7ਵੀਂ ਵਾਰ ਏਸ਼ੀਆ ਦਾ ਬਾਦਸ਼ਾਹ ਬਣਨ ਨਿੱਤਰੇਗਾ ਭਾਰਤ

ਏਜੰਸੀ, ਦੁਬਈ, 27 ਸਤੰਬਰ

ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ‘ਚ ਅਜੇਤੂ ਚੱਲ ਰਿਹਾ ਭਾਰਤ ਅੱਜ ਇੱਥੇ ਬੰਗਲਾਦੇਸ਼ ਵਿਰੁੱਧ ਹੋਣ ਵਾਲੇ ਖ਼ਿਤਾਬੀ ਮੁਕਾਬਲੇ ‘ਚ ਸੱਤਵੀਂ ਵਾਰ ਏਸ਼ੀਆ ਦਾ ਬਾਦਸ਼ਾਹ ਬਣਨ ਦੇ ਮਜ਼ਬੂਤ ਇਰਾਦੇ ਨਾਲ ਨਿੱਤਰੇਗਾ

 
ਭਾਰਤ ਸੁਪਰ 4 ‘ਚ ਅਜੇਤੂ ਰਹਿੰਦੇ ਹੋਏ ਅੱਵਲ ਰਿਹਾ ਜਦੋਂਕਿ ਬੰਗਲਾਦੇਸ਼ ਨੇ ਦੋ ਮੈਚ ਜਿੱਤ ਕੇ ਦੂਸਰਾ ਸਥਾਨ ਹਾਸਲ ਕੀਤਾ ਦੋਵਾਂ ਟੀਮਾਂ ਨੇ ਇਸ ਤਰ੍ਹਾਂ ਫਾਈਨਲ ‘ਚ ਜਗ੍ਹਾ ਬਣਾ ਲਈ ਭਾਰਤ ਨੇ ਜਿੱਥੇ ਆਪਣਾ ਆਖ਼ਰੀ ਸੁਪਰ 4 ਮੁਕਾਬਲਾ ਅਫ਼ਗਾਨਿਸਤਾਨ ਵਿਰੁੱਧ ਟਾਈ ਖੇਡਿਆ ਸੀ ਉੱਥੇ ਬੰਗਲਾਦੇਸ਼ ਨੇ ਆਈਸੀਸੀ ਚੈਂਪੀਅੰਜ਼ ਟਰਾਫ਼ੀ ਦੇ ਜੇਤੂ ਪਾਕਿਸਤਾਨ ਨੂੰ 37 ਦੌੜਾਂ ਨਾਲ ਸ਼ਰਮਨਾਕ ਮਾਤ ਦਿੱਤੀ

 
ਬੰਗਲਾਦੇਸ਼ ਦੀ ਇਸ ਜਿੱਤ ਨੇ ਹੁਣ ਭਾਰਤ ਨੂੰ ਖ਼ਤਰੇ ਦਾ ਸੰਕੇਤ ਦੇ ਦਿੱਤਾ ਹੈ ਕਿ ਫਾਈਨਲ ‘ਚ ਬੰਗਲਾਦੇਸ਼ ਵਿਰੁੱਧ ਉਸਨੂੰ ਜ਼ਿਆਦਾ ਚੌਕਸੀ ਦਿਖਾਉਣੀ ਹੋਵੇਗੀ ਭਾਰਤ ਨੇ ਹਾਲਾਂਕਿ ਸੁਪਰ 4 ਮੈਚ ‘ਚ ਬੰਗਲਾਦੇਸ਼ ਨੂੰ ਇੱਕਤਰਫ਼ਾ ਅੰਦਾਜ਼ ‘ਚ ਸੱਤ ਵਿਕਟਾਂ ਨਾਲ ਹਰਾਇਆ ਸੀ ਪਰ ਜਦੋਂ ਗੱਲ ਫਾਈਨਲ ਦੀ ਹੁੰਦੀ ਹੈ ਤਾਂ ਕਿਸੇ ਵੀ ਵਿਰੋਧੀ ਨੂੰ ਘੱਟ ਨਹੀਂ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ

 
ਭਾਰਤ ਨੇ ਇਸ ਟੂਰਨਾਮੈਂਟ ਨੂੰ 1984, 88, 1990-91, 2010 ‘ਚ 50 ਓਵਰਾਂ ਦੇ ਫਾਰਮੇਟ ‘ਚ ਅਤੇ 2016 ‘ਚ ਟੀ20 ਫਾਰਮੇਟ ‘ਚ ਬੰਗਲਾਦੇਸ਼ ਨੂੰ ਫਾਈਨਲ ‘ਚ 8 ਵਿਕਟਾਂ ਨਾਲ ਹਰਾਇਆ ਸੀ

