ਖਨੌਰੀ ਕਿਸਾਨ ਮੋਰਚੇ ‘ਤੇ ਤਾਇਨਾਤ ਡੀ.ਐੱਸ.ਪੀ. ਦਿਲਪ੍ਰੀਤ ਸਿੰਘ ਗਿੱਲ ਦੀ ਮੌਤ

Malerkotla News

ਮਲੇਰਕੋਟਲਾ, (ਗੁਰਤੇਜ ਜੋਸੀ)। ਬੀਤੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਕਿਸਾਨ ਦਿੱਲੀ ਕੂਚ ਕਰ ਰਹੇ ਹਨ। ਜਿਸ ਦੇ ਮੱਦੇਨਜ਼ਰ ਬਾਰਡਰਾਂ ਉੱਤੇ ਵੱਡੀ ਗਿਣਤੀ ਸਕਿਊਰਿਟੀ ਵੀ ਤਾਇਨਾਤ ਹੈ। Malerkotla News

ਇਹ ਵੀ ਪੜ੍ਹੋ: Farmers Protest: ਹਰਿਆਣਾ ਪੁਲਿਸ ਨੇ ਕਿਸਾਨਾਂ ਸਬੰਧੀ ਲਿਆ ਅਹਿਮ ਫੈਸਲਾ

ਇਸ ਕਿਸਾਨ ਮੋਰਚੇ ਦੌਰਾਨ ਖਨੌਰੀ ਬਾਰਡਰ ‘ਤੇ ਤਾਇਨਾਤ ਜ਼ਿਲ੍ਹਾ ਪੁਲਿਸ ਮਲੇਰਕੋਟਲ ਦੇ ਡੀ.ਐੱਸ.ਪੀ. ਹੈੱਡਕੁਆਰਟਰ ਦਿਲਪ੍ਰੀਤ ਸਿੰਘ ਗਿੱਲ ਦਾ ਲੰਘੀ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਗਿਆ। ਹਾਲੇ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਤੋਂ ਬਦਲ ਕੇ ਮਲੇਰਕੋਟਲਾ ਆਏ ਡੀ.ਐੱਸ.ਪੀ. ਦਿਲਪ੍ਰੀਤ ਸਿੰਘ ਗਿੱਲ ਕਿਸਾਨ ਮੋਰਚੇ ਦੌਰਾਨ ਵਾਧੂ ਪੁਲਿਸ ਫੋਰਸ ਤਾਇਨਾਤੀ ਤਹਿਤ ਅਰਜ਼ੀ ਤੌਰ ‘ਤੇ ਖਨੌਰੀ ਬਾਰਡਰ ‘ਤੇ ਤਾਇਨਾਤ मਨ।