਰਹੇ ਹਨ, ਜਿਸ ਵਿੱਚ 49 ਵਾਰ ਉਹਨਾਂ ਦੂਸਰੇ ਖਿਡਾਰੀ ਨੂੰ ਰਨ ਆਊਟ ਕਰਵਾਇਆ ਹੈ ਜੋ ਕਿ ਵਿਸ਼ਵ ਰਿਕਾਰਡ ਹੈ ਕੋਚ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਤਰੋਤਾਜ਼ਾ ਹੋ ਕੇ ਵਾਪਸੀ ਕਰਦੇ ਦੇਖਣਾ ਚਾਹੁੰਦੇ ਹਾਂ

 

ਮੈਥਿਊਜ਼ ਨੇ ਰੰਖਿਆ ਸੀ ਪੱਖ ਪਰਂ

ਮੈਥਿਊਜ਼ ਨੇ ਬੋਰਡ ਨੂੰ ਲਿਖੇ ਪੱਤਰ ‘ਚ ਕਿਹਾ ਸੀ ਕਿ ਉਹ ਦੱਖਣੀ ਅਫ਼ਰੀਕਾ ਵਿਰੁੱਧ ਖੇਡੀ ਗਈ ਇੱਕ ਰੋਜ਼ਾ ਲੜੀ ‘ਚ ਉੱਚ ਸਕੋਰਰ ਸਨ ਪਰ ਮੁੱਖ ਚੋਣਕਰਤਾ ਦਾ ਕਹਿਣਾ ਹੈ ਕਿ ਇਹ ਪ੍ਰਦਰਸ਼ਨ ਤਾਂ ਮਾਅਨਾ ਰੱਖਦਾ ਹੈ ਜੇ ਅਸੀਂ ਲੜੀ ਜਿਤੇ ਹੁੰਦੇ ਪਰ ਅਸੀਂ ਉਹ ਸੀਰੀਜ਼ ਹਾਰੇ ਸੀ ਉਹਨਾਂ ਕਿਹਾ ਕਿ ਮੈਥਿਊਜ਼ ਨੂੰ ਇੱਕ ਅਤੇ ਦੋ ਦੌੜਾਂ ਲੈਣ ‘ਚ ਪਰੇਸ਼ਾਨੀ ਹੋ ਰਹੀ ਹੈ, ਅਤੇ ਉਹ ਦੂਸਰੇ ਬੱਲੇਬਾਜ਼ਾਂ ‘ਤੇ ਦਬਾਅ ਬਣਾ ਰਹੇ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।