 
ਬੰਗਲਾਦੇਸ਼ ਦਾ ਇਹ ਤੀਸਰਾ ਫਾਈਨਲ ਹੈ ਉਸਨੂੰ 2012 ‘ਚ ਪਾਕਿਸਤਾਨ ਹੱਥੋਂ 50 ਓਵਰਾਂ ਦੇ ਫਾਈਨਲ ‘ਚ ਸਿਰਫ਼ ਦੋ ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਾਕਿਸਤਾਨ ‘ਤੇ ਮਿਲੀ ਜਿੱਤ ਨਾਲ ਬੰਗਲਾਦੇਸ਼ ਦਾ ਹੌਂਸਲਾ ਸੱਤਵੇਂ ਅਸਮਾਨ ‘ਤੇ ਹੈ ਅਤੇ ਇਹ ਟੀਮ ਪਹਿਲੀ ਵਾਰ ਏਸ਼ੀਆ ਕੱਪ ਜਿੱਤਣ ਲਈ ਆਪਣੀ ਜਾਨ ਲੜਾਵੇਗੀ

 
ਭਾਰਤ ਨੇ ਹਾਲਾਂਕਿ ਅਫ਼ਗਾਨਿਸਤਾਨ ਵਿਰੁੱਧ ਪਿਛਲੇ ਮੁਕਾਬਲੇ ‘ਚ ਕਪਤਾਨ ਰੋਹਿਤ ਸ਼ਰਮਾ ਸਮੇਤ ਪੰਜ ਖਿਡਾਰੀਆਂ ਨੂੰ ਆਰਾਮ ਦਿੱਤਾ ਸੀ ਅਤੇ ਇਹ ਪੰਜੇ ਖਿਡਾਰੀ ਹੁਣ ਫਾਈਨਲ ਲਈ ਟੀਮ ‘ਚ ਪਰਤਣਗੇ

 
ਦੂਜੇ ਪਾਸੇ ਬੰਗਲਾਦੇਸ਼ ਨੂੰ ਆਪਣੇ ਅੱਵਲ ਹਰਫ਼ਨਮੌਲਾ ਸ਼ਾਕਿਬ ਅਲ ਹਸਨ ਦੀ ਉਂਗਲੀ ‘ਚ ਫਰੈਕਚਰ ਕਾਰਨ ਏਸ਼ੀਆ ਕੱਪ ਤੋਂ ਬਾਹਰ ਹੋਣ ਦਾ ਵੱਡਾ ਝਟਕਾ ਲੱਗਾ ਹੈ ਹਾਲਾਂਕਿ ਬੰਗਲਾਦੇਸ਼ ਨੇ ਸ਼ਾਕਿਬ ਤੋਂ ਬਿਨਾਂ ਪਾਕਿਸਤਾਨ ਨੂੰ ਮਾਤ ਦਿੱਤੀ ਸੀ ਪਰ ਸ਼ਾਕਿਬ ਜਿਹੇ ਵੱਡੇ ਖਿਡਾਰੀ ਦੀ ਫਾਈਨਲ ਜਿਹੇ ਮੁਕਾਬਲੇ ‘ਚ ਬੰਗਲਾਦੇਸ਼ ਨੂੰ ਕਮੀ ਜਰੂਰ ਮਹਿਸੂਸ ਹੋਵੇਗੀ

 

 
ਭਾਰਤ ਦੀ ਓਪਨਿੰਗ ਜੋੜੀ ਸ਼ਿਖਰ ਧਵਨ( ਦੋ ਸੈਂਕੜਿਆਂ ਸਮੇਤ 327) ਅਤੇ ਰੋਹਿਤ ਸ਼ਰਮਾ (ਅਤੇ 1 ਸੈਂਕੜੇ ਸਮੇਤ 269 ਦੌੜਾਂ) ਬੰਗਲਾਦੇਸ਼ ਲਈ ਵੱਡੀ ਚੁਣੌਤੀ ਸਾਬਤ ਹੋ ਸਕਦੇ ਹਨ ਜਦੋਂਕਿ ਬੰਗਲਾਦੇਸ਼ ਲਈ 4 ਮੈਚਾਂ ‘ਚ 297 ਦੌੜਾਂ ਬਣਾ ਚੁੱਕੇ ਦੇ ਮੁਸ਼ਫਿਕੁਰ ਰਹੀਮ ਨੂੰ ਰੋਕਣ ਲਈ ਭਾਰਤ ਨੂੰ ਵੀ ਕੋਈ ਚੰਗੀ ਨੀਤੀ ਅਪਨਾਉਣੀ ਹੋਵੇਗੀ ਮੁਸ਼ਫਿਕੁਰ  ਪਾਕਿਸਤਾਨ ਵਿਰੁੱਧ 99 ਦੌੜਾਂ ਦੀ ਬਣਾ ਕੇ ਮੈਨ ਆਫ਼ ਦ ਮੈਚ ਰਹੇ ਸਨ ਇਸ ਤੋਂ ਇਲਾਵਾ ਭਾਰਤ ਨੂੰ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਫਿਜੁਰ ਰਹਿਮਾਨ ਤੋਂ ਵੀ ਚੌਕਸ ਰਹਿਣਾ ਹੋਵੇਗਾ ਉਹਨਾਂ ਪਾਕਿਸਤਾਨ ਵਿਰੁੱਧ 43 ਦੌੜਾਂ ਦੇ ਕੇ 4 ਵਿਕਟਾਂ ਲਈਆਂ ਜਦੋਂਕਿ ਕੁੱਲ 8 ਵਿਕਟਾਂ ਨਾਲ ਉਹ ਟੂਰਨਾਮੈਂਟ ‘ਚ ਅੱਵਲ ਗੇਂਦਬਾਜ਼ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।