Dr MSG ਦੀ ਲਾਜਵਾਬ ਐਂਟਰੀ

MSG 9Bar9, Religious, Congregation, Gurmeet Ram Rahim, Dera Sacha Sauda

ਸਰਸਾ: ਡਾ. ਐੱਮਐੱਸਜੀ ਦੇ ਗੋਲਡਨ ਜੁਬਲੀ ਬਰਥ ਡੇ ਸੈਲੀਬ੍ਰੇਸ਼ਨ ‘ਤੇ ਤੀਜੀ ਰਾਤ ਨੂੰ ਹੋਏ ਸਮਾਰੋਹ ਦੀ ਸ਼ੁਰੂਆਤ ‘ਚ ਹਰਿਆਣਵੀ ਕਲਾਕਾਰ ਅਮਿਤ ਢੂਲ ਨੇ ਸਮਾਂ ਬੰਨ੍ਹ ਦਿੱਤਾ ।ਦੰਡੌਤ ਬੰਦਨ ਕਰਨ ਤੋਂ ਬਾਅਦ ਉਨ੍ਹਾਂ ‘ਗੁਰੂਸਰ ਕੇ ਛੋਰੇ’ ਨੂੰ, ‘ਛੋਟੇ ਨੰਬਰਦਾਰ’ ਨੂੰ ਪਵਿੱਤਰ ਅਵਤਾਰ ਦਿਵਸ ਦੀ ਵਧਾਈ ਦਿੱਤੀ ਇੱਕ ਤੋਂ ਬਾਅਦ ਹਰਿਆਣਵੀ ਭਜਨਾਂ ‘ਤੇ ਅਮਿਤ ਢੂਲ ਨੇ ਸਭ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ‘ਮਤ ਕਰੀਓ ਘਮੰਡ ਗਵਈਓਂ ਰੇ, ਮੇਰਾ ਬਾਬੂ ਵੀ ਗਾਣਾ ਜਾਣੈ ਸੇ’ ਰਾਹੀਂ ਉਨ੍ਹਾਂ ਪੂਜਨੀਕ ਗੁਰੂ ਜੀ ਦੀ ਗਾਇਨ ਸ਼ੈਲੀ ਦੀ ਭਰਪੂਰ ਸ਼ਲਾਘਾ ਕੀਤੀ। ‘ਮੇਰਾ ਜੋਗੀ ਗੁਰੂਸਰ ਆਲਾ, ਉਸਕੀ ਜੋਗਨ ਮੈਂ ਹੋਗੀ’, ‘ਸੀਟੀ ਬਾਜੇ ਸੈ…’ ਤੇ ‘ਮੈਂ ਤੇਰੀ ਨੱਚਾਈ ਨਾਚੂ ਸੂੰ’ ਆਦਿ ਗਾਣਿਆਂ ‘ਤੇ ਸਰੋਤੇ ਨੱਚ ਉੱਠੇ ।

