ਕੋਲਕਾਤਾ ਦੇ ਛੱਕਿਆਂ ਦੇ ਮੀਂਹ ‘ਚ ਡੁੱਬਿਆ ਕਿੰਗਸ ਇਲੈਵਨ ਪੰਜਾਬ

Dubeya, XI Punjab, Kolkata, Rain

ਕੋਲਕਾਤਾ | ਨੀਤੀਸ਼ ਰਾਣਾ (63), ਰੋਬਿਨ ਉਥੱਪਾ (ਨਾਬਾਦ 67) ਅਤੇ ਆਂਦਰੇ ਰਸੇਲ (48) ਦੇ ਜਬਰਦਸਤ ਛੱਕਿਆਂ ਨਾਲ ਕੋਲਕਾਤਾ ਨਾਈਟ ਰਾਈਡਰਸ ਨੇ ਕਿੰਗਸ ਇਲੈਵਨ ਪੰਜਾਬ ‘ਚ ਈਡਨ ਗਾਰਡਨ ਮੈਦਾਨ ‘ਚ ਆਈਪੀਐੱਲ-12 ਦੇ ਮੁਕਾਬਲੇ ਚ ਅਸਾਨੀ ਨਾਲ 28 ਦੌੜਾ ਨਾਲ ਹਰਾ ਦਿੱਤਾ
ਕੋਲਕਾਤਾ ਨੇ 20 ਓਵਰਾਂ ‘ਚ ਚਾਰ ਵਿਕਟਾਂ ‘ਤੇ 218 ਦੌੜਾਂ ਦਾ ਵੱਡਾ ਸਕੋਰ ਬਣਾਉਣਤੋਂ ਬਾਅਦ ਪੰਜਾਬ ਨੂੰ ਚਾਰ ਵਿਕਟਾਂ ‘ਤੇ 190 ਦੌੜਾਂ ਰੋਕ ਕੇ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਜਦੋਂਕਿ ਪੰਜਾਬ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਸਹੀ ਨਹੀਂ ਰਿਹਾ ਤੇ ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਪੂਰਾ ਫਾਇਦਾ ਚੁੱਕਿਆ ਕੋਲਕਾਤਾ ਦੀ ਪਾਰੀ ‘ਚ 17 ਛੱਕੇ ਤੇ 14 ਚੌਕੇ ਲੱਗੇ ਰਾਣਾ ਨੇ ਸੱਤ ਛੱਕੇ, ਰਸੇਲ ਨੇ ਪੰਜ ਛੱਕੇ, ਸੁਨੀਲ ਨਾਰਾਇਣ ਨੇ ਤਿੰਨ ਛੱਕੇ ਅਤੇ ਉਥੱਪਾ ਨੇ ਦੋ ਛੱਕੇ ਲਾਏ ਰਾਣਾ ਤੇ ਉਥੱਪਾ ਨੇ ਤੀਜੀ ਵਿਕਟ ਲਈ 110 ਦੌੜਾਂ ਦੀ ਸਾਂਝੇਦਾਰੀ ਕੀਤੀ ਕੋਲਕਾਤਾ ਨੇ ਆਖਰੀ ਚਾਰ ਓਵਰਾਂ ‘ਚ 65 ਦੌੜਾਂ ਹਾਸਲ ਕਰਕੇ ਪੰਜਾਬ ਦੇ ਹਮਲੇ ਦਾ ਧੂੰਆ ਕੱਢ ਦਿੱਤਾ ਪਿਛਲੇ ਮੈਚ ‘ਚ ਮੈਚ ਜੇਤੂ ਪਾਰੀ ਖੇਡਣ ਵਾਲੇ ਰਸੇਲ ਨੇ ਆਪਣਾ ਜਲਵਾ ਬਰਕਰਾਰ ਰੱਖਦਿਆਂ 19ਵੇਂ ਓਵਰ ‘ਚ ਮੁਹੰਮਦ ਸ਼ਮੀ ਦੀਆਂ ਗੇਂਦਾਂ ‘ਤੇ ਤਿੰਨ ਛੱਕੇ ਤੇ ਇੱਕ ਚੌਕਾ ਲਾਉਂਦਿਆਂ 25 ਦੌੜਾਂ ਬਣਾਈਆਂ ਰਸੇਲ ਨੇ 18ਵੇਂ ਓਵਰ ‘ਚ ਐਂਡਰਿਊ ਟਾਈ ਦੀ ਗੇਂਦਾਂ ‘ਤੇ ਦੋ ਚੌਕੇ ਤੇ ਦੋ ਛੱਕੇ ਉਡਾ ਕੇ 22 ਦੌੜਾਂ ਹਾਸਲ ਕੀਤੀਆਂ ਨਾਰਾਇਣ ਨੂੰ ਕੋਲਕਾਤਾ ਨੇ ਇਸ ਵਾਰ ਓਪਨਿੰਗ ‘ਚ ਉਤਾਰਿਆ ਤੇ ਉਨ੍ਹਾਂ ਨੇ ਦੂਜੇ ਓਵਰ ‘ਚ ਵਰੁਣ ਚਕਰਵਰਤੀ ਦੀਆਂ ਗੇਂਦਾਂ ‘ਤੇ ਤਿੰਨ ਛੱਕਿਆਂ ਤੇ ਇੱਕ ਚੌਕੇ ਨਾਲ 25 ਦੋੜਾਂ ਬਣਾਈਆਂ ਰਾਣਾ ਨੇ ਪੰਜਾਬ ਦੇ ਕਪਤਾਨ ਰਵੀਚੰਦਰਨ ਅਸ਼ਵਿਨ ਤੇ ਮਨਦੀਪ ਸਿੰਘ ਦੇ ਓਵਰਾਂ ‘ਚ ਦੋ-ਦੋ ਛੱਕੇ ਮਾਰੇ ਤੇ ਫਿਰ ਹਾਰਡਸ ਵਿਲਜੋਇਨ ‘ਤੇ ਦੋ ਚੌਕੇ ਤੇ ਇੱਕ ਛੱਕਾ ਲਾਇਆ ਰਾਣਾ ਦਾ ਇਹ ਲਗਾਤਾਰ ਦੂਜਾ ਅਰਧ ਸੈਂਕੜਾ ਰਿਹਾ ਪੰਜਾਬ ਦੇ ਕਪਤਾਨ ਅਸ਼ਵਿਨ ਦੇ ਚਾਰ ਓਵਰਾਂ ‘ਚ 47 ਦੌੜਾਂ ਜਦੋਂਕਿ ਸ਼ਮੀ, ਵਿਲਜੋਇਨ, ਟਾਈ ਤੇ ਚਕਰਵਰਤੀ ਨੂੰ ਇੱਕ-ਇੱਕ ਵਿਕਟ ਮਿਲੀ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਨੂੰ ਸਭ ਤੋਂ ਜ਼ਿਆਦਾ ਉਮੀਦਾਂ ਕ੍ਰਿਸ ਗੇਲ ਤੋਂ ਸੀ ਪਰ ਉਹ 13 ਗੇਂਦਾਂ ‘ਚ ਦੋ ਚੌਕਿਆਂ ਤੇ ਦੋ ਛੱਕਿਆਂ ਦੀ ਮੱਦਦ ਨਾਲ 20 ਦੌੜਾਂ ਬਣਾ ਕੇ ਆਊਟ ਹੋ ਗÂੈ ਗੇਲ ਦੀ ਵਿਕਟ ਰਸੇਲ ਨੇ ਲਿਆ ਇਸ ਤੋਂ ਪਹਿਲਾਂ ਲੋਕੇਸ਼ ਰਾਹੁਲ ਸਿਰਫ ਇੱਕ ਦੌੜ ਬਣਾ ਕੇ ਲੋਕੀ ਫਰਗਿਊਸਨ ਦਾ ਸ਼ਿਕਾਰ ਬਣ ਗਏ ਸਰਫਰਾਜ ਖਾਨ 13 ਗੇਂਦਾਂ ‘ਤੇ 13 ਦੌੜਾ ਬਣਾ ਕੇ ਆਊਟ ਹੋਏ ਸਰਫਰਾਜ ਦੀ ਵਿਕਟ ਵੀ ਰਸੇਲ ਨੇ ਲਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।