ਡਾ. ਦਲਬੀਰ ਕੌਰ ਨੇ ਸਿਵਲ ਸਰਜਨ ਵਜੋਂ ਅਹੁਦਾ ਸੰਭਾਲਿਆ

Civil Surgeon

ਆਖਰ ਸਿਹਤ ਮੰਤਰੀ ਦੇ ਜ਼ਿਲ੍ਹੇ ਨੂੰ ਨਸੀਬ ਹੋਇਆ ਰੈਗੂਲਰ ਸਿਵਲ ਸਰਜਨ

  • ਰੈਗੁੂਲਰ ਸਿਵਲ ਸਰਜਨ ਨਾ ਹੋਣ ਦਾ ਮੁੱਦਾ ਸੱਚ ਕਹੂੰ ਵੱਲੋਂ ਉਠਾਇਆ ਗਿਆ ਸੀ ਪ੍ਰਮੁੱਖਤਾ ਨਾਲ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਆਖਰ ਸਿਹਤ ਮੰਤਰੀ ਦੇ ਜ਼ਿਲ੍ਹੇ ਨੂੰ ਸਿਵਲ ਸਰਜਨ ਨਸੀਬ ਹੋ ਗਿਆ ਹੈ। ਡਾ. ਦਲਬੀਰ ਕੌਰ (Civil Surgeon) ਵੱਲੋਂ ਸਿਵਲ ਸਰਜਨ ਪਟਿਆਲਾ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾ ਡਾ. ਸੰਦੀਪ ਕੌਰ ਹੀ ਕਾਰਜਕਾਰੀ ਸਿਵਲ ਸਰਜ਼ਨ ਦੇ ਤੌਰ ਤੇ ਸੇਵਾਵਾਂ ਦੇਖ ਰਹੇ ਸਨ। ਰੈਗੂਲਰ ਸਿਵਲ ਸਰਜ਼ਨ ਨਾ ਹੋਣ ਕਾਰਨ ਸਿਹਤ ਵਿਭਾਗ ਦੇ ਕਈ ਕਾਰਜ਼ ਪ੍ਰਭਾਵਿਤ ਹੋ ਰਹੇ ਹਨ।

ਦੱਸਣਯੋਗ ਹੈ ਕਿ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਜ਼ਿਲ੍ਹੇ ਨੂੰ ਰੈਗੂਲਰ ਸਿਵਲ ਸਰਜਨ ਨਾ ਮਿਲਣ ਦਾ ਮੁੱਦਾ ‘ਸੱਚ ਕਹੂੰ’ ਵੱਲੋਂ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਸੀ ਅਤੇ ਦੱਸਿਆ ਗਿਆ ਸੀ ਕਿ ਪਿਛਲੇ ਦੋਂ ਮਹੀਨਿਆਂ ’ਚ ਪਟਿਆਲਾ ਕਈ ਸਿਵਲ ਸਰਜ਼ਨ ਦੇਖ ਚੁੱਕਿਆ ਹੈ। ਹੁਣ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਤੋਂ ਬਾਅਦ ਪਟਿਆਲਾ ਦਾ ਸਿਵਲ ਸਰਜ਼ਨ ਡਾ. ਦਲਬੀਰ ਕੌਰ (Civil Surgeon) ਲਗਾਇਆ ਗਿਆ ਹੈ ਅਤੇ ਡਾ.ਦਲਬੀਰ ਕੌਰ ਜੋਂ ਕਿ ਐਮ.ਡੀ ਪੈਥੋਲੋਜੀ ਹਨ ਅਤੇ ਡਿਪਟੀ ਡਾਇਰੈਕਟਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਚੰਡੀਗੜ੍ਹ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਸਨ।

ਉਨ੍ਹਾਂ ਵੱਲੋਂ ਅੱਜ ਪਟਿਆਲਾ ਦੇ ਸਿਵਲ ਸਰਜਨ ਦਾ ਅਹੁਦਾ ਸੰਭਾਲ ਲਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਿਵਲ ਸਰਜਨ ਦਫ਼ਤਰ ਵਿਖੇ ਆਪਣੇ ਕੰਮਾਂ ਕਾਰਾਂ ਲਈ ਆਉਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋ ਸਮੇਂ ਸਮੇਂ ਤੇ ਸਿਹਤ ਪ੍ਰੋਗਰਾਮਾਂ ਸਬੰਧੀ ਜੋ ਵੀ ਦਿੱਤੇ ਟੀਚੇ ਹਨ ,ਉਹ ਮਿਥੇ ਸਮੇਂ ਵਿੱਚ ਪੂਰੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਮੈਡੀਕਲ ਸੇਵਾਵਾਂ ਸਬੰਧੀ ਉਹ ਪੂਰੀ ਨਜਰ ਰੱਖਣਗੇ।

ਸੱਚ ਕਹੂੰ ਵੱਲੋਂ 3 ਦਸੰਬਰ ਨੂੰ ਪ੍ਰਮੁੱਖਤਾ ਨਾਲ ਇਹ ਮਾਮਲਾ ਸਾਹਮਣੇ ਲਿਆਂਦਾ ਸੀ

ਦੱਸਣਯੋਗ ਹੈ ਕਿ ਸਿਵਲ ਸਰਜਨ (Civil Surgeon) ਦੇ ਅਹੁਦੇ ਤੋਂ ਡਾ. ਰਾਜੂ ਧੀਰ 31 ਅਕਤੂਬਰ 2022 ਨੂੰ ਰਿਟਾੲਰ ਹੋਏ ਸਨ ਅਤੇ ਉਸ ਤੋਂ ਬਾਅਦ ਪਟਿਆਲਾ 10 ਦਿਨ ਬਿਨਾ ਸਿਵਲ ਸਰਜ਼ਨ ਤੋਂ ਰਿਹਾ। 10 ਨਵੰਬਰ ਨੂੰ ਡਾ . ਵਰਿੰਦਰ ਗਰਗ ਨੂੰ ਸਿਵਲ ਸਰਜ਼ਨ ਲਗਾਇਆ ਗਿਆ ਅਤੇ ਉਹ 20 ਦਿਨਾਂ ਬਾਅਦ 30 ਨਵੰਬਰ ਨੂੰ ਰਿਟਾਇਰ ਹੋ ਗਏ। ਇਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਮਾਤਾ ਕੁਸੱਲਿਆ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਸੰਦੀਪ ਕੌਰ ਨੂੰ ਪਟਿਆਲਾ ਦਾ ਆਰਜੀ ਸਿਵਲ ਸਰਜ਼ਨ ਤੌਰ ’ਤੇ ਲਗਾਇਆ ਗਿਆ। ਰੈਗੂਲਰ ਸਿਵਲ ਸਰਜ਼ਨ ਦੀ ਨਿਯੁਕਤੀ ਨਾ ਹੋਣ ਸਬੰਧੀ ਸੱਚ ਕਹੂੰ ਵੱਲੋਂ 3 ਦਸੰਬਰ ਨੂੰ ਪ੍ਰਮੁੱਖਤਾ ਨਾਲ ਇਹ ਮਾਮਲਾ ਸਾਹਮਣੇ ਲਿਆਦਾ ਗਿਆ ਅਤੇ ਅੱਜ ਵਿਭਾਗ ਵੱਲੋਂ ਪਟਿਆਲਾ ਨੂੰ ਡਾ. ਦਲਬੀਰ ਕੌਰ ਦੇ ਤੌਰ ਤੇ ਰੈਗੂਲਰ ਸਿਵਲ ਸਰਜ਼ਨ ਦੇ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