ਸਮਾਰੋਹ ‘ਚ ਆਪਣੀ ਪੇਸ਼ਕਾਰੀ ਦੇਣ ਪਹੁੰਚੀ ਉਮਰ ‘ਚ ਸਭ ਤੋਂ ਛੋਟੀ, ਵਾਇਸ ਆਫ਼ ਇੰਡੀਆ ਦੀ ਰਨਰਅੱਪ ਪੂਜਾ ਇੰਸਾਂ ਨੇ ਆਪਣੀ ਮਧੁਰ ਅਵਾਜ਼ ਦਾ ਜਾਦੂ ਖਿੰਡਾਇਆ। ਡਾ. ਐੱਮਐੱਸਜੀ ਨੂੰ ਪਵਿੱਤਰ ਅਵਤਾਰ ਦਿਵਸ ਦੀ ਵਧਾਈ ਦਿੰਦਿਆਂ ਪੂਜਾ ਇੰਸਾਂ ਨੇ ਕਿਹਾ ਕਿ ਕੱਲ੍ਹ (ਐਤਵਾਰ) ਨੂੰ ਉਸਦਾ ਜਨਮ ਦਿਨ ਹੈ ਤੇ ਅੱਜ ਮੈਂ ਆਪਣੇ ਸਭ ਤੋਂ ਵੱਡੇ ਕੋਚ ਅੱਗੇ ਗਾ ਰਹੀ ਹਾਂ, ਇਹ ਮੇਰੇ ਲਈ ਸਭ ਤੋਂ ਵੱਡਾ ਤੋਹਫ਼ਾ ਹੈ। ਪੂਜਾ ਇੰਸਾਂ ਨੇ ਆਪਣੀ ਮਧੁਰ ਅਵਾਜ਼ ਦਾ ਜਾਦੂ ਦਿਖਾਉਂਦਿਆਂ ਡਾ. ਐੱਮਐੱਸਜੀ ਦੀਆਂ ਖੂਬਸੂਰਤ ਅੱਖਾਂ ਦੀ ਸ਼ਲਾਘਾ ‘ਚ ਦੋ ਲਾਈਨਾਂ ‘ ਗੁਲਾਬੀ ਆਂਖੇਂ ਜੋ ਤੇਰੀ ਦੇਖੀ’ ਤੋਂ ਸ਼ੁਰੂਆਤ ਕੀਤੀ ਤੇ ਉਸ ਤੋਂ ਬਾਅਦ ‘ਨੂਰੇ ਖੁਦਾ’, ‘ਸਤਿਗੁਰੂ ਮੈਂ ਤੇਰੀ ਪਤੰਗ’, ‘ਮੈਂ ਲਜਪਾਲਾ ਦੇ ਲੜ ਲੱਗੀਆਂ’, ‘ਛਾਪ ਤਿਲਕ ਸਭ ਛਿਨੀ ਰੇ’, ‘ਨਿੱਤ ਖੈਰ ਮੰਗਾਂ ਸੋਹਣਿਆਂ ਮੈਂ ਤੇਰੀ’ ਆਦਿ ਭਜਨ ਸੁਣਾਏ, ਜਿਨ੍ਹਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ।

ਇਸ ਤੋਂ ਬਾਅਦ ਪੰਜਾਬੀ ਕਲਾਕਾਰ ਬਲਵੀਰ ਚੋਟੀਆਂ ਨੇ ‘ਸੋਹਣੇ ਪਿਆਰੇ ਮੁਰਸ਼ਿਦ ਨੂੰ ਮੁਬਾਰਕ ਹੋਵੇ, ਹੈੱਪੀ ਬਰਥ ਡੇ ਗੁਰੂ ਜੀ.. ਮੁਬਾਰਕ ਹੋਵੇ’ ਅਤੇ ‘ਦੁਨੀਆ ਦੇ ਵਿਚ ਗੂੰਜ ਰਿਹੈ ਸੱਚੇ ਸੌਦੇ ਦਾ ਨਾਅ’ ਭਜਨ ਸੁਣਾਏ। ਉਨ੍ਹਾਂ ਕਿਹਾ ਕਿ ਮੈਂ ਪਿਛਲੇ 13 ਸਾਲਾਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ। ਪੂਜਨੀਕ ਗੁਰੂ ਜੀ ਦੇ ਮਾਨਵਤਾ ਭਲਾਈ ਦੇ ਸੰਦੇਸ਼ ਸਮਾਜ ਸੁਧਾਰ ‘ਚ ਮੋਹਰੀ ਭੂਮਿਕਾ ਨਿਭਾਅ ਰਹੇ ਹਨ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਵੀ ਮਾਨਵਤਾ ਭਲਾਈ ਕਾਰਜਾਂ ‘ਚ ਪੂਜਨੀਕ ਗੁਰੂ ਜੀ ਦਾ ਸਾਥ ਦਈਏ ।

ਆਖਰੀ ਪੇਸ਼ਕਾਰੀ ਪੰਜਾਬੀ ਕਲਾਕਾਰ ਪ੍ਰਗਟ ਭਾਗੂ ਨੇ ਦਿੱਤੀ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਪੰਜਾਬੀ ਭਜਨ ਸੁਣਾ ਕੇ ਲੱਖਾਂ ਲੋਕਾਂ ਨੂੰ ਨੱਚਣ ‘ਤੇ ਮਜ਼ਬੂਰ ਕਰ ਦਿੱਤਾ ਉਨ੍ਹਾਂ ਨੇ ‘ਤੇਰੇ ਨਾਲ ਹੋਈ ਹੈ ਜਦੋਂ ਦੀ ਮੁਲਾਕਾਤ ਵੇ’, ‘ਕੱਲੀ ਮੈਂ ਨੀ ਤੇਰੇ ਤੇ ਮਰਦੀ ਤੇਰੇ ਤੇ ਸਾਰੇ ਮਰਦੇ ਨੈ’, ‘ਮਾਹੀ ਸੋਹਣੇ ਨੈਨਾ ਵਾਲਿਆ’ ਅਤੇ ‘ਭਾਵੇਂ ਉਮਰ ਪੰਜਾਹ ਦੀ ਹੋ ਗਈ, ਪਰ ਲੱਗੇ ਜੱਟ 23 ਸਾਲ ਦਾ’ ਆਦਿ ਭਜਨਾਂ ਦੀਸ਼ਾਨਦਾਰ ਪੇਸ਼ਕਾਰੀ ਕੀਤੀ।

ਪੂਜਨੀਕ ਗੁਰੂ ਜੀ ਨੂੰ ਵਧਾਈ ਦੇਣ ਪਹੁੰਚੇ ਪਤਵੰਤੇ

Guest

ਬਾਲੀਵੁੱਡ ਅਦਾਕਾਰ ਬਿੰਦੂ ਦਾਰਾ ਸਿੰਘ, ਬਾਕਸਰ ਮਨੋਜ ਕੁਮਾਰ, ਹਰਿਆਣਾ ਦੇ ਖਾਦ ਸਿਪਲਾਈ ਮੰਤਰੀ ਕਰਣਦੇਵ ਕੰਬੋਜ, ਵਿਧਾਇਕ ਸੁਭਾਸ਼ ਸੁਧਾ, ਸਾਬਕਾ ਕੇਂਦਰੀ ਮੰਤਰੀ ਨਿਹਾਲ ਚੰਦ ਮੇਘਵਾਲ, ਹੁਸ਼ਿਆਰੀ ਲਾਲ ਸ਼ਰਮਾ, ਨਵੀਨ ਕੇਡੀਆ, ਹਨੂੰਮਾਨਗੜ੍ਹ ਦੇ ਜ਼ਿਲ੍ਹਾ ਮੁਖੀ ਕ੍ਰਿਸ਼ਣ ਚੋਟੀਆ, ਸ੍ਰੀਗੰਗਾਨਗਰ ਦੀ ਜ਼ਿਲ੍ਹਾ ਮੁਖੀ ਦੇ ਪਤੀ ਸੁਸ਼ੀਲ ਕੁਮਾਰ, ਰਾਜਸਥਾਨ ਦੇ ਭਾਜਪਾ ਓਬੀਸੀ ਮੋਰਚਾ ਸੂਬਾ ਪ੍ਰਧਾਨ ਹਰਭਗਵਾਨ ਬਰਾੜ ਸਮੇਤ ਵੱਖ-ਵੱਖ ਪੰਚਾਇਤਾਂ ਤੇ ਪਤਵੰਤੇ ਲੋਕਾਂ ਨੇ ਪੂਜਨੀਕ ਗੁਰੂ ਜੀ ਨੂੰ ਅਵਤਾਰ ਦਿਹਾੜੇ ਦੀ ਵਧਾਈ ਦਿੱਤੀ

‘ਆਨਲਾਈਨ ਗੁਰੂਕੁਲ’ ‘ਚ ਪੈਕਸ ਨਾਲ ਨਜ਼ਰ ਆਉਣਗੇ ਡਾ. ਐੱਮਐੱਸਜੀ

ਸਮਾਗਮ ‘ਚ ਡਾ. ਐੱਮਐੱਸਜੀ ਪੱਤਰਕਾਰਾਂ ਨਾਲ ਰੂ-ਬ-ਰੂ ਹੋਏ ਤੇ ਆਪਣੀ ਆਉਣ ਵਾਲੀ ਨਵੀਂ ਫ਼ਿਲਮ ‘ਆਨਲਾਈਨ ਗੁਰੂਕੁਲ’ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਇਸ ਫ਼ਿਲਮ ‘ਚ ਆਪ  ਜੀ ਦੇ ਬਹੁਤ ਸਾਰੇ ਰੋਲ ਹਨ। ਪਹਿਲੀ ਵਾਰ ਹੋਵੇਗਾ ਕਿ ਡਾ. ਐੱਮਐੱਸਜੀ ਨੇ ਕਮੀਜ਼ ਨਹੀਂ ਪਾਈ ਹੈ ਤੇ ਉਨ੍ਹਾਂ ਦੇ ਪੈਕਸ ਵੀ ਨਜ਼ਰ ਆਉਣਗੇ ਫ਼ਿਲਮ ‘ਚ ਵਰਲਡ ਫੇਮਸ ਗੀਤ ‘ਲਵ ਚਾਰਜ਼ਰ’ ਵੀ ਹੈ ਫਿਲਮ ਦਾ ਮੋਸ਼ਨ ਪੋਸਟਰ ਜਾਂ ਪੋਸਟਰ ਜਲਦ ਰਿਲੀਜ਼ ਕੀਤਾ ਜਾਵੇਗਾ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਫਿਲਮ ਸੰਭਵ ਤੌਰ ‘ਤੇ ਇਸ ਸਾਲ ਦੇ ਅੰਤ ‘ਚ ਜਾਂ ਨਵੇਂ ਸਾਲ ਦੇ ਸ਼ੁਰੂਆਤ ‘ਚ ਆਵੇਗੀ ‘ਆਨਲਾਈਨ ਗੁਰੂਕੁਲ’ ਫਿਲਮ ਬਹੁਤ ਵੱਡੀ ਹੈ ਤੇ ਪਿਛਲੇ ਲਗਭਗ ਡੇਢ ਸਾਲ ਤੋਂ ਵੀਐੱਫ਼ਐਕਸ ‘ਚ ਹੈ। ਆਪ ਜੀ ਦਾ ਡਰੀਮ ਪ੍ਰੋਜੈਕਟ ਫਿਲਮ ‘ਦਾ ਬਰਥ’ ਹੈ, ਜਿਸ ਲਈ ਵੀਐੱਫ਼ਐਕਸ ਦੀ ਸਟੱਡੀ ਕੀਤੀ ਜਾ ਰਹੀ ਹੈ ਡਾ. ਐੱਮਐੱਸਜੀ ਨੇ ਫ਼ਰਮਾਇਆ ਕਿ ਫਿਲਮਾਂ ਤੋਂ ਮਿਲੇ ਮਿਹਨਤਾਨੇ ਨਾਲ ਸਕਿੱਨ ਬੈਂਕ ਬਣਾਇਆ ਜਾ ਚੁੱਕਾ ਹੈ ਤੇ ਉਸ ‘ਚ ਸਕਿੱਨ (ਚਮੜੀ) ਆਉਣੀ ਸ਼ੁਰੂ ਵੀ ਹੋ ਗਈ ਹੈ। ਬੋਨ ਬੈਂਕ ਵੀ ਸ਼ੁਰੂ ਹੋ ਗਿਆ ਹੈ ਤੇ ਲੋਕਾਂ ਦੁਆਰਾ ਮਰਨ ਉਪਰੰਤ ਹੱਡੀਆਂ ਦਾਨ ਕਰਨ ਦੇ ਫਾਰਮ ਭਰੇ ਜਾਣ ਲੱਗੇ ਹਨ ਇਸ ਬੈਂਕ ‘ਚ ਹੱਡੀਆਂ ਵੀ ਆਉਣ ਲੱਗੀਆਂ ਹਨ

ਜਲਦ ਆਵੇਗੀ ਬਾਇਓਗ੍ਰਾਫ਼ੀ: ਪੂਜਨੀਕ ਗੁਰੂ ਜੀ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ  ਸਾਡੀ ਆਟੋ ਬਾਇਓਗ੍ਰਾਫੀ ਜਲਦ ਹੀ ਆਉਣ ਵਾਲੀ ਹੈ, ਜਿਸ ਨੂੰ ਲਿਖਕੇ ਨਹੀਂ ਬਲਕਿ ਬੋਲਕੇ ਤਿਆਰ ਕਰਵਾਇਆ ਗਿਆ ਹੈ। ਪੂਜਨੀਕ ਗੁਰੂ ਜੀ ਦੇ ਬਚਪਨ ‘ਤੇ ਇੱਕ ਐਨੀਮੇਸ਼ਨ ਫ਼ਿਲਮ ਵੀ ਬਣਾਈ ਗਈ ਹੈ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜਲਦ ਹੀ ਸਾਡੀ ਇੱਕ ਫੋਟੋ ਵੀ ਆ ਰਹੀ ਹੈ ਜੋ ਜਨਮ ਤੋਂ ਕੁਝ ਦਿਨ ਬਾਅਦ ਦੀ ਹੈ ਤੇ ਜਿਸਨੂੰ ਮਾਤਾ ਜੀ ਨੇ ਵੀ ਨਹੀਂ ਦੇਖਿਆ । ਸਰਸਾ ਨੂੰ ਡਰਾਈ ਜ਼ੋਨ (ਸ਼ਰਾਬ ਤੋਂ ਮੁਕਤ) ਬਣਾਉਣ ਬਾਰੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੇ ਮੀਡੀਆ ਮੁਹਿੰਮ ਚਲਾਏ ਤਾਂ ਸਾਧ-ਸੰਗਤ ਪੂਰਾ ਸਾਥ ਦੇਵੇਗੀ। ਸਰਸਾ ਨੂੰ ਡਰਾਈ ਏਰੀਆ ਐਲਾਨ ਕਰਵਾਉਣ ਲਈ ਹਸਤਾਖ਼ਰ ਮੁਹਿੰਮ ਚਲਾਏ ਤਾਂ ਪੂਰਾਂ ਸਹਿਯੋਗ ਦੇਵਾਂਗੇ।

ਆਪ ਜੀ ਨੇ ਫਰਮਾਇਆ ਕਿ ਇੰਸਟਰਾਗ੍ਰਾਮ ‘ਚ ਪੂਜਨੀਕ ਗੁਰੂ ਜੀ ਦੁਆਰਾ 430 ਕਿਲੋ ਦੇ ਸਲਗਸ ਕਰਨ ਨੂੰ ਨੌਜਵਾਨ ਵਰਗ ਖੂਬ ਪਸੰਦ ਕਰ ਰਿਹਾ ਹੈ। ਬਚਪਨ ‘ਚ ਖੂਬ ਦੇਸੀ ਘਿਓ ਖਾਇਆ ਹੈ ਐਕਸਰਸਾਈਜ਼ ਕਰਨ ਵਾਲੇ ਬੱਚੇ ਪ੍ਰੀ ਵਰਕ ਤੋਂ ਪਹਿਲਾਂ ਦੁੱਧ ‘ਚ 2-3 ਚਮਚੇ ਗਾਂ ਦੇ ਘਿਓ ਦੇ ਲੈਣ ਪੀਜ਼ਾ-ਸਮੋਸੇ ਆਦਿ ਦਾ ਪਰਹੇਜ਼ ਕਰਨ ਪਨੀਰ ਦੇ ਪਾਣੀ ‘ਚ ਵੀ ਗਜ਼ਬ ਦਾ ਪ੍ਰੋਟੀਨ ਹੁੰਦਾ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।